- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੇ ਅਕਤੂਬਰ ਦੀ ਅਰਜ਼ੀ ਜੇਐੱਮਐੱਫਸੀ ਸ਼ਿਵਮ ਗੁਪਤਾ ਦੀ ਅਦਾਲਤ ਵਿਚ ਪੇਸ਼ ਹੋਈ ਹੈ ਤੇ ਸੁਣਵਾਈ 19 ਨਵੰਬਰ ਨੂੰ ਹੋਵੇਗੀ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਦਾ ਖਿਡਾਰਣ ਨਾਲ ਵਿਆਹ 12 ਮਾਰਚ 2005 ਨੂੰ ਹੋਇਆ ਸੀ ਤੇ 20 ਦਸੰਬਰ 2023 ਨੂੰ ਉਨ੍ਹਾਂ ਨੇ ਇਸ ਔਰਤ ਨੂੰ ਤਲਾਕ ਦੇ ਦਿੱਤਾ ਸੀ।

ਨਵੀਂ ਦਿੱਲੀ (ਏਐੱਨਆਈ) : ਮੁੱਕਾਬਾਜ਼ ਤੇ ਓਲੰਪਿਕ ਮੈਡਲ ਜਿੱਤ ਚੁੱਕੀ ਮੈਰੀ ਕੋਮ ਦੇ ਸਾਬਕਾ ਪਤੀ ਕਰੋਂਗ ਓਨਖੋਲਰ ਨੇ ਦਿੱਲੀ ਦੀ ਸਾਕੇਤ ਅਦਾਲਤ ਵਿਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ ਖਿਡਾਰਣ ਨੇ ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਬਾਰੇ ਝੂਠੇ ਤੇ ਮਾਣਹਾਨੀ ਵਾਲੇ ਬਿਆਨ ਦਿੱਤੇ। ਛੇ ਅਕਤੂਬਰ ਦੀ ਅਰਜ਼ੀ ਜੇਐੱਮਐੱਫਸੀ ਸ਼ਿਵਮ ਗੁਪਤਾ ਦੀ ਅਦਾਲਤ ਵਿਚ ਪੇਸ਼ ਹੋਈ ਹੈ ਤੇ ਸੁਣਵਾਈ 19 ਨਵੰਬਰ ਨੂੰ ਹੋਵੇਗੀ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਦਾ ਖਿਡਾਰਣ ਨਾਲ ਵਿਆਹ 12 ਮਾਰਚ 2005 ਨੂੰ ਹੋਇਆ ਸੀ ਤੇ 20 ਦਸੰਬਰ 2023 ਨੂੰ ਉਨ੍ਹਾਂ ਨੇ ਇਸ ਔਰਤ ਨੂੰ ਤਲਾਕ ਦੇ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੈਰੀ ਦਾ ਕਰੀਅਰ ਅੱਗੇ ਵਧਾਉਣ ਲਈ ਆਪਣੇ ਕਰੀਅਰ ਅਤੇ ਕਾਰੋਬਾਰੀ ਮੌਕੇ ਤਿਆਗ ਦਿੱਤੇ ਸਨ। ਉਨ੍ਹਾਂ ਅੱਗੇ ਦੱਸਿਆ ਕਿ 11 ਜਨਵਰੀ 2026 ਨੂੰ ਪ੍ਰਸਾਰਤ ਟੀਵੀ ਪ੍ਰੋਗਰਾਮ ਵਿਚ ਮੈਰੀ ਨੇ ਉਨ੍ਹਾਂ ਨੂੰ ਬੇਈਮਾਨ, ਬੇਰੁਜ਼ਗਾਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਨਾ ਨਿਭਾਉਣ ਵਾਲਾ ਦੱਸਿਆ।