
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿਯਮਾਂ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਟਾਈ ਹੋਣ ਦੀ ਸਥਿਤੀ ’ਚ ਖਿਡਾਰੀ ਦੋ ਰੈਪਿਡ ਗੇਮਾਂ ਖੇਡਣਗੇ, ਜੇਕਰ ਅਜੇ ਵੀ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਇੱਕ ਅੰਤਿਮ ਆਰਮਾਗੇਡਨ ਗੇਮ ਖੇਡੀ ਜਾਵੇਗੀ, ਜਿਸ ’ਚ ਸਫੇਦ ਮੋਹਰਿਆਂ ਨਾਲ ਖੇਡਣ ਵਾਲੇ ਖਿਡਾਰੀ ਕੋਲ ਪੰਜ ਮਿੰਟ ਤੇ ਕਾਲੇ ਮੋਹਰਿਆਂ ਨਾਲ ਖੇਡਣ ਵਾਲੇ ਖਿਡਾਰੀ ਕੋਲ ਚਾਰ ਮਿੰਟ ਦਾ ਸਮਾਂ ਹੋਵੇਗਾ, ਜੇਕਰ ਗੇਮ ਡਰਾਅ ਹੁੰਦੀ ਹੈ ਤਾਂ ਕਾਲੇ ਮੋਹਰਿਆਂ ਨਾਲ ਖੇਡਣ ਵਾਲੇ ਖਿਡਾਰੀ ਨੂੰ ਜੇਤੂ ਐਲਾਨਿਆ ਜਾਵੇਗਾ।

ਸੇਂਟ ਲੁਈਸ (ਅਮਰੀਕਾ), ਪੀਟੀਆਈ : ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਆਰਮਾਗੇਡਨ ਗੇਮ ’ਚ ਅਮਰੀਕਾ ਦੇ ਵੇਸਲੀ ਸੋ ਤੋਂ ਹਾਰ ਗਏ ਤੇ ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ’ਚ ਦੂਜੇ ਸਥਾਨ ’ਤੇ ਰਹੇ। ਜ਼ਿਆਦਾਤਰ ਟੂਰਨਾਮੈਂਟ ਦੀ ਅਗਵਾਈ ਕਰਨ ਵਾਲੇ ਪ੍ਰਗਨਾਨੰਦ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਕਲਾਸੀਕਲ ਦੇ ਫਾਈਨਲ ਰਾਊਂਡ ਡਰਾਅ ਕਰਨ ਤੋਂ ਬਾਅਦ ਵੇਸਲੀ ਸੋ ਨੂੰ ਟਾਈਬ੍ਰੇਕਰ ’ਤੇ ਮਜਬੂਰ ਕੀਤਾ। ਟਾਈਬ੍ਰੇਕਰ ’ਚ ਵੇਸਲੀ ਸੋ ਨੇ ਕਾਲੇ ਮੋਹਰਿਆਂ ਨਾਲ ਡਰਾਅ ਕਰ ਕੇ ਟੂਰਨਾਮੈਂਟ ਜਿੱਤ ਲਿਆ। ਇਹ ਟੂਰਨਾਮੈਂਟ ਗ੍ਰੈਂਡ ਸ਼ਤਰੰਜ ਟੂਰ ਦਾ ਹਿੱਸਾ ਹੈ। ਨਿਯਮਾਂ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਟਾਈ ਹੋਣ ਦੀ ਸਥਿਤੀ ’ਚ ਖਿਡਾਰੀ ਦੋ ਰੈਪਿਡ ਗੇਮਾਂ ਖੇਡਣਗੇ, ਜੇਕਰ ਅਜੇ ਵੀ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਇੱਕ ਅੰਤਿਮ ਆਰਮਾਗੇਡਨ ਗੇਮ ਖੇਡੀ ਜਾਵੇਗੀ, ਜਿਸ ’ਚ ਸਫੇਦ ਮੋਹਰਿਆਂ ਨਾਲ ਖੇਡਣ ਵਾਲੇ ਖਿਡਾਰੀ ਕੋਲ ਪੰਜ ਮਿੰਟ ਤੇ ਕਾਲੇ ਮੋਹਰਿਆਂ ਨਾਲ ਖੇਡਣ ਵਾਲੇ ਖਿਡਾਰੀ ਕੋਲ ਚਾਰ ਮਿੰਟ ਦਾ ਸਮਾਂ ਹੋਵੇਗਾ, ਜੇਕਰ ਗੇਮ ਡਰਾਅ ਹੁੰਦੀ ਹੈ ਤਾਂ ਕਾਲੇ ਮੋਹਰਿਆਂ ਨਾਲ ਖੇਡਣ ਵਾਲੇ ਖਿਡਾਰੀ ਨੂੰ ਜੇਤੂ ਐਲਾਨਿਆ ਜਾਵੇਗਾ।
ਦੋਵੇਂ ਰੈਪਿਡ ਗੇਮਾਂ ਦੇ ਬਰਾਬਰ ਹੋਣ ਤੋਂ ਬਾਅਦ ਪ੍ਰਗਨਾਨੰਦ ਨੂੰ ਸਫੈਦ ਮੋਹਰਿਆਂ ਨਾਲ ਆਰਮਾਗੇਡਨ ਗੇਮ ਖੇਡਣਾ ਪਿਆ। ਇਹ ਮੈਚ ਡਰਾਅ ਰਿਹਾ, ਜਿਸ ਕਾਰਨ ਭਾਰਤੀ ਖਿਡਾਰੀ ਨੂੰ ਦੂਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਪ੍ਰਗਨਾਨੰਦ ਲਈ ਚੰਗੀ ਗੱਲ ਇਹ ਸੀ ਕਿ ਉਹ ਇਸ ਸਾਲ ਦੇ ਅੰਤ ’ਚ ਹੋਣ ਵਾਲੇ ਗ੍ਰੈਂਡ ਫਾਈਨਲ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਸਨ।