- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਦਾ ਨਵਾਂ ਦਾਅ ਨਵੀਂ ਲਾਂਚ ਹੋਈ ਮਾਰੂਤੀ ਸੁਜ਼ੂਕੀ ਬ੍ਰੇਜ਼ਾ CNG ਦੇ ਨਾਲ ਹੈ। ਪਹਿਲੀ ਵਾਰ ਬ੍ਰੇਜ਼ਾ 'ਚ ਅੰਡਰਬਾਡੀ CNG ਟੈਂਕ ਦਿੱਤਾ ਗਿਆ ਹੈ। ਇਸ ਵਿਚ ਸਿਲੰਡਰ ਨੂੰ ਫਰਸ਼ ਦੇ ਹੇਠਾਂ ਲਗਾਇਆ ਗਿਆ ਹੈ, ਜਿਸ ਨਾਲ ਪੂਰਾ ਬੂਟ ਸਾਮਾਨ ਰੱਖਣ ਲਈ ਖਾਲੀ ਰਹਿੰਦਾ ਹੈ - ਫੈਕਟਰੀ ਫਿਟੇਡ CNG ਗੱਡੀਆਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹੋ ਸੀ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ CNG ਹੁਣ ਡੀਜ਼ਲ ਦਾ ਬਦਲ ਬਣ ਕੇ ਤੇਜ਼ੀ ਨਾਲ ਉੱਭਰ ਰਹੀ ਹੈ। ਮਾਰੂਤੀ ਸੁਜ਼ੂਕੀ ਦਾ ਮੰਨਣਾ ਹੈ ਕਿ CNG ਟੈਂਕ ਨੂੰ ਗੱਡੀ ਦੇ ਹੇਠਾਂ ਸ਼ਿਫਟ ਕਰਨ ਵਾਲੀ ਨਵੀਂ ਤਕਨਾਲੋਜੀ ਦੇ ਨਾਲ ਇਹ ਬਦਲਾਅ ਹੋਰ ਤੇਜ਼ ਹੋਵੇਗਾ, ਕਿਉਂਕਿ ਇਸ ਨਾਲ ਬੂਟ ਸਪੇਸ ਦੀ ਸਭ ਤੋਂ ਵੱਡੀ ਸਮੱਸਿਆ ਹੱਲ ਹੋ ਗਈ ਹੈ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਮਾਰਕੀਟਿੰਗ ਤੇ ਸੇਲਜ਼ ਹੈੱਡ ਪਾਰਥੋ ਬੈਨਰਜੀ ਨੇ 'ਜਾਗਰਣ ਸਮੂਹ' ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ CNG ਹੁਣ 'ਪੈਟਰੋਲ ਤੋਂ ਬਾਅਦ ਗਾਹਕਾਂ ਲਈ ਡੀਜ਼ਲ ਦੀ ਜਗ੍ਹਾ ਲੈਣ ਵਾਲਾ ਅਗਲਾ ਪਾਵਰਟਰੇਨ ਬਦਲ' ਬਣ ਚੁੱਕੀ ਹੈ। ਲੋਕ ਘੱਟ ਚਲਨ ਲਾਗਤ ਤੇ ਘੱਟ ਪ੍ਰਦੂਸ਼ਣ ਕਾਰਨ ਇਸ ਨੂੰ ਚੁਣ ਰਹੇ ਹਨ।
ਬੈਨਰਜੀ ਨੇ ਕਿਹਾ, 'ਗਾਹਕਾਂ ਦੀ ਸੋਚ ਬਦਲ ਗਈ ਹੈ। ਪੈਟਰੋਲ ਤੋਂ ਬਾਅਦ ਲੋਕ ਹੁਣ CNG ਨੂੰ ਸੰਜੀਦਗੀ ਨਾਲ ਦੇਖ ਰਹੇ ਹਨ। ਛੋਟੀਆਂ ਕਾਰਾਂ ਅਤੇ SUVs 'ਚ ਡੀਜ਼ਲ ਦੀ ਮੰਗ ਘੱਟ ਰਹੀ ਹੈ ਤੇ ਉਸ ਜਗ੍ਹਾ ਨੂੰ CNG ਭਰ ਰਹੀ ਹੈ।'
ਕੰਪਨੀ ਦਾ ਨਵਾਂ ਦਾਅ ਨਵੀਂ ਲਾਂਚ ਹੋਈ ਮਾਰੂਤੀ ਸੁਜ਼ੂਕੀ ਬ੍ਰੇਜ਼ਾ CNG ਦੇ ਨਾਲ ਹੈ। ਪਹਿਲੀ ਵਾਰ ਬ੍ਰੇਜ਼ਾ 'ਚ ਅੰਡਰਬਾਡੀ CNG ਟੈਂਕ ਦਿੱਤਾ ਗਿਆ ਹੈ। ਇਸ ਵਿਚ ਸਿਲੰਡਰ ਨੂੰ ਫਰਸ਼ ਦੇ ਹੇਠਾਂ ਲਗਾਇਆ ਗਿਆ ਹੈ ਜਿਸ ਨਾਲ ਪੂਰਾ ਬੂਟ ਸਾਮਾਨ ਰੱਖਣ ਲਈ ਖਾਲੀ ਰਹਿੰਦਾ ਹੈ - ਫੈਕਟਰੀ ਫਿਟੇਡ CNG ਗੱਡੀਆਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹੋ ਸੀ।
ਬੈਨਰਜੀ ਨੇ ਦੱਸਿਆ, 'ਬੂਟ ਸਪੇਸ CNG ਦੀ ਬੁਨਿਆਦੀ ਸਮੱਸਿਆ ਸੀ। ਬ੍ਰੇਜ਼ਾ 'ਚ ਅੰਡਰਬਾਡੀ ਟੈਂਕ ਨਾਲ ਇਹ ਸਮੱਸਿਆ ਹੱਲ ਹੋ ਗਈ ਹੈ ਅਤੇ ਮਾਈਲੇਜ ਤੇ ਸੁਰੱਖਿਆ ਨਾਲ ਵੀ ਕੋਈ ਸਮਝੌਤਾ ਨਹੀਂ ਹੈ। ਇਸ ਨਾਲ SUV ਸੈਗਮੈਂਟ 'ਚ CNG ਦੀ ਪਹੁੰਚ ਹੋਰ ਡੂੰਘੀ ਹੋਵੇਗੀ, ਜਿੱਥੇ ਪਰਿਵਾਰਾਂ ਨੂੰ ਸਪੇਸ ਤੇ ਕਿਫ਼ਾਇਤ ਦੋਵੇਂ ਚਾਹੀਦੇ ਹਨ।'
ਬ੍ਰੇਜ਼ਾ CNG 'ਚ 1.5L K-ਸੀਰੀਜ਼ ਇੰਜਣ ਦੇ ਨਾਲ 5-ਸਪੀਡ ਮੈਨੂਅਲ ਗੀਅਰਬਾਕਸ ਮਿਲਦਾ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਸਬ-4 ਮੀਟਰ SUV ਸੈਗਮੈਂਟ 'ਚ ਸਭ ਤੋਂ ਵੱਧ ਮਾਈਲੇਜ ਦਿੰਦੀ ਹੈ।
ਮਾਰੂਤੀ ਨੇ ਇਸ ਤੋਂ ਪਹਿਲਾਂ ਵਿਕਟੋਰਿਸ CNG ਰਾਹੀਂ ਵੱਡੇ ਆਕਾਰ ਦੀਆਂ ਗੱਡੀਆਂ 'ਚ CNG ਉਤਾਰਨ ਦੀ ਸ਼ੁਰੂਆਤ ਕੀਤੀ ਸੀ। ਇਹ ਮਿਡ-ਸਾਈਜ਼ SUV ਆਪਣੇ ਸੈਗਮੈਂਟ 'ਚ ਫੈਕਟਰੀ ਫਿਟੇਡ CNG ਦੇਣ ਵਾਲੀਆਂ ਪਹਿਲੀਆਂ ਗੱਡੀਆਂ 'ਚੋਂ ਇਕ ਹੈ। ਇਸ ਵਿਚ ਟਵਿਨ-ਸਿਲੰਡਰ ਤਕਨਾਲੋਜੀ, 60L ਵਾਟਰ ਕਪੈਸਿਟੀ ਤੇ 650 ਕਿਲੋਮੀਟਰ ਤਕ ਦੀ ਸੰਯੁਕਤ ਰੇਂਜ ਮਿਲਦੀ ਹੈ। ਇਸ ਤੋਂ ਸਾਫ਼ ਸੰਕੇਤ ਗਿਆ ਕਿ ਮਾਰੂਤੀ ਹੁਣ CNG ਨੂੰ ਹੈਚਬੈਕ ਅਤੇ ਸੇਡਾਨ ਤੋਂ ਕੱਢ ਕੇ ਉੱਚੇ ਸੈਗਮੈਂਟ 'ਚ ਵੀ ਲੈ ਕੇ ਜਾ ਰਹੀ ਹੈ।
ਬੈਨਰਜੀ ਨੇ ਕਿਹਾ, 'ਅਸੀਂ ਸ਼ੁਰੂਆਤ ਛੋਟੀਆਂ ਕਾਰਾਂ ਤੋਂ ਕੀਤੀ, ਫਿਰ ਸੇਡਾਨ, ਅਤੇ ਹੁਣ ਕੌਮਪੈਕਟ SUV ਅਤੇ ਮਿਡ-ਸਾਈਜ਼ SUV 'ਚ ਵੀ CNG ਦੇ ਰਹੇ ਹਾਂ। ਇਹ ਵਿਸਥਾਰ ਸੋਚ-ਸਮਝ ਕੇ ਕੀਤਾ ਗਿਆ ਹੈ ਤਾਂ ਜੋ ਹਰ ਬਜਟ 'ਚ ਗਾਹਕਾਂ ਨੂੰ ਕਲੀਨ ਬਦਲ ਮਿਲੇ।'
ਭਾਰਤ 'ਚ CNG ਇਨਫਰਾਸਟ੍ਰਕਚਰ ਵੀ ਤੇਜ਼ੀ ਨਾਲ ਵਧ ਰਿਹਾ ਹੈ। 2026 'ਚ ਦੇਸ਼ ਭਰ ਵਿਚ CNG ਸਟੇਸ਼ਨਾਂ ਦੀ ਗਿਣਤੀ 6,800 ਤੋਂ ਵੱਧ ਹੋ ਗਈ ਹੈ ਜਦਕਿ 5 ਸਾਲ ਪਹਿਲਾਂ ਇਹ 3,000 ਤੋਂ ਘੱਟ ਸੀ। ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਹੁਣ ਟਾਇਰ-2 ਤੇ ਟਾਇਰ-3 ਸ਼ਹਿਰਾਂ ਤਕ ਪਹੁੰਚ ਰਿਹਾ ਹੈ। ਪੈਟਰੋਲ ਦੇ ਮੁਕਾਬਲੇ ਪ੍ਰਤੀ ਕਿਲੋਮੀਟਰ CNG ਲਗਪਗ 50% ਸਸਤੀ ਪੈਂਦੀ ਹੈ। ਵਧਦੀਆਂ ਫਿਊਲ ਕੀਮਤਾਂ ਤੇ ਸਰਕਾਰ ਦੇ ਕਲੀਨ ਫਿਊਲ 'ਤੇ ਜ਼ੋਰ ਦੇ ਵਿਚਕਾਰ ਬੈਨਰਜੀ ਨੂੰ ਉਮੀਦ ਹੈ ਕਿ ਮਾਰੂਤੀ ਦੀ ਕੁੱਲ ਵਿਕਰੀ 'ਚ CNG ਦਾ ਹਿੱਸਾ ਲਗਾਤਾਰ ਵਧੇਗਾ। ਉਨ੍ਹਾਂ ਕਿਹਾ, 'CNG ਹੁਣ ਕੋਈ ਅਸਥਾਈ ਬਦਲ ਨਹੀਂ ਹੈ। ਇਹ ਭਾਰਤ ਲਈ ਕਿਫ਼ਾਇਤੀ, ਸਾਫ਼ ਅਤੇ ਹੁਣ ਹਰ ਤਰ੍ਹਾਂ ਦੀ ਕਾਰ ਲਈ ਵਿਹਾਰਕ ਲੌਂਗ-ਟਰਮ ਹੱਲ ਹੈ।'