- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਕ ਵਾਰੀ ਇਨ੍ਹਾਂ ’ਤੇ ਕਲਿਕ ਕਰਨ ਦੇ ਬਾਅਦ ਮਾਲਵੇਅਰ ਕੰਪਿਊਟਰ ਜਾਂ ਮੋਬਾਈਲ ’ਚ ਇੰਸਟਾਲ ਹੋ ਜਾਂਦਾ ਹੈ। ਇਸਦੇ ਸਹਾਰੇ ਸਾਈਬਰ ਅਪਰਾਧੀ ਉਸ ’ਤੇ ਕੰਟਰੋਲ ਕਰ ਲੈਂਦੇ ਹਨ। ਇਕ ਵਾਰੀ ਕੰਪਿਊਟਰ ਜਾਂ ਮੋਬਾਈਲ ’ਤੇ ਕੰਟਰੋਲ ਆਉਦੇ ਹੀ ਉਹ ਉਸਦਾ ਸਾਰਾ ਡਾਟਾ ਚੋਰੀ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸਦੇ ਸਹਾਰੇ ਬੈਂਕਾਂ ਤੇ ਵਿੱਤੀ ਅਦਾਰਿਆਂ ਦੇ ਐਪ ਦੀ ਵਰਤੋਂ ਕਰ ਕੇ ਖਾਤਾ ਖਾਲੀ ਕਰ ਸਕਦੇ ਹਨ।

ਜਾਗਰਣ ਬਿਊਰੋ, ਨਵੀਂ ਦਿੱਲੀ। ਕੰਪਿਊਟਰ ਤੇ ਮੋਬਾਈਲ ਹੈਕ ਕਰਨ ਦਾ ਸਾਈਬਰ ਅਪਰਾਧੀਆਂ ਨੇ ਨਵਾਂ ਤਰੀਕਾ ਲੱਭ ਲਿਆ ਹੈ। ਪੋਰਨੋਗ੍ਰਾਫੀ ਐਪ ਦੀ ਆੜ ’ਚ ਮਾਲਵੇਅਰ ਭੇਜ ਕੇ ਸਾਈਬਰ ਅਪਰਾਧੀਆਂ ਨੇ ਆਮ ਲੋਕਾਂ ਨੂੰ ਫਸਾ ਰਹੇ ਹਨ। ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਐਡਵਾਇਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਅਜਿਹੇ ਐਪ ਨੂੰ ਇੰਸਟਾਲ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਮਾਲਵੇਅਰ ਵਾਲੇ ਇਹ ਪੋਰਨੋਗ੍ਰਾਫੀ ਐਪ ਮੁੱਖ ਤੌਰ ’ਤੇ ਮੈਟਾ ਦੀ ਫੇਸਬੁੱਕ ਤੇ ਇੰਸਟਾਗ੍ਰਾਮ ’ਚ ਇਸ਼ਤਿਹਾਰ ਦੇ ਨਾਲ ਨਾਲ ਲਿੰਕ ਦੇ ਰੂਪ ’ਚ ਫੈਲਾਇਆ ਜਾ ਰਿਹਾ ਹੈ। ਆਈ4ਸੀ ਦੇ ਤਹਿਤ ਕੰਮ ਕਰਨ ਵਾਲੇ ਨੈਸ਼ਨਲ ਸਾਈਬਰ ਕ੍ਰਾਈਮ ਥ੍ਰੈੱਟ ਐਨਾਲਿਟਿਕਸ ਯੂਨਿਟ ਨੇ ਸਾਈਬਰ ਅਪਰਾਧੀਆਂ ਦੀ ਨਵੀਂ ਤਰਕੀਬ ਦਾ ਪਰਦਾਫਾਸ਼ ਕੀਤਾ ਹੈ। ਪੋਰਨੋਗ੍ਰਾਫੀ ਐਪਸ ਦੇ ਰੂਪ ’ਚ ਲੁਕੇ ਇਹ ਖਤਰਨਾਕ ਐਂਡ੍ਰਾਇਡ ਐਪਲੀਕੇਸ਼ਨ ਨਾਈਟ ਪਲੇ, ਰਿਲੂਪ, ਕਿਸ, ਵੀਮੋ, ਰਿਵੋ, ਨੋਕਸੋ ਤੇ ਵਿਕਸਾ ਵਰਗੇ ਨਾਵਾਂ ਨਾਲ ਚੱਲ ਰਹੇ ਹਨ। ਇਨ੍ਹਾਂ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਇਸ਼ਤਿਹਾਰਾਂ ਜਾਂ ਲਿੰਕਸ ਦੇ ਜ਼ਰੀਏ ਫੈਲਾਇਆ ਜਾਂਦਾ ਹੈ।
ਇਕ ਵਾਰੀ ਇਨ੍ਹਾਂ ’ਤੇ ਕਲਿਕ ਕਰਨ ਦੇ ਬਾਅਦ ਮਾਲਵੇਅਰ ਕੰਪਿਊਟਰ ਜਾਂ ਮੋਬਾਈਲ ’ਚ ਇੰਸਟਾਲ ਹੋ ਜਾਂਦਾ ਹੈ। ਇਸਦੇ ਸਹਾਰੇ ਸਾਈਬਰ ਅਪਰਾਧੀ ਉਸ ’ਤੇ ਕੰਟਰੋਲ ਕਰ ਲੈਂਦੇ ਹਨ। ਇਕ ਵਾਰੀ ਕੰਪਿਊਟਰ ਜਾਂ ਮੋਬਾਈਲ ’ਤੇ ਕੰਟਰੋਲ ਆਉਦੇ ਹੀ ਉਹ ਉਸਦਾ ਸਾਰਾ ਡਾਟਾ ਚੋਰੀ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸਦੇ ਸਹਾਰੇ ਬੈਂਕਾਂ ਤੇ ਵਿੱਤੀ ਅਦਾਰਿਆਂ ਦੇ ਐਪ ਦੀ ਵਰਤੋਂ ਕਰ ਕੇ ਖਾਤਾ ਖਾਲੀ ਕਰ ਸਕਦੇ ਹਨ।
ਇਕ ਸੀਨੀਅਰ ਅਧਿਕਾਰੀ ਮੁਤਾਬਕ, ਇਸ ਤੋਂ ਇਲਾਵਾ ਕੁਝ ਮਾਮਲਿਆਂ ’ਚ ਹੈਕ ਕੰਪਿਊਟਰ ਜਾਂ ਮੋਬਾਈਲ ’ਚ ਵੀਪੀਐੱਨ ਦੀ ਮਦਦ ਨਾਲ ਉਹ ਇੰਟਰਨੈੱਟ ਟ੍ਰੈਫਿਕ ਨੂੰ ਆਪਣੀ ਮਰਜ਼ੀ ਨਾਲ ਰੂਟ ਵੀ ਕਰਦੇ ਹਨ। ਇਸ ਨਾਲ ਇਸ ਦਾ ਇਸਤੇਮਾਲ ਗੈਰ-ਕਾਨੂੰਨੀ ਸਰਗਰਮੀਆਂ ’ਚ ਵੀ ਹੋਣ ਦਾ ਖਤਰਾ ਹੈ। ਲਿਹਾਜ਼ਾ, ਕਿਸੇ ਮਾਲਵੇਅਰ ਦੇ ਇੰਸਟਾਲ ਹੁੰਦੇ ਹੀ ਜੇਕਰ ਯੂਜ਼ਰ ਉਸ ਨੂੰ ਸਾਧਾਰਨ ਤਰੀਕੇ ਨਾਲ ਅਨਇੰਸਟਾਲ ਨਹੀਂ ਕਰ ਪਾ ਰਹੇ ਹੋਣ ਤਾਂ ਸੇਫ ਮੋਡ ’ਚ ਮੋਬਾਈਲ ਜਾਂ ਕੰਪਿਊਟਰ ਨੂੰ ਰੀਸਟਾਰਟ ਕਰਨ ਤੇ ਉਸ ਐਪ ਨੂੰ ਸੈਟਿੰਗ ’ਚ ਜਾ ਕੇ ਹਟਾਓ। ਜੇਕਰ ਉਸ ਤੋਂ ਬਾਅਦ ਵੀ ਐਪ ਮੁੜ ਨਜ਼ਰ ਆਉਂਦਾ ਹੈ ਤਾਂ ਆਪਣੇ ਮਹੱਤਵਪੂਰਣ ਡਾਟਾ ਦੇ ਬੈਕਅੱਪ ਦੀ ਵਿਵਸਥਾ ਕਰੋ ਤੇ ਮੋਬਾਈਲ ਜਾਂ ਕੰਪਿਊਟਰ ਨੂੰ ਫੈਕਟਰੀ ਰੀਸੈਟ ਲਈ ਭੇਜੋ।