- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮਹੀਨੇ ਨਿਰਮਾਤਾ ਦੀ ਕੰਪੈਕਟ ਸੇਡਾਨ ਕਾਰ ਦੇ ਤੌਰ 'ਤੇ ਆਫਰ ਕੀਤੀ ਜਾਣ ਵਾਲੀ ਅਮੇਜ਼ ਨੂੰ ਖਰੀਦਣ 'ਤੇ ਵੀ ਹਜ਼ਾਰਾਂ ਰੁਪਏ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਮਹੀਨੇ ਇਸ ਗੱਡੀ 'ਤੇ ਨਿਰਮਾਤਾ ਵੱਲੋਂ 67 ਹਜ਼ਾਰ ਰੁਪਏ ਤੱਕ ਦੇ ਆਫਰਸ ਦਿੱਤੇ ਜਾ ਰਹੇ ਹਨ।

ਆਟੋ ਡੈਸਕ, ਨਵੀਂ ਦਿੱਲੀ: ਭਾਰਤ ਵਿੱਚ ਕਈ ਸੈਗਮੈਂਟ ਵਿੱਚ Honda Cars ਵੱਲੋਂ ਵਾਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਦੀ ਕਿਸੇ ਗੱਡੀ ਨੂੰ ਜੇਕਰ ਇਸ ਮਹੀਨੇ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਕਿਸ ਗੱਡੀ 'ਤੇ May 2026 ਵਿੱਚ ਕਿੰਨਾ Discount Offer ਕੀਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
Honda Elevate 'ਤੇ ਹੋਵੇਗੀ ਬਚਤ
ਹੌਂਡਾ ਵੱਲੋਂ ਮਿਡ ਸਾਈਜ਼ ਐਸਯੂਵੀ ਦੇ ਤੌਰ 'ਤੇ ਐਲੀਵੇਟ ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਦੀ ਇਸ ਐਸਯੂਵੀ ਨੂੰ ਇਸ ਮਹੀਨੇ ਖਰੀਦਣ 'ਤੇ ਸਭ ਤੋਂ ਜ਼ਿਆਦਾ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਨਿਰਮਾਤਾ ਵੱਲੋਂ ਇਸ ਐਸਯੂਵੀ ਨੂੰ ਖਰੀਦਣ 'ਤੇ ਅਧਿਕਤਮ 2.12 ਲੱਖ ਰੁਪਏ ਤੱਕ ਦੇ ਆਫਰ ਮਿਲ ਰਹੇ ਹਨ। ਇਸ ਦੀ ਐਕਸ ਸ਼ੋਰੂਮ ਕੀਮਤ 11.59 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Honda City E:Hev 'ਤੇ ਹੋਵੇਗੀ ਬਚਤ
ਹੌਂਡਾ ਵੱਲੋਂ ਹਾਈਬ੍ਰਿਡ ਸੈਗਮੈਂਟ ਵਿੱਚ ਸਿਟੀ ਨੂੰ ਆਫਰ ਕੀਤਾ ਜਾਂਦਾ ਹੈ। ਨਿਰਮਾਤਾ ਵੱਲੋਂ ਇਸ ਗੱਡੀ ਨੂੰ ਇਸ ਮਹੀਨੇ ਖਰੀਦਣ 'ਤੇ 1.97 ਲੱਖ ਰੁਪਏ ਤੱਕ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਦੀ ਐਕਸ ਸ਼ੋਰੂਮ ਕੀਮਤ 20 ਲੱਖ ਰੁਪਏ ਹੈ।
Honda City 'ਤੇ ਵੀ ਹੈ ਆਫਰ
ਹੌਂਡਾ ਵੱਲੋਂ ਹਾਈਬ੍ਰਿਡ ਦੇ ਨਾਲ ਹੀ ਸਧਾਰਨ ਪੈਟਰੋਲ ਇੰਜਣ ਦੇ ਨਾਲ ਵੀ ਸਿਟੀ ਦੀ ਵਿਕਰੀ ਕੀਤੀ ਜਾਂਦੀ ਹੈ। ਇਸ ਗੱਡੀ ਨੂੰ ਇਸ ਮਹੀਨੇ ਖਰੀਦਣ 'ਤੇ ਵੱਦ ਤੋਂ 1.56 ਲੱਖ ਰੁਪਏ ਤੱਕ ਦੇ ਆਫਰ ਮਿਲ ਰਹੇ ਹਨ। ਇਸ ਦੀ ਐਕਸ ਸ਼ੋਰੂਮ ਕੀਮਤ 12 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Honda Amaze 'ਤੇ ਕੀ ਹੈ ਆਫਰ
ਇਸ ਮਹੀਨੇ ਨਿਰਮਾਤਾ ਦੀ ਕੰਪੈਕਟ ਸੇਡਾਨ ਕਾਰ ਦੇ ਤੌਰ 'ਤੇ ਆਫਰ ਕੀਤੀ ਜਾਣ ਵਾਲੀ ਅਮੇਜ਼ ਨੂੰ ਖਰੀਦਣ 'ਤੇ ਵੀ ਹਜ਼ਾਰਾਂ ਰੁਪਏ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਮਹੀਨੇ ਇਸ ਗੱਡੀ 'ਤੇ ਨਿਰਮਾਤਾ ਵੱਲੋਂ 67 ਹਜ਼ਾਰ ਰੁਪਏ ਤੱਕ ਦੇ ਆਫਰਸ ਦਿੱਤੇ ਜਾ ਰਹੇ ਹਨ। ਇਹ ਆਫਰ ਇਸ ਦੀ ਦੂਜੀ ਅਤੇ ਤੀਜੀ ਦੋਵਾਂ ਹੀ ਜਨਰੇਸ਼ਨ 'ਤੇ ਦਿੱਤੇ ਜਾ ਰਹੇ ਹਨ। ਇਸ ਦੀ ਐਕਸ ਸ਼ੋਰੂਮ ਕੀਮਤ 7.51 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।