- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਰਫ਼ Apple Music ਹੀ ਨਹੀਂ ਕੰਪਨੀ ਨੇ ਆਪਣੇ Apple One ਬੰਡਲ ਪਲਾਨ ਦੀਆਂ ਕੀਮਤਾਂ 'ਚ ਵੀ ਵਾਧਾ ਕੀਤਾ ਹੈ। ਇਸ ਪਲਾਨ 'ਚ Apple Music, Apple TV+, Apple Arcade, iCloud+, Apple Fitness+ ਅਤੇ ਕੁਝ ਦੇਸ਼ਾਂ ਵਿੱਚ Apple News+ ਦੀ ਸੇਵਾ ਵੀ ਇੱਕੋ ਸਬਸਕ੍ਰਿਪਸ਼ਨ ਹੇਠ ਮਿਲਦੀ ਹੈ। ਹੁਣ ਇਸ ਬੰਡਲ ਲਈ ਵੀ ਯੂਜ਼ਰਜ਼ ਨੂੰ ਪਹਿਲਾਂ ਨਾਲੋਂ ਵੱਧ ਭੁਗਤਾਨ ਕਰਨਾ ਪਵੇਗਾ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਐਪਲ ਨੇ ਭਾਰਤ 'ਚ ਆਪਣੇ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ Apple Music ਦੇ ਸਬਸਕ੍ਰਿਪਸ਼ਨ ਪਲਾਨਾਂ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਹਾਲ ਹੀ ਵਿੱਚ ਕੰਪਨੀ ਨੇ Mac ਅਤੇ iPad ਲਈ AppleCare+ ਪਲਾਨ ਦੀਆਂ ਕੀਮਤਾਂ ਵੀ ਵਧਾਈਆਂ ਸਨ। ਹੁਣ ਕੰਪਨੀ ਨੇ Apple Music ਅਤੇ Apple One ਪਲਾਨਾਂ ਦੀਆਂ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਹਨ। ਨਵੀਆਂ ਦਰਾਂ ਸਿਰਫ਼ ਭਾਰਤ ਹੀ ਨਹੀਂ, ਸਗੋਂ ਅਮਰੀਕਾ, ਬ੍ਰਿਟੇਨ, ਯੂਰਪ ਅਤੇ ਕਈ ਹੋਰ ਦੇਸ਼ਾਂ ਵਿਚ ਵੀ ਲਾਗੂ ਕੀਤੀਆਂ ਗਈਆਂ ਹਨ।
ਕੰਪਨੀ ਦਾ ਕਹਿਣਾ ਹੈ ਕਿ ਮਿਊਜ਼ਿਕ ਲਾਇਸੈਂਸਿੰਗ ਦੀ ਵਧਦੀ ਲਾਗਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਕੀਮਤਾਂ ਵਧਣ ਦੇ ਬਾਵਜੂਦ ਯੂਜ਼ਰਜ਼ ਨੂੰ ਕੋਈ ਨਵਾਂ ਫੀਚਰ ਜਾਂ ਵਾਧੂ ਸਹੂਲਤ ਨਹੀਂ ਮਿਲੇਗੀ।
Individual Plan: 119 ਰੁਪਏ ਤੋਂ ਵਧ ਕੇ 139 ਰੁਪਏ ਪ੍ਰਤੀ ਮਹੀਨਾ
Family Plan: 179 ਰੁਪਏ ਤੋਂ ਵਧ ਕੇ 229 ਰੁਪਏ ਪ੍ਰਤੀ ਮਹੀਨਾ
Student Plan: 59 ਰੁਪਏ ਤੋਂ ਵਧ ਕੇ 69 ਰੁਪਏ ਪ੍ਰਤੀ ਮਹੀਨਾ
ਇਹ ਨਵੀਆਂ ਕੀਮਤਾਂ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਲਾਗੂ ਹੋ ਚੁੱਕੀਆਂ ਹਨ।
ਸਿਰਫ਼ Apple Music ਹੀ ਨਹੀਂ ਕੰਪਨੀ ਨੇ ਆਪਣੇ Apple One ਬੰਡਲ ਪਲਾਨ ਦੀਆਂ ਕੀਮਤਾਂ 'ਚ ਵੀ ਵਾਧਾ ਕੀਤਾ ਹੈ। ਇਸ ਪਲਾਨ 'ਚ Apple Music, Apple TV+, Apple Arcade, iCloud+, Apple Fitness+ ਅਤੇ ਕੁਝ ਦੇਸ਼ਾਂ ਵਿੱਚ Apple News+ ਦੀ ਸੇਵਾ ਵੀ ਇੱਕੋ ਸਬਸਕ੍ਰਿਪਸ਼ਨ ਹੇਠ ਮਿਲਦੀ ਹੈ। ਹੁਣ ਇਸ ਬੰਡਲ ਲਈ ਵੀ ਯੂਜ਼ਰਜ਼ ਨੂੰ ਪਹਿਲਾਂ ਨਾਲੋਂ ਵੱਧ ਭੁਗਤਾਨ ਕਰਨਾ ਪਵੇਗਾ।
Apple One Individual Plan: 175 ਰੁਪਏ ਤੋਂ ਵਧ ਕੇ 195 ਰੁਪਏ ਪ੍ਰਤੀ ਮਹੀਨਾ
Apple One Family Plan: 235 ਰੁਪਏ ਤੋਂ ਵਧ ਕੇ 295 ਰੁਪਏ ਪ੍ਰਤੀ ਮਹੀਨਾ
Apple One Premier Plan: 899 ਰੁਪਏ ਤੋਂ ਵਧ ਕੇ 995 ਰੁਪਏ ਪ੍ਰਤੀ ਮਹੀਨਾ