WhatsApp Web ਵਰਤਣ ਵਾਲੇ ਸਾਵਧਾਨ! ਇਕ ਗ਼ਲਤੀ ਨਾਲ ਲੀਕ ਹੋ ਸਕਦੀਆਂ ਹਨ Private Chats, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ; FAQ 'ਚ ਜਾਣੋ ਬਚਾਅ ਦੇ ਤਰੀਕੇ
ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਦਫ਼ਤਰ ਜਾਂ ਕਿਸੇ ਹੋਰ ਕੰਪਿਊਟਰ 'ਤੇ WhatsApp Web ਦੀ ਵਰਤੋਂ ਕਰਨ ਤੋਂ ਬਾਅਦ ਲੌਗਆਊਟ ਨਾ ਕਰਨ ਨਾਲ ਤੁਹਾਡਾ ਸੈਸ਼ਨ ਐਕਟਿਵ ਰਹਿ ਸਕਦਾ ਹੈ। ਅਜਿਹੀ ਸਥਿਤੀ 'ਚ ਕੋਈ ਹੋਰ ਵਿਅਕਤੀ ਤੁਹਾਡੇ ਨਿੱਜੀ ਮੈਸੇਜ ਪੜ੍ਹ ਸਕਦਾ ਹੈ। ਇੰਨਾ ਹੀ ਨਹੀਂ, ਤੁਹਾਡੀ ਪਛਾਣ ਦੀ ਵਰਤੋਂ ਕਰਕੇ ਦੂਜਿਆਂ ਨਾਲ ਧੋਖਾਧੜੀ ਵੀ ਕੀਤੀ ਜਾ ਸਕਦੀ ਹੈ।
Publish Date: Tue, 24 Nov 2026 03:30 PM (IST)
Updated Date: Tue, 24 Nov 2026 03:33 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਜ਼ਿਆਦਾਤਰ ਲੋਕ ਮੋਬਾਈਲ ਦੇ ਨਾਲ-ਨਾਲ ਕੰਪਿਊਟਰ ਅਤੇ ਲੈਪਟਾਪ 'ਤੇ ਵੀ WhatsApp ਦੀ ਵਰਤੋਂ ਕਰ ਰਹੇ ਹਨ। ਦਫ਼ਤਰ 'ਚ ਕੰਮ ਦੌਰਾਨ WhatsApp Web ਕਾਫ਼ੀ ਮਦਦਗਾਰ ਵਿਕਲਪ ਲੱਗਦਾ ਹੈ, ਪਰ ਇਸ ਦੀ ਵਰਤੋਂ ਕਰਨ ਤੋਂ ਬਾਅਦ ਲੌਗਆਊਟ ਨਾ ਕਰਨਾ ਭਾਰੀ ਪੈ ਸਕਦਾ ਹੈ। ਜੀ ਹਾਂ, ਇਸ ਕਾਰਨ ਤੁਹਾਡਾ WhatsApp ਅਕਾਊਂਟ ਸਾਈਬਰ ਠੱਗਾਂ ਦੇ ਨਿਸ਼ਾਨੇ 'ਤੇ ਆ ਸਕਦਾ ਹੈ।
ਗ੍ਰਹਿ ਮੰਤਰਾਲੇ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਵੀ ਇਸ ਖ਼ਤਰੇ ਨੂੰ ਦੇਖਦਿਆਂ ਐਡਵਾਈਜ਼ਰੀ ਜਾਰੀ ਕਰਕੇ ਯੂਜ਼ਰਜ਼ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਦਫ਼ਤਰ ਜਾਂ ਕਿਸੇ ਹੋਰ ਕੰਪਿਊਟਰ 'ਤੇ WhatsApp Web ਦੀ ਵਰਤੋਂ ਕਰਨ ਤੋਂ ਬਾਅਦ ਲੌਗਆਊਟ ਨਾ ਕਰਨ ਨਾਲ ਤੁਹਾਡਾ ਸੈਸ਼ਨ ਐਕਟਿਵ ਰਹਿ ਸਕਦਾ ਹੈ। ਅਜਿਹੀ ਸਥਿਤੀ 'ਚ ਕੋਈ ਹੋਰ ਵਿਅਕਤੀ ਤੁਹਾਡੇ ਨਿੱਜੀ ਮੈਸੇਜ ਪੜ੍ਹ ਸਕਦਾ ਹੈ। ਇੰਨਾ ਹੀ ਨਹੀਂ, ਤੁਹਾਡੀ ਪਛਾਣ ਦੀ ਵਰਤੋਂ ਕਰਕੇ ਦੂਜਿਆਂ ਨਾਲ ਧੋਖਾਧੜੀ ਵੀ ਕੀਤੀ ਜਾ ਸਕਦੀ ਹੈ। ਇਸ ਲਈ ਜਨਤਕ ਜਾਂ ਕਿਸੇ ਹੋਰ ਵਿਅਕਤੀ ਦੇ ਕੰਪਿਊਟਰ 'ਤੇ WhatsApp ਵਰਤਦੇ ਸਮੇਂ ਖ਼ਾਸ ਸਾਵਧਾਨੀ ਵਰਤੋ।
WhatsApp Web ਵਰਤਣ ਸਮੇਂ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਧਿਆਨ?
ਗ੍ਰਹਿ ਮੰਤਰਾਲੇ ਦੀ ਐਡਵਾਈਜ਼ਰੀ 'ਚ ਯੂਜ਼ਰਜ਼ ਨੂੰ ਕੁਝ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੇ ਸਵਾਲਾਂ ਦੇ ਜਵਾਬ...
ਸਵਾਲ 1 : WhatsApp Web ਵਰਤਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ? ਜਵਾਬ : ਕੰਪਿਊਟਰ 'ਤੇ WhatsApp Web ਦੀ ਵਰਤੋਂ ਕਰਨ ਤੋਂ ਬਾਅਦ ਹਰ ਵਾਰ ਲੌਗਆਊਟ ਕਰੋ। ਇਸ ਨਾਲ ਤੁਹਾਡਾ ਲੌਗਇਨ ਸੈਸ਼ਨ ਬੰਦ ਹੋ ਜਾਵੇਗਾ ਅਤੇ ਕੋਈ ਹੋਰ ਵਿਅਕਤੀ ਤੁਹਾਡੀਆਂ ਚੈਟਾਂ ਨਹੀਂ ਪੜ੍ਹ ਸਕੇਗਾ।
ਸਵਾਲ 2 : ਕੀ ਪਬਲਿਕ ਕੰਪਿਊਟਰ 'ਤੇ WhatsApp Web ਵਰਤਣਾ ਸੁਰੱਖਿਅਤ ਹੈ? ਜਵਾਬ : ਸਾਈਬਰ ਠੱਗੀ ਤੋਂ ਬਚਣ ਲਈ ਸਾਈਬਰ ਕੈਫੇ, ਹੋਟਲ, ਪਬਲਿਕ ਕਿਓਸਕ ਅਤੇ ਕਿਰਾਏ 'ਤੇ ਲਏ ਕੰਪਿਊਟਰਾਂ 'ਤੇ WhatsApp Web ਖੋਲ੍ਹਣ ਤੋਂ ਬਚੋ।
ਸਵਾਲ 3 : ਜੇ WhatsApp Web ਵਰਤਣਾ ਜ਼ਰੂਰੀ ਹੋਵੇ ਤਾਂ ਕੀ ਕਰੀਏ? ਜਵਾਬ : ਅਜਿਹੀ ਸਥਿਤੀ 'ਚ ਬ੍ਰਾਊਜ਼ਰ ਦਾ ਪ੍ਰਾਈਵੇਟ ਬ੍ਰਾਊਜ਼ਿੰਗ ਜਾਂ ਇਨਕੋਗਨਿਟੋ ਮੋਡ ਵਰਤੋ। ਕੰਮ ਪੂਰਾ ਹੋਣ ਤੋਂ ਬਾਅਦ ਲੌਗਆਊਟ ਕਰਨਾ ਬਿਲਕੁਲ ਨਾ ਭੁੱਲੋ।
ਸਵਾਲ 4 : ਕਿਵੇਂ ਪਤਾ ਲੱਗੇਗਾ ਕਿ ਕੋਈ ਤੁਹਾਡੇ WhatsApp ਅਕਾਊਂਟ ਦੀ ਗ਼ਲਤ ਵਰਤੋਂ ਕਰ ਰਿਹਾ ਹੈ? ਜਵਾਬ : ਇਸ ਗੱਲ 'ਤੇ ਨਜ਼ਰ ਰੱਖੋ ਕਿ ਕਿਤੇ ਤੁਹਾਡੇ ਅਕਾਊਂਟ ਤੋਂ ਕਿਸੇ ਹੋਰ ਨੂੰ ਅਣਜਾਣ ਮੈਸੇਜ ਤਾਂ ਨਹੀਂ ਜਾ ਰਹੇ ਜਾਂ ਪਰਿਵਾਰਕ ਮੈਂਬਰਾਂ ਨੂੰ ਤੁਹਾਡੇ ਅਕਾਊਂਟ ਤੋਂ ਅਸਾਧਾਰਨ ਜਵਾਬ ਤਾਂ ਨਹੀਂ ਮਿਲ ਰਹੇ। ਅਜਿਹੀ ਕੋਈ ਗਤੀਵਿਧੀ ਦਿਖਾਈ ਦੇਵੇ ਤਾਂ ਤੁਰੰਤ ਸਾਵਧਾਨ ਹੋ ਜਾਓ ਅਤੇ ਆਪਣੇ ਅਕਾਊਂਟ ਦੀ ਸੁਰੱਖਿਆ ਦੀ ਜਾਂਚ ਕਰੋ।
ਸਵਾਲ 5 : WhatsApp Web ਤੋਂ ਲੌਗਆਊਟ ਕਰਨਾ ਕਿਉਂ ਜ਼ਰੂਰੀ ਹੈ? ਜਵਾਬ : ਕੰਪਿਊਟਰ 'ਤੇ WhatsApp ਸੈਸ਼ਨ ਨੂੰ ਲੌਗਆਊਟ ਨਾ ਕਰਨ 'ਤੇ ਇਹ ਐਕਟਿਵ ਰਹਿ ਸਕਦਾ ਹੈ। ਇਸ ਕਾਰਨ ਕੋਈ ਹੋਰ ਵਿਅਕਤੀ ਤੁਹਾਡੀਆਂ ਨਿੱਜੀ ਚੈਟਾਂ ਪੜ੍ਹ ਸਕਦਾ ਹੈ ਅਤੇ ਤੁਹਾਡੀ ਪਛਾਣ ਦੀ ਗ਼ਲਤ ਵਰਤੋਂ ਵੀ ਕਰ ਸਕਦਾ ਹੈ।