- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Asian Para Games : ਇਸ ਵਾਰ ਭਾਰਤੀ ਖਿਡਾਰੀਆਂ ਦੀ ਜਿੱਤ ਦਾ ਫ਼ੀਸਦ 67.86 ਰਿਹਾ, ਜਦਕਿ ਹਾਂਗਜ਼ੂ ਪੈਰਾ ਏਸ਼ਿਆਈ ਖੇਡਾਂ ’ਚ ਇਹ ਫ਼ੀਸਦ ਕਰੀਬ 35.64 ਸੀ। ਸ਼ੁੱਕਰਵਾਰ ਨੂੰ ਅਥਲੈਟਿਕਸ ’ਚ ਪ੍ਰਣਵ ਸੂਰਮਾ ਨੇ ਕਲੱਬ ਥ੍ਰੋਅ, ਸੁਮਿਤ ਅੰਤਿਲ ਤੇ ਹਨੀ ਨੇ ਜੈਵਲਿਨ ਥ੍ਰੋਅ ’ਚ ਗੋਲਡ ਮੈਡਲ ਜਿੱਤੇ। ਸੰਦੀਪ ਨੇ ਪੁਰਸ਼ਾਂ ਦੀ 400 ਮੀਟਰ ਟੀ64 ਦੌੜ ’ਚ 52.28 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਬੈਡਮਿੰਟਨ ’ਚ ਭਾਰਤ ਨੇ ਤਿੰਨ ਗੋਲਡ ਮੈਡਲ ਜਿੱਤੇ।

ਸਪੋਰਟਸ ਡੈਸਕ, ਨਾਗੋਆ : ਏਸ਼ਿਆਈ ਪੈਰਾ ਖੇਡਾਂ ’ਚ ਭਾਰਤੀ ਪੈਰਾ ਖਿਡਾਰੀਆਂ ਨੇ ਉਮੀਦਾਂ ਤੋਂ ਵਧ ਕੇ ਪ੍ਰਦਰਸ਼ਨ ਕਰਦਿਆਂ ਸ਼ੁੱਕਰਵਾਰ ਨੂੰ ਇਤਿਹਾਸ ਰਚ ਦਿੱਤਾ। ਖੇਡਾਂ ਦੇ ਆਖ਼ਰੀ ਦਿਨ ਨੌਂ ਗੋਲਡ ਮੈਡਲ ਜਿੱਤ ਕੇ ਭਾਰਤ ਨੇ ਆਪਣੀ ਮੁਹਿੰਮ ਦੀ ਸਮਾਪਤੀ 114 ਮੈਡਲਾਂ ਨਾਲ ਕੀਤੀ। ਇਨ੍ਹਾਂ ’ਚ 30 ਗੋਲਡ, 35 ਸਿਲਵਰ ਤੇ 49 ਕਾਂਸੀ ਦੇ ਮੈਡਲ ਸ਼ਾਮਲ ਹਨ। ਭਾਰਤ ਨੇ 2023 ਦੀਆਂ ਹਾਂਗਜ਼ੂ ਪੈਰਾ ਏਸ਼ਿਆਈ ਖੇਡਾਂ ’ਚ ਆਪਣੇ ਪਿਛਲੇ ਸਰਵੋਤਮ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ। ਉਦੋਂ ਭਾਰਤ ਨੇ 27 ਗੋਲਡ ਮੈਡਲਾਂ ਸਮੇਤ 108 ਮੈਡਲ ਜਿੱਤੇ ਸਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਭਾਰਤ ਨੇ ਲਗਪਗ ਅੱਧੇ ਖਿਡਾਰੀਆਂ ਦਾ ਦਲ ਭੇਜਣ ਦੇ ਬਾਵਜੂਦ ਨਵਾਂ ਕੀਰਤੀਮਾਨ ਸਥਾਪਤ ਕੀਤਾ। ਭਾਰਤ ਨੇ ਇਸ ਵਾਰ 168 ਖਿਡਾਰੀਆਂ ਦਾ ਦਲ ਭੇਜਿਆ ਸੀ, ਜਦਕਿ 2023 ’ਚ ਹਾਂਗਜ਼ੂ ’ਚ 303 ਖਿਡਾਰੀਆਂ ਦਾ ਦਲ ਗਿਆ ਸੀ।
ਇਸ ਤਰ੍ਹਾਂ ਇਸ ਵਾਰ ਭਾਰਤੀ ਖਿਡਾਰੀਆਂ ਦੀ ਜਿੱਤ ਦਾ ਫ਼ੀਸਦ 67.86 ਰਿਹਾ, ਜਦਕਿ ਹਾਂਗਜ਼ੂ ਪੈਰਾ ਏਸ਼ਿਆਈ ਖੇਡਾਂ ’ਚ ਇਹ ਫ਼ੀਸਦ ਕਰੀਬ 35.64 ਸੀ। ਸ਼ੁੱਕਰਵਾਰ ਨੂੰ ਅਥਲੈਟਿਕਸ ’ਚ ਪ੍ਰਣਵ ਸੂਰਮਾ ਨੇ ਕਲੱਬ ਥ੍ਰੋਅ, ਸੁਮਿਤ ਅੰਤਿਲ ਤੇ ਹਨੀ ਨੇ ਜੈਵਲਿਨ ਥ੍ਰੋਅ ’ਚ ਗੋਲਡ ਮੈਡਲ ਜਿੱਤੇ। ਸੰਦੀਪ ਨੇ ਪੁਰਸ਼ਾਂ ਦੀ 400 ਮੀਟਰ ਟੀ64 ਦੌੜ ’ਚ 52.28 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਬੈਡਮਿੰਟਨ ’ਚ ਭਾਰਤ ਨੇ ਤਿੰਨ ਗੋਲਡ ਮੈਡਲ ਜਿੱਤੇ।
ਨਿਤੇਸ਼ ਕੁਮਾਰ ਨੇ ਪੁਰਸ਼ ਸਿੰਗਲਜ਼ ਐੱਸਐੱਲ3 ਵਰਗ ਦੇ ਫਾਈਨਲ ’ਚ ਪ੍ਰਮੋਦ ਭਗਤ ਨੂੰ 21-18, 21-16 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ। ਨਵੀਨ ਸ਼ਿਵਕੁਮਾਰ ਨੇ ਪੁਰਸ਼ ਸਿੰਗਲਜ਼ ਐੱਸਐੱਲ4 ਵਰਗ ਦੇ ਫਾਈਨਲ ’ਚ ਇੰਡੋਨੇਸ਼ੀਆ ਦੇ ਫ੍ਰੈਡੀ ਸੇਤਿਆਵਾਨ ਨੂੰ 21-9, 21-17 ਨਾਲ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ। ਥੁਲਾਸਿਮਥੀ ਮੁਰੂਗੇਸਨ ਲਈ ਵੀ ਇਹ ਦਿਨ ਯਾਦਗਾਰੀ ਰਿਹਾ। ਉਨ੍ਹਾਂ ਨੇ ਮਾਨਸੀ ਜੋਸ਼ੀ ਨਾਲ ਮਿਲ ਕੇ ਮਹਿਲਾ ਡਬਲਜ਼ ਐੱਸਐੱਲ3-ਐੱਸਯੂ5 ਵਰਗ ’ਚ ਗੋਲਡ ਮੈਡਲ ਜਿੱਤਿਆ।