- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਇਨ੍ਹਾਂ ’ਚੋਂ ਦੋ ਭਾਰਤੀ ਨਾਗਰਿਕ ਹਨ। ਨੇਪਾਲ ਪੁਲਿਸ ਨੇ ਸ਼ਨਿਚਰਵਾਰ ਨੂੰ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਭਾਰਤੀ ਨਾਗਰਿਕਾਂ ਅਹਿਮਦ ਲਾਦਨ ਤੇ ਮੁਹੰਮਦ ਸੱਦਾਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਾਠਮੰਡੂ (ਏਜੰਸੀ) : ਨੇਪਾਲ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਇਨ੍ਹਾਂ ’ਚੋਂ ਦੋ ਭਾਰਤੀ ਨਾਗਰਿਕ ਹਨ। ਨੇਪਾਲ ਪੁਲਿਸ ਨੇ ਸ਼ਨਿਚਰਵਾਰ ਨੂੰ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਭਾਰਤੀ ਨਾਗਰਿਕਾਂ ਅਹਿਮਦ ਲਾਦਨ ਤੇ ਮੁਹੰਮਦ ਸੱਦਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਕ ਨੇਪਾਲੀ ਨਾਗਰਿਕਾਂ ਜਿਤੇਂਦਰ ਪਾਸਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਜਾਂਚ ਦੌਰਾਨ ਨਾ ਰੁਕਣ ’ਤੇ ਪੁਲਿਸ ਨੇ ਸ਼ੱਕੀਆਂ ’ਤੇ ਗੋਲ਼ੀ ਚਲਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੱਕੀਆਂ ਕੋਲੋਂ ਟ੍ਰਾਮਾਡੋਲ ਦੇ ਕਰੀਬ 30000 ਕੈਪਸੂਲ ਬਰਾਮਦ ਕੀਤੇ ਗਏ। ਸ਼ੱਕੀਆਂ ਵੱਲੋਂ ਇਸਤੇਮਾਲ ਕਾਰ ਤੇ ਮੋਟਰਸਾਈਕਲ ਦੇ ਨਾਲ-ਨਾਲ ਪੰਜਾ ਮੋਬਾਈਲ ਫੋਨ ਜ਼ਬਤ ਕੀਤੇ ਗਏ।