Maruti ਤੋਂ ਲੈ ਕੇ TATA ਤੇ Hyundai ਤਕ, 2027 'ਚ ਭਾਰਤ 'ਚ ਲਾਂਚ ਹੋਣਗੀਆਂ ਇਹ 10 ਨਵੀਆਂ SUV, ਦੇਖੋ ਪੂਰੀ ਲਿਸਟ
2027 'ਚ ਭਾਰਤੀ ਕਾਰ ਬਾਜ਼ਾਰ 'ਚ Maruti Fronx, Tata Nexon, Kia Sonet, Mahindra Vision S ਅਤੇ Hyundai Ioniq P ਸਮੇਤ ਕਈ ਨਵੀਆਂ SUV ਲਾਂਚ ਹੋ ਸਕਦੀਆਂ ਹਨ। ਦੇਖੋ ਪੂਰੀ ਲਿਸਟ।
Publish Date: Tue, 17 Nov 2026 12:34 PM (IST)
Updated Date: Tue, 17 Nov 2026 12:36 PM (IST)
ਆਟੋ ਡੈਸਕ, ਨਵੀਂ ਦਿੱਲੀ : B-Segment ਸਬ-4 ਮੀਟਰ SUV ਦੇਸ਼ 'ਚ ਸਭ ਤੋਂ ਵੱਧ ਵਿਕਣ ਵਾਲੇ ਕਾਰ ਸੈਗਮੈਂਟਾਂ 'ਚੋਂ ਇਕ ਹੈ। ਇਸ ਸੈਗਮੈਂਟ 'ਚ ਪਹਿਲਾਂ ਹੀ ਕਈ ਗੱਡੀਆਂ ਮੌਜੂਦ ਹਨ, ਪਰ 2027 ਜਾਂ 2028 ਦੀ ਸ਼ੁਰੂਆਤ ਤੱਕ ਆਉਣ ਵਾਲੀਆਂ 10 ਨਵੀਆਂ ਸਬ-4 ਮੀਟਰ SUV ਕਾਰਨ ਇਸ ਸੈਗਮੈਂਟ 'ਚ ਮੁਕਾਬਲਾ ਹੋਰ ਵੀ ਸਖ਼ਤ ਹੋਣ ਵਾਲਾ ਹੈ। ਆਓ ਜਾਣਦੇ ਹਾਂ ਉਨ੍ਹਾਂ ਸਬ-ਕੰਪੈਕਟ SUV ਬਾਰੇ, ਜੋ ਆਉਣ ਵਾਲੇ ਸਮੇਂ 'ਚ ਭਾਰਤ 'ਚ ਲਾਂਚ ਹੋਣ ਜਾ ਰਹੀਆਂ ਹਨ। ਇਸ ਸੂਚੀ 'ਚ TATA, Maruti, Honda, Kia ਅਤੇ Mahindra ਦੀਆਂ ਗੱਡੀਆਂ ਵੀ ਸ਼ਾਮਲ ਹਨ।
Mahindra Vision S
ਇਸ SUV ਨੂੰ Scorpio S ਜਾਂ Scorpio Sport ਕਿਹਾ ਜਾ ਸਕਦਾ ਹੈ। ਇਹ ਮਹਿੰਦਰਾ ਦੀ ਆਉਣ ਵਾਲੀ ਸਬ-4 ਮੀਟਰ SUV ਹੈ। ਇਹ ਮੋਨੋਕੋਕ SUV ਕਈ ਪ੍ਰੀਮੀਅਮ ਫੀਚਰਜ਼ ਨਾਲ ਲੈਸ ਹੋਵੇਗੀ ਅਤੇ ਸਬ-4 ਮੀਟਰ ਸੈਗਮੈਂਟ ਲਈ ਮਹਿੰਦਰਾ ਦੇ ਨਵੇਂ ਕੈਬਿਨ ਡਿਜ਼ਾਈਨ ਦੀ ਸ਼ੁਰੂਆਤ ਕਰੇਗੀ। NU_IQ ਪਲੇਟਫਾਰਮ 'ਤੇ ਆਧਾਰਿਤ ਇਹ ਇਕ ਮਲਟੀ-ਐਨਰਜੀ ਵਾਹਨ ਹੋ ਸਕਦੀ ਹੈ, ਜਿਸ 'ਚ ਪੈਟਰੋਲ-ਡੀਜ਼ਲ ਤੋਂ ਇਲਾਵਾ EV ਵਰਜ਼ਨ ਦਾ ਵਿਕਲਪ ਵੀ ਮਿਲ ਸਕਦਾ ਹੈ।
TATA Nexon
Nexon ਦੇ ਨਾਲ ਸਬ-4 ਮੀਟਰ SUV ਸੈਗਮੈਂਟ 'ਚ TATA ਸਭ ਤੋਂ ਅੱਗੇ ਰਹਿੰਦੀ ਹੈ। ਇਸੇ ਸਾਲ TATA Punch ਨੂੰ ਨਵਾਂ ਫੇਸਲਿਫਟ ਮਿਲਿਆ ਸੀ, ਜਦਕਿ ਹੁਣ Nexon ਨੂੰ ਨਵੀਂ ਜਨਰੇਸ਼ਨ ਮਿਲਣ ਵਾਲੀ ਹੈ। ਇਸ 'ਚ ਇਸ ਦੇ ਆਕਾਰ ਅਤੇ ਡਿਜ਼ਾਈਨ 'ਚ ਕੁਝ ਬਦਲਾਅ ਕੀਤੇ ਜਾਣਗੇ। ਇਸ 'ਚ ਪਿਛਲੀਆਂ ਸੀਟਾਂ 'ਤੇ ਬੈਠਣ ਵਾਲੇ ਯਾਤਰੀਆਂ ਲਈ ਜ਼ਿਆਦਾ ਹੈੱਡਰੂਮ ਮਿਲੇਗਾ। ਇਸ ਨੂੰ 2027 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ Nexon ਦੇ ਕੈਬਿਨ ਨੂੰ ਵੀ ਨਵੀਂ ਥੀਮ ਦਿੱਤੀ ਜਾ ਸਕਦੀ ਹੈ।
Maruti Fronx Facelift
Brezza Facelift ਅਤੇ Baleno Facelift ਦੀ ਤਰ੍ਹਾਂ Maruti Suzuki ਆਪਣੀ ਸਬ-4 ਮੀਟਰ SUV Fronx ਦਾ ਵੀ ਫੇਸਲਿਫਟ ਮਾਡਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਟੈਸਟ ਮਾਡਲ ਪਹਿਲਾਂ ਵੀ ਕਈ ਵਾਰ ਸੜਕਾਂ 'ਤੇ ਦੇਖੇ ਜਾ ਚੁੱਕੇ ਹਨ। ਉਮੀਦ ਹੈ ਕਿ ਇਸ ਦੇ ਸਿਰਫ਼ ਅਗਲੇ ਹਿੱਸੇ 'ਚ ਬਦਲਾਅ ਕੀਤੇ ਜਾਣਗੇ ਅਤੇ ਫੀਚਰਜ਼ 'ਚ ਵੀ ਨਵੇਂ ਅਪਡੇਟ ਦੇਖਣ ਨੂੰ ਮਿਲ ਸਕਦੇ ਹਨ। Maruti Suzuki Fronx Facelift 'ਚ ਲੈਵਲ-2 ADAS, ਬਲਾਈਂਡ ਸਪਾਟ ਅਲਰਟ ਅਤੇ ਵੈਂਟੀਲੇਟਿਡ ਸੀਟਾਂ ਦਿੱਤੀਆਂ ਜਾ ਸਕਦੀਆਂ ਹਨ।
Toyota Taisor Facelift
Fronx Facelift ਦੇ ਆਉਣ ਤੋਂ ਬਾਅਦ Toyota Urban Cruiser Taisor ਜਾਂ Toyota Taisor 'ਚ ਵੀ ਇਸੇ ਤਰ੍ਹਾਂ ਦੇ ਅਪਡੇਟ ਮਿਲਣ ਦੀ ਉਮੀਦ ਹੈ। ਇਸ ਗੱਡੀ ਨੂੰ ਫੇਸਲਿਫਟ ਮਾਡਲ ਦਿੱਤਾ ਜਾ ਸਕਦਾ ਹੈ। ਇਸ 'ਚ ADAS, ਵੈਂਟੀਲੇਟਿਡ ਸੀਟਾਂ ਅਤੇ ਬਲਾਈਂਡ ਸਪਾਟ ਅਲਰਟ ਵਰਗੇ ਕਈ ਫੀਚਰਜ਼ ਸ਼ਾਮਲ ਕੀਤੇ ਜਾ ਸਕਦੇ ਹਨ।
Vinfast VF5
ਵੀਅਤਨਾਮੀ ਬ੍ਰਾਂਡ Vinfast ਨੇ ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ, ਜਿਸ 'ਚ VF 5 ਵੀ ਸ਼ਾਮਲ ਹੋ ਸਕਦੀ ਹੈ। ਭਾਰਤ 'ਚ ਇਸ ਗੱਡੀ ਦੀ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ। ਇਹ VF 5 ਦਾ ਇੰਡੀਆ-ਸਪੈੱਕ ਮਾਡਲ ਹੋ ਸਕਦਾ ਹੈ ਜਾਂ ਫਿਰ VF 5 ਦੀ ਦੂਜੀ ਜਨਰੇਸ਼ਨ ਹੋ ਸਕਦੀ ਹੈ, ਜਿਸ ਦੀ ਭਾਰਤ 'ਚ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਸਬ-4 ਮੀਟਰ SUV ਨੂੰ ਵੀ 2027 'ਚ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
Volkswagen ਦੀ ਨਵੀਂ SUV
Skoda Kylaq ਦੇ ਭਾਰਤ 'ਚ ਲਾਂਚ ਹੋਣ ਤੋਂ ਬਾਅਦ ਹੁਣ ਕੰਪਨੀ VW Virtus ਅਤੇ Taigun ਵਾਲੇ ਉਸੇ MQB A0 IN ਪਲੇਟਫਾਰਮ 'ਤੇ ਆਧਾਰਿਤ ਭਾਰਤੀ ਬਾਜ਼ਾਰ ਲਈ Volkswagen ਦੀ ਇਕ ਨਵੀਂ ਸਬ-4 ਮੀਟਰ SUV ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਲੈ ਕੇ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ Volkswagen ਅੰਤਰਰਾਸ਼ਟਰੀ ਬਾਜ਼ਾਰਾਂ 'ਚ ਵਿਕਣ ਵਾਲੀ VW Tera ਵਰਗੀ ਗੱਡੀ ਭਾਰਤ 'ਚ ਲਿਆ ਸਕਦੀ ਹੈ।
Kia Sonet
ਸਾਲ 2024 'ਚ ਫੇਸਲਿਫਟ ਮਿਲਣ ਤੋਂ ਬਾਅਦ Kia Sonet ਹੁਣ ਆਪਣੀ ਅਗਲੀ ਜਨਰੇਸ਼ਨ 'ਚ ਐਂਟਰੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਗੱਡੀ ਦੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀਆਂ ਤਸਵੀਰਾਂ ਵੀ ਹੌਲੀ-ਹੌਲੀ ਸਾਹਮਣੇ ਆਉਣ ਲੱਗੀਆਂ ਹਨ। Kia Sonet 'ਚ ਬਿਲਕੁਲ ਨਵੀਂ ਲੁੱਕ ਦੇ ਨਾਲ ਅਪਡੇਟਿਡ ਸਟ੍ਰਕਚਰ, ਸੁਰੱਖਿਆ ਫੀਚਰਜ਼, ADAS ਅਤੇ ਵੱਡੀ ਸਕ੍ਰੀਨ ਵਰਗੇ ਨਵੇਂ ਫੀਚਰਜ਼ ਜੋੜੇ ਜਾ ਸਕਦੇ ਹਨ।
Renault Bridger
Bridger Concept 'ਤੇ ਆਧਾਰਿਤ Renault India ਨੇ Bridger SUV ਦਾ ਐਲਾਨ ਕੀਤਾ ਹੈ। ਇਹ SUV Kiger ਦੇ ਮੁਕਾਬਲੇ ਸਬ-4 ਮੀਟਰ SUV ਸੈਗਮੈਂਟ 'ਚ ਹੋਰ ਮਜ਼ਬੂਤੀ ਨਾਲ ਮੁਕਾਬਲਾ ਕਰੇਗੀ। ਇਸ ਗੱਡੀ ਨੂੰ Renault Duster ਦੀ ਤਰ੍ਹਾਂ ਹੀ RGMP ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ। ਇਸ 'ਚ ਰਵਾਇਤੀ, ਆਕਰਸ਼ਕ ਅਤੇ ਦਮਦਾਰ SUV ਵਾਲੀ ਲੁੱਕ ਦੇਖਣ ਨੂੰ ਮਿਲ ਸਕਦੀ ਹੈ।
Honda ਵੀ ਲਿਆਏਗੀ ਨਵੀਂ ਗੱਡੀ
Honda ਭਾਰਤ 'ਚ ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰਨ ਲਈ ਇਕ ਸਬ-4 ਮੀਟਰ SUV 'ਤੇ ਕੰਮ ਕਰ ਰਹੀ ਹੈ। ਕੰਪਨੀ ਪਹਿਲਾਂ ਹੀ ਭਾਰਤੀ ਬਾਜ਼ਾਰ ਲਈ ਸਬ-4 ਮੀਟਰ SUV ਲਿਆਉਣ ਦੀ ਪੁਸ਼ਟੀ ਕਰ ਚੁੱਕੀ ਹੈ। ਹਾਲਾਂਕਿ, ਇਸ ਦੀਆਂ ਤਸਵੀਰਾਂ ਅਜੇ ਤੱਕ ਸਾਹਮਣੇ ਨਹੀਂ ਆਈਆਂ ਹਨ। ਆਮ ਤੌਰ 'ਤੇ Honda ਆਪਣੀਆਂ ਗੱਡੀਆਂ ਦੀ ਟੈਸਟਿੰਗ ਪਹਿਲਾਂ ਜਾਪਾਨ 'ਚ ਸ਼ੁਰੂ ਕਰਦੀ ਹੈ, ਪਰ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਟੈਸਟਿੰਗ ਭਾਰਤ 'ਚ ਵੀ ਸ਼ੁਰੂ ਹੋ ਚੁੱਕੀ ਹੈ।
Hyundai Ioniq P
Hyundai ਵੱਲੋਂ ਭਾਰਤ 'ਚ ਇਕ ਨਵੀਂ ਸਬ-4 ਮੀਟਰ SUV ਲਿਆਂਦੀ ਜਾ ਰਹੀ ਹੈ, ਜੋ Venue ਜਾਂ Exter ਤੋਂ ਕਾਫ਼ੀ ਵੱਖਰੀ ਹੋਵੇਗੀ। ਇਹ ਇਕ ਨਵੀਂ ਕਾਰ ਹੈ, ਜੋ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਵੇਗੀ। ਇਸ ਦਾ ਨਾਂ Ioniq P ਹੈ। ਇਸ ਦੇ ਡਿਜ਼ਾਈਨ ਅਤੇ ਲੁੱਕ ਦੀ ਗੱਲ ਕਰੀਏ ਤਾਂ ਇਹ ਭਾਰਤ 'ਚ ਵਿਕਣ ਵਾਲੀ Hyundai ਦੀ ਕਿਸੇ ਵੀ ਹੋਰ ਗੱਡੀ ਵਰਗੀ ਨਹੀਂ ਹੋਵੇਗੀ। ਇਸ ਦੀ ਟੈਸਟਿੰਗ ਜਾਰੀ ਹੈ ਅਤੇ ਇਸ ਨੂੰ ਸਾਲ 2027 'ਚ ਲਾਂਚ ਕੀਤਾ ਜਾ ਸਕਦਾ ਹੈ।