- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਚ ਅਰਿਹੰਤ ਕੁਮਾਰ ਨੇ ਦੱਸਿਆ ਕਿ ਜਲੰਧਰ ਸੈਂਟਰ ਦੇ ਮੁੱਕੇਬਾਜ਼ਾਂ ਨੇ ਵੱਖ-ਵੱਖ ਭਾਰ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 7 ਤਗਮੇ ਜਿੱਤੇ, ਜਿਨ੍ਹਾਂ ਵਿੱਚ 5 ਸੋਨ (Gold) ਅਤੇ 2 ਕਾਂਸੀ (Bronze) ਦੇ ਤਗਮੇ ਸ਼ਾਮਲ ਹਨ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪਟਿਆਲਾ ਦੇ ਮਲਟੀਪਰਪਜ਼ ਸਕੂਲ ਵਿਖੇ 14 ਸਤੰਬਰ ਤੋਂ 18 ਸਤੰਬਰ 2026 ਤੱਕ ਆਯੋਜਿਤ ਹੋਈਆਂ 70ਵੀਂਆਂ ਪੰਜਾਬ ਸਕੂਲ ਰਾਜ ਖੇਡਾਂ (ਮੁੱਕੇਬਾਜ਼ੀ) ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (PIS) ਜਲੰਧਰ ਦੇ ਬੌਕਸਿੰਗ ਸੈਂਟਰ ਤੇ ਸਪੋਰਟਸ ਸਕੂਲ ਦੇ ਖਿਡਾਰੀਆਂ ਨੇ ਆਪਣੀ ਦਮਦਾਰ ਖੇਡ ਦਾ ਲੋਹਾ ਮਨਵਾਉਂਦੇ ਹੋਏ ਸਮੁੱਚੇ ਰਾਜ ਵਿੱਚੋਂ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨਸ਼ਿਪ ਟਰਾਫ਼ੀ ਆਪਣੇ ਨਾਂ ਕੀਤੀ ਹੈ।
ਕੋਚ ਅਰਿਹੰਤ ਕੁਮਾਰ ਨੇ ਦੱਸਿਆ ਕਿ ਜਲੰਧਰ ਸੈਂਟਰ ਦੇ ਮੁੱਕੇਬਾਜ਼ਾਂ ਨੇ ਵੱਖ-ਵੱਖ ਭਾਰ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 7 ਤਗਮੇ ਜਿੱਤੇ, ਜਿਨ੍ਹਾਂ ਵਿੱਚ 5 ਸੋਨ (Gold) ਅਤੇ 2 ਕਾਂਸੀ (Bronze) ਦੇ ਤਗਮੇ ਸ਼ਾਮਲ ਹਨ।
ਤਗਮਾ ਜੇਤੂ ਖਿਡਾਰੀਆਂ ਵਿੱਚ ਸਹਿਜਦੀਪ ਜੇਠੀ (50kg ) ਸੋਨ ਤਗਮਾ, ਅਰਮਾਨ ਸਿੰਘ, ਸੋਨ ਤਗਮਾ, ਅਰਸ਼ਦੀਪ ਸਿੰਘ (66kg), ਸੋਨ ਤਗਮਾ, ਗੁਰਸੇਵਕ ਸਿੰਘ (75 kg) ਸੋਨ ਤਗਮਾ, +80 ਕਿਲੋਗ੍ਰਾਮ ਵਿੱਚ ਅਰਮਾਨ ਧਾਲੀਵਾਲ, ਸੋਨ ਤਗਮਾ,
ਸੂਰਜ (46kg) , ਕਾਂਸੀ ਤਗਮਾ, ਜਸਕਰਨ ਸਿੰਘ (80 kg) ਕਾਂਸੀ ਤਗਮਾ ਜਿੱਤਿਆ।
ਸਟੇਟ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਹ ਸਾਰੇ ਜੇਤੂ ਖਿਡਾਰੀ ਅਕਤੂਬਰ 2026 ਵਿੱਚ ਮਣੀਪੁਰ ਵਿਖੇ ਹੋਣ ਵਾਲੀਆਂ 70ਵੀਂਆਂ ਸਕੂਲ ਨੈਸ਼ਨਲ ਖੇਡਾਂ ਲਈ ਚੁਣੇ ਗਏ ਹਨ, ਜਿੱਥੇ ਇਹ ਮੁੱਕੇਬਾਜ਼ ਪੰਜਾਬ ਰਾਜ ਦੀ ਨੁਮਾਇੰਦਗੀ ਕਰਨਗੇ।
ਇਸ ਬਿਹਤਰੀਨ ਪ੍ਰਾਪਤੀ 'ਤੇ ਜੀਵਨ ਜੋਤ ਸਿੰਘ, ਡਾਇਰੈਕਟਰ ਆਫ ਟ੍ਰੇਨਿੰਗ PIS ਜਲੰਧਰ ਤੇ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾ, ਬਾਕਸਿੰਗ ਕੋਚ ਅਰਿਹੰਤ ਕੁਮਾਰ ਅਤੇ ਸਮੂਹ ਸਟਾਫ਼ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੀਆਂ ਰਾਸ਼ਟਰੀ ਖੇਡਾਂ ਵਿੱਚ ਬਹਿਤਰੀਨ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।