- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਨੰਬਰ 4 ਖਿਡਾਰਨ ਮੈਚ ਨੂੰ ਫਾਈਨਲ ਗੇਮ ਤਕ ਲੈ ਗਈ, ਜਿੱਥੇ ਦੋਵਾਂ ਖਿਡਾਰਨਾਂ ਨੇ ਆਪਣਾ ਬਿਹਤਰੀਨ ਖੇਡ ਦਿਖਾਇਆ ਤੇ ਸਖ਼ਤ ਮੁਕਾਬਲਾ ਹੋਇਆ। ਆਖਰਕਾਰ, ਯੂਫੇਈ ਨੇ ਜਾਪਾਨ ਓਪਨ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤੀ ਕੋਚ ਵਿਮਲ ਕੁਮਾਰ ਨੇ ਕਿਹਾ, ਇਹ ਉਸ ਕੁਆਲਿਟੀ ਦੀ ਯਾਦ ਦਿਵਾਉਂਦਾ ਹੈ ਜੋ ਰਵਾਇਤੀ 21-ਪੁਆਇੰਟ ਸਿਸਟਮ 'ਚ ਦੇਖਣ ਨੂੰ ਮਿਲਦੀ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ: ਵੀਰਵਾਰ ਨੂੰ ਚੀਨ ਓਪਨ (China Open 2026) ਵਿੱਚ ਚੇਨ ਯੂਫੇਈ (Chen Yufei) ਖ਼ਿਲਾਫ਼ ਇੱਕ ਘੰਟੇ 29 ਮਿੰਟ ਤੱਕ ਚੱਲੇ ਰੋਮਾਂਚਕ ਅਤੇ ਸਖ਼ਤ ਮੁਕਾਬਲੇ ਤੋਂ ਬਾਅਦ ਪੀਵੀ ਸਿੰਧੂ (PV Sindhu) ਕੋਰਟ ਤੋਂ ਨਿਰਾਸ਼ ਹੋ ਕੇ ਬਾਹਰ ਨਿਕਲੀ। ਇਸ ਮੁਕਾਬਲੇ 'ਚ ਦੋਵਾਂ ਖਿਡਾਰਨਾਂ ਨੇ ਆਪਣੀ ਸਹਿਣਸ਼ਕਤੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਸਿੰਧੂ ਜਿੱਤ ਤੋਂ ਬਸ ਇਕ ਪੁਆਇੰਟ ਦੂਰ ਸੀ, ਪਰ ਵਰਲਡ ਨੰਬਰ 4 ਅਤੇ ਘਰੇਲੂ ਖਿਡਾਰਨ ਚੇਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਚਾਂਗਝੋਊ ਵਿੱਚ ਖੇਡੇ ਗਏ ਦੂਜੇ ਰਾਊਂਡ ਦੇ ਮੈਚ ਵਿਚ 16-21, 22-20, 21-18 ਨਾਲ ਜਿੱਤ ਹਾਸਲ ਕੀਤੀ।
ਵੀਰਵਾਰ ਦਾ ਮੈਚ ਜਾਪਾਨ ਓਪਨ ਵਿਚ ਹੋਏ ਉਨ੍ਹਾਂ ਦੇ ਸੈਮੀਫਾਈਨਲ ਮੁਕਾਬਲੇ ਦਾ ਰੀਮੈਚ ਸੀ। ਜਾਪਾਨ ਓਪਨ 'ਚ ਉਹ ਮੁਕਾਬਲਾ ਵਿਚਾਲੇ ਹੀ ਖ਼ਤਮ ਹੋ ਗਿਆ ਸੀ ਕਿਉਂਕਿ ਯੂਫੇਈ ਜ਼ਖਮੀ ਹੋ ਗਈ ਤੇ ਉਸ ਨੂੰ ਹਟਣਾ ਪਿਆ ਸੀ। ਅਜਿਹਾ ਲੱਗ ਰਹਾ ਸੀ ਕਿ ਵਰਲਡ ਨੰਬਰ 4 ਖਿਡਾਰਨ ਨੇ ਪਿਛਲੀ ਵਾਰ ਦੀਆਂ ਗਲਤੀਆਂ ਤੋਂ ਸਬਕ ਲਿਆ ਹੈ ਅਤੇ ਸ਼ੁਰੂਆਤ 'ਚ ਸਿੰਧੂ ਨੂੰ ਸੰਘਰਸ਼ ਕਰਨਾ ਪਿਆ। ਪਰ ਭਾਰਤੀ ਸਟਾਰ ਖਿਡਾਰਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਪਹਿਲਾ ਗੇਮ ਜਿੱਤਿਆ ਤੇ ਕੁਆਰਟਰ ਫਾਈਨਲ 'ਚ ਪਹੁੰਚਣ ਦੇ ਕਰੀਬ ਸੀ। ਫਿਰ ਹਲਕੀ ਜਿਹੀ ਸੱਟ ਨੇ ਸਿੰਧੂ ਦੀ ਲੈਅ ਵਿਗਾੜ ਦਿੱਤੀ।
ਵਰਲਡ ਨੰਬਰ 4 ਖਿਡਾਰਨ ਮੈਚ ਨੂੰ ਫਾਈਨਲ ਗੇਮ ਤਕ ਲੈ ਗਈ, ਜਿੱਥੇ ਦੋਵਾਂ ਖਿਡਾਰਨਾਂ ਨੇ ਆਪਣਾ ਬਿਹਤਰੀਨ ਖੇਡ ਦਿਖਾਇਆ ਤੇ ਸਖ਼ਤ ਮੁਕਾਬਲਾ ਹੋਇਆ। ਆਖਰਕਾਰ, ਯੂਫੇਈ ਨੇ ਜਾਪਾਨ ਓਪਨ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤੀ ਕੋਚ ਵਿਮਲ ਕੁਮਾਰ ਨੇ ਕਿਹਾ, ਇਹ ਉਸ ਕੁਆਲਿਟੀ ਦੀ ਯਾਦ ਦਿਵਾਉਂਦਾ ਹੈ ਜੋ ਰਵਾਇਤੀ 21-ਪੁਆਇੰਟ ਸਿਸਟਮ 'ਚ ਦੇਖਣ ਨੂੰ ਮਿਲਦੀ ਹੈ।
ਉਨ੍ਹਾਂ ਕਿਹਾ, 'ਇਹ ਅਟੈਕਿੰਗ ਅਤੇ ਡਿਫੈਂਸਿਵ ਬੈਡਮਿੰਟਨ ਦਾ ਬਿਹਤਰੀਨ ਨਮੂਨਾ ਸੀ ਜਿਸ ਵਿਚ ਦੋਵਾਂ ਖਿਡਾਰਨਾਂ ਨੇ ਸ਼ਾਨਦਾਰ ਰੈਲੀਆਂ ਖੇਡੀਆਂ। ਬਿਹਤਰੀਨ ਰਣਨੀਤੀ ਦਿਖਾਈ ਅਤੇ ਜ਼ਬਰਦਸਤ ਜਜ਼ਬਾ ਦਿਖਾਇਆ।'
ਹਾਲ ਹੀ ਦੇ ਮੈਚਾਂ ਨੂੰ ਦੇਖੀਏ ਤਾਂ ਸਿੰਧੂ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਆਪਣੇ ਹਮਲਾਵਰ ਅੰਦਾਜ਼ ਨੂੰ ਸਹੀ ਦਿਸ਼ਾ ਦਿੱਤੀ ਹੈ। ਮੈਚ ਦੀ ਸ਼ੁਰੂਆਤ 'ਚ ਯੂਫੇਈ ਨੇ 5-2 ਦੀ ਬੜ੍ਹਤ ਬਣਾ ਲਈ ਸੀ। ਹਾਲਾਂਕਿ ਭਾਰਤੀ ਖਿਡਾਰਨ ਨੇ ਵਾਪਸੀ ਕਰਦੇ ਹੋਏ ਸਕੋਰ ਬਰਾਬਰ ਕਰ ਲਿਆ, ਪਰ ਉਨ੍ਹਾਂ ਦੀ ਚੀਨੀ ਵਿਰੋਧੀ ਇਕ ਕਦਮ ਅੱਗੇ ਨਜ਼ਰ ਆ ਰਹੀ ਸੀ। ਟੋਕੀਓ 'ਚ ਹੋਏ ਮੁਕਾਬਲੇ ਦੌਰਾਨ ਸਿੰਧੂ ਦੇ ਕ੍ਰਾਸ-ਡ੍ਰੌਪ ਸ਼ਾਟਸ ਯੂਫੇਈ ਲਈ ਪਰੇਸ਼ਾਨੀ ਦਾ ਸਬੱਬ ਬਣੇ ਸਨ।
ਇਸ ਵਾਰ ਚੀਨੀ ਖਿਡਾਰਨ ਪੂਰੀ ਤਿਆਰੀ ਨਾਲ ਆਈ ਸੀ। ਉਸ ਨੇ ਬੜ੍ਹਤ ਬਣਾਈ ਅਤੇ 11-6 ਦੀ ਬੜ੍ਹਤ ਨਾਲ ਬ੍ਰੇਕ 'ਚ ਗਈ। ਖੇਡ ਦੋਬਾਰਾ ਸ਼ੁਰੂ ਹੋਣ ਦੇ ਤੁਰੰਤ ਬਾਅਦ ਦੋਵਾਂ ਖਿਡਾਰਨਾਂ ਵਿਚਾਲੇ ਅੰਕਾਂ ਦਾ ਆਦਾਨ-ਪ੍ਰਦਾਨ ਹੋਇਆ, ਪਰ ਅੰਕਾਂ ਦਾ ਅੰਤਰ ਬਣਿਆ ਰਿਹਾ ਤੇ ਅਜਿਹਾ ਲੱਗ ਰਿਹਾ ਸੀ ਕਿ ਸਿੰਧੂ ਨੂੰ ਵਾਪਸੀ ਲਈ ਕਿਸੇ ਚਮਤਕਾਰ ਦੀ ਲੋੜ ਹੈ। ਉਸ ਨੇ ਥੋੜ੍ਹੀ ਹੋਰ ਕਿਸਮਤ ਅਤੇ ਹਿੰਮਤ ਦਿਖਾਈ ਜਿਸ ਨਾਲ ਅੰਕਾਂ ਦਾ ਅੰਤਰ ਘਟ ਕੇ ਦੋ ਰਹਿ ਗਿਆ। ਇਸ ਤੋਂ ਬਾਅਦ ਉਸ ਨੂੰ ਰੋਕਣਾ ਮੁਸ਼ਕਿਲ ਹੋ ਗਿਆ ਅਤੇ ਉਸ ਨੇ ਯੂਫੇਈ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਸੱਤ ਅੰਕ ਜਿੱਤੇ ਤੇ ਪਹਿਲਾ ਗੇਮ ਆਪਣੇ ਨਾਂ ਕੀਤਾ।