- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਮ ਦੀ ਲੋੜ ਦੇ ਸਮੇਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੀ ਟਰੰਪਕਾਰਡ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਹਰਮਨਪ੍ਰੀਤ ਹੋਵੇਗਾ। ਉਸਦੀ ਫਿਟਨੈੱਸ ਵੀ ਚੰਗੀ ਹੈ। ਹਰਮਨਪ੍ਰੀਤ ਦੀ ਹੀ ਤਰ੍ਹਾਂ ਸੁਰਜੀਤ ਹਾਕੀ ਅਕੈਡਮੀ ਤੋਂ ਹੀ ਨਿਕਲੇ ਜੁਗਰਾਜ ਨੇ ਕਿਹਾ ਕਿ ਉਸਦਾ ਸਟਾਈਲ ਬਿਲਕੁਲ ਮੇਰੇ ਵਰਗਾ ਹੈ। ਉਸਦਾ ਖੇਡਣ ਦਾ ਤਰੀਕਾ ਤੇ ਹਮਲਾਵਰਤਾ ਮੈਨੂੰ ਆਪਣੀ ਯਾਦ ਦਿਵਾਉਂਦੇ ਹਨ। ਉਸ ਵਿਚ ਮੈਨੂੰ ਆਪਣਾ ਅਕਸ ਨਜ਼ਰ ਆਉਂਦਾ ਹੈ•। ਮੈਂ ਬੋਲਦਾ ਵੀ ਹਾਂ ਕਿ ਖੇਡ ਤੂੰ ਰਿਹਾ ਹੁੰਦਾ ਏਂ ਤੇ ਮੈਨੂੰ ਲੱਗਦਾ ਹੈ ਕਿ ਮੈਦਾਨ ’ਤੇ ਮੈਂ ਹਾਂ।

ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਦਿੱਗਜ ਡਰੈਗ ਫਲਿਕਰਾਂ ’ਚ ਸ਼ੁਮਾਰ ਜੁਗਰਾਜ ਸਿੰਘ ਦੇ ਸੁਨਹਿਰੇ ਸਫਰ ’ਤੇ 2003 ’ਚ ਇਕ ਕਾਰ ਹਾਦਸੇ ਨੇ ਰੋਕ ਲਗਾ ਦਿੱਤੀ ਸੀ ਪਰ ਉਸ ਨੂੰ ਹਰਮਨਪ੍ਰੀਤ ਸਿੰਘ ’ਚ ਆਪਣਾ ਅਕਸ ਨਜ਼ਰ ਆਉਂਦਾ ਹੈ ਤੇ ਉਸਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਇਸ ਹਫਤੇ ਸ਼ੁਰੂ ਹੋ ਰਹੇ ਵਿਸ਼ਵ ਕੱਪ ’ਚ ਟੀਮ ਦਾ ਟਰੰਪਕਾਰਡ ਸਾਬਿਤ ਹੋਵੇਗਾ। ਜੁਗਰਾਜ ਨੇ ਕਿਹਾ ਕਿ ਇਸ ਸਮੇਂ ਵਿਸ਼ਵ ਦੇ ਸਿਖਰਲੇ ਤਿੰਨ ਡਰੈਗ ਫਲਿਕਰਾਂ ’ਚੋਂ ਇਕ ਹਰਮਨਪ੍ਰੀਤ ਹੈ। ਉਹ ਟੋਕੀਓ ਓਲੰਪਿਕ ਦੇ ਸਮੇਂ ਤੋਂ ਹੀ ਸ਼ਾਨਦਾਰ ਖੇਡ ਰਿਹਾ ਹੈ। ਟੀਮ ਦੀ ਲੋੜ ਦੇ ਸਮੇਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੀ ਟਰੰਪਕਾਰਡ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਹਰਮਨਪ੍ਰੀਤ ਹੋਵੇਗਾ। ਉਸਦੀ ਫਿਟਨੈੱਸ ਵੀ ਚੰਗੀ ਹੈ। ਹਰਮਨਪ੍ਰੀਤ ਦੀ ਹੀ ਤਰ੍ਹਾਂ ਸੁਰਜੀਤ ਹਾਕੀ ਅਕੈਡਮੀ ਤੋਂ ਹੀ ਨਿਕਲੇ ਜੁਗਰਾਜ ਨੇ ਕਿਹਾ ਕਿ ਉਸਦਾ ਸਟਾਈਲ ਬਿਲਕੁਲ ਮੇਰੇ ਵਰਗਾ ਹੈ। ਉਸਦਾ ਖੇਡਣ ਦਾ ਤਰੀਕਾ ਤੇ ਹਮਲਾਵਰਤਾ ਮੈਨੂੰ ਆਪਣੀ ਯਾਦ ਦਿਵਾਉਂਦੇ ਹਨ। ਉਸ ਵਿਚ ਮੈਨੂੰ ਆਪਣਾ ਅਕਸ ਨਜ਼ਰ ਆਉਂਦਾ ਹੈ•। ਮੈਂ ਬੋਲਦਾ ਵੀ ਹਾਂ ਕਿ ਖੇਡ ਤੂੰ ਰਿਹਾ ਹੁੰਦਾ ਏਂ ਤੇ ਮੈਨੂੰ ਲੱਗਦਾ ਹੈ ਕਿ ਮੈਦਾਨ ’ਤੇ ਮੈਂ ਹਾਂ।
ਉਸਨੇ ਦੱਸਿਆ ਕਿ ਹਰ ਟੂਰਨਾਮੈਂਟ ਜਾਂ ਕੈਂਪ ਤੋਂ ਬਾਅਦ ਹਰਮਨਪ੍ਰੀਤ ਨਾਲ ਉਸਦੀ ਗੱਲ ਜਾਂ ਮੁਲਾਕਾਤ ਜ਼ਰੂਰ ਹੁੰਦੀ ਹੈ ਤੇ ਉਹ ਉਸਦੀ ਖੇਡ ਨੂੰ ਬਾਰੀਕੀ ਨਾਲ ਦੇਖ ਕੇ ਸਲਾਹ ਵੀ ਦਿੰਦਾ ਹੈ। ਉਸਨੇ ਕਿਹਾ ਕਿ ਅਸੀਂ ਬਾਹਰ ਬੈਠ ਕੇ ਉਸਦੀ ਬਹੁਤ ਸਾਰੀਆਂ ਚੀਜ਼ਾਂ ਨੋਟ ਕਰ ਸਕਦੇ ਹਾਂ ਤੇ ਉਸ ਨੂੰ ਮਾਰਗਦਰਸ਼ਨ ਦੇ ਸਕਦੇ ਹਾਂ। ਯਕੀਨੀ ਤੌਰ ’ਤੇ ਕੋਚਿੰਗ ਸਟਾਫ ਵੀ ਇਹੀ ਕਰ ਰਿਹਾ ਹੋਵੇਗਾ ਪਰ ਮੈਂ ਹਰਮਨ ਨਾਲ ਕਾਫੀ ਲੰਬਾ ਸਮਾਂ ਕੰਮ ਕੀਤਾ ਹੈ।
ਨੇਸ਼ਨਜ਼ ਕੱਪ ਦੀ ਜਿੱਤ ਨਾਲ ਵਧਿਆ ਹੌਸਲਾ : ਸਲੀਮਾ
ਨਵੀਂ ਦਿੱਲੀ (ਪੀਟੀਆਈ) : ਐੱਫਆਈਐੱਚ ਨੇਸ਼ਨਜ਼ ਕੱਪ ਦੀ ਖਿਤਾਬੀ ਜਿੱਤ ਨਾਲ ਉਤਸ਼ਾਹਿਤ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਨੇ ਕਿਹਾ ਕਿ ਵਿਸ਼ਵ ਕੱਪ 2026 ’ਚ ਔਖੇ ਪੂਲ ’ਚ ਹੋਣ ਦੇ ਬਾਵਜੂਦ ਟੀਮ ਦੀ ਟੀਚਾ ਸਿਖਰਲਾ ਸਥਾਨ ਹਾਸਲ ਕਰਨਾ ਤੇ ਗੋਲਡ ਮੈਡਲ ਜਿੱਤਣਾ ਹੈ। ਭਾਰਤੀ ਟੀਮ ਨਿਊਜ਼ੀਲੈਂਡ ’ਚ ਐੱਫਆਈਐੱਚ ਨੇਸ਼ਨਜ਼ ਕੱਪ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਪੂਰੇ ਆਤਮਵਿਸ਼ਵਾਸ ਤੇ ਸ਼ਾਨਦਾਰ ਲੈਅ ਨਾਲ ਵਿਸ਼ਵ ਕੱਪ ’ਚ ਉਤਰੇਗੀ। ਟੇਟੇ ਦਾ ਮੰਨਣਾ ਹੈ ਕਿ ਇਸ ਜਿੱਤ ਨਾਲ ਮਿਲਿਆ ਮਨੋਬਲ ਟੀਮ ਨੂੰ ਵਿਸ਼ਵ ਕੱਪ ਵਰਗੇ ਵੱਡੇ ਮੰਚ ’ਤੇ ਵੀ ਮੈਡਲ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਵੇਗਾ। ਵਿਸ਼ਵ ਕੱਪ ਦਾ ਆਯੋਜਨ 15 ਤੋਂ 30 ਅਗਸਤ ਤੱਕ ਨੀਦਰਲੈਂਡ ਤੇ ਬੈਲਜੀਅਮ ਦੀ ਸਾਂਝੀ ਮੇਜ਼ਬਾਨੀ ’ਚ ਕੀਤਾ ਜਾਵੇਗਾ। ਟੇਟੇ ਨੇ ਜੀਓਸਟਾਰ ਨੂੰ ਕਿਹਾ ਕਿ ਇਸ ਵਾਰ ਐੱਫਆਈਐੱਚ ਹਾਕੀ ਵਿਸ਼ਵ ਕੱਪ ਸਾਡਾ ਹੋਵੇਗਾ। ਅਸੀਂ ਸਮਝਦਾਰੀ ਨਾਲ ਹਮਲਾਵਰ ਹਾਕੀ ਖੇਡਾਂਗੇ ਤੇ ਮੈਡਲ ਲੈ ਕੇ ਪਰਤਾਂਗੇ। ਮੈਨੂੰ ਆਪਣੀ ਟੀਮ ’ਤੇ ਪੂਰਾ ਭਰੋਸਾ ਹੈ। ਸਾਡੇ ਕੋਲ ਇਹ ਉਪਲੱਬਧੀ ਹਾਸਲ ਕਰਨ ਦੀ ਪੂਰੀ ਸਮਰੱਥਾ ਹੈ। ਉਸਨੇ ਕਿਹਾ ਕਿ ਨਿਊਜ਼ੀਲੈਂਡ ’ਚ ਹੋਏ ਨੇਸ਼ਨਜ਼ ਕੱਪ ਦੀ ਖਿਤਾਬੀ ਜਿੱਤ ਨੇ ਟੀਮ ਦਾ ਆਤਮਵਿਸ਼ਵਾਸ ਕਾਫੀ ਵਧਾਇਆ ਹੈ। ਇਸ 24 ਸਾਲਾ ਖਿਡਾਰੀ ਨੇ ਕਿਹਾ ਕਿ ਅਸੀਂ ਨੇਸ਼ਨਜ਼ ਕੱਪ ਟਰਾਫੀ ਆਪਣੇ ਨਾਂ ਕੀਤੀ। ਹੁਣ ਵਿਸ਼ਵ ਕੱਪ ’ਚ ਵੀ ਸਾਡਾ ਟੀਚਾ ਉਹੀ ਹੈ।