- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂਡਵੀਆ ਨੇ ਕਿਹਾ 2030 ਸ਼ਤਾਬਦੀ ਰਾਸ਼ਟਰਮੰਡਲ ਖੇਡਾਂ ਤੇ ਅਹਿਮਦਾਬਾਦ ’ਚ 13ਵੀਂ ਰਾਸ਼ਟਰਮੰਡਲ ਖੇਡ ਮੰਤਰੀਆਂ ਦੀ ਮੀਟਿੰਗ ਦੇ ਮੇਜ਼ਬਾਨ ਹੋਣ ਦੇ ਨਾਤੇ, ਅਸੀਂ ਰਾਸ਼ਟਰਮੰਡਲ ਖੇਡਾਂ ਲਈ ਇੱਕ ਸਥਾਈ ਸੰਸਥਾਗਤ ਵਿਰਾਸਤ ਛੱਡਦੇ ਹੋਏ ਸ਼ਾਨਦਾਰ ਖੇਡਾਂ ਦੇ ਆਯੋਜਨ ਲਈ ਵਚਨਬੱਧ ਹਾਂ।

ਗਲਾਸਗੋ (ਪੀਟੀਆਈ): ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ 2030 ’ਚ ਅਹਿਮਦਾਬਾਦ ’ਚ ਸ਼ਤਾਬਦੀ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਦੇ ਹੋਏ ਇਕ ‘ਸਥਾਈ ਸੰਸਥਾਗਤ ਵਿਰਾਸਤ’ ਛੱਡਣ ਲਈ ਵਚਨਬੱਧ ਹੈ। ਇੱਥੇ ਰਾਸ਼ਟਰਮੰਡਲ ਖੇਡ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਮਾਂਡਵੀਆ ਨੇ ਰਾਸ਼ਟਰਮੰਡਲ ਖੇਡਾਂ ਲਈ ਇੱਕ ਹੋਰ ਮਜ਼ਬੂਤ ਤੇ ਮੈਂਬਰ-ਅਗਵਾਈ ਵਾਲੇ ਢਾਂਚੇ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਮਾਂਡਵੀਆ ਨੇ ਕਿਹਾ 2030 ਸ਼ਤਾਬਦੀ ਰਾਸ਼ਟਰਮੰਡਲ ਖੇਡਾਂ ਤੇ ਅਹਿਮਦਾਬਾਦ ’ਚ 13ਵੀਂ ਰਾਸ਼ਟਰਮੰਡਲ ਖੇਡ ਮੰਤਰੀਆਂ ਦੀ ਮੀਟਿੰਗ ਦੇ ਮੇਜ਼ਬਾਨ ਹੋਣ ਦੇ ਨਾਤੇ, ਅਸੀਂ ਰਾਸ਼ਟਰਮੰਡਲ ਖੇਡਾਂ ਲਈ ਇੱਕ ਸਥਾਈ ਸੰਸਥਾਗਤ ਵਿਰਾਸਤ ਛੱਡਦੇ ਹੋਏ ਸ਼ਾਨਦਾਰ ਖੇਡਾਂ ਦੇ ਆਯੋਜਨ ਲਈ ਵਚਨਬੱਧ ਹਾਂ। ਉਨ੍ਹਾਂ ਨੇ ਸ਼ਾਸਨ ਢਾਂਚੇ ਵਿੱਚ ਸੁਧਾਰਾਂ ਇਕ ਮਜ਼ਬੂਤ ਡੋਪਿੰਗ ਵਿਰੋਧੀ ਢਾਂਚੇ ਤੇ ਜ਼ਮੀਨੀ ਪੱਧਰ ’ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਖੇਲੋ ਇੰਡੀਆ’ ਵਰਗੀਆਂ ਪਹਿਲਕਦਮੀਆਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਰਤ ਇਕ ਰਾਸ਼ਟਰਮੰਡਲ ਖੇਡ ਤਾਲਮੇਲ ਫੋਰਮ ਸਥਾਪਤ ਕਰਨ ਦੀ ਯੋਜਨਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ, ਜੋ ਮੰਤਰੀ ਪੱਧਰ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਇੱਕ ਸਾਲਾਨਾ ਪਲੇਟਫਾਰਮ ਵਜੋਂ ਕੰਮ ਕਰੇਗਾ। ਭਾਰਤ 2030 ਤੱਕ ਤਿਆਰੀ ਦੇ ਪੜਾਅ ਦੌਰਾਨ ਮੀਟਿੰਗਾਂ, ਤਕਨੀਕੀ ਵਰਕਸ਼ਾਪਾਂ ਅਤੇ ਖੇਤਰੀ ਸਲਾਹ-ਮਸ਼ਵਰੇ ਦੀ ਮੇਜ਼ਬਾਨੀ ਕਰਕੇ ਖੁਸ਼ ਹੋਵੇਗਾ।
2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਤਿਆਰੀ ਨੂੰ ਦੁਹਰਾਉਂਦੇ ਹੋਏ, ਮਾਂਡਵੀਆ ਨੇ ਕਿਹਾ ਕਿ ਅਹਿਮਦਾਬਾਦ ਇਤਿਹਾਸਕ, ਵਾਤਾਵਰਣ-ਅਨੁਕੂਲ ਤੇ ਯਾਦਗਾਰੀ ਖੇਡਾਂ ਦੇ ਆਯੋਜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਪ੍ਰਸਤਾਵਿਤ ਲੀਡਰਸ਼ਿਪ ਮਾਡਲ ਦਾ ਵੀ ਸਮਰਥਨ ਕੀਤਾ ਜਿਸ ਦੇ ਤਹਿਤ ਅਗਲੀ ਰਾਸ਼ਟਰਮੰਡਲ ਖੇਡ ਮੰਤਰੀਆਂ ਦੀ ਮੀਟਿੰਗ ਦਾ ਮੇਜ਼ਬਾਨ ਦੇਸ਼ ‘ਚੇਅਰ’ ਦੀ ਭੂਮਿਕਾ ਨਿਭਾਏਗਾ, ਜਦ ਕਿ ਰਾਸ਼ਟਰਮੰਡਲ ਖੇਡਾਂ ਦੇ ਸੰਗਠਨ ਦੇ ਪ੍ਰਧਾਨ ‘ਸਹਿ-ਚੇਅਰ’ ਵਜੋਂ ਕੰਮ ਕਰਨਗੇ। ਰਾਸ਼ਟਰਮੰਡਲ ਦੇਸ਼ਾਂ ਨੂੰ ਆਪਸੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦੇ ਹੋਏ, ਮਾਂਡਵੀਆ ਨੇ ਕਿਹਾ, ‘ਆਓ ਅਸੀਂ ਅਜਿਹੀਆਂ ਸੰਸਥਾਵਾਂ ਬਣਾਈਏ ਜੋ ਸਹਿਣਸ਼ੀਲ ਹੋਣ, ਮਜ਼ਬੂਤ ਨਤੀਜੇ ਦੇਣ ਵਾਲੇ ਸਹਿਯੋਗ ਨੂੰ ਮਜ਼ਬੂਤ ਕਰਨ, ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਡਾਂ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਪੂਰੀ ਤਰ੍ਹਾਂ ਵਰਤਣ।’ ਭਾਰਤ ਇਕ ਸੁਰੱਖਿਅਤ, ਸਮਾਵੇਸ਼ੀ ਤੇ ਬਰਾਬਰ-ਮੌਕੇ ਵਾਲੇ ਖੇਡ ਵਾਤਾਵਰਣ ਪ੍ਰਣਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਜੋ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦਾ ਹੈ ਤੇ ਸਾਰਿਆਂ ਲਈ ਮੌਕੇ ਯਕੀਨੀ ਬਣਾਉਂਦਾ ਹੈ।
ਖੇਡ ਮੰਤਰੀ ਭਾਰਤੀ ਭਾਈਚਾਰੇ ਨਾਲ ਕੀਤੀ ਸਾਈਕਲਿੰਗ ਰੈਲੀ
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਇੱਕ ਸਾਈਕਲਿੰਗ ਰੈਲੀ ਦੀ ਅਗਵਾਈ ਕੀਤੀ ਤੇ ਭਾਰਤੀ ਪ੍ਰਵਾਸੀਆਂ ਨੂੰ ਰਾਸ਼ਟਰਮੰਡਲ ਖੇਡਾਂ ਦੌਰਾਨ ‘ਚੀਅਰ ਫਾਰ ਇੰਡੀਆ’ ਮੁਹਿੰਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮਾਂਡਵੀਆ ਨੇ ਸਾਰੇ ਭਾਰਤੀਆਂ ਨੂੰ ‘ਫਿਟ ਇੰਡੀਆ’ ਲਹਿਰ ’ਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਭਾਰਤੀ ਮੂਲ ਦੇ ਲੋਕਾਂ ਨੂੰ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਾਈਕਲਿੰਗ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਪੇਸ਼ ਕਰਦੀ ਹੈ, ਕਿਉਂਕਿ ਇਹ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀ ਹੈ, ਪ੍ਰਦੂਸ਼ਣ ਘਟਾਉਂਦੀ ਹੈ ਅਤੇ ਟ੍ਰੈਫਿਕ ਭੀੜ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਈਕਲਿੰਗ ਪਹਿਲਕਦਮੀ ਰਾਹੀਂ, ਉਨ੍ਹਾਂ ਦਾ ਮੰਤਵ ਦੁਨੀਆ ਨੂੰ ਇਹ ਸੁਨੇਹਾ ਦੇਣਾ ਹੈ ਕਿ ਸਾਈਕਲਿੰਗ ਸਾਡੀ ਸਿਹਤ, ਵਾਤਾਵਰਣ ਤੇ ਗ੍ਰਹਿ ਦੀ ਭਲਾਈ ’ਚ ਯੋਗਦਾਨ ਪਾਉਂਦੀ ਹੈ।