- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਡਿਜੀਟਲ ਯੁੱਗ ’ਚ ਜਿੱਥੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ, ਉੱਥੇ ਹੀ ਸਾਡੀ ਨਿੱਜੀ ਜਾਣਕਾਰੀ ਦੇ ਚੋਰੀ ਹੋਣ ਜਾਂ ਗ਼ਲਤ ਵਰਤੇ ਜਾਣ ਦੇ ਖ਼ਤਰੇ ਵੀ ਕਾਫ਼ੀ ਵੱਧ ਗਏ ਹਨ। ਅਸੀਂ ਘਰ ਬੈਠਿਆਂ ਹੀ ਖ਼ਰੀਦਦਾਰੀ ਕਰਦੇ ਹਾਂ, ਪੈਸੇ ਭੇਜਦੇ ਹਾਂ, ਸਕੂਲ ਦੇ ਕੰਮ ਕਰਦੇ ਹਾਂ ਜਾਂ ਮੋਬਾਈਲ ਰਾਹੀਂ ਕਈ ਐਪ ਵਰਤਦੇ ਹਾਂ। ਇਨ੍ਹਾਂ ਸਰਗਰਮੀਆਂ ’ਚ ਜੇ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਸਾਡੀ ਸੁਰੱਖਿਆ ਲਈ ਖ਼ਤਰਨਾਕ ਹੋ ਸਕਦੀਆਂ ਹਨ।

ਅੱਜ ਦੇ ਡਿਜੀਟਲ ਯੁੱਗ ’ਚ ਜਿੱਥੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ, ਉੱਥੇ ਹੀ ਸਾਡੀ ਨਿੱਜੀ ਜਾਣਕਾਰੀ ਦੇ ਚੋਰੀ ਹੋਣ ਜਾਂ ਗ਼ਲਤ ਵਰਤੇ ਜਾਣ ਦੇ ਖ਼ਤਰੇ ਵੀ ਕਾਫ਼ੀ ਵੱਧ ਗਏ ਹਨ। ਅਸੀਂ ਘਰ ਬੈਠਿਆਂ ਹੀ ਖ਼ਰੀਦਦਾਰੀ ਕਰਦੇ ਹਾਂ, ਪੈਸੇ ਭੇਜਦੇ ਹਾਂ, ਸਕੂਲ ਦੇ ਕੰਮ ਕਰਦੇ ਹਾਂ ਜਾਂ ਮੋਬਾਈਲ ਰਾਹੀਂ ਕਈ ਐਪ ਵਰਤਦੇ ਹਾਂ। ਇਨ੍ਹਾਂ ਸਰਗਰਮੀਆਂ ’ਚ ਜੇ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਸਾਡੀ ਸੁਰੱਖਿਆ ਲਈ ਖ਼ਤਰਨਾਕ ਹੋ ਸਕਦੀਆਂ ਹਨ।
ਕੀ ਹੈ ਸਾਈਬਰ ਸੁਰੱਖਿਆ
ਸਾਈਬਰ ਸੁਰੱਖਿਆ ਉਹ ਤਰੀਕੇ ਹਨ, ਜਿਨ੍ਹਾਂ ਰਾਹੀਂ ਅਸੀਂ ਆਪਣੀ ਡਿਜੀਟਲ ਜਾਣਕਾਰੀ, ਡਿਵਾਈਸਾਂ (ਜਿਵੇਂ ਫੋਨ, ਕੰਪਿਊਟਰ), ਨੈੱਟਵਰਕ ਤੇ ਡਾਟਾ ਦੀ ਰੱਖਿਆ ਕਰਦੇ ਹਾਂ। ਇਹ ਸਿਰਫ਼ ਕੰਪਿਊਟਰ ਸਾਇੰਸ ਦਾ ਮਾਮਲਾ ਨਹੀਂ ਸਗੋਂ ਆਮ ਉਪਭੋਗਤਾਵਾਂ ਦੀ ਜ਼ਿੰਮੇਵਾਰੀ ਵੀ ਹੈ।
ਕਿਸ ਕਿਸਮ ਦੇ ਹੋ ਸਕਦੇ ਸਾਈਬਰ ਖ਼ਤਰੇ
ਫਿਸ਼ਿੰਗ : ਝੂਠੀ ਈਮੇਲ ਜਾਂ ਮੈਸੇਜ ਰਾਹੀਂ ਤੁਹਾਡਾ ਪਾਸਵਰਡ ਜਾਂ ਬੈਂਕ ਜਾਣਕਾਰੀ ਲੈਣ ਦੀ ਕੋਸ਼ਿਸ਼।
ਹੈਕਿੰਗ ਤੁਹਾਡੇ ਖਾਤੇ ਜਾਂ ਡਿਵਾਈਸ ’ਚ ਜ਼ਬਰਦਸਤੀ ਦਾਖ਼ਲ ਹੋਣਾ।
ਵਾਇਰਸ ਤੇ ਮਾਲਵੇਅਰ: ਡਿਵਾਈਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਫਟਵੇਅਰ।
ਸੋਸ਼ਲ ਇੰਜੀਨੀਅਰਿੰਗ: ਤੁਹਾਡਾ ਭਰੋਸਾ ਜਿੱਤ ਕੇ ਨਿੱਜੀ ਜਾਣਕਾਰੀ ਲੈਣ ਦੀ ਯੋਜਨਾ।
ਸਾਈਬਰ ਬੁਲਿੰਗ: ਇੰਟਰਨੈੱਟ ਰਾਹੀਂ ਡਰਾਉਣਾ, ਬਦਨਾਮ ਕਰਨਾ ਜਾਂ ਤੰਗ ਕਰਨਾ।
ਅਹਿਮ ਉਪਾਅ
ਮਜ਼ਬੂਤ ਪਾਸਵਰਡ ਵਰਤੋ:
- ਹਮੇਸ਼ਾਂ ਅੱਖਰ, ਅੰਕ ਤੇ ਚਿੰਨ੍ਹ ਮਿਲਾ ਕੇ ਪਾਸਵਰਡ ਬਣਾਓ।
- ਹਰ ਖਾਤੇ ਲਈ ਵੱਖ-ਵੱਖ ਪਾਸਵਰਡ ਰੱਖੋ।
- ਪਾਸਵਰਡ ਮੈਨੇਜਰ ਦੀ ਮਦਦ ਲੈ ਸਕਦੇ ਹੋ।
ਦੋਹਰੀ ਤਸਦੀਕ : ਖ਼ਾਸ ਕਰਕੇ ਜਿੱਥੇ ਪੈਸਿਆਂ ਜਾਂ ਨਿੱਜੀ ਜਾਣਕਾਰੀ ਦੀ ਗੱਲ ਹੋਵੇ। ਐਂਟੀਵਾਇਰਸ ਸਾਫਟਵੇਅਰ ਲਗਾਓ ਤੇ ਇਸਨੂੰ ਅੱਪਡੇਟ ਕਰਦੇ ਰਹੋ।
ਅਣਜਾਣ ਲਿੰਕਾਂ ਜਾਂ ਐਪਸ ਤੋਂ ਬਚੋ: ਖ਼ਾਸ ਕਰਕੇ ਜੋ ਇੰਟਰਨੈੱਟ ਜਾਂ ਮੈਸੇਜ ਰਾਹੀਂ ਆਉਂਦੇ ਹਨ।
ਪਬਲਿਕ ਵਾਈ-ਫਾਈ ਤੋਂ ਸਾਵਧਾਨ ਰਹੋ: ਕਦੇ ਵੀ ਬੈਂਕਿੰਗ ਜਾਂ ਲਾਗਇਨ ਵਰਗੇ ਕੰਮ ਪਬਲਿਕ ਵਾਈ-ਫਾਈ ’ਤੇ ਨਾ ਕਰੋ।
ਆਪਣੇ ਡਾਟਾ ਦਾ ਬੈਕਅੱਪ ਬਣਾਓ: ਮਹੱਤਵਪੂਰਨ ਡਾਟਾ ਨੂੰ ਕਦੇ ਵੀ ਇਕ ਥਾਂ ’ਤੇ ਨਾ ਰੱਖੋ। ਗੂਗਲ ਡਰਾਈਵ ਜਾਂ ਯੂਐੱਸਬੀ ਵਰਤੋਂ।
ਬੱਚਿਆਂ ਲਈ ਸਾਈਬਰ ਸੁਰੱਖਿਆ ਦੇ ਨਿਯਮ
ਬੱਚੇ ਅਕਸਰ ਖੇਡਾਂ, ਵੀਡੀਓਜ਼ ਜਾਂ ਹੋਰ ਐਪ ਵਰਤਦੇ ਹਨ, ਜਿਸ ਰਾਹੀਂ ਉਹ ਅਣਜਾਣ ਖ਼ਤਰੇ ਦੇ ਸੰਪਰਕ ’ਚ ਆ ਸਕਦੇ ਹਨ।
ਮਾਪਿਆਂ ਲਈ ਕੁਝ ਟਿਪਸ
- ਬੱਚਿਆਂ ਨਾਲ ਇੰਟਰਨੈੱਟ ਦੀ ਵਰਤੋਂ ਤੇ ਖੁੱਲ੍ਹੀ ਗੱਲਬਾਤ ਕਰੋ।
- ਪੈਰੈਂਟਲ ਕੰਟਰੋਲ ਸੈਟਿੰਗ ਵਰਤੋਂ।
- ਉਨ੍ਹਾਂ ਨੂੰ ਦੱਸੋ ਕਿ ਉਹ ਕਦੇ ਵੀ ਆਪਣੇ ਨਾਂ, ਪਤਾ, ਸਕੂਲ ਜਾਂ ਫੋਟੋ ਕਿਸੇ ਨਾਲ ਨਾ ਸਾਂਝੇ ਕਰਨ।
- ਉਨ੍ਹਾਂ ਦੀਆਂ ਆਨਲਾਈਨ ਸਰਗਰਮੀਆਂ ’ਤੇ ਨਜ਼ਰ ਰੱਖੋ।
ਭਵਿੱਖ ਲਈ ਸਾਈਬਰ ਸੁਰੱਖਿਆ ’ਚ ਨੌਕਰੀ
ਸਾਈਬਰ ਸੁਰੱਖਿਆ ਸਿਰਫ਼ ਲੋੜ ਨਹੀਂ ਸਗੋਂ ਇੱਕ ਤਰ੍ਹਾਂ ਦਾ ਕਰੀਅਰ ਵੀ ਹੈ। ਕਈ ਨੌਜਵਾਨ ਇਸ ਖੇਤਰ ’ਚ ਇਥਿਕਲ ਹੈਕਰ, ਸਾਈਬਰ ਸੇਫਟੀ ਅਫ਼ਸਰ, ਸਾਈਬਰ ਲਾਅ ਐਕਸਪਰਟ, ਇਨਫਰਮੇਸ਼ਨ ਸਿਸਟਮ ਮੈਨੇਜਰ ਆਦਿ ਬਣ ਕੇ ਆਪਣਾ ਭਵਿੱਖ ਬਣਾ ਰਹੇ ਹਨ।
ਸਾਈਬਰ ਸੁਰੱਖਿਆ ਸਿਰਫ਼ ਇਕ ਚੋਣ ਨਹੀਂ ਸਗੋਂ ਅੱਜ ਦੇ ਯੁੱਗ ’ਚ ਲਾਜ਼ਮੀ ਆਦਤ ਹੈ। ਜਿਵੇਂ ਅਸੀਂ ਆਪਣੇ ਘਰ ਦੀ ਚਾਬੀ ਨਾਲ ਰੱਖਿਆ ਕਰਦੇ ਹਾਂ, ਉਸੇ ਤਰ੍ਹਾਂ ਆਪਣੇ ਡਿਜੀਟਲ ਜੀਵਨ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ। ਸਾਵਧਾਨ, ਜਾਗਰੂਕ ਤੇ ਸਿੱਖਿਆਵਾਂ ਵਾਲਾ ਇੰਟਰਨੈੱਟ ਵਰਤਣਾ ਹੀ ਸੱਚੀ ਸਾਈਬਰ ਸੁਰੱਖਿਆ ਹੈ।
- ਵੀਨਾ ਰਾਣੀ