- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਜਾ ਦਰਜਾ ਹਾਸਲ ਸਪੇਨ ਦਾ ਅਲਕਰਾਜ਼ ਗੁੱਟ ਦੀ ਸੱਟ ਕਾਰਨ ਚਾਰ ਮਹੀਨਿਆਂ ਤੱਕ ਬਾਹਰ ਬੈਠਣ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਤੇ 72ਵੇਂ ਰੈਂਕ ਦੇ ਪੁਰਤਗਾਲੀ ਖਿਡਾਰੀ ਸਾਹਮਣੇ ਉਸਨੇ ਆਪਣਾ ਪਹਿਲਾਂ ਵਾਲਾ ਅੰਦਾਜ਼ ਦਿਖਾਇਆ। ਸਾਲ 2004 ਤੋਂ 2008 ਤੱਕ ਲਗਾਤਾਰ ਪੰਜ ਵਾਰ ਯੂਐੱਸ ਓਪਨ ਜਿੱਤਣ ਵਾਲੇ ਰੋਜਰ ਫੈਡਰਰ ਤੋਂ ਬਾਅਦ ਹਾਲੇ ਤੱਕ ਕੋਈ ਵੀ ਮਰਦ ਖਿਡਾਰੀ ਲਗਾਤਾਰ ਦੋ ਵਾਰ ਯੂਐੱਸ ਓਪਨ ਨਹੀਂ ਜਿੱਤ ਸਕਿਆ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਪਣੇ ਤੀਜੇ ਯੂਐੱਸ ਓਪਨ ਖ਼ਿਤਾਬ ਦੀ ਭਾਲ ’ਚ ਉਤਰੇ ਕਾਰਲੋਸ ਅਲਕਰਾ਼ਜ ਨੇ ਪਹਿਲੇ ਸੈੱਟ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਆਰਥਰ ਐਸ਼ ਸਟੇਡੀਅਮ ’ਚ ਹਾਇਮੇ ਫਰੀਆ ਨੂੰ 4-6, 6-0, 6-3, 6-2 ਨਾਲ ਹਰਾ ਕੇ ਤੀਜੇ ਦੌਰ ’ਚ ਐਂਟਰੀ ਕਰ ਲਈ ਹੈ। ਤੀਜਾ ਦਰਜਾ ਹਾਸਲ ਸਪੇਨ ਦਾ ਅਲਕਰਾਜ਼ ਗੁੱਟ ਦੀ ਸੱਟ ਕਾਰਨ ਚਾਰ ਮਹੀਨਿਆਂ ਤੱਕ ਬਾਹਰ ਬੈਠਣ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਤੇ 72ਵੇਂ ਰੈਂਕ ਦੇ ਪੁਰਤਗਾਲੀ ਖਿਡਾਰੀ ਸਾਹਮਣੇ ਉਸਨੇ ਆਪਣਾ ਪਹਿਲਾਂ ਵਾਲਾ ਅੰਦਾਜ਼ ਦਿਖਾਇਆ। ਸਾਲ 2004 ਤੋਂ 2008 ਤੱਕ ਲਗਾਤਾਰ ਪੰਜ ਵਾਰ ਯੂਐੱਸ ਓਪਨ ਜਿੱਤਣ ਵਾਲੇ ਰੋਜਰ ਫੈਡਰਰ ਤੋਂ ਬਾਅਦ ਹਾਲੇ ਤੱਕ ਕੋਈ ਵੀ ਮਰਦ ਖਿਡਾਰੀ ਲਗਾਤਾਰ ਦੋ ਵਾਰ ਯੂਐੱਸ ਓਪਨ ਨਹੀਂ ਜਿੱਤ ਸਕਿਆ ਹੈ। ਜੇ ਅਲਕਰਾਜ਼ 2026 ’ਚ ਚੈਂਪੀਅਨ ਬਣਦਾ ਹੈ ਤਾਂ ਉਹ ਬੀਤੇ ਕਈ ਸਾਲਾਂ ’ਚ ਯੂਐੱਸ ਓਪਨ ਖ਼ਿਤਾਬ ਬਚਾਉਣ ਵਾਲਾ ਸਿਰਫ ਦੂਜਾ ਖਿਡਾਰੀ ਬਣ ਜਾਵੇਗਾ। ਅਲਕਰਾਜ਼ ਨੇ 2022 ਤੇ 2025 ’ਚ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੋਇਆ ਹੈ।
ਇਸ ਸਾਲ ਦੀ ਸ਼ੁਰੂਆਤ ’ਚ ਆਸਟ੍ਰੇਲੀਅਨ ਓਪਨ ਜਿੱਤ ਵਾਲੇ ਅਲਕਰਾਜ਼ ਨੇ ਕਿਹਾ ਕਿ 22 ਸਾਲ ਦੀ ਉਮਰ ’ਚ ਕਰੀਅਰ ਸਲੈਮ (ਚਾਰੇ ਗਰੈਂਡ ਸਲੈਮ ਘੱਟ ਤੋਂ ਘੱਟ ਇਕ ਵਾਰ ਜਿੱਤਣਾ) ਪੂਰਾ ਕਰਦੇ ਹੋਏ ਇਹ ਉਪਲੱਬਧੀ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣਨ ਦਾ ਕਾਰਨਾਮਾ ਕੀਤਾ ਸੀ। ਹਾਲਾਂਕਿ, ਇਨ੍ਹਾਂ ਉਪਲੱਬਧੀਆਂ ਨਾਲ ਪ੍ਰਭਾਵਿਤ ਹੋਏ ਬਿਨਾਂ ਫਰੀਆ ਨੇ ਸ਼ੁਰੂਆਤ ’ਚ ਹੀ ਦਰਸ਼ਕਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਪਹਿਲਾ ਸੈੱਟ ਫਟਾਫਟ 6-4 ਨਾਲ ਆਪਣੇ ਨਾਂ ਕਰ ਲਿਆ। ਹਾਲਾਂਕਿ ਇਸ ਝਟਕੇ ਤੋਂ ਬਾਅਦ ਅਲਕਰਾਜ਼ ਨੇ ਆਪਣਾ ਭਿਆਨਕ ਰੂਪ ਦਿਖਾਇਆ ਤੇ ਫਰੀਆ ਨੂੰ ਕੋਈ ਮੌਕਾ ਨਾ ਦਿੰਦੇ ਹੋਏ ਦੂਜਾ ਸੈੱਟ 6-0 ਨਾਲ ਆਪਣੇ ਨਾਂ ਕਰ ਲਿਆ। ਮੈਚ ’ਚ ਵਾਪਸੀ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅਗਲੇ ਦੋਵੇਂ ਸੈੱਟ 6-3, 6-2 ਨਾਲ ਆਪਣੇ ਨਾਂ ਕਰ ਲਏ। ਅਲਕਰਾ਼ਜ ਨੇ ਤੀਜੇ ਟੈਸਟ ’ਚ ਫਰੀਆ ਦੀ ਸਰਵਿਸ ਲਗਾਤਾਰ ਪੰਜ ਵਾਰ ਤੋੜੀ।
ਹੋਰਨਾਂ ਮੈਚਾਂ ’ਚ ਅੱਠਵਾਂ ਦਰਜਾ ਹਾਸਲ ਬੈਨ ਸ਼ੈਲਟਨ ਨੇ ਹਰਬਰਟ ਹਰਕੈਜ਼ ਨੂੰ 6-3, 5-7, 7-6 (3), 7-5 ਨਾਲ ਮਾਤ ਦਿੱਤੀ, ਜਦਕਿ ਸੱਤਵਾਂ ਦਰਜਾ ਹਾਸਲ ਦਾਨਿਲ ਮੇਦਵੇਦੇਵ ਨੇ ਸੇਬੈਸਟੀਅਨ ਗੋਜ਼ਰਨੀ ਨੂੰ 6-3, 6-3, 7-5 ਨਾਲ ਹਰਾਇਆ। ਆਪਣੇ ਮੈਚ ਦੌਰਾਨ ਮੇਦਵੇਦੇਵ ਅੰਪਾਇਰ ਤੋਂ ਨਾਖ਼ੁਸ਼ ਦਿਸਿਆ ਜਦੋਂ ਨੈੱਟ ’ਤੇ ਬੈਠੇ ਦੋ ਪੰਛੀਆਂ ਕਾਰਨ ਅੰਪਾਇਰ ਨੇ ਉਸ ਨੂੰ ਇਕ ਪੁਆਇੰਟ ਦੁਬਾਰਾ ਖੇਡਣ ’ਤੇ ਮਜਬੂਰ ਕਰ ਦਿੱਤਾ। ਛੇਵਾਂ ਦਰਜਾ ਹਾਸਲ ਐਲੇਕਸ ਡੇ ਮਿਨੌਰ ਨੇ ਇਟਲੀ ਦੇ ਐਂਡਰੀਆ ਗੁਏਰਿਏਰੀ ਨੂੰ 6-2, 6-2, 6-4 ਨਾਲ ਹਰਾਇਆ।
ਅਮਰੀਕਾ ਦੇ ਐਲੇਕਸ ਮਿਚਲਸਨ ਨੇ ਹਮਵਤਨ ਬ੍ਰੈਂਡਨ ਨਾਕਾਸ਼ਿਮਾ ਨੂੰ 6-3, 6-4, 6-4 ਨਾਲ, ਜਦਕਿ ਨੰਬਰ 11 ਫ੍ਰੈਂਸੇਸ ਟਿਆਫੋ ਨੇ ਜਾਪਾਨੀ ਕੁਆਲੀਫਾਇਰ ਰੇਈ ਸਾਕਾਮੋਤੋ ਨੂੰ 6-3, 7 (7)- 6(2), 7-5 ਨਾਲ ਹਰਾਇਆ, ਜਦਕਿ ਪਹਿਲੇ ਰਾਊਂਡ ’ਚ ਜੋਕੋਵਿਕ ਨੂੰ ਹਰਾਉਣ ਵਾਲੇ ਅਰਜਨਟੀਨਾ ਦੇ ਮਰਿਆਨੋ ਨਾਵੋਨ ਨੇ ਆਪਣੀ ਧਮਕ ਕਾਇਮ ਰੱਖਦੇ ਹੋਏ ਮੈਟੀਓ ਬੇਰੇਟਿਨੀ ਨੂੰ 3-6, 6-3, 6-4, 7-6 (4) ਨਾਲ ਮਾਤ ਦਿੱਤੀ। 12ਵਾਂ ਦਰਜਾ ਹਾਸਲ ਸਪੇਨ ਦੇ 19 ਸਾਲਾ ਰਫਾਏਲ ਜ਼ੋਦਾਰ ਉਲਟਫੇਰ ਦਾ ਸ਼ਿਕਾਰ ਹੋਇਆ ਤੇ ਉਸ ਨੂੰ ਚੀਨ ਦੇ ਬੂ ਯੁਨਚਾਓਕੇਟੇ ਨੇ 6-2, 6-1, 6-1 ਨਾਲ ਹਰਾਇਆ।
---------------
ਸਬਾਲੇਂਕਾ ਤੇ ਮੁਚੋਵਾ ਦੀ ਜਿੱਤ
ਸਿਖਰਲਾ ਦਰਜਾ ਹਾਸਲ ਆਰਿਅਨਾ ਸਬਾਲੇਂਕਾ ਨੇ ਰੂਸ ਦੀ ਪੋਲਿਨਾ ਇਆਤਸੇਂਕੋ ਨੂੰ 6-1, 6-1 ਨਾਲ ਹਰਾ ਕੇ ਤੀਜੇ ਰਾਊਂਡ ’ਚ ਥਾਂ ਪੱਕੀ ਕੀਤੀ। ਆਰਥਰ ਐਸ਼ ਸਟੇਡੀਅਮ ’ਚ ਹੋਏ ਇਸ ਮੈਚ ’ਚ ਸਬਾਲੇਂਕਾ ਪੂਰੀ ਤਰ੍ਹਾਂ ਕੰਟਰੋਲ ’ਚ ਦਿਸੀ ਤੇ ਆਪਣੇ ਲਗਾਤਾਰ ਤੀਜੇ ਯੂਐੱਸ ਓਪਨ ਖ਼ਿਤਾਬ ਵੱਲ ਮਜ਼ਬੂਤੀ ਨਾਲ ਕਦਮ ਵਧਾ ਦਿੱਤੇ। ਕੁਆਲੀਫਾਇਰ ਖਿਡਾਰੀ ਇਯਾਤਸੇਂਕੋ ਸਾਹਮਣੇ ਆਇਅਨਾ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਸਿਰਫ 45 ਮਿੰਟਾਂ ਤੱਕ ਚੱਲੇ ਇਸ ਮੈਚ ’ਚ ਸਬਾਲੇਂਕਾ ਨੇ 24 ਵਿਨਰ ਲਗਾਏ ਤੇ ਅੱਠ ’ਚੋਂ ਛੇ ਬ੍ਰੇਕ ਪੁਆਇੰਟ ਵੀ ਹਾਸਲ ਕੀਤੇ। ਅਗਲੇ ਰਾਊਂਡ ’ਚ ਉਸਦਾ ਮੁਕਾਬਲਾ ਕਮੀਲਾ ਰਖਿਮੋਵਾ ਨਾਲ ਹੋਵੇਗਾ, ਜਿਸ ਵਿਰੁੱਧ ਸਬਾਲੇਂਕਾ ਦਾ 3-0 ਦਾ ਰਿਕਾਰਡ ਹੈ। ਸੱਤਵਾਂ ਦਰਜਾ ਹਾਸਲ ਕੈਰੋਲਿਨਾ ਮੁਚੋਵਾ ਨੇ ਕੇਟੀ ਬੋਲਟਰ ਨੂੰ 6-1, 6-0 ਨਾਲ ਹਰਾ ਕੇ ਤੀਜੇ ਰਾਊਂਡ ’ਚ ਐਂਟਰੀ ਕੀਤੀ ਤਾਂ ਨੰਬਰ 11 ਮਾਰਤਾ ਕੋਸਤਯੁਕ ਨੇ ਸਲੋਆਨੇ ਸਟੀਫਨਸ ਨੂੰ 6-1, 7-5 ਨਾਲ ਹਰਾਇਆ। 31ਵਾਂ ਰੈਂਕ ਹਾਸਲ ਫਰਨਾਂਡੀਜ਼ ਨੇ ਥਾਈਲੈਂਡ ਦੀ ਮਨੰਚਯਾ ਸਵਾਂਗਕਾਵ ਨੂੰ 6-4, 6-1 ਨਾਲ ਹਰਾਇਆ।
---------------------
ਪੰਛੀਆਂ ਕਾਰਨ ਪਰੇਸ਼ਾਨ ਹੋਇਆ ਮੇਦਵੇਦੇਵ
ਰੂਸੀ ਟੈਨਿਸ ਖਿਡਾਰੀ ਦਾਨਿਲ ਮੇਦਵੇਦੇਵ ਆਪਣੀ ਜਿੱਤ ਦੌਰਾਨ ਪੰਛੀਆਂ ਕਾਰਨ ਪਰੇਸ਼ਾਨ ਦਿਸਿਆ। ਦਰਅਸਲ, ਦੂਜੇ ਸੈੱਟ ’ਚ ਇਕ ਰੈਲੀ ਦੌਰਾਨ ਦੋ ਪੰਛੀ ਆ ਕੇ ਨੈੱਟ ’ਤੇ ਬੈਠ ਗਏ ਸਨ ਤੇ ਲਗਪਗ 45 ਸਕਿੰਟਾਂ ਬਾਅਦ ਵੀ ਜਦੋਂ ਉਹ ਆਪਣੀ ਥਾਂ ਤੋਂ ਨਹੀਂ ਹਿੱਲੇ ਤਾਂ ਅੰਪਾਇਰ ਨੇ ਮੈਚ ਰੋਕਣ ਦਾ ਫ਼ੈਸਲਾ ਲਿਆ ਤੇ ਇਹ ਫ਼ੈਸਲਾ ਠੀਕ ਉਸੇ ਸਮੇਂ ਆਇਆ, ਜਦੋਂ ਮੇਦਵੇਦੇਵ ਨੇ ਵਿਨਰ ਮਾਰਿਆ ਸੀ। ਭਾਵ ਜਿਵੇਂ ਹੀ ਉਸਨੇ ਪੁਆਇੰਟ ਜਿੱਤਿਆ, ਅੰਪਾਇਰ ਨੇ ਮੈਚ ਰੁਕਵਾ ਦਿੱਤਾ ਤੇ ਇਹ ਪੁਆਇੰਟ ਮੁੜ ਖੇਡਿਆ ਗਿਆ। ਇਸ ਫ਼ੈਸਲੇ ਨਾਲ ਮੇਦਵੇਦੇਵ ਖਿੱਝ ਗਿਆ ਤੇ ਜਾ ਕੇ ਅੰਪਾਇਰ ਨਾਲ ਲੜਨ ਲੱਗਾ।