- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਨੇ ਇਸ ਫੋਨ ਨੂੰ ਟੀਜ਼ ਕਰਦੇ ਹੋਏ ਦੱਸਿਆ ਹੈ ਕਿ ਫੋਨ 'ਚ ਵੱਡੀ ਬੈਟਰੀ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਬੈਟਰੀ ਸਾਈਜ਼ ਨੂੰ ਲੈ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : POCO ਨੇ ਆਪਣੀ M-ਸੀਰੀਜ਼ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਭਾਰਤ 'ਚ ਜਲਦ ਹੀ POCO M8 Power 5G ਸਮਾਰਟਫੋਨ ਨੂੰ ਲਾਂਚ ਕਰੇਗੀ। ਇਸ ਤੋਂ ਪਹਿਲਾਂ ਪੋਕੋ ਭਾਰਤ 'ਚ M8 ਸੀਰੀਜ਼ ਤਹਿਤ Poco M8s 5G ਸਮਾਰਟਫੋਨ ਨੂੰ ਲਾਂਚ ਕਰ ਚੁੱਕੀ ਹੈ। ਪ੍ਰਮੋਸ਼ਨਲ ਪੋਸਟ 'ਚ ਕੰਪਨੀ ਨੇ ਇਸ ਅਪਕਮਿੰਗ ਸਮਾਰਟਫੋਨ ਦੀ ਵੱਡੀ ਬੈਟਰੀ ਅਤੇ ਚਿੱਪ ਪਰਫ਼ਾਰਮੈਂਸ ਨੂੰ ਟੀਜ਼ ਕੀਤਾ ਹੈ।
POCO M8 Power 5G ਸਮਾਰਟਫੋਨ ਨੂੰ ਭਾਰਤ 'ਚ 4 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਪੋਕੋ ਦਾ ਇਹ ਫੋਨ ਆਨਲਾਈਨ ਸ਼ਾਪਿੰਗ ਪਲੇਟਫਾਰਮ Flipkart ਅਤੇ ਪੋਕੋ ਦੀ ਵੈੱਬਸਾਈਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ।
More Power, More Entertainment, More Binge.
Get ready for the #POCOM8Power. With a Massive 8000mAh Battery for up to 3 days of power and an Immersive AMOLED Display, so every stream, game and scroll feels uninterrupted.
Launching on 4th Aug | 12pm.#M8Power #PowerYourBinge pic.twitter.com/3ipbcWWjal
— POCO India (@IndiaPOCO) July 27, 2026
ਪੋਕੋ ਦਾ ਇਹ ਫੋਨ AMOLED ਡਿਸਪਲੇਅ ਦੇ ਨਾਲ ਮਾਰਕੀਟ 'ਚ ਵਿਕਰੀ ਲਈ ਉਤਾਰਿਆ ਜਾਵੇਗਾ। ਕੰਪਨੀ ਨੇ ਇਸ ਫੋਨ ਨੂੰ ਟੀਜ਼ ਕਰਦੇ ਹੋਏ ਦੱਸਿਆ ਹੈ ਕਿ ਫੋਨ 'ਚ ਵੱਡੀ ਬੈਟਰੀ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਬੈਟਰੀ ਸਾਈਜ਼ ਨੂੰ ਲੈ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਮੀਦ ਹੈ ਕਿ Poco M8 Power ਸਮਾਰਟਫੋਨ 'ਚ 8,000 mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜਿਸ ਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਨ ਸਿੰਗਲ ਚਾਰਜ ਵਿਚ 3 ਦਿਨ ਦਾ ਬੈਕਅੱਪ ਆਫ਼ਰ ਕਰੇਗਾ।
ਪੋਕੋ ਦਾ ਇਹ ਫੋਨ ਔਰੇਂਜ ਕਲਰ ਆਪਸ਼ਨ 'ਚ ਵੀ ਵਿਕਰੀ ਲਈ ਉਪਲਬਧ ਹੋਵੇਗਾ। ਇਸ ਫੋਨ ਦੇ ਰੀਅਰ ਪੈਨਲ 'ਚ ਸਕੁਏਅਰ ਸ਼ੇਪ ਕੈਮਰਾ ਮੋਡਿਊਲ ਦਿੱਤਾ ਜਾਵੇਗਾ, ਜਿਸ ਵਿਚ ਦੋ ਕੈਮਰਾ ਲੈਨਜ਼, ਐਲਈਡੀ ਫਲੈਸ਼ ਮਿਲੇਗਾ। ਇਸ ਫੋਨ ਦੀਆਂ ਸਪੈਸੀਫਿਕੇਸ਼ਨਜ਼ ਫਿਲਹਾਲ ਸਾਹਮਣੇ ਨਹੀਂ ਆਈਆਂ ਹਨ। ਰਿਪੋਰਟਾਂ ਦੀ ਮੰਨੀਏ ਤਾਂ ਪੋਕੋ ਦਾ ਇਹ ਫੋਨ ਹਾਲ ਹੀ 'ਚ ਚੀਨ 'ਚ ਲਾਂਚ ਹੋਏ Redmi Note 17 ਦਾ ਰੀਬ੍ਰਾਂਡ ਵਰਜ਼ਨ ਹੋ ਸਕਦਾ ਹੈ।
ਜੇਕਰ ਅਜਿਹੀਆਂ ਰਿਪੋਰਟਾਂ ਠੀਕ ਹਨ ਤਾਂ Poco M8 Power ਸਮਾਰਟਫੋਨ ਦੀਆਂ ਸਪੈਸੀਫਿਕੇਸ਼ਨਜ਼ Redmi Note 17 ਵਰਗੀਆਂ ਹੀ ਹੋਣਗੀਆਂ। ਸ਼ਾਓਮੀ ਨੇ Redmi Note 17 ਸਮਾਰਟਫੋਨ ਨੂੰ ਚੀਨ ਵਿਚ 7-ਇੰਚ ਫੁੱਲ-HD+ (1,080 x 2,396 pixels) AMOLED ਡਿਸਪਲੇਅ ਦੇ ਨਾਲ ਮਾਰਕੀਟ ਵਿੱਚ ਲਾਂਚ ਕੀਤਾ ਹੈ। ਇਸ ਦਾ ਰਿਫ਼੍ਰੈਸ਼ ਰੇਟ 120Hz, ਟੱਚ ਸੈਂਪਲਿੰਗ ਰੇਟ 240Hz ਤਕ ਤੇ ਪੀਕ ਬ੍ਰਾਈਟਨੈੱਸ 1,800 ਨਿਟਸ ਦੀ ਹੈ। ਰੈੱਡਮੀ ਦਾ ਇਹ ਫੋਨ Snapdragon 4 Gen 4 ਚਿੱਪਸੈੱਟ, 8GB ਤਕ ਦੀ ਰੈਮ ਅਤੇ 256GB ਸਟੋਰੇਜ ਦੇ ਨਾਲ ਮਾਰਕੀਟ 'ਚ ਲਿਆਂਦਾ ਗਿਆ ਹੈ।