Amazon ਸੇਲ 'ਚ ਸਮਾਰਟਫੋਨ ਦੀਆਂ ਸਭ ਤੋਂ ਵੱਡੀਆਂ ਡੀਲਾਂ; ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤ, ਨਹੀਂ ਤਾਂ ਬਾਅਦ 'ਚ ਹੋਵੇਗਾ ਪਛਤਾਵਾ
ਸੇਲ ਤੋਂ ਪਹਿਲਾਂ ਹੀ Amazon ਨੇ Samsung, Apple, Xiaomi, OnePlus ਅਤੇ iQOO ਸਮੇਤ ਕਈ ਕੰਪਨੀਆਂ ਦੇ ਸਮਾਰਟਫੋਨਾਂ 'ਤੇ ਮਿਲਣ ਵਾਲੀਆਂ ਡੀਲਾਂ ਤੋਂ ਪਰਦਾ ਉਠਾ ਦਿੱਤਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਸੇਲ ਦੌਰਾਨ ਨਵਾਂ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਸਾਰੇ ਡਿਵਾਈਸਾਂ ਦੀਆਂ ਕੀਮਤਾਂ ਜਾਣ ਲਓ...
Publish Date: Wed, 07 Oct 2026 12:47 PM (IST)
Updated Date: Wed, 07 Oct 2026 12:50 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Amazon ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਕੱਲ੍ਹ ਯਾਨੀ 8 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਫੈਸਟੀਵ ਸੀਜ਼ਨ ਦੀ ਇਸ ਸਭ ਤੋਂ ਵੱਡੀ ਸੇਲ 'ਚ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਦੇ ਨਾਲ ਬੈਂਕ ਆਫਰ ਵੀ ਦੇਖਣ ਨੂੰ ਮਿਲਣ ਵਾਲੇ ਹਨ। ਇਸ ਦੇ ਨਾਲ ਹੀ ਕੁਝ ਫੋਨਾਂ 'ਤੇ ਐਕਸਚੇਂਜ ਬੋਨਸ ਅਤੇ ਨੋ-ਕਾਸਟ EMI ਵਰਗੇ ਫਾਇਦੇ ਵੀ ਮਿਲਣਗੇ।
ਸੇਲ ਤੋਂ ਪਹਿਲਾਂ ਹੀ Amazon ਨੇ Samsung, Apple, Xiaomi, OnePlus ਅਤੇ iQOO ਸਮੇਤ ਕਈ ਕੰਪਨੀਆਂ ਦੇ ਸਮਾਰਟਫੋਨਾਂ 'ਤੇ ਮਿਲਣ ਵਾਲੀਆਂ ਡੀਲਾਂ ਤੋਂ ਪਰਦਾ ਉਠਾ ਦਿੱਤਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਸੇਲ ਦੌਰਾਨ ਨਵਾਂ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਸਾਰੇ ਡਿਵਾਈਸਾਂ ਦੀਆਂ ਕੀਮਤਾਂ ਜਾਣ ਲਓ...
Galaxy S25 Ultra 'ਤੇ ਡਿਸਕਾਊਂਟ
ਸੇਲ ਦੌਰਾਨ Samsung Galaxy S25 Ultra ਸਿਰਫ਼ 84,999 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਮਿਲੇਗਾ, ਜਿਸ 'ਚ ਕੂਪਨ ਆਫਰ ਵੀ ਸ਼ਾਮਲ ਹੈ। ਫੋਨ 'ਤੇ 9 ਮਹੀਨਿਆਂ ਤੱਕ ਨੋ-ਕਾਸਟ EMI ਦਾ ਵਿਕਲਪ ਵੀ ਮਿਲੇਗਾ। ਦੱਸ ਦੇਈਏ ਕਿ Galaxy S25 Ultra ਨੂੰ ਭਾਰਤ 'ਚ 1,29,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਗਿਆ ਸੀ।
iPhone 16 ਵੀ ਮਿਲੇਗਾ ਸਸਤਾ
Apple ਦਾ iPhone 16 ਵੀ ਇਸ ਸੇਲ ਦੌਰਾਨ ਸਿਰਫ਼ 71,999 ਰੁਪਏ 'ਚ ਮਿਲੇਗਾ, ਜਦਕਿ ਇਸ ਦੀ ਲਿਸਟਿਡ ਕੀਮਤ 89,900 ਰੁਪਏ ਹੈ। ਇਸ ਤੋਂ ਇਲਾਵਾ OnePlus Nord 6 ਸੇਲ 'ਚ ਸਿਰਫ਼ 42,999 ਰੁਪਏ ਦਾ ਮਿਲੇਗਾ, ਜੋ 52,999 ਰੁਪਏ ਦੀ ਲਿਸਟਿਡ ਕੀਮਤ ਤੋਂ ਕਾਫ਼ੀ ਘੱਟ ਹੈ।
Xiaomi ਅਤੇ iQOO ਫੋਨਾਂ 'ਤੇ ਡਿਸਕਾਊਂਟ
ਸੇਲ ਦੌਰਾਨ Xiaomi 17 ਸਿਰਫ਼ 59,999 ਰੁਪਏ 'ਚ ਮਿਲੇਗਾ, ਜਦਕਿ ਇਸ ਦੀ ਲਿਸਟਿਡ ਕੀਮਤ 1,19,999 ਰੁਪਏ ਹੈ। ਇੰਨਾ ਹੀ ਨਹੀਂ, ਸੇਲ 'ਚ iQOO 15R ਦੀ ਪ੍ਰਭਾਵੀ ਕੀਮਤ ਸਿਰਫ਼ 46,499 ਰੁਪਏ ਹੋਵੇਗੀ, ਜੋ 69,999 ਰੁਪਏ ਦੀ ਕੀਮਤ ਤੋਂ ਘੱਟ ਹੈ। ਇਸ ਦੇ ਨਾਲ ਹੀ iQOO Z11xa ਸਿਰਫ਼ 24,999 ਰੁਪਏ ਅਤੇ Redmi 15C 5G Prime ਵੀ ਸਿਰਫ਼ 15,999 ਰੁਪਏ 'ਚ ਮਿਲੇਗਾ।
ਇਸ ਤੋਂ ਇਲਾਵਾ Amazon ਸੇਲ 'ਚ ਐਕਸਚੇਂਜ ਰਾਹੀਂ 70 ਹਜ਼ਾਰ ਰੁਪਏ ਤਕ ਦੀ ਬਚਤ, 7,500 ਰੁਪਏ ਤਕ ਦੇ ਕੂਪਨ ਅਤੇ 2,944 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਨੋ-ਕਾਸਟ EMI ਦਾ ਵਿਕਲਪ ਵੀ ਮਿਲੇਗਾ। ਹਾਲਾਂਕਿ ਹਰ ਫੋਨ 'ਤੇ ਬੈਂਕ ਅਤੇ ਐਕਸਚੇਂਜ ਆਫਰ ਕੁਝ ਵੱਖਰੇ ਦੇਖਣ ਨੂੰ ਮਿਲਣਗੇ।