- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੀ ਪੰਜਵੀਂ ਪੀੜ੍ਹੀ ਦੀ ਬੈਟਰੀ ’ਤੇ 10 ਸਾਲ ਜਾਂ ਇਕ ਲੱਖ ਕਿੱਲੋਮੀਟਰ (ਜੋ ਪਹਿਲਾਂ ਹੋਵੇ) ਦੀ ਵਾਰੰਟੀ ਦਿੱਤੀ ਜਾਵੇਗੀ। ਐਥਰ ਐਨਰਜੀ ਦੇ ਸੀਈਓ ਤਰੁਣ ਮਹਿਤਾ ਨੇ ਕਿਹਾ ਕਿ ਕੋਨਾਰਕ ਦੀ ਬੁਕਿੰਗ ਅਤੇ ਡਲੀਵਰੀ ਸਤੰਬਰ ਦੇ ਮੱਧ ਵਿਚ ਪੜਾਵਾਂ ਵਿਚ ਸ਼ੁਰੂ ਕੀਤੀ ਜਾਵੇਗੀ।

ਨਵੀਂ ਦਿੱਲੀ : ਪ੍ਰਮੁੱਖ ਇਲੈਕਟ੍ਰਿਕ ਸਕੂਟਰ ਨਿਰਮਾਤਾ ਐਥਰ ਐਨਰਜੀ ਨੇ ਆਪਣੇ ਚੌਥੇ ਐਥਰ ਕਮਿਊਨਿਟੀ-ਡੇ 2026 ’ਤੇ ਨਵਾਂ ਇਲੈਕਟ੍ਰਿਕ ਸਕੂਟਰ ਕੋਨਾਰਕ ਪੇਸ਼ ਕੀਤਾ। ਕੋਨਾਰਕ ਨੂੰ ਐਥਰ ਦੇ ਨਵੇਂ ਈਐੱਲ ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ। ਇਹ ਕੋਨਾਰਕ ਐੱਸ ਅਤੇ ਜ਼ੈੱਡ ਪ੍ਰੋਡਕਟ ਲਾਈਨਾਂ ਦੇ ਨਾਲ ਛੇ ਵੈਰੀਐਂਟਸ ਵਿਚ ਮੁਹੱਈਆ ਹੋਵੇਗਾ। ਇਸ ਦੀ ਪੰਜਵੀਂ ਪੀੜ੍ਹੀ ਦੀ ਬੈਟਰੀ ’ਤੇ 10 ਸਾਲ ਜਾਂ ਇਕ ਲੱਖ ਕਿੱਲੋਮੀਟਰ (ਜੋ ਪਹਿਲਾਂ ਹੋਵੇ) ਦੀ ਵਾਰੰਟੀ ਦਿੱਤੀ ਜਾਵੇਗੀ। ਐਥਰ ਐਨਰਜੀ ਦੇ ਸੀਈਓ ਤਰੁਣ ਮਹਿਤਾ ਨੇ ਕਿਹਾ ਕਿ ਕੋਨਾਰਕ ਦੀ ਬੁਕਿੰਗ ਅਤੇ ਡਲੀਵਰੀ ਸਤੰਬਰ ਦੇ ਮੱਧ ਵਿਚ ਪੜਾਵਾਂ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਦਾ ਸ਼ੁਰੂਆਤੀ ਮੁੱਲ 99,999 ਰੁਪਏ (ਐਕਸ-ਸ਼ੋਅਰੂਮ ਬੈਂਗਲੁਰੂ) ਹੈ।