- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਲੰਬੀ ਦੂਰੀ ਦੇ ਦੌੜਾਕ ਅਭਿਸ਼ੇਕ ਪਾਲ ਨੂੰ ਡੋਪਿੰਗ ਉਲੰਘਣਾ ਕਾਰਨ ਨਾਡਾ ਵੱਲੋਂ ਜਾਰੀ ਕੀਤੇ ਨੋਟਿਸ ਤੋਂ ਬਾਅਦ ਏਸ਼ਿਆਈ ਖੇਡਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਸੱਟ ਕਾਰਨ ਏਸ਼ਿਆਈ ਖੇਡਾਂ ਤੋਂ ਹਟਣ ਤੋਂ ਬਾਅਦ ਯਸ਼ਵੀਰ ਸਿੰਘ ਨੂੰ ਆਇਚੀ-ਨਾਗੋਯਾ ਵਿਚ ਹੋਣ ਵਾਲੀਆਂ ਖੇਡਾਂ ਲਈ ਭਾਰਤੀ ਐਥਲੈਟਿਕਸ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਯਸ਼ਵੀਰ ਨੇ ਬਰਾਊਂਜ਼ ਮੈਡਲ ਜਿੱਤਿਆ ਸੀ, ਜਦਕਿ ਨੀਰਜ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ। ਇਸ ਦੌਰਾਨ ਲੰਬੀ ਦੂਰੀ ਦੇ ਦੌੜਾਕ ਅਭਿਸ਼ੇਕ ਪਾਲ ਨੂੰ ਡੋਪਿੰਗ ਉਲੰਘਣਾ ਕਾਰਨ ਨਾਡਾ ਵੱਲੋਂ ਜਾਰੀ ਕੀਤੇ ਨੋਟਿਸ ਤੋਂ ਬਾਅਦ ਏਸ਼ਿਆਈ ਖੇਡਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ।
ਭਾਰਤੀ ਐਥਲੈਟਿਕਸ ਫੈਡਰੇਸ਼•ਨ (ਏਐਫਆਈ) ਨੇ ਵੀਰਵਾਰ ਨੂੰ ਲੁਧਿਆਣਾ ਵਿਚ ਪ੍ਰੈੱਸ ਕਾਨਫਰੰਸ ਵਿਚ 77 ਮੈਂਬਰਾਂ ਦੀ ਟ੍ਰੈਕ ਐਂਡ ਫੀਲਡ ਟੀਮ ਦਾ ਐਲਾਨ ਕੀਤਾ। ਮਰਦਾਂ ਦੀ 110 ਮੀਟਰ ਅੜਿੱਕਾ ਦੌੜ ਦੇ ਦੌੜਾਕ ਤੇਜਸ ਸ਼ਿਰਸੇ ਨੂੰ ਵੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹਾਲ ਹੀ ਵਿਚ ਗਲਾਸਗੋ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਜ਼ਖ਼ਮੀ ਹੋਇਆ ਸੀ।। ਏਐਫਆਈ ਦੇ ਚੇਅਰਮੈਨ ਬਹਾਦੁਰ ਸਿੰਘ ਸੱਗੂ ਨੇ ਕਿਹਾ, "ਅਸੀਂ ਨੀਰਜ ਚੋਪੜਾ ਦੀ ਥਾਂ ਯਸ਼ਵੀਰ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ, ਜਿਸਨੇ ਰਾਸ਼ਟਰਮੰਡਲ ਖੇਡਾਂ ਵਿਚ ਮੈਡਲ ਜਿੱਤਿਆ ਸੀ। ਨੀਰਜ ਚੋਪੜਾ ਜ਼ਖ਼ਮੀ ਹੈ ਤੇ ਇਸ ਕਾਰਨ ਉਹ ਏਸ਼ਿਆਈ ਖੇਡਾਂ ਵਿਚ ਨਹੀਂ ਖੇਡ ਸਕੇਗਾ। ਇਹੀ ਕਾਰਨ ਸੀ ਕਿ ਟੀਮ ਵਿਚ ਕੁਝ ਬਦਲਾਅ ਕਰਨੇ ਪਏ। ਅਭਿਸ਼ੇਕ ਪਾਲ ਨੂੰ ਕੁਝ ਸਮੱਸਿਆਵਾਂ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਏਸ਼ਿਆਈ ਖੇਡਾਂ ਲਈ ਇਹ ਆਖਰੀ ਟੀਮ ਹੈ।
--
ਭਾਰਤੀ ਟਰੈਕ ਐਂਡ ਫੀਲਡ ਟੀਮ
ਮਰਦ : ਗੁਰਿੰਦਰਵੀਰ ਸਿੰਘ (100 ਮੀਟਰ/ਮਿਕਸਡ 4x100 ਮੀਟਰ ਰਿਲੇਅ), ਅਨਿਮੇਸ਼ ਕੁਜੂਰ (100 ਮੀਟਰ/200 ਮੀਟਰ/ਮਿਕਸਡ 4x100 ਮੀਟਰ ਰਿਲੇਅ), ਵਿਸ਼ਾਲ ਟੀਕੇ, ਰਾਜੇਸ਼ ਰਮੇਸ਼ (400 ਮੀਟਰ/4x400 ਮੀਟਰ ਰਿਲੇਅ), ਜੈ ਕੁਮਾਰ, ਮਨੁਤ ਐੱਸ (4x400 ਮੀਟਰ ਰਿਲੇਅ/4x400 ਮੀਟਰ ਮਿਕਸਡ ਰਿਲੇਅ), ਧਰਮਵੀਰ ਚੌਧਰੀ (4x400 ਮੀਟਰ ਰਿਲੇਅ), ਮੁਹੰਮਦ ਅਸ਼ਫਾਕ (4x400 ਮੀਟਰ ਰਿਲੇਅ), ਮੁਹੰਮਦ ਅਫਸਲ ਪੀ. (800 ਮੀਟਰ), ਕ੍ਰਿਸ਼ਨ ਕੁਮਾਰ (800 ਮੀਟਰ), ਯੂਨਸ ਸ਼ਾਹ (1500 ਮੀਟਰ), ਗੁਲਵੀਰ ਸਿੰਘ (1500 ਮੀਟਰ/5000 ਮੀਟਰ/10000 ਮੀਟਰ), ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ਼), ਯਸ਼ਸਵੀ ਪੀ., ਸੰਤੋਸ਼ ਤਮਿਲ ਅਰਸਨ (400 ਮੀਟਰ ਅੜਿੱਕਾ ਦੌੜ), ਸ਼੍ਰੀਸ਼ੰਕਰ ਐਮ, ਸ਼ਾਹਨਵਾਜ਼ ਖਾਨ (ਲੰਬੀ ਛਾਲ), ਪ੍ਰਵੀਨ ਚਿਤ੍ਰਵੇਲ, ਕਾਰਤਿਕ ਉੱਨੀਕ੍ਰਿਸ਼ਨ (ਟ੍ਰਿਪਲ ਜੰਪ), ਦੇਵ ਮੀਨਾ, ਕੁਲਦੀਪ ਕੁਮਾਰ (ਪੋਲ ਵਾਲਟ), ਸਰਵੇਸ਼ ਅਨਿਲ ਕੁਸ਼ਾਰੇ, ਆਦਰਸ਼ ਰਾਮ (ਉੱਚੀ ਛਾਲ), ਕਰਨਵੀਰ ਸਿੰਘ, ਤੇਜਿੰਦਰ ਪਾਲ ਤੂਰ (ਗੋਲਾ ਸੁੱਟਣਾ), ਯਸ਼ਵੀਰ ਸਿੰਘ, ਰੋਹਿਤ ਯਾਦਵ (ਜੈਵਲਿਨ ਥ੍ਰੋ), ਦਾਮਨੀਤ ਸਿੰਘ, ਪ੍ਰਵੀਨ ਕੁਮਾਰ (ਹੈਮਰ ਥ੍ਰੋ), ਤੇਜਸਵਿਨ ਸ਼ੰਕਰ, ਤੌਫੀਕ ਐਨ (ਡੀਕੈਥਲਨ), ਸਾਵਨ ਬਰਵਾਲ (ਮੈਰਾਥਨ), ਕਾਰਤਿਕ ਕਰਕੇਰਾ (ਮੈਰਾਥਨ), ਪ੍ਰਨਵ ਗੌਰਵ (ਮਿਕਸਡ 4x100 ਮੀਟਰ ਰਿਲੇਅ)।
--
ਮਹਿਲਾ ਟੀਮ : ਹਰਿਤਾ ਭਦਰਾ (200 ਮੀਟਰ/4x100 ਮੀਟਰ ਮਿਕਸਡ ਰਿਲੇਅ), ਉੱਨਤੀ ਬੋਲੰਦਾ (200 ਮੀਟਰ/4x100 ਮੀਟਰ ਮਿਕਸਡ ਰਿਲੇਅ), ਪ੍ਰਾਚੀ (400 ਮੀਟਰ/4x400 ਮੀਟਰ ਰਿਲੇਅ), ਕਿਰਨ ਪਹਿਲ (400 ਮੀਟਰ/4x400 ਮੀਟਰ ਰਿਲੇਅ), ਗੌਤਮੀ ਜਯਾਰਮਨ (800 ਮੀਟਰ), ਪੂਜਾ (800 ਮੀਟਰ/1500 ਮੀਟਰ), ਪਾਰੁਲ ਚੌਧਰੀ (1500 ਮੀਟਰ/3000 ਮੀਟਰ ਸਟੀਪਲਚੇਜ਼/5000 ਮੀਟਰ), ਸੀਮਾ (5000 ਮੀਟਰ/10000 ਮੀਟਰ), ਅੰਕਿਤਾ (3000 ਮੀਟਰ ਸਟੀਪਲਚੇਜ਼), ਜਯੋਤੀ ਯਾਰਾਜੀ (100 ਮੀਟਰ ਅੜਿੱਕਾ ਦੌੜ), ਨੰਦਿਨੀ ਕੇ (100 ਮੀਟਰ ਅੜਿੱਕਾ ਦੌੜ), ਵਿਥਿਆ ਰਾਮਰਾਜ (400 ਮੀਟਰ ਅੜਿੱਕਾ ਦੌੜ/4x400 ਮੀਟਰ ਰਿਲੇਅ), ਅਨੂ ਆਰ (400 ਮੀਟਰ ਅੜਿੱਕਾ ਦੌੜ), ਐਂਸੀ ਸੋਜਨ, ਸ਼ੈਲੀ ਸਿੰਘ (ਲੰਬੀ ਛਾਲ), ਲਾਸ਼ਾ ਇਲਾਂਗੋਵਨ, ਨਿਹਾਰਿਕਾ ਵਸ਼ਿਸ਼ਠ (ਟ੍ਰਿਪਲ ਜੰਪ), ਸਿੰਧੂਸ਼੍ਰੀ ਜੀ, ਬਰਨਿਕਾ ਇਲਾਂਗੋਵਨ (ਪੋਲ ਵਾਲਟ), ਪੂਜਾ, ਸੁਪ੍ਰੀਆ ਬੀ (ਉੱਚੀ ਛਾਲ), ਮਨਪ੍ਰੀਤ ਕੌਰ, ਕ੍ਰਿਸ਼ਨਾ ਜਯਾਸੰਕਰ (ਗੋਲਾ ਸੁੱਟਣਾ), ਅੰਨੂ ਰਾਣੀ (ਜੈਵਲਿਨ ਥ੍ਰੋ), ਸੀਮਾ, ਸਾਨਿਆ ਯਾਦਵ (ਚੱਕਾ ਸੁੱਟਣਾ), ਅਨੁਸ਼ਕਾ ਯਾਦਵ, ਤਾਨਿਆ ਚੌਧਰੀ (ਹੈਮਰ ਥ੍ਰੋ), ਮੰਜੂ ਰਾਣੀ, ਪ੍ਰਿਯੰਕਾ ਗੋਸਵਾਮੀ (ਮੈਰਾਥਨ), ਪੂਜਾ, ਅਨਾਮਿਕਾ ਕੇ ਏ (ਹੈਪਟਾਥਲਾਨ), ਸਰਬਾਨੀ ਨੰਦਾ, ਨਿਥਿਆ ਗਾਂਧੇ, ਸੁਦੀਕਸ਼ਾ ਸ਼ਿਵਾਂਕਰ, ਅਬਿਨਿਆ ਰਾਜਰਾਜਨ (4x100 ਮੀਟਰ ਰਿਲੇਅ), ਸਨੇਹਾ ਐਸ.ਐਸ, ਤਮੰਨਾ (4x100 ਮੀਟਰ ਰਿਲੇਅ/ਮਿਕਸਡ 4x100 ਮੀਟਰ ਰਿਲੇਅ), ਰਸ਼ਦੀਪ ਕੌਰ, ਅੰਸਾ ਬਾਬੂ (4x400 ਮੀਟਰ ਰਿਲੇਅ/4x400 ਮੀਟਰ ਮਿਕਸਡ ਰਿਲੇਅ), ਨੀਰੂ ਪਾਠਕ, ਪੂਵੰਮਾ ਆਰ, ਸਲੋਨੀ ਨਾਗਰ (4x400 ਮੀਟਰ ਰਿਲੇਅ)।