ਵਾਈਕਿੰਗਜ਼ ਅੱਗੇ ਨਹੀਂ ਟਿਕ ਸਕੇ ਬ੍ਰਾਜ਼ੀਲੀਅਨ, ਹਾਲੈਂਡ ਦੇ ਦੋ ਗੋਲਾਂ ਦੀ ਬਦੌਲਤ ਨਾਰਵੇ ਆਖਰੀ-16 ’ਚ ਬੀਤੀ ਰਾਤ ਨਿਊਜਰਸੀ ਸਟੇਡੀਅਮ ’ਚ ਨਾਰਵੇ ਦੀ ਟੀਮ ਜੇਕਰ ਬ੍ਰਾਜ਼ੀਲ ਤੋਂ ਹਾਰ ਜਾਂਦੀ ਤਾਂ ਸ਼ਾਇਦ ਅਰਲਿੰਗ ਹਾਲੈਂਡ ਨੂੰ ਇੰਟਰਨੈੱਟ ਮੀਡੀਆ ਤੋਂ ਬ੍ਰੇਕ ਲੈਣਾ ਪੈਂਦਾ, ਜਿਸ ਤਰ੍ਹਾਂ ਉਹ ਮੈਚ ਦੇ ਪਹਿਲੇ ਘੰਟੇ ’ਚ ਖੇਡਦਾ ਸੀ, ਦੁਨੀਆ ਉਸ ਦੇ ਪਿੱਛੇ ਲੱਗ ਜਾਂਦੀ ਸੀ ਪਰ ਵੱਡੇ ਖਿਡਾਰੀਆਂ ਦੀ ਇਕ ਗੱਲ ਦੁਨੀਆ ਭਰ 'ਚ ਮਸ਼ਹੂਰ ਹੈ।
Publish Date: Tue, 07 Jul 2026 12:20 PM (IST)
Updated Date: Tue, 07 Jul 2026 12:26 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਬੀਤੀ ਰਾਤ ਨਿਊਜਰਸੀ ਸਟੇਡੀਅਮ ’ਚ ਨਾਰਵੇ ਦੀ ਟੀਮ ਜੇਕਰ ਬ੍ਰਾਜ਼ੀਲ ਤੋਂ ਹਾਰ ਜਾਂਦੀ ਤਾਂ ਸ਼ਾਇਦ ਅਰਲਿੰਗ ਹਾਲੈਂਡ ਨੂੰ ਇੰਟਰਨੈੱਟ ਮੀਡੀਆ ਤੋਂ ਬ੍ਰੇਕ ਲੈਣਾ ਪੈਂਦਾ, ਜਿਸ ਤਰ੍ਹਾਂ ਉਹ ਮੈਚ ਦੇ ਪਹਿਲੇ ਘੰਟੇ ’ਚ ਖੇਡਦਾ ਸੀ, ਦੁਨੀਆ ਉਸ ਦੇ ਪਿੱਛੇ ਲੱਗ ਜਾਂਦੀ ਸੀ ਪਰ ਵੱਡੇ ਖਿਡਾਰੀਆਂ ਦੀ ਇਕ ਗੱਲ ਦੁਨੀਆ ਭਰ 'ਚ ਮਸ਼ਹੂਰ ਹੈ।
ਮੈਚ ਖਤਮ ਹੋਣ ਤੱਕ ਉਨ੍ਹਾਂ ਦਾ ਮੁਲਾਂਕਣ ਨਾ ਕਰੋ। ਪਾਕਿਸਤਾਨ ਖਿਲਾਫ ਵਿਰਾਟ ਕੋਹਲੀ ਦੀ ਸ਼ਾਨਦਾਰ ਮੈਬਲੋਰਨ ਪਾਰੀ ਹੋਵੇ ਜਾਂ ਫਿਰ ਫੀਫਾ ਵਿਸ਼ਵ ਕੱਪ 2026 ’ਚ ਨਾਰਵੇ ਬਨਾਮ ਬ੍ਰਾਜ਼ੀਲ ਦੇ ਮੈਚ ’ਚ ਅਰਲਿੰਗ ਹਾਲੈਂਡ ਦੇ 2 ਗੋਲ। ਸ਼ੁਰੂਆਤੀ ਦੌਰ ’ਚ ਦੋਵੇਂ ਬਹੁਤ ਖਰਾਬ ਲੱਗ ਰਹੇ ਸਨ ਪਰ ਜਦੋਂ ਮੈਚ ਖਤਮ ਹੋਇਆ ਤਾਂ ਉਨ੍ਹਾਂ ਦੇ ਕਸੀਦੇ ਪੜ੍ਹੇ ਗਏ ਤੇ ਇਹ ਮੈਚ ਇਤਿਹਾਸ ਦੀਆਂ ਕਿਤਾਬਾਂ ’ਚ ਹਮੇਸ਼ਾ ਲਈ ਦਰਜ ਹੋ ਜਾਵੇਗਾ। ਬ੍ਰਾਜ਼ੀਲ ਨੂੰ ਇਸ ਵਿਸ਼ਵ ਕੱਪ ’ਚ ਨਾਰਵੇ ਦੇ ਵਾਈਕਿੰਗਜ਼ ਨੇ ਹਰਾਉਣਾ ਸੀ।
ਬ੍ਰਾਜ਼ੀਲ ਦੇ ਖਿਲਾਫ ਨਾਰਵੇ ਦੀ ਟੀਮ ਨੇ ਪੂਰਾ ਮੈਚ ਪਕਾ ਕੇ ਹਾਲੈਂਡ ਦੇ ਹਵਾਲੇ ਕਰ ਦਿੱਤਾ ਤੇ 6 ਫੁੱਟ 5 ਇੰਚ ਦੇ ਨਾਰਵੇ ਦੇ ਫੁੱਟਬਾਲਰ, ਜੋ ਕਿ ਇੱਕ ਦਿਨ ’ਚ 6000 ਕੈਲੋਰੀ ਖਾਂਦੇ ਹਨ, ਨੇ ਇਸ ਨੂੰ ਬਹੁਤ ਆਸਾਨੀ ਨਾਲ ਖਾਧਾ ਤੇ ਹਜ਼ਮ ਕੀਤਾ। ਅਸਲ 'ਚ ਹਾਲੈਂਡ ਨੂੰ ਮੈਚ ਦੇ ਦੂਜੇ ਹਾਈਡ੍ਰੇਸ਼ਨ ਬ੍ਰੇਕ ਯਾਨੀ 62-65 ਮਿੰਟ ਤੱਕ ਖੇਡ ’ਚ ਨਹੀਂ ਦੇਖਿਆ ਗਿਆ।
ਇਸ ਦੌਰਾਨ ਨਾਰਵੇ ਦੇ ਮਿਡਫੀਲਡ ਤੇ ਹੋਰ ਖਿਡਾਰੀਆਂ ਨੇ ਮਿਲ ਕੇ ਬ੍ਰਾਜ਼ੀਲ ਨੂੰ ਆਪਣੇ ਗੋਲ ਤੋਂ ਦੂਰ ਰੱਖਿਆ ਪਰ ਹੁਣ ਤੱਕ ਹਾਲੈਂਡ ਦਾ ਯੋਗਦਾਨ ਬਹੁਤ ਘੱਟ ਰਿਹਾ। ਉਸ ਨੇ ਗੇਂਦ ਨੂੰ ਬਹੁਤ ਘੱਟ ਹੀ ਛੂਹਿਆ ਤੇ ਉਸ ਲਈ ਗੋਲ ਕਰਨ ਦੇ ਨੇੜੇ ਪਹੁੰਚਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ।
ਮੈਚ ’ਚ ਕਾਫੀ ਦੇਰ ਤੱਕ ਨਾਰਵੇ ਦਾ ਗੇਂਦ ’ਤੇ ਕਬਜ਼ਾ ਰਿਹਾ ਪਰ ਇਸ ਦੌਰਾਨ ਹਾਲੈਂਡ ਜਾਂ ਉਸ ਦੇ ਸਾਥੀ ਕੋਈ ਗੋਲ ਨਹੀਂ ਕਰ ਸਕੇ। ਉਨ੍ਹਾਂ ਦੇ ਖੇਡਣ ਦੇ ਤਰੀਕੇ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੀ ਯੋਜਨਾ ਦਾ ਪਾਲਣ ਕਰ ਰਹੇ ਹਨ ਤੇ ਬਾਅਦ ’ਚ ਊਰਜਾ ਬਚਾ ਰਹੇ ਹਨ, ਕਿਉਂਕਿ ਜੇਕਰ ਮੈਚ ਵਾਧੂ ਸਮੇਂ ’ਚ ਚਲਾ ਜਾਂਦਾ ਤਾਂ ਬ੍ਰਾਜ਼ੀਲ ਤੋਂ ਬਾਅਦ ਬੈਂਚ ’ਤੇ ਬਹੁਤ ਸਾਰੇ ਵਿਕਲਪ ਸਨ ਪਰ ਨਾਰਵੇ ਕੋਲ ਹਾਲੈਂਡ ਦੀ ਥਾਂ ਲੈਣ ਵਾਲਾ ਕੋਈ ਨਹੀਂ ਸੀ।
ਵਾਈਕਿੰਗ ਯੋਧਿਆਂ ਦੀ ਸਹੀ ਸਮੇਂ ’ਤੇ ਹਮਲਾ ਕਰਨ ਦੀ ਸਮੇਂ-ਪਰਖ ਕੀਤੀ ਗੁਰੀਲਾ ਤਕਨੀਕ ਦੀ ਵਰਤੋਂ ਕਰਦੇ ਹੋਏ ਹਾਲੈਂਡ ਨੇ ਆਪਣੇ ਦੂਜੇ ਹਾਈਡ੍ਰੇਸ਼ਨ ਬ੍ਰੇਕ ਤੋਂ ਬਾਅਦ ਕੋਚ ਨੂੰ ਪੁੱਛਿਆ, ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ? ਜਵਾਬ ਉਹੀ ਆਇਆ ਜੋ ਕਦੇ ਸਲਮਾਨ ਖਾਨ ਨੂੰ ਮਿਲਿਆ ਸੀ ‘ਰੇ ਸੁਲਤਾਨ ਕਰ ਦੇ ਚੜ੍ਹਾਈ’ ਤੇ ਫਿਰ ਹਾਲੈਂਡ ਨੇ ਬਚਾ ਕੇ ਰੱਖੀ ਊਰਜਾ ਖਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਬ੍ਰਾਜ਼ੀਲ ਦੇ ਖਿਡਾਰੀਆਂ ਦੇ ਹੱਥ-ਪੈਰ ਕੰਬਣ ਲੱਗੇ।
79ਵੇਂ ਮਿੰਟ ’ਚ ਬਦਲਵੇਂ ਖਿਡਾਰੀ ਆਂਦਰੇਅਸ ਸ਼ੈਲਡ੍ਰਪ ਨੇ ਬ੍ਰਾਜ਼ੀਲ ਦੇ ਖਿਡਾਰੀਆਂ ਨੂੰ ਚਕਮਾ ਦੇ ਕੇ ਸ਼ਾਨਦਾਰ ਗੇਂਦ ਨੂੰ ਬ੍ਰਾਜ਼ੀਲ ਦੇ ਬਾਕਸ 'ਚ ਸੁੱਟਿਆ ਤੇ ਹਾਲੈਂਡ ਨੇ ਬਿਜਲੀ ਵਾਂਗ ਉਸ ’ਤੇ ਝਪਟ ਮਾਰ ਕੇ ਡਿਫੈਂਡਰ ਗੈਬਰੀਅਲ ਨੂੰ ਜ਼ਬਰਦਸਤ ਹੈਡਰ ਮਾਰ ਕੇ ਗੋਲ ’ਚ ਭੇਜ ਦਿੱਤਾ। ਪੂਰੇ ਮੈਚ ਦੌਰਾਨ ਗੈਬਰੀਅਲ ਕੋਲ ਸਿਰਫ ਇੱਕ ਕੰਮ ਸੀ, ਉਹ ਹਾਲੈਂਡ ਨੂੰ ਕਾਬੂ ’ਚ ਰੱਖਣਾ ਤੇ ਇਸ ਮਿੰਟ ਤੱਕ, ਉਹ ਇਸ ਵਿੱਚ ਸਫਲ ਹੁੰਦਾ ਨਜ਼ਰ ਆ ਰਿਹਾ ਸੀ। ਹਾਲੈਂਡ ਨੇ ਗੈਬਰੀਅਲ ਨੂੰ ਪੂਰੀ ਤਰ੍ਹਾਂ ਨਾਲ ਇਸ ਜਾਲ 'ਚ ਫਸਾ ਲਿਆ ਤੇ ਫਿਰ ਜਿਵੇਂ ਹੀ ਉਨ੍ਹਾਂ ਨੂੰ ਕੋਚ ਤੋਂ ਹਮਲੇ ਦੀ ਹਰੀ ਝੰਡੀ ਮਿਲੀ ਤਾਂ ਗੈਬਰੀਅਲ ਜ਼ਮੀਨ ਨੂੰ ਸੁੰਘ ਰਿਹਾ ਸੀ।
ਹਾਲੈਂਡ ਦਾ ਇਹ ਗੋਲ ਇਕ ਐਲਾਨ ਵਾਂਗ ਸੀ ਕਿ ਹੁਣ ਬ੍ਰਾਜ਼ੀਲ ਹੁਣ ਗਿਆ ਕੰਮ ਤੋਂ। ਇਸੇ ਲਈ 90ਵੇਂ ਮਿੰਟ 'ਚ ਜਦੋਂ ਹਾਲੈਂਡ ਨੇ ਬ੍ਰਾਜ਼ੀਲ ਦੇ ਬਾਕਸ ਦੇ ਬਾਹਰ ਗੇਂਦ ਨੂੰ ਰੋਕਿਆ, ਰੁਕਿਆ, ਆਪਣਾ ਸਮਾਂ ਕੱਢਿਆ ਤੇ ਆਪਣੀ ਪੂਰੀ ਤਾਕਤ ਲਗਭਗ ਫ੍ਰੀ ਕਿੱਕ ਦੀ ਤਰ੍ਹਾਂ ਉਸ 'ਚ ਲਾ ਦਿੱਤੀ, ਇਸ ਪੂਰੀ ਪ੍ਰਕਿਰਿਆ ਦੌਰਾਨ ਬ੍ਰਾਜ਼ੀਲ ਦਾ ਕੋਈ ਵੀ ਖਿਡਾਰੀ ਉਸ ਦੇ ਆਲੇ-ਦੁਆਲੇ ਨਜ਼ਰ ਨਹੀਂ ਆਇਆ। ਉਸ ਕੋਲ ਖੁੱਲ੍ਹਾ ਮੈਦਾਨ ਸੀ ਤੇ ਜਦੋਂ ਹਾਲੈਂਡ ਇਸ ਸਥਿਤੀ ’ਚ ਸ਼ਾਟ ਲੈਂਦਾ ਹੈ ਤਾਂ ਉਹ ਰੁਕਦਾ ਨਹੀਂ। ਮੈਚ ਦੇ ਆਖਰੀ ਪਲਾਂ ’ਚ ਆਏ ਇਸ ਗੋਲ ਨੇ ਨਾਰਵੇ ਦੀ ਜਿੱਤ ਪੱਕੀ ਕਰ ਦਿੱਤੀ ਤੇ ਨੇਮਾਰ ਨੇ ਇੰਜਰੀ ਟਾਈਮ ’ਚ ਪੈਨਲਟੀ ’ਤੇ ਗੋਲ ਕਰਨ ਤੱਕ ਮੈਚ ਖਤਮ ਹੋ ਚੁੱਕਾ ਸੀ। ਆਖਰੀ-8 ’ਚ ਨਾਰਵੇ ਦੇ ਸਾਹਮਣੇ ਇੰਗਲੈਂਡ ਦੀ ਟੀਮ ਹੋਵੇਗੀ।
ਯੀਰਪੀ ਟੀਮ ਨਾਲ ਨਜਿੱਠਣ ਲਈ ਪਹਿਲਾ ਵਾਰ ਵਿਦੇਸ਼ੀ ਕੋਚ ਕਾਰਲੋ ਐਂਸੇਲੋਟੀ ਨੂੰ ਰੱਖਣ ਵਾਲੀ ਬ੍ਰਾਜ਼ੀਲੀ ਟੀਮ ਦਾ ਇਹ ਨੁਸਖਾ ਕੰਮ ਨਹੀਂ ਆਇਆ। ਜਾਂ ਫਿਰ ਇਹ ਕਿਹਾ ਜਾਵੇ ਕਿ ਇਟਾਲੀਅਨ ਕੋਚ ਦੀ ਰਣਨੀਤੀ ਇੱਥੇ ਹਾਰ ਦਾ ਕਾਰਨ ਬਣੀ। ਉਨ੍ਹਾਂ ਨੇ ਨੇਮਾਰ ਨੂੰ ਆਖਰੀ ਪਲਾਂ ’ਚ ਉਤਾਰਿਆ, ਜੋ ਪੈਨਲਟੀ ਰਾਹੀਂ ਗੋਲ ਤਾ ਕਰ ਸਕੇ ਪਰ ਉਹ ਪੂਰੀ ਤਰ੍ਹਾਂ ਫਿੱਟ ਨਜ਼ਰ ਨਹੀਂ ਆ ਰਿਹਾ ਸੀ।
ਇਸ ਟੂਰਨਾਮੈਂਟ ਦੌਰਾਨ ਮੈਂ ਕਈ ਵਾਰ ਆਪਣੀ ਬਿਹਤਰੀਨ ਫਾਰਮ ’ਚ ਰਿਹਾ ਹਾਂ ਪਰ ਇਹ ਇਕ ਨਵਾਂ ਹੀ ਸ਼ਿਖਰ ਸੀ। ਦੂਸਰਾ ਗੋਲ ਭਗਵਾਨ ਦਾ ਦਿੱਤਾ ਤੋਹਫਾ ਸੀ।
- ਹਾਲੈਂਡ
ਨਾਈਲੰਦ ਵੀ ਰਹੇ ਸਟਾਰ
ਹਾਲੈਂਡ ਨੂੰ ਭਾਵੇਂ ਸਾਰੇ ਮੈਚ ’ਚ ਤਾਰੀਫ਼ਾਂ ਮਿਲ ਰਹੀਆਂ ਹੋਣ ਪਰ ਨਾਰਵੇ ਦੀ ਪੂਰੀ ਟੀਮ ਇਸ ਮੈਚ ’ਚ ਵਾਈਕਿੰਗ ਯੋਧਿਆਂ ਵਾਂਗ ਖੇਡੀ ਤੇ ਇਸ ਖੇਡ ਦਾ ਅਹਿਮ ਹਿੱਸਾ ਗੋਲਕੀਪਰ ਯੂਰਿਅਨ ਨਿਲਹਨ ਸੀ, ਜਿਸ ਨੇ 14ਵੇਂ ਮਿੰਟ ’ਚ ਬ੍ਰਾਜ਼ੀਲ ਦੇ ਬਰੂਨ ਗੁਈਮਾਰੇਸ ਵੱਲੋਂ ਲਈ ਗਈ ਪੈਨਲਟੀ ਨੂੰ ਖ਼ੂਬਸੂਰਤ ਢੰਗ ਨਾਲ ਰੋਕਿਆ ਤੇ ਫਿਰ ਬਾਅਦ ’ਚ ਜਦੋਂ ਨਾਰਵੇ 1-0 ਨਾਲ ਅੱਗੇ ਸੀ ਤਾਂ ਉਸ ਨੇ ਆਪਣੇ ਖੱਬੇ ਹੱਥ ਨਾਲ ਐਂਡਰੀਕੇ ਦੇ ਸ਼ਾਟ ਨੂੰ ਬਚਾਇਆ।
35 ਸਾਲ ਦੀ ਉਮਰ ’ਚ ਨਾਈਲੰਦ ਨਾਰਵੇ ਦੀ ਟੀਮ ’ਚ ਸਭ ਤੋਂ ਪੁਰਾਣਾ ਖਿਡਾਰੀ ਹੈ ਤੇ ਜਦੋਂ ਇਹ ਮਹੱਤਵਪੂਰਣ ਸੀ, ਉਸ ਨੇ ਦਿਖਾਇਆ ਕਿ ਲੜਾਈ ਤੇ ਖੇਡਾਂ ਦੋਵਾਂ ਵਿੱਚ ਤਜ਼ਰਬੇ ਦੀ ਇੰਨੀ ਮੰਗ ਕਿਉਂ ਕੀਤੀ ਜਾਂਦੀ ਹੈ।