- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੈਕਕ੍ਰੰਚ ਦੇ ਅਨੁਸਾਰ, ਕੰਪਨੀ ਆਪਣੇ ਸਬਸਕ੍ਰਿਪਸ਼ਨ ਪਲਾਨ ਵਿੱਚ Manus ਦਾ ਵੀ ਇਸਤੇਮਾਲ ਕਰਨਾ ਚਾਹੁੰਦੀ ਹੈ, ਜੋ ਕਿ ਇੱਕ ਚੀਨੀ AI ਫਰਮ ਹੈ। ਰਿਪੋਰਟਾਂ ਅਨੁਸਾਰ ਮੈਟਾ ਨੇ ਦਸੰਬਰ ਵਿੱਚ ਇਸ ਨੂੰ 2 ਬਿਲੀਅਨ ਡਾਲਰ ਵਿੱਚ ਖਰੀਦਣ ਦੀ ਸਹਿਮਤੀ ਜਤਾਈ ਸੀ। ਮੈਟਾ ਕਾਰੋਬਾਰਾਂ (Businesses) ਨੂੰ ਸਟੈਂਡਅਲੋਨ Manus ਸਬਸਕ੍ਰਿਪਸ਼ਨ ਦੇਣਾ ਵੀ ਜਾਰੀ ਰੱਖੇਗੀ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਟੈਕਨਾਲੋਜੀ ਦਿੱਗਜ ਮੈਟਾ ਆਉਣ ਵਾਲੇ ਮਹੀਨਿਆਂ 'ਚ ਪੇਡ ਸਰਵਿਸਿਜ਼ (Paid Services) ਦੇ ਆਪਣੇ ਤਾਜ਼ਾ ਪ੍ਰਯੋਗ ਵਜੋਂ ਇੰਸਟਾਗ੍ਰਾਮ, ਫੇਸਬੁੱਕ ਅਤੇ ਵ੍ਹਟਸਐਪ ਯੂਜ਼ਰਜ਼ ਲਈ ਪ੍ਰੀਮੀਅਮ ਸਬਸਕ੍ਰਿਪਸ਼ਨ ਦਾ ਟ੍ਰਾਇਲ ਕਰਨ ਜਾ ਰਿਹਾ ਹੈ। ਇਹ ਜਾਣਕਾਰੀ ਇਕ ਰਿਪੋਰਟ ਦੇ ਹਵਾਲੇ ਤੋਂ ਮਿਲੀ ਹੈ। ਇਸ ਨਵੀਂ ਪੇਸ਼ਕਸ਼ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਮਰੱਥਾਵਾਂ ਸਮੇਤ ਕਈ ਫੀਚਰਜ਼ ਤਕ ਪਹੁੰਚ (Access) ਮਿਲੇਗੀ। ਹਾਲਾਂਕਿ, ਇਸ ਨਵੇਂ ਪਲਾਨ ਤਹਿਤ ਪਲੇਟਫਾਰਮ ਦੀਆਂ ਮੁੱਖ ਸੇਵਾਵਾਂ (Core Services) ਮੁਫ਼ਤ ਹੀ ਰਹਿਣਗੀਆਂ।
ਕੰਪਨੀ 'ਵਾਈਬਸ' (Vibes) ਵੀਡੀਓ ਜਨਰੇਸ਼ਨ ਐਪ ਵਰਗੇ ਫੀਚਰਜ਼ ਲਈ ਸਬਸਕ੍ਰਿਪਸ਼ਨ ਦਾ ਟੈਸਟ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਮੈਟਾ ਦਾ ਕਹਿਣਾ ਹੈ ਕਿ ਇਹ 'ਨਵੇਂ AI ਵਿਜ਼ੂਅਲ ਕ੍ਰਿਏਸ਼ਨ ਟੂਲਜ਼ ਨਾਲ ਤੁਹਾਡੇ ਵਿਚਾਰਾਂ ਨੂੰ ਹਕੀਕਤ 'ਚ ਬਦਲ ਸਕਦਾ ਹੈ'। ਕੰਪਨੀ ਨੇ ਸਤੰਬਰ 'ਚ ਮੈਟਾ AI ਐਪ ਦੇ ਨਵੀਨਤਮ ਵਰਜ਼ਨ ਦੇ ਹਿੱਸੇ ਵਜੋਂ ਵਾਈਬਸ ਦਾ ਐਲਾਨ ਕੀਤਾ ਸੀ।
ਟੈਕਕ੍ਰੰਚ ਦੇ ਅਨੁਸਾਰ, ਕੰਪਨੀ ਆਪਣੇ ਸਬਸਕ੍ਰਿਪਸ਼ਨ ਪਲਾਨ 'ਚ Manus ਦਾ ਵੀ ਇਸਤੇਮਾਲ ਕਰਨਾ ਚਾਹੁੰਦੀ ਹੈ, ਜੋ ਕਿ ਇਕ ਚੀਨੀ AI ਫਰਮ ਹੈ। ਰਿਪੋਰਟਾਂ ਅਨੁਸਾਰ ਮੈਟਾ ਨੇ ਦਸੰਬਰ ਵਿੱਚ ਇਸ ਨੂੰ 2 ਬਿਲੀਅਨ ਡਾਲਰ 'ਚ ਖਰੀਦਣ ਦੀ ਸਹਿਮਤੀ ਜਤਾਈ ਸੀ। ਮੈਟਾ ਕਾਰੋਬਾਰਾਂ (Businesses) ਨੂੰ ਸਟੈਂਡਅਲੋਨ Manus ਸਬਸਕ੍ਰਿਪਸ਼ਨ ਦੇਣਾ ਵੀ ਜਾਰੀ ਰੱਖੇਗੀ।
ਉਸ ਸਮੇਂ ਕੰਪਨੀ ਨੇ ਕਿਹਾ ਸੀ ਕਿ ਇਹ ਡੀਲ ਲੋਕਾਂ ਨੂੰ 'ਏਜੰਟਸ' (Agents) ਤਕ ਪਹੁੰਚ ਦੇ ਕੇ ਉਸ ਦੇ ਆਪਣੇ AI ਨੂੰ ਬਿਹਤਰ ਬਣਾਉਣ 'ਚ ਮਦਦ ਕਰੇਗੀ। ਇਹ ਅਜਿਹੇ ਟੂਲ ਹਨ ਜੋ ਯੂਜ਼ਰ ਦੀ ਬਹੁਤ ਘੱਟ ਦਖਲਅੰਦਾਜ਼ੀ ਨਾਲ ਮੁਸ਼ਕਲ ਕੰਮ ਕਰ ਸਕਦੇ ਹਨ, ਜਿਵੇਂ ਕਿ ਟ੍ਰਿਪ ਪਲਾਨ ਕਰਨਾ ਜਾਂ ਪ੍ਰੈਜ਼ੈਂਟੇਸ਼ਨ ਬਣਾਉਣਾ।
ਕਈ ਚੈਟਬੋਟਸ ਦੇ ਉਲਟ, ਜਿੱਥੇ ਯੂਜ਼ਰ ਨੂੰ ਆਪਣਾ ਮਨਚਾਹਿਆ ਜਵਾਬ ਪਾਉਣ ਲਈ ਵਾਰ-ਵਾਰ ਸਵਾਲ ਪੁੱਛਣੇ ਪੈਂਦੇ ਹਨ, Manus ਦਾ ਕਹਿਣਾ ਹੈ ਕਿ ਉਸਦੀ ਸੇਵਾ ਨਿਰਦੇਸ਼ਾਂ ਅਨੁਸਾਰ ਕੰਮਾਂ ਦੀ ਪਲਾਨਿੰਗ, ਐਗਜ਼ੀਕਿਊਸ਼ਨ ਅਤੇ ਉਨ੍ਹਾਂ ਨੂੰ ਸੁਤੰਤਰ ਤੌਰ 'ਤੇ ਪੂਰਾ ਕਰ ਸਕਦੀ ਹੈ।
ਜਨਵਰੀ 'ਚ ਬੀਜਿੰਗ ਨੇ ਕਿਹਾ ਕਿ ਉਹ ਮੈਟਾ ਡੀਲ ਦੀ ਜਾਂਚ ਕਰੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਨੇ ਚੀਨ ਦੇ ਟੈਕਨਾਲੋਜੀ ਬਰਾਮਦ ਕਾਨੂੰਨਾਂ ਜਾਂ ਰਾਸ਼ਟਰੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ।