- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
33 ਸਾਲਾ ਸ਼੍ਰੀਕਾਂਤ ਨੇ ਕਿਹਾ, "ਮੈਂ ਵਾਸਤਵ ਵਿਚ ਸਕੋਰ ਬਾਰੇ ਨਹੀਂ ਸੋਚ ਰਿਹਾ ਸੀ। ਮੈਂ ਸਿਰਫ ਇਸ ਗੱਲ 'ਤੇ ਧਿਆਨ ਦੇ ਰਿਹਾ ਸੀ ਕਿ ਮੈਚ ਦੌਰਾਨ ਮੈਂ ਕੀ ਕਰ ਰਿਹਾ ਹਾਂ ਅਤੇ ਅਗੇ ਮੈਨੂੰ ਕੀ ਕਰਨਾ ਹੈ। ਮੈਂ ਸਿਰਫ ਇਸ ਬਾਰੇ ਸੋਚ ਰਿਹਾ ਸੀ। ਉਹ ਪਿਛਲੇ 12-14 ਮਹੀਨਿਆਂ ਤੋਂ ਬਹੁਤ ਚੰਗਾ ਖੇਡ ਰਿਹਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਇਕ ਨਵਾਂ ਦਿਨ ਹੈ ਅਤੇ ਜੇ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕਦਾ ਹਾਂ, ਤਾਂ ਮੇਰੇ ਕੋਲ ਜਿੱਤਣ ਦਾ ਮੌਕਾ ਹੋਵੇਗਾ।

ਸ਼ੇਝੇਨ (ਪੀਟੀਆਈ) : ਭਾਰਤ ਦੇ ਤਜਰਬੇਕਾਰ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਇਕ ਵੱਡਾ ਉਲਟਫੇਰ ਕਰਦਿਆਂ ਕੈਨੇਡਾ ਦੇ ਵਿਸ਼ਵ ਵਿਚ ਨੌਵੇਂ ਨੰਬਰ ਦੇ ਖਿਡਾਰੀ ਵਿਕਟਰ ਲਾਈ ਨੂੰ ਸਿੱਧੀਆਂ ਗੇਮਜ਼ ’ਚ ਹਰਾ ਕੇ ਚੀਨ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਮਰਗ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਦਾਖਲ ਹੋਣ ’ਚ ਸਫਲਤਾ ਪ੍ਰਾਪਤ ਕੀਤੀ। ਇਸ ਸਾਲ ਦੀ ਸ਼ੁਰੂਆਤ ਵਿਚ ਯੂਐੱਸ ਓਪਨ ਸੁਪਰ 300 ਦੇ ਫਾਈਨਲ ਵਿਚ ਪਹੁੰਚਣ ਵਾਲੇ 33 ਸਾਲਾ ਸ਼੍ਰੀਕਾਂਤ ਨੇ ਲਾਈ 'ਤੇ 21-18, 21-19 ਨਾਲ ਜਿੱਤ ਹਾਸਲ ਕੀਤੀ। ਲਾਈ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਬਰਾਊਂਜ਼ ਮੈਡਲ ਜਿੱਤਿਆ ਸੀ। ਸਾਬਕਾ ਨੰਬਰ ਇਕ ਤੇ 2021 ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਸ਼੍ਰੀਕਾਂਤ ਆਪਣੇ ਅਗਲੇ ਮੈਚ ਵਿਚ ਹਾਂਗਕਾਂਗ ਦੇ ਲੀ ਚੇਉਕ ਯਿਊ ਦਾ ਸਾਹਮਣਾ ਕਰੇਗਾ।
33 ਸਾਲਾ ਸ਼੍ਰੀਕਾਂਤ ਨੇ ਕਿਹਾ, "ਮੈਂ ਵਾਸਤਵ ਵਿਚ ਸਕੋਰ ਬਾਰੇ ਨਹੀਂ ਸੋਚ ਰਿਹਾ ਸੀ। ਮੈਂ ਸਿਰਫ ਇਸ ਗੱਲ 'ਤੇ ਧਿਆਨ ਦੇ ਰਿਹਾ ਸੀ ਕਿ ਮੈਚ ਦੌਰਾਨ ਮੈਂ ਕੀ ਕਰ ਰਿਹਾ ਹਾਂ ਅਤੇ ਅਗੇ ਮੈਨੂੰ ਕੀ ਕਰਨਾ ਹੈ। ਮੈਂ ਸਿਰਫ ਇਸ ਬਾਰੇ ਸੋਚ ਰਿਹਾ ਸੀ। ਉਹ ਪਿਛਲੇ 12-14 ਮਹੀਨਿਆਂ ਤੋਂ ਬਹੁਤ ਚੰਗਾ ਖੇਡ ਰਿਹਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਇਕ ਨਵਾਂ ਦਿਨ ਹੈ ਅਤੇ ਜੇ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕਦਾ ਹਾਂ, ਤਾਂ ਮੇਰੇ ਕੋਲ ਜਿੱਤਣ ਦਾ ਮੌਕਾ ਹੋਵੇਗਾ। ਮੈਂ ਇਹ ਨਹੀਂ ਸੋਚ ਰਿਹਾ ਸੀ ਕਿ ਉਹ ਕਿਵੇਂ ਖੇਡ ਰਿਹਾ ਹੈ। ਮੈਂ ਸਿਰਫ ਇਸ ਗੱਲ 'ਤੇ ਧਿਆਨ ਦੇ ਰਿਹਾ ਸੀ ਕਿ ਮੈਨੂੰ ਕਿਵੇਂ ਖੇਡਣਾ ਚਾਹੀਦਾ ਹੈ।
ਮਰਦ ਡਬਲਜ਼ ਵਿਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਫਰਾਂਸ ਦੇ ਕ੍ਰਿਸਤੋ ਅਤੇ ਟੋਮਾ ਜੂਨੀਅਰ ਪੋਪੋਵ ਭਰਾਵਾਂ ਨੂੰ 21-15, 22-24, 21-9 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਦਾਖਲ ਹੋਣ ਵਿਚ ਸਫਲਤਾ ਪ੍ਰਾਪਤ ਕੀਤੀ। ਔਰਤ ਸਿੰਗਲਜ਼ ਵਿਚ ਹਾਲ ਹੀ ਵਿਚ ਤਾਈਪੇ ਓਪਨ ਵਰਲਡ ਟੂਰ ਸੁਪਰ 300 ਦਾ ਖਿਤਾਬ ਜਿੱਤਣ ਵਾਲੀ ਤਨਵੀ ਸ਼ਰਮਾ ਨੂੰ ਦੂਜੇ ਦੌਰ ਵਿਚ ਜਾਪਾਨ ਦੀ ਵਿਸ਼ਵ ਵਿਚ ਨੌਵੇਂ ਨੰਬਰ ਦੀ ਖਿਡਾਰੀ ਟੋਮੋਕਾ ਮੀਆਜ਼ਾਕੀ ਤੋਂ 17-21, 21-18, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਧਰੁਵ ਕਪਿਲਾ ਅਤੇ ਤਨੀਸ਼ਾ ਕ੍ਰਾਸਤੋ ਵੀ ਮਿਕਸਡ ਡਬਲਜ਼ ਵਿਚ ਖੰਡ ਤਾਈਪੇ ਦੇ ਲਿਊ ਕੁਆਂਗ ਹੇਂਗ ਅਤੇ ਸੁ ਯਿਨ ਹੁਈ ਤੋਂ 18-21, 18-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।