- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਤਿਨ ਦੀ Aurus Senat ਦੁਨੀਆ ਦੀਆਂ ਸਭ ਤੋਂ ਗੁਪਤ ਅਤੇ ਭਾਰੀ ਸੁਰੱਖਿਆ ਵਾਲੀਆਂ ਗੱਡੀਆਂ ਵਿੱਚੋਂ ਇੱਕ ਹੈ, ਜੋ ਅਜਿਹੇ ਵਿਅਕਤੀ ਲਈ ਬਿਲਕੁਲ ਢੁੱਕਵੀਂ ਹੈ, ਜਿਸ ਨੇ ਪਿਛਲੇ 25 ਸਾਲਾਂ ਤੋਂ ਅਗਵਾਈ ਕਰਦਿਆਂ ਕਈ ਦੁਸ਼ਮਣ ਬਣਾਏ ਹਨ। ਇਹ ਉਹੀ ਕਾਰ ਹੈ, ਜਿਸ ਨੇ ਪਿਛਲੇ ਸਾਲ ਚੀਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਤਿਨ ਨਾਲ ਇਸ ਵਿੱਚ ਸਫ਼ਰ ਕਰਨ ਤੋਂ ਬਾਅਦ ਸੁਰਖੀਆਂ ਬਟੋਰੀਆਂ ਸਨ।

ਆਟੋ ਡੈਸਕ, ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 18ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸੁਰੱਖਿਆ ਕਾਫ਼ਲਾ ਵੀ ਆਇਆ ਹੈ, ਜਿਸ ਵਿੱਚ ਉਨ੍ਹਾਂ ਲਈ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਰਾਸ਼ਟਰਪਤੀ ਜਹਾਜ਼, ਜਿਸ ਨੂੰ ਅਕਸਰ ‘ਫਲਾਇੰਗ ਕ੍ਰੈਮਲਿਨ’ ਕਿਹਾ ਜਾਂਦਾ ਹੈ, ਅਤੇ ਉਨ੍ਹਾਂ ਦੀ ਬਖ਼ਤਰਬੰਦ ਔਰਸ ਸੇਨੇਟ ਲਿਮੋਜ਼ਿਨ ਸ਼ਾਮਲ ਹੈ। ਪੁਤਿਨ ਦੁਨੀਆ ਦੇ ਸਭ ਤੋਂ ਸੁਰੱਖਿਅਤ ਨੇਤਾਵਾਂ ਵਿੱਚੋਂ ਇੱਕ ਹਨ ਅਤੇ ਉਹ ਹਮੇਸ਼ਾ ਆਪਣੀ ਗੱਡੀ ਰਾਹੀਂ ਹੀ ਯਾਤਰਾ ਕਰਦੇ ਹਨ।
ਪੁਤਿਨ ਦੀ Aurus Senat
ਪੁਤਿਨ ਦੀ Aurus Senat ਦੁਨੀਆ ਦੀਆਂ ਸਭ ਤੋਂ ਗੁਪਤ ਅਤੇ ਭਾਰੀ ਸੁਰੱਖਿਆ ਵਾਲੀਆਂ ਗੱਡੀਆਂ ਵਿੱਚੋਂ ਇੱਕ ਹੈ, ਜੋ ਅਜਿਹੇ ਵਿਅਕਤੀ ਲਈ ਬਿਲਕੁਲ ਢੁੱਕਵੀਂ ਹੈ, ਜਿਸ ਨੇ ਪਿਛਲੇ 25 ਸਾਲਾਂ ਤੋਂ ਅਗਵਾਈ ਕਰਦਿਆਂ ਕਈ ਦੁਸ਼ਮਣ ਬਣਾਏ ਹਨ। ਇਹ ਉਹੀ ਕਾਰ ਹੈ, ਜਿਸ ਨੇ ਪਿਛਲੇ ਸਾਲ ਚੀਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਤਿਨ ਨਾਲ ਇਸ ਵਿੱਚ ਸਫ਼ਰ ਕਰਨ ਤੋਂ ਬਾਅਦ ਸੁਰਖੀਆਂ ਬਟੋਰੀਆਂ ਸਨ।
ਪੁਤਿਨ ਦਾ ਸੁਰੱਖਿਆ ਕਾਫ਼ਲਾ
ਪੁਤਿਨ ਦੇ ਕਾਫ਼ਲੇ ਵਿੱਚ ਆਮ ਤੌਰ ’ਤੇ 20 ਤੋਂ ਵੱਧ ਗੱਡੀਆਂ ਹੁੰਦੀਆਂ ਹਨ, ਪਰ ਵਿਦੇਸ਼ੀ ਦੌਰਿਆਂ ਦੌਰਾਨ ਉਹ ਆਪਣੀ ਬੁਲੇਟਪਰੂਫ਼ ਅਤੇ ਬੰਬ-ਰੋਧੀ Aurus Senat ਵਿੱਚ ਸਫ਼ਰ ਕਰਦੇ ਹਨ। ਇਸ ਨੂੰ ਰੂਸੀ ਆਟੋਮੇਕਰ Aurus Motors ਵੱਲੋਂ ਵਿਕਸਤ ਕੀਤੀ ਗਈ ਫੁੱਲ-ਸਾਈਜ਼ ਲਗਜ਼ਰੀ ਲਿਮੋਜ਼ਿਨ ਹੈ। ਸੇਨੇਟ ਨੂੰ 2018 ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਹ Kortezh ਪ੍ਰਾਜੈਕਟ ਦਾ ਹਿੱਸਾ ਹੈ, ਜੋ ਸਰਕਾਰੀ ਵਰਤੋਂ ਲਈ ਘਰੇਲੂ ਲਗਜ਼ਰੀ ਅਤੇ ਬਖ਼ਤਰਬੰਦ ਗੱਡੀਆਂ ਬਣਾਉਣ ਦਾ ਰੂਸ ਦਾ ਪ੍ਰੋਗਰਾਮ ਹੈ। ਇਸ ਦੀ ਕੀਮਤ ਲਗਭਗ 1.8 ਕਰੋੜ ਰੂਬਲ (2.5 ਕਰੋੜ ਭਾਰਤੀ ਰੁਪਏ) ਹੈ।
ਇੰਜਣ ਪਾਵਰ ਅਤੇ ਪਰਫਾਰਮੈਂਸ
ਪੁਤਿਨ ਦੀ Aurus Senat ਵਿੱਚ 4.4 ਲੀਟਰ ਟਵਿਨ-ਟਰਬੋਚਾਰਜਡ V8 ਇੰਜਣ ਦਿੱਤਾ ਗਿਆ ਹੈ, ਜਿਸ ਨੂੰ ਹਾਈਬ੍ਰਿਡ ਸਿਸਟਮ ਨਾਲ ਜੋੜਿਆ ਗਿਆ ਹੈ। ਇਹ ਲਗਭਗ 598hp ਅਤੇ 800Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਗੱਡੀ 9-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੀ ਵਰਤੋਂ ਕਰਦੀ ਹੈ। ਇਸ ਦੀ ਟਾਪ-ਸਪੀਡ ਲਗਭਗ 160kmph ਹੈ ਅਤੇ ਇਹ ਲਗਭਗ 9 ਸਕਿੰਟਾਂ ਵਿੱਚ 0 ਤੋਂ 100kmph ਦੀ ਰਫ਼ਤਾਰ ਫੜ ਲੈਂਦੀ ਹੈ।
ਸੇਫ਼ਟੀ ਫੀਚਰਜ਼
ਇਹ ਭਾਰੀ ਬਖ਼ਤਰਬੰਦ ਗੱਡੀ ਰਾਸ਼ਟਰਪਤੀ ਦੇ ਕਾਫ਼ਲੇ ਲਈ ਸੁਰੱਖਿਆ ਦੇ ਸਭ ਤੋਂ ਉੱਚੇ ਮਾਪਦੰਡਾਂ (Higher Standards) ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਦੇ ਸੁਰੱਖਿਆ ਫੀਚਰਜ਼ ਵਿੱਚ ਐਕਟਿਵ ਕਰੂਜ਼ ਕੰਟਰੋਲ, ਲੇਨ-ਡਿਪਾਰਚਰ ਵਾਰਨਿੰਗ, ਇਲੈਕਟ੍ਰਾਨਿਕ ਟ੍ਰੈਕਸ਼ਨ ਕੰਟਰੋਲ ਅਤੇ ਐਡਵਾਂਸ ਬ੍ਰੇਕਿੰਗ ਸਿਸਟਮ ਸ਼ਾਮਲ ਹਨ। ਇਸ ਦੇ ਇੰਟੀਰੀਅਰ ਵਿੱਚ ਹਾਈ-ਐਂਡ ਲੈਦਰ, ਵੁੱਡ ਟ੍ਰਿਮ ਅਤੇ ਆਧੁਨਿਕ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।