- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਇਲੈਕਟ੍ਰਿਕ ਸਕੂਟਰ ਵਿੱਚ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਪੁਸ਼-ਬਟਨ ਸਟਾਰਟ ਦੇ ਨਾਲ BLDC ਹੱਬ/ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਵੇਰੀਐਂਟ ਦੇ ਆਧਾਰ 'ਤੇ ਇਸ ਵਿੱਚ ਡਰੱਮ ਜਾਂ ਫਰੰਟ ਡਿਸਕ/ਰੀਅਰ ਡਰੱਮ ਬ੍ਰੇਕਾਂ ਦੇ ਬਦਲ ਮਿਲਦੇ ਹਨ। ਇਸ ਦੇ ਨਾਲ ਕੰਬਾਈਂਡ ਬ੍ਰੇਕਿੰਗ ਸਿਸਟਮ (CBS), ਟਿਊਬਲੈੱਸ ਟਾਇਰ ਅਤੇ ਅਲੌਏ ਵ੍ਹੀਲਜ਼ ਵੀ ਦਿੱਤੇ ਗਏ ਹਨ। ਸਕੂਟਰ ਵਿੱਚ ਫੁੱਲ LED ਲਾਈਟਿੰਗ, ਡਿਜੀਟਲ ਸਪੀਡੋਮੀਟਰ, ਓਡੋਮੀਟਰ, ਟ੍ਰਿਪ ਮੀਟਰ ਅਤੇ ਬਲੂਟੁੱਥ ਮੋਬਾਈਲ ਐਪ ਕਨੈਕਟੀਵਿਟੀ ਵਰਗੇ ਫੀਚਰਜ਼ ਵੀ ਮਿਲਦੇ ਹਨ।

ਆਟੋ ਡੈਸਕ, ਨਵੀਂ ਦਿੱਲੀ : ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਹੁਣ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਅੰਦਾਜ਼ਾ ਅਕਤੂਬਰ 2026 ਵਿੱਚ ਹੋਈ ਵਿਕਰੀ ਦੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਘੱਟ ਰਨਿੰਗ ਕਾਸਟ ਕਾਰਨ ਲੋਕ ਹੁਣ ਇਲੈਕਟ੍ਰਿਕ ਵਾਹਨਾਂ (EV) ਵੱਲ ਰੁਖ ਕਰ ਰਹੇ ਹਨ। ਪਿਛਲੇ ਮਹੀਨੇ ਦੇ ਵਿਕਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਟਾਪ-5 ਵਿੱਚ TVS Orbiter, Ather Rizta, Hero Vida, TVS iQube ਅਤੇ Bajaj Chetak ਸ਼ਾਮਲ ਰਹੇ। ਦੱਸ ਦੇਈਏ ਕਿ ਅਕਤੂਬਰ 2026 ਵਿੱਚ ਬਜਾਜ ਚੇਤਕ ਨੇ ਪਹਿਲਾ ਸਥਾਨ ਹਾਸਲ ਕੀਤਾ। ਆਓ ਜਾਣਦੇ ਹਾਂ ਟਾਪ-5 ਸਕੂਟਰਾਂ ਬਾਰੇ।
ਅਕਤੂਬਰ 2026 ਵਿੱਚ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਸਕੂਟਰ
ਨੰਬਰ | ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਸਕੂਟਰ | ਅਕਤੂਬਰ 2026 | ਅਕਤੂਬਰ 2025 | ਵਿਕਰੀ ਵਿੱਚ ਵਾਧਾ | ਸਾਲਾਨਾ ਵਾਧਾ (%) | ਬਾਜ਼ਾਰ ਹਿੱਸੇਦਾਰੀ (%) |
|---|---|---|---|---|---|---|
1 | ਬਜਾਜ ਚੇਤਕ | 64,134 | 34,900 | 29,234 | 83.77% | 28.58% |
2 | ਟੀਵੀਐੱਸ ਆਈਕਿਊਬ | 50,570 | 31,989 | 18,581 | 58.09% | 22.53% |
3 | ਹੀਰੋ ਵਿਡਾ | 30,065 | 14,019 | 16,046 | 114.46% | 13.40% |
4 | ਏਥਰ ਰਿਜ਼ਟਾ | 19,505 | 19,879 | -374 | -1.88% | 8.69% |
5 | ਟੀਵੀਐੱਸ ਆਰਬਿਟਰ | 19,227 | 0 | 19,227 | — | 8.57% |
ਨੰਬਰ-1 ਦੇ ਅੰਕੜੇ
ਅਕਤੂਬਰ 2026 ਵਿੱਚ Bajaj Chetak 64,134 ਯੂਨਿਟਾਂ ਦੀ ਵਿਕਰੀ ਨਾਲ ਪਹਿਲੇ ਨੰਬਰ 'ਤੇ ਰਿਹਾ। ਇਹ ਅਕਤੂਬਰ 2025 ਵਿੱਚ ਵਿਕੀਆਂ 34,900 ਯੂਨਿਟਾਂ ਦੇ ਮੁਕਾਬਲੇ 83.77 ਫ਼ੀਸਦੀ ਅਤੇ ਸਤੰਬਰ ਦੀਆਂ 42,394 ਯੂਨਿਟਾਂ ਦੇ ਮੁਕਾਬਲੇ 51.28 ਫ਼ੀਸਦੀ ਵੱਧ ਹੈ। ਇਲੈਕਟ੍ਰਿਕ ਸਕੂਟਰ ਸੈਗਮੈਂਟ ਦੀ ਗੱਲ ਕਰੀਏ ਤਾਂ ਕੁੱਲ ਵਿਕਰੀ ਵਿੱਚ ਇਕੱਲੇ ਚੇਤਕ ਦੀ ਹਿੱਸੇਦਾਰੀ 28.58 ਫ਼ੀਸਦੀ ਰਹੀ। ਸਤੰਬਰ ਵਿੱਚ ਇਹ TVS iQube ਤੋਂ 2,926 ਯੂਨਿਟ ਪਿੱਛੇ ਸੀ, ਪਰ ਅਕਤੂਬਰ ਵਿੱਚ ਇਸ ਨੇ 13,564 ਯੂਨਿਟਾਂ ਦੀ ਬੜ੍ਹਤ ਬਣਾ ਲਈ।
ਟਾਪ-5 ਸਕੂਟਰਾਂ ਦੀ ਵਿਕਰੀ ਦੇ ਅੰਕੜੇ
ਇਸ ਸੂਚੀ ਵਿੱਚ ਬਾਕੀ ਸਕੂਟਰਾਂ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਦੂਜੇ ਨੰਬਰ 'ਤੇ TVS iQube ਰਿਹਾ, ਜਿਸ ਦੀਆਂ 50,570 ਯੂਨਿਟਾਂ ਵਿਕੀਆਂ। ਤੀਜੇ ਨੰਬਰ 'ਤੇ 30,065 ਯੂਨਿਟਾਂ ਨਾਲ Hero Vida, ਚੌਥੇ ਨੰਬਰ 'ਤੇ 19,505 ਯੂਨਿਟਾਂ ਨਾਲ Ather Rizta ਅਤੇ ਪੰਜਵੇਂ ਨੰਬਰ 'ਤੇ TVS Orbiter ਰਿਹਾ, ਜਿਸ ਦੀਆਂ ਅਕਤੂਬਰ 2026 ਵਿੱਚ 19,227 ਯੂਨਿਟਾਂ ਵਿਕੀਆਂ।
Bajaj Chetak : ਵੇਰੀਐਂਟ ਅਤੇ ਰੇਂਜ
ਬਜਾਜ ਦਾ ਇਲੈਕਟ੍ਰਿਕ ਸਕੂਟਰ Chetak ਭਾਰਤ ਵਿੱਚ ਕੁੱਲ 5 ਵੇਰੀਐਂਟਾਂ ਵਿੱਚ ਉਪਲਬਧ ਹੈ। ਇਨ੍ਹਾਂ ਦੇ ਨਾਂ ਅਤੇ ਰੇਂਜ ਇਸ ਤਰ੍ਹਾਂ ਹਨ :
1. Chetak C2501 : ਇਸ ਵੇਰੀਐਂਟ ਵਿੱਚ 2.5kWh ਦੀ ਬੈਟਰੀ ਮਿਲਦੀ ਹੈ, ਜੋ 113 ਕਿਲੋਮੀਟਰ ਦੀ ਰੇਂਜ (IDC) ਦਿੰਦੀ ਹੈ। ਇਹ ਲਗਪਗ 2 ਘੰਟੇ 25 ਮਿੰਟਾਂ ਵਿੱਚ 0 ਤੋਂ 80 ਫ਼ੀਸਦੀ ਤੱਕ ਚਾਰਜ ਹੋ ਜਾਂਦੀ ਹੈ। ਇਸ ਵੇਰੀਐਂਟ ਵਿੱਚ ਸਾਮਾਨ ਰੱਖਣ ਲਈ 25 ਲੀਟਰ ਦਾ ਬੂਟ ਸਪੇਸ ਮਿਲਦਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 99,802 ਰੁਪਏ ਹੈ।
2. Chetak C3001 : ਇਸ ਵੇਰੀਐਂਟ ਵਿੱਚ 3.0kWh ਦੀ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ, ਜੋ 127 ਕਿਲੋਮੀਟਰ ਦੀ ਰੇਂਜ (IDC) ਦਿੰਦੀ ਹੈ। ਇਸ ਦੀ ਟਾਪ ਸਪੀਡ 63 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਚਾਰਜ ਹੋਣ ਵਿੱਚ ਲਗਪਗ 3 ਘੰਟੇ ਲੱਗਦੇ ਹਨ। ਇਸ ਵਿੱਚ ਆਟੋਮੈਟਿਕ ਹੱਬ ਮੋਟਰ ਡਰਾਈਵ ਅਤੇ ਰਿਵਰਸ ਅਸਿਸਟ ਦੀ ਸਹੂਲਤ ਵੀ ਮਿਲਦੀ ਹੈ। Bajaj Chetak C3001 ਦੀ ਐਕਸ-ਸ਼ੋਅਰੂਮ ਕੀਮਤ 1,16,483 ਰੁਪਏ ਹੈ।
3. Chetak C3503 : ਇਸ ਵੇਰੀਐਂਟ ਵਿੱਚ 3.5kWh ਦੀ ਬੈਟਰੀ ਮਿਲਦੀ ਹੈ, ਜੋ ਇੱਕ ਵਾਰ ਚਾਰਜ ਕਰਨ 'ਤੇ 151 ਕਿਲੋਮੀਟਰ ਚੱਲਣ ਦਾ ਦਾਅਵਾ ਕਰਦੀ ਹੈ। ਇਸ ਨੂੰ 0 ਤੋਂ 80 ਫ਼ੀਸਦੀ ਤੱਕ ਚਾਰਜ ਕਰਨ ਵਿੱਚ 3 ਘੰਟੇ 25 ਮਿੰਟ ਲੱਗਦੇ ਹਨ। ਇਸ ਵਿੱਚ ਹਿੱਲ ਹੋਲਡ ਅਸਿਸਟ ਅਤੇ ਕਲਰ LCD ਡਿਸਪਲੇਅ ਮਿਲਦਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1,26,698 ਰੁਪਏ ਹੈ।
4. Chetak C3502 : ਇਸ ਵਿੱਚ 3.5kWh ਦੀ ਬੈਟਰੀ ਦਿੱਤੀ ਗਈ ਹੈ, ਜੋ 153 ਕਿਲੋਮੀਟਰ ਦੀ ਰੇਂਜ ਦੇਣ ਦਾ ਦਾਅਵਾ ਕਰਦੀ ਹੈ। ਇਸ ਨੂੰ ਚਾਰਜ ਕਰਨ ਵਿੱਚ 3 ਘੰਟੇ 25 ਮਿੰਟ ਲੱਗਦੇ ਹਨ। ਇਸ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 1,39,588 ਰੁਪਏ ਹੈ।
5. Chetak C3501 : ਇਸ ਵਿੱਚ 3.5kWh ਦੀ ਬੈਟਰੀ ਮਿਲਦੀ ਹੈ, ਜੋ 153 ਕਿਲੋਮੀਟਰ ਦੀ ਰੇਂਜ (IDC) ਦਿੰਦੀ ਹੈ। ਇਸ ਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੈ। ਇਸ ਵੇਰੀਐਂਟ ਨੂੰ ਚਾਰਜ ਕਰਨ ਵਿੱਚ ਲਗਪਗ 3 ਘੰਟੇ ਲੱਗਦੇ ਹਨ। ਇਸ ਵਿੱਚ 35 ਲੀਟਰ ਦੀ ਅੰਡਰਸੀਟ ਸਟੋਰੇਜ, 5 ਲੀਟਰ ਦਾ ਗਲੱਵ ਬਾਕਸ, ਇੰਟੀਗ੍ਰੇਟਿਡ ਗੂਗਲ ਮੈਪਸ ਅਤੇ ਕੀ-ਲੈੱਸ ਐਕਸੈੱਸ ਦੇ ਨਾਲ ਟੱਚਸਕ੍ਰੀਨ ਡਿਸਪਲੇਅ ਮਿਲਦਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1,52,140 ਰੁਪਏ ਹੈ।
ਬ੍ਰੇਕਿੰਗ, ਵ੍ਹੀਲਜ਼ ਅਤੇ ਫੀਚਰਜ਼
ਇਸ ਇਲੈਕਟ੍ਰਿਕ ਸਕੂਟਰ ਵਿੱਚ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਪੁਸ਼-ਬਟਨ ਸਟਾਰਟ ਦੇ ਨਾਲ BLDC ਹੱਬ/ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਵੇਰੀਐਂਟ ਦੇ ਆਧਾਰ 'ਤੇ ਇਸ ਵਿੱਚ ਡਰੱਮ ਜਾਂ ਫਰੰਟ ਡਿਸਕ/ਰੀਅਰ ਡਰੱਮ ਬ੍ਰੇਕਾਂ ਦੇ ਬਦਲ ਮਿਲਦੇ ਹਨ। ਇਸ ਦੇ ਨਾਲ ਕੰਬਾਈਂਡ ਬ੍ਰੇਕਿੰਗ ਸਿਸਟਮ (CBS), ਟਿਊਬਲੈੱਸ ਟਾਇਰ ਅਤੇ ਅਲੌਏ ਵ੍ਹੀਲਜ਼ ਵੀ ਦਿੱਤੇ ਗਏ ਹਨ। ਸਕੂਟਰ ਵਿੱਚ ਫੁੱਲ LED ਲਾਈਟਿੰਗ, ਡਿਜੀਟਲ ਸਪੀਡੋਮੀਟਰ, ਓਡੋਮੀਟਰ, ਟ੍ਰਿਪ ਮੀਟਰ ਅਤੇ ਬਲੂਟੁੱਥ ਮੋਬਾਈਲ ਐਪ ਕਨੈਕਟੀਵਿਟੀ ਵਰਗੇ ਫੀਚਰਜ਼ ਵੀ ਮਿਲਦੇ ਹਨ।