
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਕਾਰਨ ਉਨ੍ਹਾਂ ਦੀ ਵਾਪਸੀ ਦੋਹਾ ’ਚ ਹੋਣ ਵਾਲੀ ਡਾਇਮੰਡ ਲੀਗ ਤੱਕ ਮੁਲਤਵੀ ਕਰ ਦਿੱਤੀ ਗਈ। ਉਹ ਗਲਾਸਗੋ ’ਚ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਪਰ ਫਿਰ ਵੀ 85.83 ਮੀਟਰ ਦੀ ਸਰਬੋਤਮ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਣ ’ਚ ਕਾਮਯਾਬ ਰਿਹਾ।

ਲੁਸਾਨੇ, ਪੀਟੀਆਈ : ਭਾਰਤ ਦੇ ਦਿੱਗਜ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਸ਼੍ਰੀਲੰਕਾ ਦੇ ਉੱਭਰਦੇ ਸਟਾਰ ਰਮੇਸ਼ ਪਥਿਰਾਗੇ ਸ਼ੁੱਕਰਵਾਰ ਨੂੰ ਲੁਸਾਨੇ ਡਾਇਮੰਡ ਲੀਗ ’ਚ ਇੱਕ ਵਾਰ ਫਿਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ, ਜਿਸ ਨਾਲ ਭਾਰਤੀ ਡਾਇਮੰਡ ਲੀਗ ਦੇ ਫਾਈਨਲ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਪਥਿਰਾਗੇ ਨੇ ਸੋਨ ਤੇ ਚੋਪੜਾ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਤਿੰਨ ਹਫਤੇ ਬਾਅਦ ਇਹ ਦੋਵੇਂ ਖਿਡਾਰੀ ਫਿਰ ਤੋਂ ਇਕ-ਦੂਸਰੇ ਦੇ ਸਾਹਮਣੇ ਹੋਣਗੇ। 23 ਸਾਲਾ ਪਥਿਰਾਗੇ ਇਸ ਸੀਜ਼ਨ ’ਚ ਆਪਣੇ ਕਰੀਅਰ ਦੀ ਬਿਹਤਰੀਨ ਫਾਰਮ ’ਚ ਚੱਲ ਰਿਹਾ ਹੈ। ਦੋਹਾ ਤੇ ਰੋਮ ਡਾਇਮੰਡ ਲੀਗ ’ਚ ਜਿੱਤਣ ਤੋਂ ਇਲਾਵਾ ਉਹ ਗਲਾਸਗੋ ’ਚ ਵੀ 89.75 ਮੀਟਰ ਥਰੋਅ ਨਾਲ ਗੋਲਡ ਮੈਡਲ ਜਿੱਤ ਚੁੱਕਾ ਹੈ। ਉਸ ਨੇ ਜੂਨ ’ਚ ਰੋਮ ’ਚ 92.62 ਮੀਟਰ ਦੀ ਸਰਬੋਤਮ ਥਰੋਅ ਦੇ ਨਾਲ 90 ਮੀਟਰ ਦੇ ਮਾਣ ਵਾਲੇ ਨਿਸ਼ਾਨ ਨੂੰ ਵੀ ਪਾਰ ਕੀਤਾ।
ਸ੍ਰੀਲੰਕਾ ਦੇ ਇਸ ਖਿਡਾਰੀ ਨੇ ਇਸ ਸੀਜ਼ਨ ’ਚ ਹੁਣ ਤੱਕ ਜਿਨ੍ਹਾਂ 9 ਮੁਕਾਬਲਿਆਂ ’ਚ ਹਿੱਸਾ ਲਿਆ ਹੈ, ਉਨ੍ਹਾਂ ’ਚੋਂ 8 ਜਿੱਤੇ ਹਨ। ਉਹ ਪਹਿਲਾਂ ਹੀ ਡਾਇਮੰਡ ਲੀਗ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਚੁੱਕਾ ਹੈ। ਦੂਜੇ ਪਾਸੇ ਨੀਰਜ ਪਿਛਲੇ ਸਾਲ ਸਤੰਬਰ ਤੋਂ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਤੋਂ ਪੀੜਤ ਹਨ। ਇਸ ਕਾਰਨ ਉਨ੍ਹਾਂ ਦੀ ਵਾਪਸੀ ਦੋਹਾ ’ਚ ਹੋਣ ਵਾਲੀ ਡਾਇਮੰਡ ਲੀਗ ਤੱਕ ਮੁਲਤਵੀ ਕਰ ਦਿੱਤੀ ਗਈ। ਉਹ ਗਲਾਸਗੋ ’ਚ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਪਰ ਫਿਰ ਵੀ 85.83 ਮੀਟਰ ਦੀ ਸਰਬੋਤਮ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਣ ’ਚ ਕਾਮਯਾਬ ਰਿਹਾ। ਇਸ 28 ਸਾਲਾ ਭਾਰਤੀ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਕਿਹਾ ਸੀ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੀ ਫਿਟਨੈੱਸ ਪਹਿਲਾਂ ਵਰਗੀ ਹੈ ਪਰ ਮੈਂ ਹੌਲੀ-ਹੌਲੀ ਇਸ ਨੂੰ ਹਾਸਲ ਕਰਨ ਵੱਲ ਵਧ ਰਿਹਾ ਹਾਂ।
ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਨੀਰਜ ਸਵਿਟਜ਼ਰਲੈਂਡ ਦੇ ਬੀਲ ਚਲੇ ਗਏ ਸਨ, ਜਿੱਥੇ ਉਹ ਆਪਣੇ ਬਚਪਨ ਦੇ ਕੋਚ ਜੈਵੀਰ ਚੌਧਰੀ ਤੇ ਫਿਜ਼ੀਓ ਈਸ਼ਾਨ ਮਾਰਵਾਹ ਨਾਲ ਅਭਿਆਸ ਕਰ ਰਿਹਾ ਸੀ। ਮੌਜੂਦਾ ਵਿਸ਼ਵ ਚੈਂਪੀਅਨ ਅਰਸ਼ਦ ਨਦੀਮ ਤੇ ਜਰਮਨੀ ਦੇ ਯੂਰਪੀਅਨ ਚੈਂਪੀਅਨ ਜੂਲੀਅਨ ਵੇਬਰ ਦੇ ਹਟਣ ਨਾਲ ਲੁਸਾਨੇ ਡਾਇਮੰਡ ਲੀਗ ਦੀ ਚਮਕ ਕੁਝ ਫਿੱਕੀ ਪੈ ਗਈ ਹੈ। ਨਦੀਮ 2024 ਉਲੰਪਿਕ ’ਚ 92.97 ਮੀਟਰ ਦੇ ਰਿਕਾਰਡ ਥਰੋਅ ਨਾਲ ਸੋਨ ਤਮਗਾ ਜਿੱਤਣ ਤੋਂ ਬਾਅਦ ਸੰਘਰਸ਼ ਕਰ ਰਿਹਾ ਹੈ। ਇਸ ਸੀਜ਼ਨ ’ਚ ਉਸ ਦਾ ਸਰਬੋਤਮ ਪ੍ਰਦਰਸ਼ਨ 78.63 ਮੀਟਰ ਰਿਹਾ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ ’ਚ 77.41 ਮੀਟਰ ਨਾਲ 9ਵਾਂ ਸਥਾਨ ਹਾਸਲ ਕੀਤਾ ਸੀ। ਵੇਬਰ ਨੇ ਬਰਮਿੰਘਮ ’ਚ ਯੂਰਪੀਅਨ ਚੈਂਪੀਅਨਸ਼ਿਪ ’ਚ 90.40 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ। ਮੌਜੂਦਾ ਵਿਸ਼ਵ ਚੈਂਪੀਅਨ ਤ੍ਰਿਨੀਦਾਦ ਤੇ ਟੋਬੈਗੋ ਦੇ ਕੇਸ਼ੌਰਨ ਵਾਲਕੋਟ ਤੇ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਦੀ ਮੌਜੂਦਗੀ ਨਾਲ ਮੁਕਾਬਲਾ ਅਜੇ ਵੀ ਸਖ਼ਤ ਹੋਵੇਗਾ।
ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਅਮਰੀਕਾ ਦੇ ਕਰਟਿਸ ਥਾਮਸਨ ਤੇ ਚੈੱਕ ਗਣਰਾਜ ਦੇ ਉਲੰਪਿਕ ਚਾਂਦੀ ਦਾ ਤਮਗਾ ਜੇਤੂ ਜੈਕਬ ਵੈਡਲੇਜ ਵੀ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ 9 ਖਿਡਾਰੀਆਂ ’ਚ ਸ਼ਾਮਲ ਹਨ। ਸੀਜ਼ਨ ਦੇ ਅੰਤ ’ਚ ਹੋਣ ਵਾਲੇ ਡਾਇਮੰਡ ਲੀਗ ਫਾਈਨਲਸ ਦੀ ਰੈਂਕਿੰਗ ’ਚ ਉੱਪਰ ਜਾਣ ਲਈ ਨੀਰਜ ਲਈ ਲੁਸਾਨੇ ’ਚ ਮੁਕਾਬਲਾ ਮਹੱਤਵਪੂਰਨ ਹੈ। ਉਹ ਫਿਲਹਾਲ 6 ਅੰਕਾਂ ਨਾਲ 7ਵੇਂ ਸਥਾਨ ’ਤੇ ਹੈ। ਰੈਂਕਿੰਗ ’ਚ ਚੋਟੀ ਦੇ 6 ਖਿਡਾਰੀ 4 ਅਤੇ 5 ਸਤੰਬਰ ਨੂੰ ਬ੍ਰਸੇਲਜ਼ ’ਚ ਹੋਣ ਵਾਲੇ ਡਾਇਮੰਡ ਲੀਗ ਫਾਈਨਲ ’ਚ ਹਿੱਸਾ ਲੈਣਗੇ।