Challan Tips : ਹੁਣ ਸੜਕਾਂ 'ਤੇ ਲੱਗੇ ਕੈਮਰੇ ਤੁਹਾਡੀ ਹਰ ਗਲਤੀ ਨੂੰ ਫੜ ਸਕਦੇ ਹਨ ਜਿਸ ਕਾਰਨ ਡਿਜੀਟਲ ਚਲਾਨ ਤੋਂ ਬਚਣਾ ਲਗਪਗ ਅਸੰਭਵ ਹੋ ਗਿਆ ਹੈ। ਅਕਸਰ ਲੋਕ ਛੋਟੇ-ਛੋਟੇ ਨਿਯਮਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਨ੍ਹਾਂ ਗਲਤੀਆਂ ਕਾਰਨ ਹੀ ਵੱਡਾ ਜੁਰਮਾਨਾ ਭਰਨਾ ਪੈਂਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਖੁਦ ਨੂੰ ਚਾਲਾਨ ਤੋਂ ਸੁਰੱਖਿਅਤ ਰੱਖ ਸਕਦੇ ਹੋ:

ਆਟੋ ਡੈਸਕ, ਨਵੀਂ ਦਿੱਲੀ : ਦੇਸ਼ ਵਿੱਚ ਸਭ ਤੋਂ ਵੱਧ ਗਿਣਤੀ ਟੂ-ਵ੍ਹੀਲਰ (ਦੋ ਪਹੀਆ) ਵਾਹਨਾਂ ਦੀ ਹੀ ਹੈ। ਸੜਕਾਂ 'ਤੇ ਵਧਦੀਆਂ ਗੱਡੀਆਂ ਅਤੇ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਆਵਾਜਾਈ ਦੇ ਨਿਯਮ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਹਨ। ਹੁਣ ਸਿਰਫ਼ ਸੜਕਾਂ 'ਤੇ ਪੁਲਿਸ ਮੁਲਾਜ਼ਮ ਹੀ ਨਹੀਂ, ਸਗੋਂ AI ਵਾਲੇ ਆਧੁਨਿਕ ਕੈਮਰੇ ਵੀ ਤੁਹਾਡੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੇ ਹਨ।
ਹੁਣ ਸੜਕਾਂ 'ਤੇ ਲੱਗੇ ਕੈਮਰੇ ਤੁਹਾਡੀ ਹਰ ਗਲਤੀ ਨੂੰ ਫੜ ਸਕਦੇ ਹਨ ਜਿਸ ਕਾਰਨ ਡਿਜੀਟਲ ਚਲਾਨ ਤੋਂ ਬਚਣਾ ਲਗਪਗ ਅਸੰਭਵ ਹੋ ਗਿਆ ਹੈ। ਅਕਸਰ ਲੋਕ ਛੋਟੇ-ਛੋਟੇ ਨਿਯਮਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਨ੍ਹਾਂ ਗਲਤੀਆਂ ਕਾਰਨ ਹੀ ਵੱਡਾ ਜੁਰਮਾਨਾ ਭਰਨਾ ਪੈਂਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਖੁਦ ਨੂੰ ਚਾਲਾਨ ਤੋਂ ਸੁਰੱਖਿਅਤ ਰੱਖ ਸਕਦੇ ਹੋ:
ਤੁਹਾਡੇ ਲਈ ਸਿਰਫ਼ ਹੈਲਮੇਟ ਪਹਿਨਣਾ ਹੀ ਕਾਫ਼ੀ ਨਹੀਂ ਹੈ, ਸਗੋਂ ਤੁਹਾਡਾ ਹੈਲਮੇਟ ISI ਮਾਰਕਾ (Approved) ਵੀ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਹੈਲਮੇਟ ਦਾ ਲੌਕ (ਪੱਟੀ) ਨਹੀਂ ਲੱਗਿਆ ਤਾਂ ਤੁਹਾਨੂੰ 1,000 ਰੁਪਏ ਤਕ ਦਾ ਚਾਲਾਨ ਭਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਪਿੱਛੇ ਬੈਠੇ ਵਿਅਕਤੀ ਲਈ ਵੀ ਹੈਲਮੇਟ ਪਹਿਨਣਾ ਲਾਜ਼ਮੀ ਹੈ। ਧਿਆਨ ਰਹੇ ਕਿ ਜੇਕਰ ਤੁਹਾਡਾ ਫੈਂਸੀ ਜਾਂ ਅੱਧੇ ਸਿਰ ਵਾਲਾ ਹੈਲਮੇਟ ਸੁਰੱਖਿਆ ਮਾਪਦੰਡਾਂ 'ਤੇ ਪੂਰਾ ਨਹੀਂ ਉਤਰਦਾ, ਤਾਂ ਪੁਲਿਸ ਕਾਰਵਾਈ ਕਰ ਸਕਦੀ ਹੈ।
ਜੇਕਰ ਤੁਸੀਂ ਆਪਣੀ ਬਾਈਕ 'ਚ ਤੇਜ਼ ਆਵਾਜ਼ ਵਾਲੇ ਸਾਈਲੈਂਸਰ ਲਗਵਾਉਂਦੇ ਹੋ ਤਾਂ ਪੁਲਿਸ ਤੁਹਾਡੇ 'ਤੇ ਭਾਰੀ ਜੁਰਮਾਨਾ ਲਗਾ ਸਕਦੀ ਹੈ ਤੇ ਤੁਹਾਡੀ ਬਾਈਕ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ। ਵਾਤਾਵਰਨ ਨਿਯਮਾਂ ਅਨੁਸਾਰ, ਬਾਈਕ ਤੋਂ ਨਿਕਲਣ ਵਾਲੀ ਆਵਾਜ਼ ਅਤੇ ਧੂੰਆਂ ਦੋਵੇਂ ਇਕ ਨਿਰਧਾਰਤ ਸੀਮਾ ਦੇ ਅੰਦਰ ਹੀ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਬਾਈਕ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਮੋਡੀਫਿਕੇਸ਼ਨ ਕਰਵਾਉਣ ਨਾਲ ਗੱਡੀ ਦੀ ਵਾਰੰਟੀ ਵੀ ਖ਼ਤਮ ਹੋ ਸਕਦੀ ਹੈ।
ਨਿਯਮਾਂ ਮੁਤਾਬਕ ਤੁਹਾਡੀ ਬਾਈਕ 'ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਲੱਗੀ ਹੋਣੀ ਚਾਹੀਦੀ ਹੈ। ਪਲੇਟ 'ਤੇ ਕਿਸੇ ਤਰ੍ਹਾਂ ਦੀ ਕਲਾਕਾਰੀ ਜਿਵੇਂ ਕਿ ਨਾਮ, ਅਹੁਦਾ ਜਾਂ ਡਿਜ਼ਾਈਨ ਬਣਾਉਣਾ ਮਨਾ ਹੈ ਅਤੇ ਅਜਿਹਾ ਕਰਨ 'ਤੇ ਤੁਹਾਨੂੰ 5,000 ਤੋਂ 10,000 ਤਕ ਦਾ ਚਾਲਾਨ ਕੱਟਿਆ ਜਾ ਸਕਦਾ ਹੈ। ਨਾਲ ਹੀ ਧਿਆਨ ਰਹੇ ਕਿ ਨੰਬਰ ਪਲੇਟ ਨਟ-ਬੋਲਟ ਦੀ ਬਜਾਏ ਸਨੈਪ ਲੌਕ (Snap Lock) ਨਾਲ ਕਸੀ ਹੋਣੀ ਚਾਹੀਦੀ ਹੈ।
ਅੱਜ ਦੇ ਸਮੇਂ ਜੇਕਰ ਟ੍ਰੈਫਿਕ ਪੁਲਿਸ ਸਾਹਮਣੇ ਨਾ ਵੀ ਹੋਵੇ ਤਾਂ ਵੀ ਤੁਸੀਂ ਬਚ ਨਹੀਂ ਸਕਦੇ। ਹੁਣ ਪੁਲਿਸ ਦਾ ਸਾਹਮਣੇ ਹੋਣਾ ਜ਼ਰੂਰੀ ਨਹੀਂ ਹੈ, ਸਗੋਂ ਸੜਕਾਂ 'ਤੇ ਲੱਗੇ ਕੈਮਰੇ ਨਿਯਮ ਤੋੜਦੇ ਹੀ ਤੁਹਾਡੇ ਮੋਬਾਈਲ 'ਤੇ ਡਿਜੀਟਲ ਚਾਲਾਨ ਭੇਜ ਦਿੰਦੇ ਹਨ। ਹਮੇਸ਼ਾ ਆਪਣੇ ਕੋਲ DL (ਡਰਾਈਵਿੰਗ ਲਾਇਸੰਸ) ਤੇ PUC (ਪ੍ਰਦੂਸ਼ਣ ਸਰਟੀਫਿਕੇਟ) ਦੀ ਕਾਪੀ ਜ਼ਰੂਰ ਰੱਖੋ। ਨਾਲ ਹੀ, ਜੇਕਰ ਤੁਸੀਂ ਚਾਲਾਨ ਤੋਂ ਬਚਣਾ ਚਾਹੁੰਦੇ ਹੋ ਤਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ।