- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨੀਂ ਹਮਬਰਗ ਵਿਖੇ ਸੁਖਦੇਵ ਸਿੰਘ ਜੋਸਨ ਦੇ ਬਾਦਸ਼ਾਹ ਰੈਸਟੋਰੈਂਟ ’ਚ ਹਮਬਰਗ ਹਾਕੀ ਕਲੱਬ ਦੀ ਮੀਟਿੰਗ ਹੋਈ, ਜਿਸ ’ਚ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਮੁਬਾਰਕਬਾਦ ਦੇਣ ਦਾ ਮਤਾ ਪਾਸ ਕੀਤਾ ਗਿਆ ਤੇ ਇੰਡੀਅਨ ਕਾਂਗਰਸ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ, ਜਿਸ ਨੇ ਇਮਾਨਦਾਰ, ਬੇਦਾਗ਼ ਤੇ ਹਰਮਨ ਪਿਆਰੇ ਲੀਡਰ ਪਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਪਾਰਟੀ ਦੀ ਕਮਾਨ ਸੌਂਪੀ ਹੈ।

ਪੱਤਰ ਪ੍ਰੇਰਕ, ਹਮਬਰਗ (ਜਰਮਨੀ) : ਪੰਜਾਬ ਹਾਕੀ ਕਲੱਬ ਜਰਮਨੀ ਹਮਬਰਗ ਨੇ ਪਦਮਸ਼੍ਰੀ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਵਧਾਈ ਦਿੱਤੀ ਹੈ। ਬੀਤੇ ਦਿਨੀਂ ਹਮਬਰਗ ਵਿਖੇ ਸੁਖਦੇਵ ਸਿੰਘ ਜੋਸਨ ਦੇ ਬਾਦਸ਼ਾਹ ਰੈਸਟੋਰੈਂਟ ’ਚ ਹਮਬਰਗ ਹਾਕੀ ਕਲੱਬ ਦੀ ਮੀਟਿੰਗ ਹੋਈ, ਜਿਸ ’ਚ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਮੁਬਾਰਕਬਾਦ ਦੇਣ ਦਾ ਮਤਾ ਪਾਸ ਕੀਤਾ ਗਿਆ ਤੇ ਇੰਡੀਅਨ ਕਾਂਗਰਸ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ, ਜਿਸ ਨੇ ਇਮਾਨਦਾਰ, ਬੇਦਾਗ਼ ਤੇ ਹਰਮਨ ਪਿਆਰੇ ਲੀਡਰ ਪਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਪਾਰਟੀ ਦੀ ਕਮਾਨ ਸੌਂਪੀ ਹੈ। ਇਸ ਮੀਟਿੰਗ ’ਚ ਇਹ ਵੀ ਕਿਹਾ ਗਿਆ ਕਿ ਟੀਮ ਵਰਕ ਦੀ ਮਹੱਤਤਾ ਸਮਝਣ ਵਾਲੇ ਪਰਗਟ ਸਿੰਘ ਹੀ ਇਸ ਸਮੇਂ ਸਮੁੱਚੇ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਏਕਤਾ ਦੀ ਡੋਰ ’ਚ ਪਿਰੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਹਾਕੀ ਕਲੱਬ ਹਮਬਰਗ ਦਾ ਆਗਾਜ਼ ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਕੋਚ ਪਰਗਟ ਸਿੰਘ ਦੇ 1993-1994 ’ਚ ਦੋ ਵਾਰ ਜਰਮਨ ਦੌਰੇ ਦੌਰਾਨ ਉਨ੍ਹਾਂ ਵੱਲੋਂ ਹਾਕੀ ਪ੍ਰੇਮੀਆਂ ਨਾਲ ਮਿਲਣੀਆਂ ਤੋਂ ਪ੍ਰੇਰਿਤ ਹੋ ਕੇ ਹੋਇਆ ਸੀ। ਇਸ ਲਈ ਸੁਤੰਤਰ ਬੀਰ ਸਿੰਘ ਕੂਨਰ, ਕੁਲਵੰਤ ਸਿੰਘ ਗਾਲਬ ਤੇ ਕਰਮਜੀਤ ਸਿੰਘ ਬਿੰਜਲ ਤੇ ਸੁਖਜਿੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਬਾਜਵਾ ਆਦਿ ਨੇ ਮੁੱਖ ਭੂਮਿਕਾ ਨਿਭਾਈ ਸੀ। ਹੁਣ ਇਸ ਕਲੱਬ ’ਚ ਪੰਜਾਬੀਆਂ ਦੀ ਦੂਜੀ ਪੀੜ੍ਹੀ ਵੀ ਸ਼ਾਮਲ ਹੋ ਕੇ ਖੇਡ ਰਹੀ ਹੈ।
ਇਸ ਮੀਟਿੰਗ ’ਚ ਕਲੱਬ ਦੇ ਸਮੁੱਚੇ ਮੈਂਬਰ, ਜਿਨ੍ਹਾਂ ’ਚ ਗੁਰਮੇਲ ਸਿੰਘ ਚੀਮਾ, ਮੇਘਾ ਸਿੰਘ ਚੀਮਾ, ਊਧਮ ਸਿੰਘ ਸੇਖੋਂ, ਸੁਰਜੀਤ ਸਿੰਘ ਸੋਹੀ, ਸ਼ਿਵਰਾਜ ਸਿੰਘ ਬਰਾੜ, ਜਸਪਵਨਦੀਪ ਸਿੰਘ ਗਿੱਲ, ਬਿਕਰਮਜੀਤ ਸਿੰਘ ਗਰੇਵਾਲ, ਅਮਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਅਟਵਾਲ, ਜਸਕਰਨ ਸਿੰਘ ਗਿੱਲ, ਰਵਨੀਤ ਸਿੰਘ ਗਰੇਵਾਲ, ਮੁਖਤਿਆਰ ਸਿੰਘ ਰੰਧਾਵਾ, ਪ੍ਰਭਜੋਤ ਸਿੰਘ ਸੰਧੂ, ਪਵਨਦੀਪ ਸਿੰਘ ਗਰੇਵਾਲ, ਕਸ਼ਮੀਰ ਸਿੰਘ, ਦਲਜੀਤ ਚੀਮਾ, ਅਵਤਾਰ ਸਿੰਘ ਬਰੀਮਨ, ਜਸਬੀਰ ਸਿੰਘ ਗਰੇਵਾਲ, ਸਨਵੀਰ ਸਿੰਘ, ਕਰਮਜੀਤ ਸਿੰਘ, ਸਰਬਜੀਤ ਸਿੰਘ, ਜਸਵੀਰ ਸਿੰਘ ਗਰੇਵਾਲ ਤੇ ਗਿਆਨ ਸਿੰਘ ਭਾਨਾ ਆਦਿ ਨੇ ਸ਼ਿਰਕਤ ਕੀਤੀ।