ਖਰਾਬ ਸ਼ੁਰੂਆਤ ਦੇ ਬਾਵਜੂਦ ਅਚੂਕ ਨਿਸ਼ਾਨਾ, ਨੀਰੂ ਤੇ ਕਾਇਨਨ ਨੇ ਏਸ਼ਿਆਈ ਰਿਕਾਰਡ ਤੋੜ ਕੇ ਟ੍ਰੈਪ ਮਿਕਸਡ ਟੀਮ ਇਵੈਂਟ 'ਚ ਜਿੱਤਿਆ ਗੋਲਡ
ਟ੍ਰੈਪ ਮਿਕਸਡ ਟੀਮ ਇਵੈਂਟ 'ਚ ਇਹ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ। ਭਾਰਤ ਨੇ ਪਹਿਲੀ ਸੀਰੀਜ਼ 'ਚ 10 'ਚੋਂ 6 ਦਾ ਸਕੋਰ ਕੀਤਾ ਸੀ, ਪਰ ਇਸ ਤੋਂ ਬਾਅਦ ਜਿੱਤ ਪੱਕੀ ਹੋਣ ਤਕ ਇਕ ਵੀ ਟਾਰਗੇਟ ਨਹੀਂ ਖੁੰਝਿਆ। ਕਤਰ ਨੇ ਸਿਲਵਰ ਤੇ ਚੀਨ ਨੇ ਬ੍ਰੌਨਜ਼ ਮੈਡਲ ਜਿੱਤਿਆ।
Publish Date: Wed, 30 Sep 2026 01:33 PM (IST)
Updated Date: Wed, 30 Sep 2026 01:36 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਏਸ਼ੀਅਨ ਗੇਮਜ਼ 2026 'ਚ ਭਾਰਤ ਦੇ ਖਾਤੇ 'ਚ ਇੱਕ ਹੋਰ ਗੋਲਡ ਮੈਡਲ ਆ ਗਿਆ ਹੈ। ਨੀਰੂ ਢਾਂਡਾ-ਕਾਇਨਨ ਚੇਨਾਈ ਨੇ ਟ੍ਰੈਪ ਮਿਕਸਡ ਟੀਮ ਇਵੈਂਟ (ਸ਼ੂਟਿੰਗ) 'ਚ ਸੋਨ ਤਮਗਾ ਜਿੱਤ ਲਿਆ ਹੈ। ਨੀਰੂ ਨੇ ਦੋ ਦਿਨਾਂ 'ਚ ਦੋ ਗੋਲਡ ਮੈਡਲ ਜਿੱਤੇ ਹਨ। ਟ੍ਰੈਪ ਮਿਕਸਡ ਟੀਮ ਇਵੈਂਟ 'ਚ ਇਹ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ। ਭਾਰਤ ਨੇ ਪਹਿਲੀ ਸੀਰੀਜ਼ 'ਚ 10 'ਚੋਂ 6 ਦਾ ਸਕੋਰ ਕੀਤਾ ਸੀ, ਪਰ ਇਸ ਤੋਂ ਬਾਅਦ ਜਿੱਤ ਪੱਕੀ ਹੋਣ ਤਕ ਇਕ ਵੀ ਟਾਰਗੇਟ ਨਹੀਂ ਖੁੰਝਿਆ। ਕਤਰ ਨੇ ਸਿਲਵਰ ਤੇ ਚੀਨ ਨੇ ਬ੍ਰੌਨਜ਼ ਮੈਡਲ ਜਿੱਤਿਆ।
ਸ਼ੁਰੂਆਤ ਖਰਾਬ ਰਹੀ
ਭਾਰਤ ਦੀ ਸ਼ੁਰੂਆਤ ਥੋੜ੍ਹੀ ਲੜਖੜਾਉਂਦੀ ਹੋਈ ਰਹੀ। ਭਾਰਤ ਨੇ ਸ਼ੁਰੂਆਤੀ ਸੀਰੀਜ਼ 'ਚ 10 'ਚੋਂ 6 ਨਿਸ਼ਾਨੇ ਲਗਾਏ ਤੇ ਸਟੈਂਡਿੰਗ 'ਚ ਸਭ ਤੋਂ ਹੇਠਾਂ ਰਿਹਾ। ਪਰ ਚੇਨਾਈ ਅਤੇ ਢਾਂਡਾ ਨੇ ਜ਼ਬਰਦਸਤ ਵਾਪਸੀ ਕੀਤੀ। ਗੋਲਡ ਜਿੱਤਣ ਤਕ ਉਨ੍ਹਾਂ ਨੇ ਇਕ ਵੀ ਨਿਸ਼ਾਨਾ ਨਹੀਂ ਖੁੰਝਾਇਆ। ਭਾਰੀ ਦਬਾਅ ਦੇ ਬਾਵਜੂਦ ਉਨ੍ਹਾਂ ਦਾ ਸੰਜਮ ਵਾਕਈ ਹੈਰਾਨ ਕਰਨ ਵਾਲਾ ਸੀ। ਭਾਰਤ ਨੇ ਇਕ ਅੰਕ ਦੇ ਫਰਕ ਨਾਲ ਜਿੱਤ ਹਾਸਲ ਕਰਕੇ ਪੋਡੀਅਮ 'ਤੇ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਨੇ ਕੁੱਲ 34 ਪੁਆਇੰਟਸ ਨਾਲ ਏਸ਼ਿਆਈ ਰਿਕਾਰਡ ਵੀ ਤੋੜ ਦਿੱਤਾ।
ਸਿਲਵਰ - ਕਤਰ (32/40) ਬ੍ਰਾਂਜ਼ - ਚੀਨ (23/30) ਪਿਤਾ ਨੇ ਕਰਵਾਈ ਸੀ ਜਾਣ-ਪਛਾਣ
ਕਾਇਨ ਡੇਰੀਅਸ ਚੇਨਾਈ (ਜਨਮ 29 ਜਨਵਰੀ 1991) ਭਾਰਤ ਦੇ ਸਭ ਤੋਂ ਕਾਮਯਾਬ ਟ੍ਰੈਪ ਸ਼ੂਟਰਾਂ 'ਚੋਂ ਇਕ ਹਨ ਤੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਨੈਸ਼ਨਲ ਸ਼ੂਟਿੰਗ ਟੀਮ ਦੇ ਅਹਿਮ ਮੈਂਬਰ ਰਹੇ ਹਨ। ਹੈਦਰਾਬਾਦ ਦੇ ਰਹਿਣ ਵਾਲੇ ਕਾਇਨਨ ਨੂੰ ਇਸ ਖੇਡ ਨਾਲ ਉਨ੍ਹਾਂ ਦੇ ਪਿਤਾ ਡੇਰੀਅਸ ਚੇਨਾਈ ਨੇ ਜਾਣੂ ਕਰਵਾਇਆ ਸੀ, ਜੋ ਖੁਦ ਸਾਬਕਾ ਨੈਸ਼ਨਲ ਟ੍ਰੈਪ ਸ਼ੂਟਿੰਗ ਚੈਂਪੀਅਨ ਸਨ। ਕਾਇਨਨ ਨੇ 2003 'ਚ ਆਪਣਾ ਸ਼ੂਟਿੰਗ ਸਫਰ ਸ਼ੁਰੂ ਕੀਤਾ ਅਤੇ ਬਾਅਦ 'ਚ ਚਾਰ ਵਾਰ ਦੇ ਓਲੰਪੀਅਨ ਤੇ ਮਸ਼ਹੂਰ ਕੋਚ ਮਨਸ਼ੇਰ ਸਿੰਘ ਤੋਂ ਟ੍ਰੇਨਿੰਗ ਲਈ।
ਸਾਬਕਾ ਜੂਨੀਅਰ ਨੈਸ਼ਨਲ ਚੈਂਪੀਅਨ ਕਾਇਨਨ ਨੇ 2008 ਕਾਮਨਵੈਲਥ ਯੂਥ ਗੇਮਜ਼ 'ਚ ਟ੍ਰੈਪ ਗੋਲਡ ਮੈਡਲ ਜਿੱਤ ਕੇ ਇੰਟਰਨੈਸ਼ਨਲ ਪੱਧਰ 'ਤੇ ਆਪਣੀ ਪਛਾਣ ਬਣਾਈ। ਉਨ੍ਹਾਂ ਨੇ 2016 'ਚ ਭਾਰਤ ਲਈ ਓਲੰਪਿਕ ਕੋਟਾ ਹਾਸਲ ਕੀਤਾ ਅਤੇ ਰਿਓ ਓਲੰਪਿਕ ਗੇਮਜ਼ 'ਚ ਪੁਰਸ਼ਾਂ ਦੇ ਟ੍ਰੈਪ ਇਵੈਂਟ 'ਚ ਦੇਸ਼ ਦੀ ਨੁਮਾਇੰਦਗੀ ਕੀਤੀ।
ਉਨ੍ਹਾਂ ਦੇ ਕਰੀਅਰ ਦਾ ਇਕ ਹੋਰ ਅਹਿਮ ਪੜਾਅ ਹਾਂਗਜ਼ੂ 'ਚ 2022 ਏਸ਼ੀਅਨ ਗੇਮਜ਼ ਦੌਰਾਨ ਆਇਆ, ਜਿੱਥੇ ਉਨ੍ਹਾਂ ਨੇ ਪੁਰਸ਼ਾਂ ਦੇ ਟ੍ਰੈਪ ਟੀਮ ਇਵੈਂਟ 'ਚ ਗੋਲਡ ਮੈਡਲ ਅਤੇ ਵਿਅਕਤੀਗਤ ਟ੍ਰੈਪ ਇਵੈਂਟ 'ਚ ਬ੍ਰਾਂਜ਼ ਮੈਡਲ ਜਿੱਤਿਆ। ਇਸ ਨਾਲ ਸ਼ੂਟਿੰਗ 'ਚ ਭਾਰਤ ਦੇ ਰਿਕਾਰਡ-ਤੋੜ ਪ੍ਰਦਰਸ਼ਨ 'ਚ ਯੋਗਦਾਨ ਪਿਆ। ਆਪਣੀ ਨਿਰੰਤਰਤਾ, ਸੰਜਮ ਅਤੇ ਤਕਨੀਕੀ ਸਟੀਕਤਾ ਲਈ ਪਛਾਣੇ ਜਾਂਦੇ ਕਾਇਨਨ, ਇੰਟਰਨੈਸ਼ਨਲ ਸਰਕਟ 'ਤੇ ਭਾਰਤ ਦੇ ਸਭ ਤੋਂ ਤਜਰਬੇਕਾਰ ਅਤੇ ਭਰੋਸੇਮੰਦ ਟ੍ਰੈਪ ਸ਼ੂਟਰਾਂ 'ਚੋਂ ਇੱਕ ਹਨ।
ਉਪਲਬਧੀਆਂ
ਗੋਲਡ: 2008 ਕਾਮਨਵੈਲਥ ਯੂਥ ਗੇਮਜ਼, ਪੁਣੇ, ਭਾਰਤ – ਟ੍ਰੈਪ (ਪੁਰਸ਼)
ਗੋਲਡ: 2021 ISSF ਵਰਲਡ ਕੱਪ, ਨਵੀਂ ਦਿੱਲੀ, ਭਾਰਤ – ਪੁਰਸ਼ਾਂ ਦੀ ਟ੍ਰੈਪ ਟੀਮ
ਸਿਲਵਰ: 2022 ISSF ਵਰਲਡ ਕੱਪ, ਲੋਨਾਟੋ, ਇਟਲੀ – ਪੁਰਸ਼ਾਂ ਦੀ ਟ੍ਰੈਪ ਟੀਮ
ਗੋਲਡ: 2022 ਏਸ਼ੀਅਨ ਗੇਮਜ਼, ਹਾਂਗਜ਼ੂ, ਚੀਨ – ਪੁਰਸ਼ਾਂ ਦੀ ਟ੍ਰੈਪ ਟੀਮ
ਬ੍ਰੌਨਜ਼: 2022 ਏਸ਼ੀਅਨ ਗੇਮਜ਼, ਹਾਂਗਜ਼ੂ, ਚੀਨ – ਪੁਰਸ਼ਾਂ ਦਾ ਵਿਅਕਤੀਗਤ ਟ੍ਰੈਪ