- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਦਾ ਕਹਿਣਾ ਹੈ ਕਿ HyperOS 3 ’ਤੇ ਚੱਲਣ ਵਾਲੇ ਡਿਵਾਈਸ ਫੋਟੋ, ਵੀਡੀਓ ਅਤੇ ਹੋਰ ਫਾਈਲਾਂ ਨੂੰ Apple ਡਿਵਾਈਸਾਂ ਦੇ ਨਾਲ ਕੁਝ ਹੀ ਸੈਕੰਡ 'ਚ ਸ਼ੇਅਰ ਕਰ ਸਕਣਗੇ। ਇਸ ਦੇ ਲਈ Xiaomi ਨੇ ਇੱਕ ਡੈਮੋ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿੱਚ ਨਵੇਂ ਵਾਲੇ Xiaomi 17T Pro ਤੋਂ iPhone ’ਤੇ ਫੋਟੋ ਟਰਾਂਸਫਰ ਹੁੰਦੀ ਦਿਖਾਈ ਗਈ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: Xiaomi ਦਾ ਸਮਾਰਟਫੋਨ ਵਰਤਣ ਵਾਲਿਆਂ ਲਈ ਵੱਡਾ ਅਪਡੇਟ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ HyperOS 3 ਅਪਡੇਟ ਦੇ ਨਾਲ Xiaomi ਦੇ ਫੋਨਾਂ ਤੋਂ ਤੁਸੀਂ ਆਸਾਨੀ ਨਾਲ iPhone, iPad ਤੇ Apple ਦੇ ਹੋਰ ਡਿਵਾਈਸਾਂ ਨਾਲ ਫਾਈਲ ਟਰਾਂਸਫਰ ਕਰ ਸਕੋਗੇ। ਇਹ ਸਹੂਲਤ Android ਦੇ Quick Share ਪਲੇਟਫਾਰਮ ਰਾਹੀਂ ਜਲਦੀ ਹੀ ਮਿਲਣ ਵਾਲੀ ਹੈ ਜਿਸ ਨਾਲ ਵੱਖ-ਵੱਖ ਈਕੋਸਿਸਟਮ ਦੇ ਵਿਚਕਾਰ ਫਾਈਲ ਟਰਾਂਸਫਰ ਕਾਫ਼ੀ ਜ਼ਿਆਦਾ ਆਸਾਨ ਹੋ ਜਾਵੇਗਾ।
ਕੰਪਨੀ ਦਾ ਕਹਿਣਾ ਹੈ ਕਿ HyperOS 3 ’ਤੇ ਚੱਲਣ ਵਾਲੇ ਡਿਵਾਈਸ ਫੋਟੋ, ਵੀਡੀਓ ਤੇ ਹੋਰ ਫਾਈਲਾਂ ਨੂੰ Apple ਡਿਵਾਈਸਾਂ ਦੇ ਨਾਲ ਕੁਝ ਹੀ ਸੈਕੰਡ 'ਚ ਸ਼ੇਅਰ ਕਰ ਸਕਣਗੇ। ਇਸ ਲਈ Xiaomi ਨੇ ਇਕ ਡੈਮੋ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿਚ ਨਵੇਂ ਵਾਲੇ Xiaomi 17T Pro ਤੋਂ iPhone ’ਤੇ ਫੋਟੋ ਟਰਾਂਸਫਰ ਹੁੰਦੀ ਦਿਖਾਈ ਗਈ ਹੈ।
ਦੱਸ ਦੇਈਏ ਕਿ ਹੁਣ ਤਕ ਐੱਪਲ ਦਾ AirDrop ਫੀਚਰ ਸਿਰਫ਼ Apple ਈਕੋਸਿਸਟਮ ਤਕ ਹੀ ਸੀਮਤ ਸੀ। Android ਯੂਜ਼ਰਜ਼ ਨੂੰ iPhone ਨਾਲ ਫਾਈਲ ਸ਼ੇਅਰ ਕਰਨ ਲਈ ਕਿਸੇ ਨਾ ਕਿਸੇ ਥਰਡ-ਪਾਰਟੀ ਐਪ ਜਾਂ ਕਿਸੇ ਵੈੱਬਸਾਈਟ ਦਾ ਸਹਾਰਾ ਲੈਣਾ ਪੈਂਦਾ ਸੀ, ਪਰ ਹੁਣ Quick Share ਦੇ ਨਵੇਂ ਵਰਜ਼ਨ ਤੋਂ ਬਾਅਦ ਇਹ ਪ੍ਰੋਸੈਸ (ਪ੍ਰਕਿਰਿਆ) ਕਾਫ਼ੀ ਆਸਾਨ ਹੋ ਗਿਆ ਹੈ।
AirDrop is now available on Quick Share.
Fast, seamless sharing of photos and files to Apple devices.#AirDropSupport #XiaomiHyperOS3 #Xiaomi pic.twitter.com/vqJ0w0QUbp
— Xiaomi HyperOS (@XiaomiHyperOS_) June 1, 2026
ਰਿਪੋਰਟਾਂ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ Xiaomi 17T Pro ਇਸ ਨਵੀਂ ਸਹੂਲਤ ਦੇ ਨਾਲ ਆਉਣ ਵਾਲਾ ਪਹਿਲਾ Xiaomi ਸਮਾਰਟਫੋਨ ਹੋ ਸਕਦਾ ਹੈ। ਫਿਲਹਾਲ ਕੰਪਨੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਪੁਰਾਣੇ Xiaomi ਫੋਨਾਂ ਨੂੰ ਇਹ ਸਹੂਲਤ ਮਿਲੇਗੀ ਜਾਂ ਨਹੀਂ, ਪਰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ HyperOS 3 ਵਾਲੇ ਹੋਰ ਡਿਵਾਈਸ ਵੀ ਇਸ ਫੀਚਰ ਨਾਲ ਲੈਸ ਹੋ ਸਕਦੇ ਹਨ।
ਹਾਲਾਂਕਿ Xiaomi ਤੋਂ ਪਹਿਲਾਂ ਸੈਮਸੰਗ ਅਤੇ ਓਪੋ ਵੀ ਆਪਣੇ ਕੁਝ ਚੋਣਵੇਂ ਫਲੈਗਸ਼ਿਪ ਡਿਵਾਈਸਾਂ 'ਚ ਅਜਿਹੀ ਸਹੂਲਤ ਦੇ ਰਹੇ ਹਨ ਜਿੱਥੇ Quick Share ਰਾਹੀਂ ਐਪਲ ਡਿਵਾਈਸਾਂ ਦੇ ਨਾਲ ਹੁਣ ਆਸਾਨ ਫਾਈਲ ਟਰਾਂਸਫਰ ਕੀਤਾ ਜਾ ਸਕਦਾ ਹੈ।