ਖਾਸ ਕਰ ਕੇ iPhone 17 Pro Max ਬਹੁਤ ਹੀ ਘੱਟ ਕੀਮਤ 'ਤੇ ਉਪਲਬਧ ਹੈ। ਇਸ ਦੇ ਨਾਲ ਹੀ iPhone 17, iPad (11ਵੀਂ ਜਨਰੇਸ਼ਨ) ਅਤੇ Apple Watch ਦੇ ਵੱਖ-ਵੱਖ ਮਾਡਲਾਂ 'ਤੇ ਵੀ ਆਕਰਸ਼ਕ ਆਫਰ ਮਿਲ ਰਹੇ ਹਨ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: Apple ਦੇ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਐਪਲ ਦੇ ਅਧਿਕਾਰਤ ਰੀਸੈਲਰ Imagine Store ਨੇ ਭਾਰਤ 'ਚ iPhone, iPad ਅਤੇ Apple Watch ਮਾਡਲਾਂ 'ਤੇ ਸੀਮਤ ਸਮੇਂ ਲਈ ਕਈ ਵੱਡੇ ਆਫਰਾਂ ਦਾ ਐਲਾਨ ਕੀਤਾ ਹੈ। ਇਸ ਸੇਲ ਰਾਹੀਂ ਇੰਸਟੈਂਟ ਡਿਸਕਾਊਂਟ, ਬੈਂਕ ਕੈਸ਼ਬੈਕ ਤੇ ਐਕਸਚੇਂਜ ਬੋਨਸ ਦੇ ਸੁਮੇਲ ਨਾਲ ਕਈ ਪ੍ਰੀਮੀਅਮ ਪ੍ਰੋਡਕਟਸ ਦੀਆਂ ਪ੍ਰਭਾਵੀ ਕੀਮਤਾਂ ਕਾਫੀ ਘੱਟ ਗਈਆਂ ਹਨ। ਖਾਸ ਕਰ ਕੇ iPhone 17 Pro Max ਬਹੁਤ ਹੀ ਘੱਟ ਕੀਮਤ 'ਤੇ ਉਪਲਬਧ ਹੈ। ਇਸ ਦੇ ਨਾਲ ਹੀ iPhone 17, iPad (11ਵੀਂ ਜਨਰੇਸ਼ਨ) ਅਤੇ Apple Watch ਦੇ ਵੱਖ-ਵੱਖ ਮਾਡਲਾਂ 'ਤੇ ਵੀ ਆਕਰਸ਼ਕ ਆਫਰ ਮਿਲ ਰਹੇ ਹਨ।
iPhone 17 ਸੀਰੀਜ਼: iPhone 17 Pro Max (256GB): ਇਸਦੀ ਅਸਲ ਕੀਮਤ (MRP) 1,49,900 ਰੁਪਏ ਹੈ ਪਰ ਸੇਲ ਦੌਰਾਨ ਇਹ 1,02,900 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਮਿਲ ਰਿਹਾ ਹੈ। ਇਸ ਵਿਚ 1,000 ਰੁਪਏ ਦਾ ਇੰਸਟੈਂਟ ਡਿਸਕਾਊਂਟ, 4,000 ਰੁਪਏ ਦਾ ਬੈਂਕ ਕੈਸ਼ਬੈਕ ਅਤੇ 6,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। ਕੁਝ ਖਾਸ ਮਾਡਲਾਂ 'ਤੇ 36,000 ਰੁਪਏ ਤੱਕ ਦੀ ਵਾਧੂ ਐਕਸਚੇਂਜ ਵੈਲਿਊ ਵੀ ਦਿੱਤੀ ਜਾ ਰਹੀ ਹੈ।
iPhone 17 Pro (256GB): ਇਸ ਦੀ ਪ੍ਰਭਾਵੀ ਕੀਮਤ ਘਟ ਕੇ 89,900 ਰੁਪਏ ਰਹਿ ਗਈ ਹੈ।
iPhone 17 (256GB): ਇਹ ਮਾਡਲ ਹੁਣ 37,900 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਉਪਲਬਧ ਹੈ (ਅਸਲ ਕੀਮਤ 82,900 ਰੁਪਏ ਸੀ)। 512GB ਵੇਰੀਐਂਟ 57,900 ਰੁਪਏ ਵਿੱਚ ਮਿਲ ਰਿਹਾ ਹੈ।
iPhone Air: 256GB ਵੇਰੀਐਂਟ 56,900 ਰੁਪਏ ਅਤੇ 512GB ਮਾਡਲ 76,900 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਉਪਲਬਧ ਹੈ।
EMI ਆਫਰ: ਗਾਹਕ 24 ਮਹੀਨਿਆਂ ਤੱਕ ਦੇ No-Cost EMI ਵਿਕਲਪ ਨੂੰ ਵੀ ਚੁਣ ਸਕਦੇ ਹਨ, ਜਿਸ ਦੀਆਂ ਕਿਸ਼ਤਾਂ 3,413 ਰੁਪਏ ਤੋਂ ਸ਼ੁਰੂ ਹੁੰਦੀਆਂ ਹਨ।
iPad (2025) 128GB (Wi-Fi): ਇਹ 31,900 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਮਿਲ ਰਿਹਾ ਹੈ। Wi-Fi + Cellular ਮਾਡਲ ਦੀ ਕੀਮਤ ਘਟ ਕੇ 46,900 ਰੁਪਏ ਹੋ ਗਈ ਹੈ।
iPad Pro (M5): 11-ਇੰਚ (Wi-Fi) ਮਾਡਲ 94,900 ਰੁਪਏ ਅਤੇ 13-ਇੰਚ ਵੇਰੀਐਂਟ 1,24,900 ਰੁਪਏ ਵਿੱਚ ਉਪਲਬਧ ਹੈ।
Apple Watch Ultra 3: ਇਸਦੀ ਕੀਮਤ 89,900 ਰੁਪਏ ਤੋਂ ਘਟ ਕੇ 84,400 ਰੁਪਏ ਹੋ ਗਈ ਹੈ।
Apple Watch Series 11: ਇਹ ਹੁਣ 43,400 ਰੁਪਏ 'ਚ ਉਪਲਬਧ ਹੈ।
Apple Watch SE 3: ਇਸਦੀ ਕੀਮਤ 22,900 ਰੁਪਏ ਤਕ ਆ ਗਈ ਹੈ।