- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥੀ ਯੋਜਨਾ ਦੇ ਨਾਲ-ਨਾਲ, ਕੰਪਨੀ ਜੈਮਿਨੀ ਅਤੇ ਗੂਗਲ ਸਰਚ ਵਿਚ ਨਵੇਂ ਅਤੇ ਬਿਹਤਰ ਸਿੱਖਣ ਦੇ ਟੂਲਜ਼ ਵੀ ਲਿਆਉਣ ਜਾ ਰਹੀ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਇਕ ਖ਼ਾਸ ਵਿਦਿਆਰਥੀ ਹੱਬ ਦਾ ਅਕਸੈਸ ਮਿਲੇਗਾ, ਜਿਸ ਨੂੰ ਉਨ੍ਹਾਂ ਦੀ ਪੜ੍ਹਾਈ ਨੂੰ ਵਿਵਸਥਿਤ ਕਰਨ ਅਤੇ ਜੈਮਿਨੀ ਦੇ ਸਿੱਖਣ ਦੇ ਟੂਲਜ਼ ਦਾ ਇਸਤੇਮਾਲ ਸ਼ੁਰੂ ਕਰਨ ਵਿਚ ਮਦਦ ਕਰਨ ਲਈ ਬਣਾਇਆ ਗਿਆ ਹੈ।

ਨਵੀਂ ਦਿੱਲੀ, (ਆਈਏਐੱਨਐੱਸ) : ਗੂਗਲ ਨੇ ਭਾਰਤ ਵਿਚ ਕਾਲਜ ਵਿਦਿਆਰਥੀਆਂ ਲਈ ਆਪਣੀ ‘ਏਆਈ ਪਲੱਸ’ ਯੋਜਨਾ ਦਾ ਇਕ ਸਾਲ ਦਾ ਮੁਫ਼ਤ ਸਬਸਕ੍ਰਿਪਸ਼ਨ ਦੇਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਵਿਚ ਬਿਹਤਰ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਜ਼ ਅਤੇ ਪੜ੍ਹਾਈ ਵਿਚ ਮਦਦ ਲਈ ਵੱਧ ਵਰਤੋਂ ਦੀ ਲਿਮਿਟ ਦਿੱਤੀ ਜਾਵੇਗੀ।
ਟੈਕ ਕੰਪਨੀ ਦੀ ਇਸ ਪੇਸ਼ਕਸ਼ ਤਹਿਤ ਯੋਗ ਵਿਦਿਆਰਥੀਆਂ ਨੂੰ ਇਕ ਸਾਲ ਤੱਕ ਜੈਮਿਨੀ ਓਮਨੀ ਦਾ ਅਕਸੈਸ, ਨਾਨ-ਏਆਈ ਸਬਸਕ੍ਰਾਈਬਰਜ਼ ਦੇ ਮੁਕਾਬਲੇ ਦੁੱਗਣੀ ਵਰਤੋਂ ਦੀ ਲਿਮਿਟ, 400 ਜੀਬੀ ਸਟੋਰੇਜ ਅਤੇ ਹੋਰ ਫੀਚਰ ਬਿਨਾਂ ਕਿਸੇ ਖ਼ਰਚ ਦੇ ਮਿਲਣਗੇ। ਕੰਪਨੀ ਵਿਦਿਆਰਥੀਆਂ ਨੂੰ ਗੂਗਲ ਏਆਈ ਪ੍ਰੋ ਅਤੇ ਯੂਟਿਊਬ ਪ੍ਰੀਮੀਅਮ ਦਾ ਇਕ ਰਿਆਇਤ ਵਾਲਾ ਬੰਡਲ ਵੀ ਪ੍ਰਦਾਨ ਕਰ ਰਹੀ ਹੈ ਜਿਸ ਨਾਲ ਜੋ ਵਿਦਿਆਰਥੀ ਬਿਨਾਂ ਵਿਗਿਆਪਨ ਵਾਲੇ ਸੰਗੀਤ ਅਤੇ ਵੀਡੀਓ ਸਟ੍ਰੀਮਿੰਗ ਚਾਹੁੰਦੇ ਹਨ, ਉਹ 70 ਫ਼ੀਸਦ ਤੱਕ ਦੀ ਬੱਚਤ ਕਰ ਸਕਦੇ ਹਨ।
ਵਿਦਿਆਰਥੀ ਯੋਜਨਾ ਦੇ ਨਾਲ-ਨਾਲ, ਕੰਪਨੀ ਜੈਮਿਨੀ ਅਤੇ ਗੂਗਲ ਸਰਚ ਵਿਚ ਨਵੇਂ ਅਤੇ ਬਿਹਤਰ ਸਿੱਖਣ ਦੇ ਟੂਲਜ਼ ਵੀ ਲਿਆਉਣ ਜਾ ਰਹੀ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਇਕ ਖ਼ਾਸ ਵਿਦਿਆਰਥੀ ਹੱਬ ਦਾ ਅਕਸੈਸ ਮਿਲੇਗਾ, ਜਿਸ ਨੂੰ ਉਨ੍ਹਾਂ ਦੀ ਪੜ੍ਹਾਈ ਨੂੰ ਵਿਵਸਥਿਤ ਕਰਨ ਅਤੇ ਜੈਮਿਨੀ ਦੇ ਸਿੱਖਣ ਦੇ ਟੂਲਜ਼ ਦਾ ਇਸਤੇਮਾਲ ਸ਼ੁਰੂ ਕਰਨ ਵਿਚ ਮਦਦ ਕਰਨ ਲਈ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ, ਇਕ ਨਵਾਂ ‘ਸਟੱਡੀ ਨੋਟਬੁੱਕ’ ਫੀਚਰ ਡਾਇਗਨੋਸਟਿਕ ਕਵਿਜ਼ ਦੀ ਵਰਤੋਂ ਕਰ ਕੇ ਵਿਦਿਆਰਥੀਆਂ ਦੀਆਂ ਖ਼ੂਬੀਆਂ ਅਤੇ ਜਾਣਕਾਰੀ ਵਿਚ ਕਮੀ ਦਾ ਪਤਾ ਲਗਾਏਗਾ ਅਤੇ ਪਰਸਨਲਾਈਜ਼ਡ ਲਰਨਿੰਗ ਸੁਪੋਰਟ ਪ੍ਰਦਾਨ ਕਰੇਗਾ। ਕੰਪਨੀ ਨੇ ਕਿਹਾ ਕਿ ਇਸ ਤੋਂ ਬਾਅਦ ਇਹ ਹਰ ਵਿਦਿਆਰਥੀ ਦੇ ਸਿੱਖਣ ਦੇ ਟੀਚਿਆਂ ਮੁਤਾਬਕ ਛੋਟੇ-ਛੋਟੇ ਸਟੱਡੀ ਪਲਾਨ ਤਿਆਰ ਕਰੇਗਾ। ਟੈਕ ਕੰਪਨੀ ਜੈਮਿਨੀ ਲਾਈਵ ਦਾ ਦਾਇਰਾ ਵੀ ਵਧਾ ਰਹੀ ਹੈ ਤਾਂ ਜੋ ਵਿਦਿਆਰਥੀ ਚੱਲਦੇ-ਫਿਰਦੇ ਵੁਆਇਸ-ਬੇਸਡ ਗੱਲਬਾਤ ਰਾਹੀਂ ‘ਡੀਪ ਰਿਸਰਚ’ ਰਿਪੋਰਟ ਦੀ ਮੰਗ ਕਰ ਸਕਣ ਅਤੇ ਉਨ੍ਹਾਂ ’ਤੇ ਚਰਚਾ ਕਰ ਸਕਣ। ਇਸ ਤੋਂ ਇਲਾਵਾ, ਗੂਗਲ ਸਰਚ ਦੇ ਨਵੇਂ ਫੀਚਰ ਨਾਲ ਵਿਦਿਆਰਥੀ ਮੁਸ਼ਕਲ ਸੰਕਲਪਾਂ ਨੂੰ ਸਮਝਣ ਲਈ ਇੰਟਰੈਕਟਿਵ ਵਿਜ਼ੂਅਲ ਤਿਆਰ ਕਰ ਸਕਣਗੇ, ਵੱਖ-ਵੱਖ ਵਿਸ਼ਿਆਂ ’ਤੇ ਪ੍ਰੈਕਟਿਸ ਕੁਇਜ਼ ਦੇ ਸਕਣਗੇ ਅਤੇ ਗੂਗਲ ਲੈਂਸ ਦਾ ਇਸਤੇਮਾਲ ਕਰ ਕੇ ਕੰਸੈਪਟ ਨੂੰ ਕਦਮ-ਦਰ-ਕਦਮ ਸਿੱਖ ਸਕਣਗੇ।