- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2026-27 ਘਰੇਲੂ ਸੈਸ਼ਨ ਦੀ ਸ਼ੁਰੂਆਤੀ ਦਲੀਪ ਟਰਾਫੀ ਲਈ ਈਸਟ ਜ਼ੋਨ ਦੇ ਚੋਣਕਰਾਂ ਨੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਕਪਤਾਨ ਬਣਾਇਆ ਹੈ, ਜਦਕਿ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਉੁਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਚੋਣ ਆਈਪੀਐੱਲ ਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਭਵ ਦੇ ਤੇਜ਼ੀ ਨਾਲ ਵਧਦੇ ਕਰੀਅਰ ’ਚ ਇਕ ਹੋਰ ਅਹਿਮ ਪੜਾਅ ਹੈ।

ਨਵੀਂ ਦਿੱਲੀ (ਏਐੱਨਆਈ) : ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਹਾਲ ਹੀ ਵਿਚ ਜ਼ਿੰਬਾਬਵੇ ਦੇ ਸਫਲ ਦੌਰੇ ਤੋਂ ਬਾਅਦ ਨਵੇਂ ਘਰੇਲੂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਨੈੱਟਸ ’ਚ ਜੰਮ ਕੇ ਮਿਹਨਤ ਕੀਤੀ। ਦਲੀਪ ਟਰਾਫੀ ਤੋਂ ਪਹਿਲਾਂ ਵੈਭਵ ਨੇ ਬੱਲੇਬਾਜ਼ੀ ਦੀਆਂ ਤਿਆਰੀਆਂ ’ਤੇ ਧਿਆਨ ਦਿੱਤਾ। ਦਲੀਪ ਟਰਾਫੀ 23 ਅਗਸਤ ਤੋਂ ਸ਼ੁਰੂ ਹੋਵੇਗੀ। ਪਹਿਲੇ ਮੁਕਾਬਲੇ ’ਚ ਈਸਟ ਜ਼ੋਨ ਦਾ ਸਾਹਮਣਾ ਨਾਰਥ ਈਸਟ ਜ਼ੋਨ ਨਾਲ ਹੋਵੇਗਾ।
ਸੂਰਿਆਵੰਸ਼ੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਅਭਿਆਸ ਦੀ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਉਹ ਰੱਖਿਆਤਮਕ ਤੇ ਹਮਲਾਵਰ ਦੋਵਾਂ ਤਰ੍ਹਾਂ ਦੀ ਬੱਲੇਬਾਜ਼ੀ ਦਾ ਅਭਿਆਸ ਕਰਦਾ ਨਜ਼ਰ ਆਇਆ। ਉਸਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ, ‘ਤਿਆਰੀ।’ ਵੈਭਵ ਨੇ 15 ਸਾਲ ਦੀ ਉਮਰ ’ਚ ਇੰਗਲੈਂਡ ਦੌਰੇ ’ਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ। ਹਾਲਾਂਕਿ, ਉਥੇ ਖੇਡੇ ਤਿੰਨ ਮੈਚਾਂ ਦੀਆਂ ਪਾਰੀਆਂ ’ਚ ਉਹ 20 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕਿਆ। ਭਾਰਤ ਨੇ ਇਹ ਸੀਰੀਜ਼ 1-4 ਨਾਲ ਗੁਆਈ ਸੀ। ਇਸ ਤੋਂ ਬਾਅਦ ਜ਼ਿੰਬਾਬਵੇ ਦੌਰਾ ਉਸਦੇ ਲਈ ਸ਼ਾਨਦਾਰ ਰਿਹਾ। ਉਸਨੇ ਤਿੰਨ ਪਾਰੀਆਂ ’ਚ 151 ਦੌੜਾਂ ਬਣਾ ਕੇ ਸੀਰੀਜ਼ ’ਚ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਦੋ ਅਰਧ ਸੈਂਕੜੇ ਲਗਾਏ ਤੇ ਉਸਦਾ ਔਸਤ 50.33 ਤੇ ਸਟ੍ਰਾਈਕ ਰੇਟ 196.10 ਰਹੀ। ਉਸਨੇ 81 ਦੌੜਾਂ ਦੀ ਪਾਰੀ ਵੀ ਖੇਡੀ। ਭਾਰਤ ਨੇ ਆਇਰਲੈਂਡ ਤੇ ਇੰਗਲੈਂਡ ਵਿਰੁੱਧ ਹਾਰ ਤੋਂ ਬਾਅਦ ਨਵੇਂ ਟੀ-20 ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ’ਚ ਜ਼ਿੰਬਾਬਵੇ ’ਚ ਆਪਣੀ ਪਹਿਲੀ ਸੀਰੀਜ਼ ਜਿੱਤੀ ਤੇ ਵੈਭਵ ਨੂੰ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ। ਵੈਭਵ ਨੇ ਹੁਣ ਤੱਕ ਛੇ ਟੀ-20 ਅੰਤਰਰਾਸ਼ਟਰੀ ਮੈਚਾਂ ’ਚ 32.16 ਦੀ ਔਸਤ ਤੇ 189.21 ਦੀ ਸਟ੍ਰਾਈਕ ਰੇਟ ਨਾਲ 193 ਦੌੜਾਂ ਬਣਾਈਆਂ ਹਨ, ਜਿਸ ਵਿਚ ਦੋ ਅਰਧ ਸੈਂਕੜੇ ਵੀ ਸ਼ਾਮਲ ਹਨ।
ਦਲੀਪ ਟਰਾਫੀ ’ਚ ਵੈਭਵ ਉਪ-ਕਪਤਾਨ
2026-27 ਘਰੇਲੂ ਸੈਸ਼ਨ ਦੀ ਸ਼ੁਰੂਆਤੀ ਦਲੀਪ ਟਰਾਫੀ ਲਈ ਈਸਟ ਜ਼ੋਨ ਦੇ ਚੋਣਕਰਾਂ ਨੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਕਪਤਾਨ ਬਣਾਇਆ ਹੈ, ਜਦਕਿ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਉੁਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਚੋਣ ਆਈਪੀਐੱਲ ਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਭਵ ਦੇ ਤੇਜ਼ੀ ਨਾਲ ਵਧਦੇ ਕਰੀਅਰ ’ਚ ਇਕ ਹੋਰ ਅਹਿਮ ਪੜਾਅ ਹੈ। ਹੁਣ ਉਸ ਨੂੰ ਲੰਬੇ ਫਾਰਮੈਟ ’ਚ ਖ਼ੁਦ ਨੂੰ ਸਾਬਿਤ ਕਰਨ ਦਾ ਮੌਕਾ ਮਿਲੇਗਾ। ਕ੍ਰਿਕਟਇਨਫੋ ਅਨੁਸਾਰ, ਵੈਭਵ ਦੇ ਤਜਰਬੇਕਾਰ ਬੰਗਾਲ ਬੱਲੇਬਾਜ਼ ਅਭਿਮੰਨਿਊ ਈਸ਼ਵਰਨ ਨਾਲ ਪਾਰੀ ਦੀ ਸ਼ੁਰੂਆਤ ਕਰਨ ਦੀ ਉਮੀਦ ਹੈ।