- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਊਂਟਰਪੁਆਇੰਟ ਮੁਤਾਬਕ ਕੰਪਨੀਆਂ ਇਸ ਮੰਗ ਨੂੰ ਪੂਰਾ ਕਰਨ ਤੇ 5ਜੀ ਫੋਨਾਂ ਦੇ ਮਹਿੰਗੇ ਹੋਣ ਨਾਲ ਪੈਦਾ ਹੋਈ ਕਮੀ ਨੂੰ ਪੂਰਾ ਕਰਨ ਲਈ 10-20 ਹਜ਼ਾਰ ਰੁਪਏ ਦੇ ਦਾਇਰੇ ’ਚ ਆਪਣੇ 4ਜੀ ਸਮਾਰਟਫੋਨ ਖੰਡ ਦਾ ਵਿਸਥਾਰ ਕਰ ਰਹੀਆਂ ਹਨ। ਕਾਊਂਟਰਪੁਆਇੰਟ ਰਿਸਰਚ ਦੇ ਖੋਜ ਨਿਰਦੇਸ਼ਕ ਤਰੁਣ ਪਾਠਕ ਨੇ ਕਿਹਾ, ‘ਇਹ ਵਾਧਾ ਸਿਰਫ਼ ਸਮਾਰਟਫੋਨਾਂ ਦੀਆਂ ਉੱਚੀਆਂ ਕੀਮਤਾਂ ਕਾਰਨ ਆਇਆ ਥੋੜ੍ਹੇ ਸਮੇਂ ਦਾ ਬਦਲਾਅ ਨਹੀਂ ਹੈ, ਸਗੋਂ 4ਜੀ ਦੀ ਭੂਮਿਕਾ ’ਚ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ।

ਨਵੀਂ ਦਿੱਲੀ (ਏਜੰਸੀ) : 5ਜੀ ਸਮਾਰਟਫੋਨ ਮਹਿੰਗੇ ਹੋਣ ਨਾਲ ਚਾਲੂ ਕੈਲੰਡਰ ਸਾਲ ’ਚ 4ਜੀ ਸਮਾਰਟਫੋਨ ਦੀ ਵਿਕਰੀ ’ਚ ਰਿਕਵਰੀ ਦੇ ਸੰਕੇਤ ਮਿਲ ਰਹੇ ਹਨ। ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, ਥੋਕ ਵਿਕਰੀ ’ਚ ਸਾਲ-ਦਰ-ਸਾਲ ਤਿੰਨ ਫ਼ੀਸਦੀ ਵਾਧੇ ਦੀ ਉਮੀਦ ਹੈ। 2025 ’ਚ 4ਜੀ ਸਮਾਰਟਫੋਨ ਦੀ ਵਿਕਰੀ ’ਚ 48 ਫੀਸਦੀ ਗਿਰਾਵਟ ਦਰਜ ਕੀਤੀ ਗਈ ਸੀ।
ਕੁੱਲ ਬਾਜ਼ਾਰ ’ਚ 4ਜੀ ਸਮਾਰਟਫੋਨ ਦੀ ਹਿੱਸੇਦਾਰੀ 2025 ਦੇ 11 ਫ਼ੀਸਦੀ ਤੋਂ ਵਧ ਕੇ 2026 ’ਚ 13 ਫ਼ੀਸਦੀ ਅਤੇ 2027 ’ਚ ਅਨੁਮਾਨਤ 15 ਫ਼ੀਸਦੀ ਹੋ ਸਕਦੀ ਹੈ। ਮਹਿੰਗੇ ਕਲਪੁਰਜ਼ਿਆਂ ਦੀ ਲਾਗਤ ਵਧਣ ਨਾਲ 4ਜੀ ਤੇ 5ਜੀ ਸਮਾਰਟਫੋਨ ਵਿਚਾਲੇ ਕੀਮਤ ਦਾ ਫ਼ਰਕ ਵਧ ਗਿਆ ਹੈ, ਜਿਸ ਨਾਲ ਖਪਤਕਾਰਾਂ ਲਈ 5ਜੀ ਸਮਾਰਟਫੋਨ ਮਹਿੰਗੇ ਹੋ ਗਏ ਹਨ। ਨਤੀਜੇ ਵਜੋਂ, 10,000 ਰੁਪਏ ਤੋਂ ਘੱਟ ਤੇ 10,000-20,000 ਰੁਪਏ ਦੀ ਸ਼੍ਰੇਣੀ ਦੇ ਖ਼ਪਤਕਾਰ ਘੱਟ ਕੀਮਤ ’ਚ ਬਿਹਤਰ ਫੀਚਰ ਤੇ ਵਧੇਰੇ ਮੁੱਲ ਲਈ 4ਜੀ ਉਪਕਰਨਾਂ ਵੱਲ ਰੁਖ਼ ਕਰ ਰਹੇ ਹਨ। ਕਾਊਂਟਰਪੁਆਇੰਟ ਮੁਤਾਬਕ ਕੰਪਨੀਆਂ ਇਸ ਮੰਗ ਨੂੰ ਪੂਰਾ ਕਰਨ ਤੇ 5ਜੀ ਫੋਨਾਂ ਦੇ ਮਹਿੰਗੇ ਹੋਣ ਨਾਲ ਪੈਦਾ ਹੋਈ ਕਮੀ ਨੂੰ ਪੂਰਾ ਕਰਨ ਲਈ 10-20 ਹਜ਼ਾਰ ਰੁਪਏ ਦੇ ਦਾਇਰੇ ’ਚ ਆਪਣੇ 4ਜੀ ਸਮਾਰਟਫੋਨ ਖੰਡ ਦਾ ਵਿਸਥਾਰ ਕਰ ਰਹੀਆਂ ਹਨ। ਕਾਊਂਟਰਪੁਆਇੰਟ ਰਿਸਰਚ ਦੇ ਖੋਜ ਨਿਰਦੇਸ਼ਕ ਤਰੁਣ ਪਾਠਕ ਨੇ ਕਿਹਾ, ‘ਇਹ ਵਾਧਾ ਸਿਰਫ਼ ਸਮਾਰਟਫੋਨਾਂ ਦੀਆਂ ਉੱਚੀਆਂ ਕੀਮਤਾਂ ਕਾਰਨ ਆਇਆ ਥੋੜ੍ਹੇ ਸਮੇਂ ਦਾ ਬਦਲਾਅ ਨਹੀਂ ਹੈ, ਸਗੋਂ 4ਜੀ ਦੀ ਭੂਮਿਕਾ ’ਚ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ। ਕਲਪੁਰਜ਼ਿਆਂ ਦੀਆਂ ਕੀਮਤਾਂ ਦੇ ਜਲਦ ਆਮ ਹੋਣ ਦੇ ਆਸਾਰ ਨਹੀਂ ਹਨ। ਖਪਤਕਾਰ ਕੀਮਤ ਦੇ ਮੁਕਾਬਲੇ ਫੀਚਰ ਨੂੰ ਵਧੇਰੇ ਮਹੱਤਵ ਦੇ ਰਹੇ ਹਨ, ਅਜਿਹੇ ’ਚ 4ਜੀ ਦੀ ਪ੍ਰਸੰਗਕਤਾ ਸ਼ੁਰੂਆਤੀ ਪੱਧਰ ਦੀ ਸ਼੍ਰੇਣੀ ਤੋਂ ਅੱਗੇ ਵਧ ਰਹੀ ਹੈ, ਖ਼ਾਸ ਕਰਕੇ 20,000 ਰੁਪਏ ਤੋਂ ਘੱਟ ਕੀਮਤ ਵਾਲੇ ਖੰਡ ’ਚ।’
ਖ਼ਪਤਕਾਰ 5ਜੀ ਨਾਲ ਜੁੜੀ ਵਧੇਰੇ ਕੀਮਤ ਤੋਂ ਬਿਨਾਂ ਬਿਹਤਰ ਫੀਚਰ ਤੇ ਉਪਕਰਨਾਂ ਦਾ ਤਜਰਬਾ ਚਾਹੁੰਦੇ ਹਨ। ਇਸ ਬਦਲਾਅ ਨੂੰ ਦੇਖਦਿਆਂ ਕੰਪਨੀਆਂ ਸ਼ੁਰੂਆਤੀ ਪੱਧਰ ਦੀ ਸ਼੍ਰੇਣੀ ਤੋਂ ਅੱਗੇ ਆਪਣੇ 4ਜੀ ਖੰਡ ਦਾ ਵਿਸਥਾਰ ਕਰ ਰਹੀਆਂ ਹਨ। ਸਾਲ 2025 ’ਚ ਬਜਟ ਸ਼੍ਰੇਣੀ ’ਚ 4ਜੀ ਮਾਡਲ ਪੇਸ਼ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਸਿਰਫ਼ ਦੋ ਸੀ, ਜੋ 2026 ’ਚ ਹੁਣ ਤੱਕ ਵਧ ਕੇ 12 ਹੋ ਗਈ ਹੈ।
-ਪ੍ਰਾਚਾਰੀ ਸਿੰਘ, ਸੀਨੀਅਰ ਵਿਸ਼ਲੇਸ਼ਕ, ਕਾਊਂਟਰਪੁਆਇੰਟ ਰਿਸਰਚ