ਇਸ ਬਾਰੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਨੌਕਰੀ ਦੀ ਪੇਸ਼ਕਸ਼ ਮਿਲਣ ’ਤੇ ਸਭ ਤੋਂ ਪਹਿਲਾਂ ਸਬੰਧਤ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਈਮੇਲ ਡੋਮੇਨ ਅਤੇ ਡਿਜ਼ਿਟਲ ਮੌਜੂਦਗੀ ਦੀ ਜਾਂਚ ਕਰੋ। ਗ਼ੈਰ-ਅਧਿਕਾਰਤ ਈਮੇਲ ਪਤੇ, ਅਧੂਰੀ ਜਾਣਕਾਰੀ ਜਾਂ ਪ੍ਰਕਿਰਿਆ ਪੂਰੀ ਕਰਨ ਦਾ ਦਬਾਅ ਧੋਖਾਧੜੀ ਦਾ ਦਬਾਅ ਪੈ ਸਕਦਾ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਸ਼ੱਕੀ ਮਾਮਲੇ ਵਿਚ ਕਾਰਵਾਈ ਜ਼ਰੂਰੀ ਹੈ।

ਨਵੀਂ ਦਿੱਲੀ (ਏਐੱਨਆਈ) : ਦੇਸ਼ ਵਿਚ ਆਨਾਲਾਈਨ ਨੌਕਰੀ ਦੀ ਭਾਲ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਨਾਲ ਹੀ ਸਾਈਬਰ ਠੱਗਾਂ ਨੇ ਵੀ ਧੋਖਾਧੜੀ ਦੇ ਨਵੇਂ ਤਰੀਕੇ ਵਿਕਸਤ ਕਰ ਲਏ ਹਨ। ਚਿਹਰੇ ਤੇ ਸ਼ਨਾਖ਼ਤ, ਅੱਖਾਂ ਦੀ ਸਕੈਨਿੰਗ ਤੇ ਨਿੱਜੀ ਦਸਤਾਵੇਜ਼ਾਂ ਦੀ ਏਆਈ ਜ਼ਰੀਏ ਗ਼ਲਤ ਵਰਤੋਂ ਕਰ ਕੇ ਲੋਕਾਂ ਨੂੰ ਅਤਿ-ਸੁਰੱਖਿਅਤ ਬਾਇਓਮੀਟ੍ਰਿਕ ਡਾਟਾ ਤੱਕ ਪਹੁੰਚ ਬਣਾ ਕੇ ਸਾਈਬਰ ਠੱਗੀ ਕੀਤੀ ਜਾ ਰਹੀ ਹੈ। ਇਸ ਨਾਲ ਆਉਂਦੇ ਦਿਨੀਂ ਫਰਜ਼ੀਵਾੜਿਆਂ ਤੇ ਵਿੱਤੀ ਫਰਾਡ ਦੇ ਮਾਮਲੇ ਵਧਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਨੇ ਚਿਤਾਵਨੀ ਜਨਤਕ ਕੀਤੀ ਹੈ।
ਮੰਤਰਾਲਾ ਨੇ ਆਗ਼ਾਹ ਕੀਤਾ ਹੈ ਕਿ ਬਿਨੈਕਾਰ ਚੰਗੀ ਤਰ੍ਹਾਂ ਪੁਸ਼ਟੀ ਤੋਂ ਬਾਅਦ ਹੀ ਇੰਟਰਵਿਊ ਪ੍ਰਕਿਰਿਆ ਵਿਚ ਸ਼ਾਮਲ ਹੋਣ। ਜ਼ਰਾ ਵੀ ਸ਼ੱਕ ਹੋਣ ’ਤੇ ਤੁਰੰਤ ਸਾਈਬਰ ਅਪਰਾਧ ਹੈਲਪਲਾਈਨ 1930 ’ਤੇ ਸੰਪਰਕ ਕਰਨ ਜਾਂ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਉਣ। ਗ੍ਰਹਿ ਮੰਤਰਾਲਾ ਤਹਿਤ ਕੰਮ ਕਰਨ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ4ਸੀ) ਦੀ ਕੌਮੀ ਸਾਈਬਰ ਅਪਰਾਧ ਖ਼ਤਰਾ ਵਿਸ਼ਲੇਸ਼ਣ ਇਕਾਈ (ਐੱਨਸੀਟੀਏਯੂ) ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਅਸਲੀ ਕੰਪਨੀਆਂ ਜਿਹੀ ਦਿਸਣ ਵਾਲੀ ਫਰਜ਼ੀ ਭਰਤੀ ਪ੍ਰਕਿਰਿਆ ਤਿਆਰ ਕਰ ਰਹੇ ਹਨ। ਪਹਿਲਾਂ ਦਿਲਕਸ਼ ਨੌਕਰੀ ਦਾ ਪ੍ਰਸਤਾਵ ਦਿੱਤਾ ਜਾਂਦਾ ਹੈ ਫਿਰ ਉਮੀਦਵਾਰਾਂ ਕੋਲੋਂ ਵੀਡੀਓ ਇੰਟਰਵਿਊ ਜਾਂ ਆਨਲਾਈਨ ਤਸਦੀਕ ਦੇ ਨਾਂ ’ਤੇ ਚਿਹਰੇ ਤੇ ਅੱਖਾਂ ਦੀ ਸਕੈਨਿੰਗ ਕਰਵਾਈ ਜਾਂਦੀ ਹੈ।
ਅਧਿਕਾਰੀਆਂ ਮੁਤਾਬਕ ਏਆਈ ਅਧਾਰਤ ਤਕਨੀਕ ਦੀ ਮਦਦ ਨਾਲ ਠੱਗ ਇਨ੍ਹਾਂ ਬਾਇਓਮੀਟ੍ਰਿਕ ਜਾਣਕਾਰੀਆਂ ਦੀ ਨਕਲ ਕਰ ਸਕਦੇ ਹਨ। ਇਸ ਦੇ ਜ਼ਰੀਏ ਬੈਂਕ ਖਾਤਿਆਂ, ਮੋਬਾਈਲ ਨੰਬਰਾਂ ਤੇ ਸ਼ਨਾਖ਼ਤ ਸਬੰਧੀ ਦਸਤਾਵੇਜ਼ਾਂ ਤੱਕ ਅਣ-ਅਧਿਕਾਰਤ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਵਿੱਤੀ ਧੋਖਾਧੜੀ ਤੇ ਸ਼ਨਾਖ਼ਤ ਚੋਰੀ ਦਾ ਖ਼ਤਰਾ ਵੱਧ ਗਿਆ ਹੈ।
ਸਾਈਬਰ ਮਾਹਿਰਾਂ ਨੇ ਨੌਜਵਾਨਾਂ ਨੂੰ ਭਰਤੀ ਪ੍ਰਕਿਰਿਆ ਦੌਰਾਨ ਬੇਹੱਦ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਜੇ ਕੋਈ ਕੰਪਨੀ ਬਿਨਾਂ ਸਪੱਸ਼ਟ ਕਾਰਨ ਤੋਂ ਆਧਾਰ ਕਾਰਡ, ਬੈਂਕ ਵੇਰਵੇ, ਚਿਹਰੇ ਦੀ ਸਕੈਨ ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਮੰਗ ਰਹੀ ਹੋਵੇ ਤਾਂ ਸਾਵਧਾਨ ਹੋ ਜਾਣਾ ਚਾਹੀਦਾ ਹੈ। ਸਹੀ ਕੰਪਨੀਆਂ ਆਮ ਤੌਰ ’ਤੇ ਪਾਰਦਰਸ਼ੀ ਪ੍ਰਕਿਰਿਆ ਅਪਣਾਉਂਦੀਆਂ ਹਨ ਅਤੇ ਜਲਦਬਾਜ਼ੀ ਵਿਚ ਨਿੱਜੀ ਜਾਣਕਾਰੀ ਸਾਂਝੀ ਕਰਨ ਲਈ ਦਬਾਅ ਨਹੀਂ ਬਣਾਉਂਦੀਆਂ।
ਸਾਈਬਰ ਠੱਗੀ ਦੀ ਸੰਭਾਵਤ ਪ੍ਰਕਿਰਿਆ
- ਨੌਜਵਾਨਾਂ ਨੂੰ ਪਹਿਲਾਂ ਆਕਰਸ਼ਕ ਨੌਕਰੀ ਦੀ ਕੀਤੀ ਜਾਂਦੀ ਹੈ ਪੇਸ਼ਕਸ਼
- ਵੀਡੀਓ ਇੰਟਰਵਿਊ ਜਾਂ ਆਨਲਾਈਨ ਤਸਦੀਕ ਲਈ ਕਰਦੇ ਨੇ ਪੇਸ਼ਕਸ਼
-ਚਿਹਰੇ ਤੇ ਅੱਖਾਂ ਦੀ ਕਰਵਾਉਂਦੇ ਹਨ ਸਕੈਨਿੰਗ, ਫਿਰ ਕਰਦੇ ਨੇ ਡਾਟਾ ਚੋਰੀ
- ਏਆਈ ਨਾਲ ਇਮੇਜ ਪ੍ਰਾਸੈਸਿੰਗ ਕਰ ਕੇ ਬਾਇਓਮੀਟ੍ਰਿਕ ਜਾਣਕਾਰੀ ਕਰਦੇ ਨੇ ਨਕਲ
- ਇਸ ਤੋਂ ਬਾਅਦ ਬੈਂਕ ਖ਼ਾਤਿਆਂ ਤੇ ਸ਼ਨਾਖ਼ਤ ਸਬੰਧੀ ਦਸਤਾਵੇਜ਼ ਤੱਕ ਬਣਾਉਂਦੇ ਹਨ ਪਹੁੰਚ
- ਬੈਂਕਿੰਗ ਫਰਾਡ ਤੇ ਸ਼ਨਾਖ਼ਤ ਚੋਰੀ ਦਾ ਵੱਧ ਜਾਂਦਾ ਹੈ ਖ਼ਤਰਾ
ਇਸ ਬਾਰੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਨੌਕਰੀ ਦੀ ਪੇਸ਼ਕਸ਼ ਮਿਲਣ ’ਤੇ ਸਭ ਤੋਂ ਪਹਿਲਾਂ ਸਬੰਧਤ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਈਮੇਲ ਡੋਮੇਨ ਅਤੇ ਡਿਜ਼ਿਟਲ ਮੌਜੂਦਗੀ ਦੀ ਜਾਂਚ ਕਰੋ। ਗ਼ੈਰ-ਅਧਿਕਾਰਤ ਈਮੇਲ ਪਤੇ, ਅਧੂਰੀ ਜਾਣਕਾਰੀ ਜਾਂ ਪ੍ਰਕਿਰਿਆ ਪੂਰੀ ਕਰਨ ਦਾ ਦਬਾਅ ਧੋਖਾਧੜੀ ਦਾ ਦਬਾਅ ਪੈ ਸਕਦਾ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਸ਼ੱਕੀ ਮਾਮਲੇ ਵਿਚ ਕਾਰਵਾਈ ਜ਼ਰੂਰੀ ਹੈ। ਜੇ ਕਿਸੇ ਨੂੰ ਠੱਗੀ ਦਾ ਸ਼ੱਕ ਹੋਵੇ ਜਾਂ ਉਹ ਇਸ ਦਾ ਸ਼ਿਕਾਰ ਬਣ ਜਾਵੇ ਤਾਂ ਕੌਮੀ ਸਾਈਬਰ ਅਪਰਾਧ ਹੈਲਪਲਾਈਨ 1930 ’ਤੇ ਰਾਬਤਾ ਕਰੋ। ਸ਼ਿਕਾਇਤ ਅਧਿਕਾਰਤ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ’ਤੇ ਵੀ ਦਰਜ ਕਰਵਾਈ ਜਾ ਸਕਦੀ ਹੈ। ਡਿਜੀਟਲ ਭਰਤੀ ਦੇ ਵੱਧਦੇ ਦੌਰ ਵਿਚ ਗ੍ਰਹਿ ਮੰਤਰਾਲੇ ਨੇ ਨੌਜਵਾਨਾਂ ਨੂੰ ਹਰ ਨੌਕਰੀ ਪੇਸ਼ਕਸ਼ ਤੋਂ ਬਾਅਦ ਸਾਵਧਾਨੀ ਨਾਲ ਜਾਂਚ ਕਰਨ ਅਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪੂਰੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ।