iPhone 17 Pro Max 'ਤੇ ਮਿਲ ਰਿਹਾ ਹੈ ਵੱਡਾ ਡਿਸਕਾਊਂਟ, ਮਿਸ ਨਾ ਕਰੋ ਜ਼ਬਰਦਸਤ ਡੀਲ!
ਫੋਨ ਵਿੱਚ 6.9-ਇੰਚ ਦੀ ਵੱਡੀ ਡਿਸਪਲੇ, A19 Pro ਚਿਪਸੈੱਟ ਤੇ 48MP ਟ੍ਰਿਪਲ Fusion ਕੈਮਰਾ ਸਮੇਤ ਕਈ ਖਾਸ ਫੀਚਰਜ਼ ਮਿਲ ਰਹੇ ਹਨ। ਆਓ ਫੋਨ ਦੇ ਹੋਰ ਫੀਚਰਜ਼ ਜਾਣਨ ਤੋਂ ਪਹਿਲਾਂ ਇਸ 'ਤੇ ਮਿਲ ਰਹੀ ਡੀਲ ਬਾਰੇ ਜਾਣ ਲੈਂਦੇ ਹਾਂ...
Publish Date: Mon, 06 Apr 2026 02:45 PM (IST)
Updated Date: Mon, 06 Apr 2026 02:48 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਵੀ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ? ਤਾਂ ਇਸ ਸਮੇਂ ਐਪਲ ਦੇ ਲੇਟੈਸਟ iPhone 17 Pro Max 'ਤੇ ਜ਼ਬਰਦਸਤ ਡੀਲ ਮਿਲ ਰਹੀ ਹੈ। Vijay Sales ਇਸ ਡਿਵਾਈਸ 'ਤੇ 10,400 ਰੁਪਏ ਤੋਂ ਵੱਧ ਦੀ ਛੋਟ ਦੇ ਰਿਹਾ ਹੈ। ਕੰਪਨੀ ਨੇ ਇਸ ਫੋਨ ਨੂੰ 1,49,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ, ਪਰ ਹੁਣ ਤੁਸੀਂ ਇਸ ਡਿਵਾਈਸ 'ਤੇ ਵਧੀਆ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ।
ਫੋਨ ਵਿੱਚ 6.9-ਇੰਚ ਦੀ ਵੱਡੀ ਡਿਸਪਲੇ, A19 Pro ਚਿਪਸੈੱਟ ਤੇ 48MP ਟ੍ਰਿਪਲ Fusion ਕੈਮਰਾ ਸਮੇਤ ਕਈ ਖਾਸ ਫੀਚਰਜ਼ ਮਿਲ ਰਹੇ ਹਨ। ਆਓ ਫੋਨ ਦੇ ਹੋਰ ਫੀਚਰਜ਼ ਜਾਣਨ ਤੋਂ ਪਹਿਲਾਂ ਇਸ 'ਤੇ ਮਿਲ ਰਹੀ ਡੀਲ ਬਾਰੇ ਜਾਣ ਲੈਂਦੇ ਹਾਂ...
Apple iPhone 17 Pro Max ਡਿਸਕਾਊਂਟ ਆਫਰ
ਐੱਪਲ ਦੇ ਇਸ ਲੇਟੈਸਟ iPhone 17 Pro Max ਦੀ ਕੀਮਤ ਵੈਸੇ ਤਾਂ 1,49,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ, ਹੁਣ ਈ-ਕਾਮਰਸ ਪਲੇਟਫਾਰਮ Vijay Sales ਆਪਣੀ ਆਫੀਸ਼ੀਅਲ ਵੈੱਬਸਾਈਟ 'ਤੇ ਇਹ ਹਾਈ-ਐਂਡ ਸਮਾਰਟਫੋਨ ਸਿਰਫ 1,45,490 ਰੁਪਏ 'ਚ ਖਰੀਦਣ ਦਾ ਮੌਕਾ ਦੇ ਰਿਹਾ ਹੈ। ਇਸਦਾ ਮਤਲਬ ਹੈ ਕਿ ਫੋਨ ਦੀ ਕੀਮਤ ਵਿਚ ਸਿੱਧੇ 4,410 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਇੰਨਾ ਹੀ ਨਹੀਂ, ਫੋਨ 'ਤੇ ਖਾਸ ਬੈਂਕ ਆਫਰ ਵੀ ਮਿਲ ਰਹੇ ਹਨ ਜਿੱਥੇ HSBC Bank ਕ੍ਰੈਡਿਟ ਕਾਰਡ EMI ਟ੍ਰਾਂਜੈਕਸ਼ਨ 'ਤੇ ਤੁਸੀਂ 6,000 ਰੁਪਏ ਤਕ ਦੀ ਵਾਧੂ ਛੋਟ ਵੀ ਲੈ ਸਕਦੇ ਹੋ। ਜਦੋਂ ਕਿ HDFC Bank ਕ੍ਰੈਡਿਟ ਕਾਰਡ EMI ਟ੍ਰਾਂਜੈਕਸ਼ਨ 'ਤੇ 4,500 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ।
Apple iPhone 17 Pro Max ਦੀਆਂ ਸਪੈਸੀਫਿਕੇਸ਼ਨਜ਼
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ iPhone 17 Pro Max 'ਚ ਤੁਹਾਨੂੰ 6.9-ਇੰਚ ਦੀ ਡਿਸਪਲੇ ਮਿਲ ਰਹੀ ਹੈ ਜੋ ਕਿ ਇਕ 120Hz ProMotion ਡਿਸਪਲੇ ਹੈ। ਬਿਹਤਰ ਪਰਫਾਰਮੈਂਸ ਲਈ ਡਿਵਾਈਸ 'ਚ A19 Pro ਚਿਪਸੈੱਟ ਦੇਖਣ ਨੂੰ ਮਿਲ ਰਿਹਾ ਹੈ। ਇਹ ਡਿਵਾਈਸ 39 ਘੰਟਿਆਂ ਤਕ ਦਾ ਵੀਡੀਓ ਪਲੇਬੈਕ ਆਫਰ ਕਰਦਾ ਹੈ।
ਫੋਟੋਗ੍ਰਾਫੀ ਲਈ ਡਿਵਾਈਸ 'ਚ ਟ੍ਰਿਪਲ Fusion ਕੈਮਰਾ ਹੈ, ਜਿਸ ਵਿਚ 48MP ਪ੍ਰਾਇਮਰੀ ਕੈਮਰਾ, 48MP ਅਲਟਰਾਵਾਈਡ ਅਤੇ 48MP ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ਦੇ ਫਰੰਟ ਵਿੱਚ 18MP ਦਾ ਕੈਮਰਾ ਮਿਲ ਰਿਹਾ ਹੈ।