- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਨਵੀ ਦੀ ਸਫਲਤਾ ਦੀ ਕਹਾਣੀ ਉਸ ਦੇ ਘਰ ਤੋਂ ਹੀ ਸ਼ੁਰੂ ਹੋਈ ਸੀ। ਉਸ ਦੀ ਮਾਂ ਮੀਨਾ ਸ਼ਰਮਾ ਖੁਦ ਬੈਡਮਿੰਟਨ ਨਾਲ ਜੁੜੀ ਹੋਈ ਹੈ ਤੇ ਉਸ ਨੇ ਹੀ ਪਹਿਲੀ ਵਾਰ ਆਪਣੀ ਧੀ ਨੂੰ ਰੈਕੇਟ ਦਿੱਤਾ ਸੀ। ਮਾਂ-ਧੀ ਹੁਸ਼ਿਆਰਪੁਰ ਦੇ ਇਨਡੋਰ ਸਟੇਡੀਅਮ ’ਚ ਘੰਟਿਆਂਬੱਧੀ ਅਭਿਆਸ ਕਰਦੇ ਸਨ।

ਜਾਗਰਣ ਸੰਵਾਦਦਾਤਾ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ 17 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਲਈ ਉਸ ਦੀ ਮਾਂ ਉਸ ਦੀ ਪਹਿਲੀ ਗੁਰੂ, ਪਹਿਲੀ ਕੋਚ ਤੇ ਸਭ ਤੋਂ ਵੱਡੀ ਪ੍ਰੇਰਣਾ ਸਰੋਤ ਹੈ। ਆਪਣੀ ਮਾਂ ਮੀਨਾ ਸ਼ਰਮਾ ਤੋਂ ਬੈਡਮਿੰਟਨ ਦੀਆਂ ਬੁਨਿਆਦੀ ਗੱਲਾਂ ਸਿੱਖਣ ਵਾਲੀ ਤਨਵੀ ਨੇ ਐਤਵਾਰ ਨੂੰ ਤਾਈਪੇ ਓਪਨ ਸੁਪਰ-300 ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਸਿਰਫ 17 ਸਾਲ 222 ਦਿਨ ਦੀ ਉਮਰ ’ਚ ਤਨਵੀ ਇਸ ਵੱਕਾਰੀ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ ਹੈ।
ਤਨਵੀ ਦੀ ਸਫਲਤਾ ਦੀ ਕਹਾਣੀ ਉਸ ਦੇ ਘਰ ਤੋਂ ਹੀ ਸ਼ੁਰੂ ਹੋਈ ਸੀ। ਉਸ ਦੀ ਮਾਂ ਮੀਨਾ ਸ਼ਰਮਾ ਖੁਦ ਬੈਡਮਿੰਟਨ ਨਾਲ ਜੁੜੀ ਹੋਈ ਹੈ ਤੇ ਉਸ ਨੇ ਹੀ ਪਹਿਲੀ ਵਾਰ ਆਪਣੀ ਧੀ ਨੂੰ ਰੈਕੇਟ ਦਿੱਤਾ ਸੀ। ਮਾਂ-ਧੀ ਹੁਸ਼ਿਆਰਪੁਰ ਦੇ ਇਨਡੋਰ ਸਟੇਡੀਅਮ ’ਚ ਘੰਟਿਆਂਬੱਧੀ ਅਭਿਆਸ ਕਰਦੇ ਸਨ। ਮੀਨਾ ਸ਼ਰਮਾ ਨੇ ਨਾ ਸਿਰਫ਼ ਉਸ ਨੂੰ ਖੇਡ ਦੀਆਂ ਪੇਚੀਦਗੀਆਂ ਸਿਖਾਈਆਂ ਬਲਕਿ ਆਪਣੀ ਧੀ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਜਿੱਤ ਦੀ ਭਾਵਨਾ ਵੀ ਪੈਦਾ ਕੀਤੀ। ਉਸ ਮਿਹਨਤ ਦਾ ਨਤੀਜਾ ਅੱਜ ਦੁਨੀਆ ਦੇ ਸਾਹਮਣੇ ਹੈ। ਤਨਵੀ ਦੇ ਪਿਤਾ ਵਿਕਾਸ ਸ਼ਰਮਾ ਏਡੀਸੀ ਦਫ਼ਤਰ ’ਚ ਸੁਪਰਡੈਂਟ ਹਨ। ਆਪਣੀ ਬੇਟੀ ਦੀ ਇਸ ਇਤਿਹਾਸਕ ਪ੍ਰਾਪਤੀ ’ਤੇ ਪੂਰੇ ਪਰਿਵਾਰ, ਹੁਸ਼ਿਆਰਪੁਰ ਅਤੇ ਪੰਜਾਬ ਨੂੰ ਮਾਣ ਹੈ।