Aprilia ਨੇ ਭਾਰਤ 'ਚ ਲਾਂਚ ਕੀਤੀ ਨਵੀਂ SXR GT 125 ਤੇ 175 ਰੇਂਜ, ਜਾਣੋ ਕੀਮਤ ਤੇ ਦਮਦਾਰ ਫੀਚਰਜ਼
Aprilia ਨੇ ਭਾਰਤ 'ਚ ਨਵੀਂ SXR GT 125 ਅਤੇ SXR GT 175 ਲਾਂਚ ਕਰ ਦਿੱਤੀ ਹੈ। ਜਾਣੋ ਦੋਵਾਂ ਸਕੂਟਰਾਂ ਦੀ ਕੀਮਤ, ਇੰਜਣ, ਪਾਵਰ, ਟਾਰਕ, ਫੀਚਰਜ਼ ਤੇ ਤਕਨੀਕ ਬਾਰੇ ਪੂਰੀ ਜਾਣਕਾਰੀ।
Publish Date: Sun, 04 Oct 2026 12:28 PM (IST)
Updated Date: Sun, 04 Oct 2026 12:31 PM (IST)
ਆਟੋ ਡੈਸਕ, ਨਵੀਂ ਦਿੱਲੀ : Aprilia ਨੇ ਭਾਰਤ 'ਚ SXR GT ਰੇਂਜ ਪੇਸ਼ ਕੀਤੀ ਹੈ, ਜਿਸ ਨਾਲ ਕੰਪਨੀ ਨੇ ਅਪਡੇਟਿਡ ਇੰਜਣ, ਵੱਡੇ ਪਹੀਏ ਅਤੇ ਨਵੇਂ ਇਕੁਇਪਮੈਂਟਸ ਦੇ ਨਾਲ ਆਪਣੀ ਪ੍ਰੀਮੀਅਮ ਮੈਕਸੀ-ਸਕੂਟਰ ਪੇਸ਼ਕਸ਼ ਨੂੰ ਮੁੜ ਬਾਜ਼ਾਰ 'ਚ ਉਤਾਰਿਆ ਹੈ। ਇਸ ਨਵੀਂ ਲਾਈਨ-ਅਪ 'ਚ ਦੋ ਮਾਡਲ ਸ਼ਾਮਲ ਹਨ- SXR GT 125 hp-e, ਜਿਸ ਦੀ ਐਕਸ-ਸ਼ੋਰੂਮ ਕੀਮਤ 1.11 ਲੱਖ ਰੁਪਏ ਹੈ ਅਤੇ ਦੂਜਾ SXR GT 175 hp-e, ਜਿਸ ਦੀ ਐਕਸ-ਸ਼ੋਰੂਮ ਕੀਮਤ 1.31 ਲੱਖ ਰੁਪਏ ਹੈ।
ਨਵਾਂ ਇੰਜਣ ਤੇ ਡਿਜ਼ਾਈਨ
ਇਹ ਲਾਂਚ ਮਈ 'ਚ ਪੁਰਾਣੀ SXR 125 ਅਤੇ SXR 160 ਨੂੰ ਬੰਦ ਕੀਤੇ ਜਾਣ ਤੋਂ ਬਾਅਦ ਹੋਇਆ ਹੈ। Aprilia ਨੇ ਪੂਰੀ ਤਰ੍ਹਾਂ ਨਵਾਂ ਸਕੂਟਰ ਲਿਆਉਣ ਦੀ ਬਜਾਏ SXR ਦੇ ਫਾਰਮੂਲੇ ਨੂੰ ਨਵੇਂ ਇੰਜਣ ਨਾਲ ਮੁੜ ਤਿਆਰ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਪਹਿਲਾਂ ਤੋਂ ਹੀ SR 125 ਅਤੇ SR 175 'ਚ ਕੀਤੀ ਜਾ ਰਹੀ ਹੈ। ਇਸ ਦਾ ਡਿਜ਼ਾਈਨ ਜਾਣ-ਪਛਾਣ ਵਾਲਾ ਹੀ ਰੱਖਿਆ ਗਿਆ ਹੈ, ਜਿਸ 'ਚ ਵੱਡਾ ਫਰੰਟ ਐਪਰਨ, ਚੌੜੀ ਸੀਟ ਅਤੇ ਮੈਕਸੀ-ਸਕੂਟਰ ਵਰਗੀ ਬਣਾਵਟ ਮਿਲਦੀ ਹੈ।
ਇੰਜਣ ਅਤੇ ਪਾਵਰ
SXR GT 125 'ਚ 125.5cc ਦਾ ਸਿੰਗਲ-ਸਿਲਿੰਡਰ ਇੰਜਣ ਦਿੱਤਾ ਗਿਆ ਹੈ, ਜੋ 7,400rpm 'ਤੇ 10.6hp ਦੀ ਪਾਵਰ ਅਤੇ 6,200rpm 'ਤੇ 10.4Nm ਦਾ ਟਾਰਕ ਜਨਰੇਟ ਕਰਦਾ ਹੈ। ਉੱਥੇ ਹੀ, SXR GT 175 'ਚ 174.7cc ਦਾ ਏਅਰ-ਕੂਲਡ ਸਿੰਗਲ-ਸਿਲਿੰਡਰ ਇੰਜਣ ਮਿਲਦਾ ਹੈ, ਜੋ 13.3hp ਦੀ ਪਾਵਰ ਅਤੇ 14.1Nm ਦਾ ਟਾਰਕ ਦਿੰਦਾ ਹੈ। ਦੋਵੇਂ ਹੀ ਇੰਜਣ BS6 OBD-II Stage B ਦੇ ਨਿਯਮਾਂ ਨੂੰ ਪੂਰਾ ਕਰਦੇ ਹਨ ਅਤੇ E20 ਕੰਪੈਟਿਬਲ ਹਨ।
ਫੀਚਰਜ਼ ਅਤੇ ਤਕਨੀਕ
SXR GT 175 'ਚ ਬਲੂਟੁੱਥ ਕਨੈਕਟੀਵਿਟੀ ਦੇ ਨਾਲ 5-ਇੰਚ ਦਾ TFT ਡਿਸਪਲੇ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਕਾਲ, ਮਿਊਜ਼ਿਕ ਕੰਟਰੋਲ ਅਤੇ ਟਰਨ-ਬਾਇ-ਟਰਨ ਨੇਵੀਗੇਸ਼ਨ ਦੀ ਸੁਵਿਧਾ ਮਿਲਦੀ ਹੈ। ਇਸ 'ਚ ਹੈਂਡਲ 'ਤੇ ਜ਼ਿਆਦਾ ਕੰਟਰੋਲ ਬਟਨ, ਸਿੰਗਲ-ਚੈਨਲ ABS ਅਤੇ ਹੀਟ ਸ਼ੀਲਡ ਦੇ ਨਾਲ ਨਵਾਂ ਐਗਜ਼ਾਸਟ ਐਂਡ ਪਾਈਪ ਵੀ ਦਿੱਤਾ ਗਿਆ ਹੈ।
ਉੱਥੇ ਹੀ, SXR GT 125 'ਚ 5-ਇੰਚ ਦਾ LCD ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ ਅਤੇ ਇਸ 'ਚ ABS ਦੀ ਬਜਾਏ CBS ਦੀ ਵਰਤੋਂ ਕੀਤੀ ਗਈ ਹੈ।