- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਮਹਿਲਾ ਸਟਾਰ ਬੱਲੇਬਾਜ਼ ਐੱਮਸੀ ਮੈਰੀ ਕਾਮ ਨੇ ਵਰਲਡ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਮੈਰੀਕਾਮ ਨੇ 51 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ 'ਚ ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੀਟ ਵੇਲੇਨਸਿਆ ਨੂੰ 5-0 ਨਾਲ ਹਰਾ ਕੇ ਆਪਣਾ ਮੈਡਲ ਪੱਕਾ ਕੀਤਾ। ਇਸ ਮੈਡਲ ਨੂੰ ਜਿੱਤਣ ਵਾਲੀ ਮੈਰੀ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਆਪਣੇ ਮੈਡਲਾਂ ਦੀ ਗਿਣਤੀ ਅੱਠ ਕਰ ਲਈ...

ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਮਹਿਲਾ ਸਟਾਰ ਬੱਲੇਬਾਜ਼ ਐੱਮਸੀ ਮੈਰੀ ਕਾਮ ਨੇ ਵਰਲਡ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਮੈਰੀਕਾਮ ਨੇ 51 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ 'ਚ ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੀਟ ਵੇਲੇਨਸਿਆ ਨੂੰ 5-0 ਨਾਲ ਹਰਾ ਕੇ ਆਪਣਾ ਮੈਡਲ ਪੱਕਾ ਕੀਤਾ। ਇਸ ਮੈਡਲ ਨੂੰ ਜਿੱਤਣ ਵਾਲੀ ਮੈਰੀ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਆਪਣੇ ਮੈਡਲਾਂ ਦੀ ਗਿਣਤੀ ਅੱਠ ਕਰ ਲਈ। ਅਜਿਹਾ ਕਰਨ ਵਾਲੀ ਮੈਰੀ ਦੁਨੀਆ ਦੀ ਪਹਿਲੀ ਮੁੱਕੇਬਾਜ਼ ਬਣ ਗਈ ਹੈ।
ਸੈਮੀਫਾਈਨਲ 'ਚ ਸ਼ਨਿਚਰਵਾਰ ਨੂੰ ਮੈਰੀਕਾਮ ਦਾ ਮੁਕਾਬਲਾ ਤੁਰਕੀ ਦੇ ਬੁਸੇਨਾਜ ਕਾਕੀਰੋਗਲੁਕੀ ਨਾਲ ਹੋਵੇਗਾ। ਬੁਸੇਨਾਜ ਯੂਰੋਪੀਅਨ ਚੈਂਪੀਅਨਸ਼ਿਪ ਤੇ ਯੂਰੋਪੀਅਨ ਗੇਮਸ ਦੀ ਮੌਜੂਦਾ ਚੈਂਪੀਅਨ ਹੈ।
ਭਾਰਤੀ ਮਹਿਲਾ ਟੀਮ ਦੀ ਸਭ ਤੋਂ ਅਨੁਭਵੀ ਮੁੱਕੇਬਾਜ਼ ਐੱਮਸੀ ਮੈਰੀਕਾਮ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਸੈਮੀਫਾਈਨਲ 'ਚ ਥਾਂ ਬਣਾਈ। ਇਸ 'ਚ ਮੈਰੀ ਨੇ ਕੋਲੰਬੀਆ ਦੀ ਮੁੱਕੇਬਾਜ਼ ਖ਼ਿਲਾਫ਼ ਸਖ਼ਤ ਮੁਕਾਬਲੇ 'ਚ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਹੀ ਉਨ੍ਹਾਂ ਨੇ ਕਾਰਨਾਮਾ ਕਰ ਦਿਖਾਇਆ ਜੋ ਅਜੇ ਤਕ ਕੋਈ ਮਹਿਲਾ ਨਹੀਂ ਕਰ ਪਾਈ ਸੀ। ਮੈਰੀ ਨੇ ਵਿਸ਼ਵ ਚੈਂਪੀਅਨਸ਼ਿਪ 'ਚ 8ਵਾਂ ਮੈਡਲ ਪੱਕਾ ਕੀਤਾ। 36 ਸਾਲ ਦੀ ਮੈਰੀ ਨੇ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ 'ਚ 7 ਮੈਡਲ ਜਿੱਤੇ ਸੀ ਤੇ ਉਹ ਵਿਸ਼ਵ ਰਿਕਾਰਡ ਦੇ ਬਰਾਬਰ ਸੀ।