- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਫੋਨ ਦਾ ਇਹ ਲੰਗਰ ਚੰਡੀਗੜ੍ਹ ਵਿਚ ਜਨਤਾ ਅਤੇ ਮੀਡੀਆ ਦੇ ਸਾਹਮਣੇ ਲਾਈਵ ਹੋਵੇਗਾ। ਇਸ ਵਿਚ ਚੰਡੀਗੜ੍ਹ ਤੇ ਮੋਹਾਲੀ ਦੇ ਲੋਕ ਹੀ ਹਿੱਸਾ ਲੈ ਸਕਣਗੇ। ਇਸ ਲੰਗਰ ਵਿਚ 1000 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਖੁਸ਼ਕਿਸਮਤ ਜੇਤੂਆਂ ਦੇ ਨਾਮ ਸਾਰਿਆਂ ਦੇ ਸਾਹਮਣੇ ਕੱਢੇ ਜਾਣਗੇ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ। ਸੋਸ਼ਲ ਮੀਡੀਆ ਇਨਫਲੂਐਂਸਰ ਰਾਕੇਸ਼ ਤ੍ਰੇਹਾਨ ਨੇ ਐਲਾਨ ਕੀਤਾ ਹੈ ਕਿ ਉਹ ਆਈਫੋਨ ਦਾ ਲੰਗਰ ਲਗਾਉਣਗੇ। ਰਾਕੇਸ਼ ਸੋਸ਼ਲ ਮੀਡੀਆ ਵਿਚ ਰਾਜਾ ਡੀ ਕਿੰਗ ਦੇ ਨਾਮ ਨਾਲ ਮਸ਼ਹੂਰ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਹ 22 ਸਤੰਬਰ ਨੂੰ ਆਈਫੋਨ ਵੰਡਣਗੇ। ਇਸ ਤੋਂ ਪਹਿਲਾਂ ਉਹ ਪੈਟਰੋਲ ਲੰਗਰ ਦੇ ਨਾਮ ’ਤੇ ਭਾਰੀ ਭੀੜ ਇਕੱਠੀ ਕਰ ਚੁੱਕੇ ਹਨ। ਸਮਾਚਾਰ ਏਜੰਸੀ ਪੀਟੀਆਈ ਨੇ ਜਾਣਕਾਰੀ ਦਿੱਤੀ ਹੈ ਕਿ ਆਈਫੋਨ ਦਾ ਇਹ ਲੰਗਰ ਚੰਡੀਗੜ੍ਹ ਵਿਚ ਜਨਤਾ ਅਤੇ ਮੀਡੀਆ ਦੇ ਸਾਹਮਣੇ ਲਾਈਵ ਹੋਵੇਗਾ। ਇਸ ਵਿਚ ਚੰਡੀਗੜ੍ਹ ਤੇ ਮੋਹਾਲੀ ਦੇ ਲੋਕ ਹੀ ਹਿੱਸਾ ਲੈ ਸਕਣਗੇ। ਇਸ ਲੰਗਰ ਵਿਚ 1000 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਖੁਸ਼ਕਿਸਮਤ ਜੇਤੂਆਂ ਦੇ ਨਾਮ ਸਾਰਿਆਂ ਦੇ ਸਾਹਮਣੇ ਕੱਢੇ ਜਾਣਗੇ।
ਟਾਈਮਜ਼ ਆਫ ਇੰਡੀਆ ਦੇ ਮੁਤਾਬਕ, ਰਾਜਾ ਡੀ ਕਿੰਗ ਪਹਿਲਾਂ ਆਈਫੋਨ 16 ਤੇ ਆਈਫੋਨ 17 ਮਾਡਲ ਦੇਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਤੂ ਮਾਤਾ ਰਾਣੀ ਨੂੰ ਸ਼ਿਕਾਇਤ ਕਰ ਸਕਦੇ ਸਨ ਕਿ ਉਨ੍ਹਾਂ ਨੂੰ ਆਈਫੋਨ 16 ਕਿਉਂ ਮਿਲਿਆ। ਅਜਿਹੇ ਵਿਚ ਹੁਣ ਉਪਲਬਧਤਾ ਦੇ ਆਧਾਰ ’ਤੇ ਖੁਸ਼ਕਿਸਮਤ ਜੇਤੂਆਂ ਨੂੰ ਆਈਫੋਨ 17 ਮਾਡਲ ਆਫਰ ਕੀਤਾ ਜਾਵੇਗਾ।
ਕਿਨ੍ਹਾਂ ਨੂੰ ਮਿਲੇਗਾ ਆਈਫੋਨ
ਪੀਟੀਆਈ ਨਾਲ ਗੱਲ ਕਰਦੇ ਹੋਏ ਰਾਜਾ ਡੀ ਕਿੰਗ ਨੇ ਦੱਸਿਆ ਕਿ ਜੋ ਵੀ ਲੋਕ ਆਈਫੋਨ ਜਿੱਤਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਈਫੋਨ ਮਿਲਣ ਤੱਕ ਹਰ ਰੋਜ਼ ‘ਜੈ ਮਾਤਾ ਦੀ’ ਲਿਖਣਾ ਹੋਵੇਗਾ। ਜੇਕਰ ਕੋਈ ਕਿਸੇ ਇੱਕ ਦਿਨ ਅਜਿਹਾ ਕਰਨਾ ਭੁੱਲ ਜਾਂਦਾ ਹੈ, ਤਾਂ ਅਗਲੇ ਦਿਨ ਦੋ ਵਾਰ ਲਿਖ ਕੇ ਇਸ ਦੀ ਭਰਪਾਈ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦੀ ਐਕਟਿਵਿਟੀ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਜੋ ਲੋਕ ‘ਜੈ ਮਾਤਾ ਦੀ’ ਨਹੀਂ ਲਿਖਣਗੇ, ਉਹ ਆਈਫੋਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ੁਰੂਆਤ ਵਿਚ ਚੰਡੀਗੜ੍ਹ ਵਿਚ 100 ਆਈਫੋਨ ਤੇ ਮੋਹਾਲੀ ਵਿਚ 200 ਆਈਫੋਨ ਵੰਡੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਉਹ 22 ਸਤੰਬਰ ਨੂੰ 10 ਆਈਫੋਨ ਵੰਡਣਗੇ। ਇਹ ਲੰਗਰ ਪੰਜਾਬ ਦੇ ਦਸ ਸ਼ਹਿਰਾਂ ਵਿਚ ਆਯੋਜਿਤ ਕੀਤਾ ਜਾਵੇਗਾ। ਅਗਲੇ ਸ਼ਹਿਰ ਦਾ ਐਲਾਨ 5 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਈਫੋਨ ਜਿੱਤਣ ਲਈ ਨਿਰਧਾਰਤ ਸ਼ਰਤ ਨੂੰ ਪੂਰਾ ਕਰਨ ਲਈ 12 ਤੋਂ 13 ਦਿਨਾਂ ਦਾ ਸਮਾਂ ਮਿਲੇਗਾ।
ਰਾਕੇਸ਼ ਤ੍ਰੇਹਾਨ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਪੈਟਰੋਲ ਲੰਗਰ ਦਾ ਆਯੋਜਨ ਕਰ ਚੁੱਕੇ ਹਨ। ਇਸ ਦੌਰਾਨ ਮੁਫ਼ਤ ਪੈਟਰੋਲ ਲਈ ਭਾਰੀ ਭੀੜ ਇਕੱਠੀ ਹੋਈ ਸੀ। ਹਾਲਾਂਕਿ, ਤੇਜ਼ ਮੀਂਹ ਦੇ ਕਾਰਨ ਇਹ ਪ੍ਰੋਗਰਾਮ ਪੂਰਾ ਨਹੀਂ ਹੋ ਸਕਿਆ ਸੀ। ਹੁਣ ਉਨ੍ਹਾਂ ਨੇ ਆਈਫੋਨ ਲੰਗਰ ਲਗਾਉਣ ਦਾ ਫੈਸਲਾ ਕੀਤਾ ਹੈ। ਰਾਕੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਿਫਟ ਦੇਣ ਦਾ ਸ਼ੌਕ ਹੈ ਅਤੇ ਉਹ ਜਿਨ੍ਹਾਂ ਨੂੰ ਵੀ ਮਿਲਦੇ ਹਨ, ਉਨ੍ਹਾਂ ਨੂੰ ਤੋਹਫ਼ਾ ਜ਼ਰੂਰ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ 90 ਪ੍ਰਤੀਸ਼ਤ ਸੰਪਤੀ ਦਾਨ ਕਰਨ ਦੀ ਯੋਜਨਾ ਬਣਾ ਰਹੇ ਹਨ।