BSNL ਨੇ ਸਮਝਿਆ ਗਾਹਕਾਂ ਦਾ ਦਰਦ! 395 ਦਿਨਾਂ ਤਕ ਰੀਚਾਰਜ ਦੀ ਟੈਨਸ਼ਨ ਖ਼ਤਮ, ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 3GB ਡਾਟਾ ਵੀ
ਕੰਪਨੀ ਨੇ ਆਪਣੇ ਪ੍ਰਮੋਸ਼ਨਲ ਪੋਸਟਰ 'ਚ ਦੱਸਿਆ ਹੈ ਕਿ ਇਹ ਸੀਮਤ ਸਮੇਂ ਲਈ ਦਿੱਤਾ ਜਾਣ ਵਾਲਾ ਆਫ਼ਰ ਹੈ। BSNL ਦਾ ਇਹ ਫੈਸਟੀਵ ਆਫ਼ਰ ਸਿਰਫ਼ 30 ਨਵੰਬਰ 2026 ਤੱਕ ਵੈਲਿਡ ਰਹੇਗਾ। ਅਜਿਹੇ 'ਚ ਲੰਬੀ ਵੈਲਿਡਿਟੀ ਵਾਲਾ ਰੀਚਾਰਜ ਪਲਾਨ ਲੱਭ ਰਹੇ ਗਾਹਕ ਇਸ ਆਫ਼ਰ ਦਾ ਲਾਭ ਲੈ ਸਕਦੇ ਹਨ। 2,799 ਰੁਪਏ 'ਚ 395 ਦਿਨਾਂ ਦੀ ਵੈਲਿਡਿਟੀ ਮਿਲਣ ਨਾਲ ਵਾਰ-ਵਾਰ ਰੀਚਾਰਜ ਕਰਵਾਉਣ ਦੀ ਲੋੜ ਵੀ ਲਗਪਗ ਖ਼ਤਮ ਹੋ ਜਾਵੇਗੀ।
Publish Date: Wed, 18 Nov 2026 10:38 AM (IST)
Updated Date: Wed, 18 Nov 2026 10:42 AM (IST)
ਟੈਲੀਕਾਮ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਵੀ ਵਾਰ-ਵਾਰ ਰੀਚਾਰਜ ਕਰਵਾਉਣ ਦੀ ਟੈਨਸ਼ਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ? ਤਾਂ ਸਰਕਾਰੀ ਟੈਲੀਕਾਮ ਕੰਪਨੀ BSNL ਇਨ੍ਹੀਂ ਦਿਨੀਂ ਆਪਣੇ ਗਾਹਕਾਂ ਲਈ ਖ਼ਾਸ ਆਫ਼ਰ ਲੈ ਕੇ ਆਈ ਹੈ। ਕੰਪਨੀ ਆਪਣੇ ਸਾਲਾਨਾ ਰੀਚਾਰਜ ਪਲਾਨ 'ਤੇ 30 ਦਿਨਾਂ ਦੀ ਵਾਧੂ ਵੈਲਿਡਿਟੀ ਦੇ ਰਹੀ ਹੈ। ਇਸ ਆਫ਼ਰ ਤਹਿਤ ਹੁਣ ਗਾਹਕਾਂ ਨੂੰ 365 ਦਿਨਾਂ ਦੀ ਬਜਾਏ ਪੂਰੇ 395 ਦਿਨਾਂ ਦੀ ਵੈਲਿਡਿਟੀ ਮਿਲ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਲਾਨ 'ਚ ਰੋਜ਼ਾਨਾ 3GB ਹਾਈ-ਸਪੀਡ ਡਾਟਾ ਵੀ ਦਿੱਤਾ ਜਾ ਰਿਹਾ ਹੈ। ਪਲਾਨ 'ਚ ਅਨਲਿਮਟਿਡ ਕਾਲਿੰਗ ਅਤੇ SMS ਦੀ ਸਹੂਲਤ ਵੀ ਮਿਲ ਰਹੀ ਹੈ। ਆਓ ਜਾਣਦੇ ਹਾਂ ਇਸ ਸ਼ਾਨਦਾਰ ਪਲਾਨ ਬਾਰੇ ਵਿਸਥਾਰ ਨਾਲ...
BSNL ਦੇ 2,799 ਰੁਪਏ ਵਾਲੇ ਪਲਾਨ ਦੇ ਫਾਇਦੇ
BSNL ਦੇ ਇਸ ਸਾਲਾਨਾ ਪਲਾਨ ਦੀ ਕੀਮਤ 2,799 ਰੁਪਏ ਹੈ, ਜਿਸ 'ਚ ਹੁਣ ਕੰਪਨੀ ਗਾਹਕਾਂ ਨੂੰ 395 ਦਿਨਾਂ ਦੀ ਵੈਲਿਡਿਟੀ ਦੇ ਰਹੀ ਹੈ। ਆਮ ਤੌਰ 'ਤੇ ਇਸ ਪਲਾਨ 'ਚ 365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ, ਪਰ ਫੈਸਟੀਵ ਆਫ਼ਰ ਕਾਰਨ ਕੰਪਨੀ ਇਸ 'ਚ 30 ਦਿਨਾਂ ਦੀ ਵਾਧੂ ਵੈਲਿਡਿਟੀ ਦੇ ਰਹੀ ਹੈ। ਇਸ ਦਾ ਮਤਲਬ ਹੈ ਕਿ ਇਕ ਵਾਰ ਰੀਚਾਰਜ ਕਰਵਾਉਣ ਤੋਂ ਬਾਅਦ ਗਾਹਕਾਂ ਨੂੰ ਲਗਪਗ 13 ਮਹੀਨਿਆਂ ਤੱਕ ਸਿਮ ਐਕਟਿਵ ਰੱਖਣ ਦਾ ਫਾਇਦਾ ਮਿਲੇਗਾ। ਅਜਿਹੇ 'ਚ ਤੁਹਾਨੂੰ ਵਾਰ-ਵਾਰ ਰੀਚਾਰਜ ਕਰਵਾਉਣ ਦੀ ਟੈਨਸ਼ਨ ਤੋਂ ਵੀ ਛੁਟਕਾਰਾ ਮਿਲ ਜਾਵੇਗਾ।
ਰੋਜ਼ਾਨਾ 3GB ਹਾਈ-ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ
ਇਸ ਪਲਾਨ 'ਚ ਕੰਪਨੀ ਗਾਹਕਾਂ ਨੂੰ ਰੋਜ਼ਾਨਾ 3GB ਹਾਈ-ਸਪੀਡ ਡਾਟਾ ਦੇ ਰਹੀ ਹੈ। ਇਸ ਦੇ ਨਾਲ ਹੀ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਵੀ ਮਿਲ ਰਹੀ ਹੈ। SMS ਦੀ ਗੱਲ ਕਰੀਏ ਤਾਂ ਇਸ 'ਚ ਰੋਜ਼ਾਨਾ 100 SMS ਭੇਜਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਵਧੀਆ ਹੋ ਸਕਦਾ ਹੈ, ਜਿਨ੍ਹਾਂ ਨੂੰ ਲੰਬੀ ਵੈਲਿਡਿਟੀ ਦੇ ਨਾਲ ਡਾਟਾ ਅਤੇ ਕਾਲਿੰਗ ਦੀ ਵੀ ਲੋੜ ਹੁੰਦੀ ਹੈ।
ਸੀਮਤ ਸਮੇਂ ਲਈ ਹੈ ਆਫ਼ਰ
ਹਾਲਾਂਕਿ ਕੰਪਨੀ ਨੇ ਆਪਣੇ ਪ੍ਰਮੋਸ਼ਨਲ ਪੋਸਟਰ 'ਚ ਦੱਸਿਆ ਹੈ ਕਿ ਇਹ ਸੀਮਤ ਸਮੇਂ ਲਈ ਦਿੱਤਾ ਜਾਣ ਵਾਲਾ ਆਫ਼ਰ ਹੈ। BSNL ਦਾ ਇਹ ਫੈਸਟੀਵ ਆਫ਼ਰ ਸਿਰਫ਼ 30 ਨਵੰਬਰ 2026 ਤੱਕ ਵੈਲਿਡ ਰਹੇਗਾ। ਅਜਿਹੇ 'ਚ ਲੰਬੀ ਵੈਲਿਡਿਟੀ ਵਾਲਾ ਰੀਚਾਰਜ ਪਲਾਨ ਲੱਭ ਰਹੇ ਗਾਹਕ ਇਸ ਆਫ਼ਰ ਦਾ ਲਾਭ ਲੈ ਸਕਦੇ ਹਨ। 2,799 ਰੁਪਏ 'ਚ 395 ਦਿਨਾਂ ਦੀ ਵੈਲਿਡਿਟੀ ਮਿਲਣ ਨਾਲ ਵਾਰ-ਵਾਰ ਰੀਚਾਰਜ ਕਰਵਾਉਣ ਦੀ ਲੋੜ ਵੀ ਲਗਪਗ ਖ਼ਤਮ ਹੋ ਜਾਵੇਗੀ।