ਸਪੇਨ ਬਨਾਮ ਫਰਾਂਸ ਮਹਾਂ-ਮੁਕਾਬਲਾ: ਸੈਮੀਫਾਈਨਲ ਤੋਂ ਪਹਿਲਾਂ ਲਾਮਿਨੇ ਯਮਾਲ ਦੇ ਬਿਆਨ ਨੇ ਮਚਾਈ ਹਲਚਲ, ਫਰਾਂਸ ਨੂੰ ਦਿੱਤੀ ਵੱਡੀ ਚਿਤਾਵਨੀ ਨੌਜਵਾਨ ਸਪੈਨਿਸ਼ ਵਿੰਗਰ ਲਾਮੀਨ ਯਾਮਲ ਨੇ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਤੋਂ ਪਹਿਲਾਂ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਫਰਾਂਸ ਨੂੰ ਉਸ ਦੀ ਟੀਮ ਤੋਂ ਡਰਨਾ ਚਾਹੀਦਾ ਹੈ। ਕੁਆਰਟਰ ਫਾਈਨਲ ’ਚ ਸਪੇਨ ਨੂੰ 2-1 ਨਾਲ ਹਰਾਉਣ ਤੋਂ ਬਾਅਦ ਸਪੇਨ ਨੇ ਬੁੱਧਵਾਰ, 15 ਜੁਲਾਈ ਨੂੰ ਡੱਲਾਸ ਸਟੇਡੀਅਮ ’ਚ ਹੋਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ।
Publish Date: Sun, 12 Jul 2026 10:45 AM (IST)
Updated Date: Sun, 12 Jul 2026 10:47 AM (IST)
ਇੰਗਲਵੁੱਡ (ਏਪੀ) : ਨੌਜਵਾਨ ਸਪੈਨਿਸ਼ ਵਿੰਗਰ ਲਾਮੀਨ ਯਾਮਲ ਨੇ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਤੋਂ ਪਹਿਲਾਂ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਫਰਾਂਸ ਨੂੰ ਉਸ ਦੀ ਟੀਮ ਤੋਂ ਡਰਨਾ ਚਾਹੀਦਾ ਹੈ। ਕੁਆਰਟਰ ਫਾਈਨਲ ’ਚ ਸਪੇਨ ਨੂੰ 2-1 ਨਾਲ ਹਰਾਉਣ ਤੋਂ ਬਾਅਦ ਸਪੇਨ ਨੇ ਬੁੱਧਵਾਰ, 15 ਜੁਲਾਈ ਨੂੰ ਡੱਲਾਸ ਸਟੇਡੀਅਮ ’ਚ ਹੋਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ।
ਬੈਲਜੀਅਮ ’ਤੇ ਸਪੇਨ ਦੀ ਜਿੱਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ, ਯਾਮਲ ਨੇ ਕਿਹਾ, ਮੇਰਾ ਮੰਨਣਾ ਹੈ ਕਿ ਜੇਕਰ ਫਰਾਂਸ ਨੂੰ ਕਿਸੇ ਤੋਂ ਡਰਨਾ ਚਾਹੀਦਾ ਹੈ, ਤਾਂ ਇਹ ਸਾਡੀ ਟੀਮ ਹੈ। ਇਹ ਮੇਰਾ ਵਿਸ਼ਵਾਸ ਹੈ। ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਦਰਵਾਜ਼ਾ ਦਿਖਾ ਦਿੱਤਾ ਹੈ। ਸਪੇਨ ਜਿਸ ਨੇ 2024 ਯੂਰੋ ਸੈਮੀਫਾਈਨਲ ’ਚ ਫਰਾਂਸ ਨੂੰ ਹਰਾਇਆ ਸੀ, ਨੇ 2025 ਨੇਸ਼ਨਜ਼ ਲੀਗ ’ਚ ਵੀ ਉਨ੍ਹਾਂ ਨੂੰ ਹਰਾਇਆ। ਯਾਮਲ ਨੇ ਇਹ ਵੀ ਕਿਹਾ ਕਿ ਸਪੈਨਿਸ਼ ਟੀਮ ਕਿਸੇ ਤੋਂ ਨਹੀਂ ਡਰਦੀ। ਸਪੱਸ਼ਟ ਤੌਰ ’ਤੇ ਦੋਵੇਂ ਟੀਮਾਂ ਸ਼ਾਨਦਾਰ, ਵਿਸ਼ਵ ਪੱਧਰੀ ਰਾਸ਼ਟਰੀ ਟੀਮਾਂ ਹਨ ਤੇ ਮੇਰੀ ਰਾਏ ’ਚ ਉਹ ਹੁਣ ਤੱਕ ਦੀਆਂ ਸਭ ਤੋਂ ਵਧੀਆ ਟੀਮਾਂ ’ਚੋਂ ਹਨ। ਅਸੀਂ ਦੇਖਾਂਗੇ ਕੀ ਹੁੰਦਾ ਹੈ।
ਸਪੇਨ ਨੇ ਬਦਲਵੇਂ ਖਿਡਾਰੀ ਮਿਕੇਲ ਮੇਰੀਨੋ ਦੇ 88ਵੇਂ ਮਿੰਟ ਦੇ ਗੋਲ ਦੀ ਬਦੌਲਤ ਬੈਲਜੀਅਮ ਨੂੰ 2-1 ਨਾਲ ਹਰਾਇਆ। ਪੂਰੇ ਵਿਸ਼ਵ ਕੱਪ ’ਚ ਸਪੇਨ ਖਿਲਾਫ਼ ਸਿਰਫ਼ ਇੱਕ ਗੋਲ ਹੋਇਆ ਹੈ। ਦੂਜੇ ਪਾਸੇ ਫਰਾਂਸ ਨੇ ਛੇ ਮੈਚਾਂ ’ਚ 16 ਗੋਲ ਕੀਤੇ ਹਨ। ਲਗਾਤਾਰ ਦੋ ਵਿਸ਼ਵ ਕੱਪ ਫਾਈਨਲ ਖੇਡਣ ਤੋਂ ਬਾਅਦ, ਫਰਾਂਸ ਨੇ 2018 ’ਚ ਖਿਤਾਬ ਜਿੱਤਿਆ ਤੇ 2022 ਦੇ ਫਾਈਨਲ ’ਚ ਅਰਜਨਟੀਨਾ ਤੋਂ ਹਾਰ ਗਿਆ। ਸਪੇਨ ਨੇ ਸਿਰਫ਼ ਇੱਕ ਵਿਸ਼ਵ ਕੱਪ ਫਾਈਨਲ ਖੇਡਿਆ ਹੈ। 2010 ’ਚ ਉਹ ਆਪਣਾ ਪਹਿਲਾ ਵਿਸ਼ਵ ਕੱਪ ਫਾਈਨਲ ਖੇਡਿਆ ਤੇ ਇਸ ਨੂੰ ਜਿੱਤਿਆ। ਯਮਾਲ ਜੋ ਸੋਮਵਾਰ 13 ਜੁਲਾਈ ਨੂੰ 19 ਸਾਲ ਦਾ ਹੋ ਰਿਹਾ ਹੈ, ਨੇ ਇਸ ਵਿਸ਼ਵ ਕੱਪ ’ਚ ਸਿਰਫ਼ ਇੱਕ ਗੋਲ ਕੀਤਾ ਹੈ।