'ਟੀਮ ਇੰਡੀਆ ਹਰ ਵਾਰ ਹਾਰੀ ਹੈ...', World Cup 2027 ਨੂੰ ਲੈ ਕੇ ਯੁਵਰਾਜ ਸਿੰਘ ਨੇ ਗਿੱਲ-ਗੰਭੀਰ ਨੂੰ ਦਿੱਤੀ ਵੱਡੀ ਚਿਤਾਵਨੀ ਭਾਰਤ ਨੂੰ ਵਿਸ਼ਵ ਕੱਪ 2011 'ਚ ਜਿੱਤ ਦਿਵਾਉਣ ਵਾਲੇ ਯੁਵਰਾਜ ਨੇ ਕ੍ਰਿਕਇੰਫੋ ਨਾਲ ਗੱਲਬਾਤ ਕਰਦਿਆਂ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ, 'ਉਨ੍ਹਾਂ ਨੂੰ ਇਕ ਸਾਲ ਬਾਅਦ ਖੇਡਣ ਲਈ ਇਹੀ ਟੀਮ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੰਤ 'ਚ ਟੀਮ 'ਚ ਬਦਲਾਅ ਕਰਨਾ ਸਹੀ ਨਹੀਂ ਹੋਵੇਗਾ।
Publish Date: Wed, 16 Sep 2026 05:07 PM (IST)
Updated Date: Wed, 16 Sep 2026 05:10 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਵਿਸ਼ਵ ਕੱਪ 2027 ਨੂੰ ਲੈ ਕੇ ਭਾਰਤ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਭਾਰਤੀ ਟੀਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ। ਯੁਵਰਾਜ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਦੀ ਟੀਮ 'ਚ ਆਖਰੀ ਸਮੇਂ 'ਤੇ ਬਦਲਾਅ ਕਰਨਾ ਸਹੀ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਆਖਰੀ ਸਮੇਂ 'ਤੇ ਬਦਲਾਅ ਕਰਨ ਨਾਲ ਇਸ ਦਾ ਅਸਰ ਟੀਮ ਦੇ ਪ੍ਰਦਰਸ਼ਨ 'ਤੇ ਪੈਂਦਾ ਹੈ। ਦੱਸ ਦੇਈਏ ਕਿ ਵਿਸ਼ਵ ਕੱਪ ਅਗਲੇ ਸਾਲ ਅਕਤੂਬਰ-ਨਵੰਬਰ 'ਚ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ 'ਚ ਖੇਡਿਆ ਜਾਣਾ ਹੈ।
ਵਿਸ਼ਵ ਕੱਪ 'ਚ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਜਗ੍ਹਾ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਹਾਲ ਹੀ 'ਚ ਇੰਗਲੈਂਡ ਦੌਰੇ 'ਤੇ ਰੋਹਿਤ ਨੂੰ ਲੈ ਕੇ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਲਾਰਡਜ਼ 'ਚ ਖੇਡਿਆ ਜਾਣ ਵਾਲਾ ਵਨਡੇ ਮੈਚ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ। ਹਾਲਾਂਕਿ, ਹਿਟਮੈਨ ਨੇ ਸੈਂਕੜਾ ਲਗਾ ਕੇ ਇਨ੍ਹਾਂ ਕਿਆਸਅਰਾਈਆਂ 'ਤੇ ਵਿਰਾਮ ਲਗਾ ਦਿੱਤਾ ਸੀ। ਹੁਣ ਯੁਵਰਾਜ ਨੇ ਸਲਾਹ ਦਿੱਤੀ ਹੈ ਕਿ ਟੂਰਨਾਮੈਂਟ ਤੋਂ ਠੀਕ ਪਹਿਲਾਂ ਟੀਮ 'ਚ ਵੱਡਾ ਬਦਲਾਅ ਕਰਨਾ ਸਹੀ ਨਹੀਂ ਹੋਵੇਗਾ।
ਯੁਵਰਾਜ ਸਿੰਘ ਨੇ ਦਿੱਤੀ ਚਿਤਾਵਨੀ ਭਾਰਤ ਨੂੰ ਵਿਸ਼ਵ ਕੱਪ 2011 'ਚ ਜਿੱਤ ਦਿਵਾਉਣ ਵਾਲੇ ਯੁਵਰਾਜ ਨੇ ਕ੍ਰਿਕਇੰਫੋ ਨਾਲ ਗੱਲਬਾਤ ਕਰਦਿਆਂ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ, 'ਉਨ੍ਹਾਂ ਨੂੰ ਇਕ ਸਾਲ ਬਾਅਦ ਖੇਡਣ ਲਈ ਇਹੀ ਟੀਮ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੰਤ 'ਚ ਟੀਮ 'ਚ ਬਦਲਾਅ ਕਰਨਾ ਸਹੀ ਨਹੀਂ ਹੋਵੇਗਾ। ਤੁਹਾਡੇ ਖਿਡਾਰੀ ਭਾਵੇਂ 16 ਸਾਲ ਦੇ ਹੋਣ ਜਾਂ 20 ਸਾਲ ਦੇ, ਹਰ ਕਿਸੇ ਨੂੰ ਸਮਾਂ ਚਾਹੀਦਾ ਹੋਵੇਗਾ, ਕਿਉਂਕਿ ਹੁਣ ਟੀ20 ਕ੍ਰਿਕਟ ਜ਼ਿਆਦਾ ਹੁੰਦੀ ਹੈ ਅਤੇ ਵਨਡੇ ਕ੍ਰਿਕਟ ਬਹੁਤ ਘੱਟ ਹੁੰਦੀ ਹੈ। ਅਜੇ ਜਿੰਨੇ ਵੀ ਮੈਚ ਹੋਣ, ਪਰ ਖਿਡਾਰੀਆਂ ਨੂੰ ਤਿਆਰੀ ਲਈ ਕਾਫ਼ੀ ਮੌਕਾ ਮਿਲਣਾ ਚਾਹੀਦਾ ਹੈ।'
ਭਾਰਤ ਨੇ ਕਈ ਵਾਰ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਕਈ ਵੱਡੇ ਬਦਲਾਅ ਕੀਤੇ ਹਨ। 2019 'ਚ ਅੰਬਾਤੀ ਰਾਇਡੂ ਦੀ ਜਗ੍ਹਾ ਵਿਜੇ ਸ਼ੰਕਰ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 2022 ਟੀ20 ਵਿਸ਼ਵ ਕੱਪ 'ਚ ਅਚਾਨਕ ਰਵੀਚੰਦਰਨ ਅਸ਼ਵਿਨ ਨੂੰ ਜਗ੍ਹਾ ਮਿਲੀ। ਇਸ ਨਾਲ ਟੀਮ ਦਾ ਤਾਲਮੇਲ ਵਿਗੜਿਆ ਤੇ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸੇ ਵੱਲ ਯੁਵਰਾਜ ਨੇ ਵੀ ਇਸ਼ਾਰਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਬਦਲਾਅ ਭਾਰਤ ਨੂੰ ਅਚਾਨਕ ਨਹੀਂ ਕਰਨਾ ਚਾਹੀਦਾ।
ਯੁਵਰਾਜ ਸਿੰਘ ਨੇ ਦਿੱਤੀ ਖਾਸ ਸਲਾਹ ਸਾਬਕਾ ਦਿੱਗਜ ਨੇ ਆਪਣੀ ਗੱਲ ਅੱਗੇ ਵਧਾਉਂਦਿਆਂ ਕਿਹਾ, 'ਹਰ ਵਾਰ ਭਾਰਤ ਹਾਰਿਆ ਹੈ, ਜਦੋਂ ਮੈਨੇਜਮੈਂਟ ਨੇ ਆਖਰੀ ਸਮੇਂ ਜਾਂ ਟੂਰਨਾਮੈਂਟ ਦੌਰਾਨ ਵੱਡਾ ਬਦਲਾਅ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਅਸੀਂ ਉਸੇ ਟੀਮ ਨਾਲ ਬਣੇ ਰਹੀਏ, ਜਿਨ੍ਹਾਂ 'ਤੇ ਸਾਨੂੰ ਭਰੋਸਾ ਹੈ। ਸਾਨੂੰ ਉਨ੍ਹਾਂ ਖਿਡਾਰੀਆਂ ਦਾ ਅੰਤ ਤੱਕ ਸਾਥ ਦੇਣਾ ਚਾਹੀਦਾ ਹੈ, ਭਾਵੇਂ ਉਹ ਸਫਲ ਹੋਣ ਜਾਂ ਅਸਫਲ। ਟੀਮ 'ਤੇ ਭਰੋਸਾ ਬਹੁਤ ਜ਼ਰੂਰੀ ਹੈ।'