ਉਮਰ ਸਿਰਫ਼ ਅੰਕੜਾ: ਬਜ਼ੁਰਗ ਅਥਲੀਟਾਂ ਨੇ ਮੈਦਾਨ 'ਤੇ ਦਿਖਾਇਆ ਦਮ, 87 ਸਾਲਾ ਛੱਜੂ ਰਾਮ ਨੇ ਲੰਬੀ ਛਾਲ ਤੇ ਸ਼ਾਟਪੁੱਟ 'ਚ ਜਿੱਤਿਆ ਗੋਲਡ
ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਖੇ 87 ਸਾਲਾ ਛੱਜੂ ਰਾਮ ਵਾਸੀ ਧਨੌਲਾ ਨੇ 70 ਸਾਲ ਤੋਂ ਵੱਧ ਉਮਰ ਵਰਗ ਦੀ ਲੰਬੀ ਛਾਲ ਤੇ ਸ਼ਾਟਪੁੱਟ ਖੇਡ 'ਚ ਸੋਨ ਤਗਮੇ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਉਹ 1998 ਤੋਂ ਲਗਾਤਾਰ ਬਲਾਕ, ਜ਼ਿਲ੍ਹਾ, ਸੂਬਾ ਤੇ ਕੌਮੀ ਪੱਧਰ ਦੀਆਂ ਖੇਡਾਂ 'ਚ ਹਿੱਸਾ ਲੈ ਰਹੇ ਹਨ ਤੇ ਕੌਮੀ ਪੱਧਰ ’ਤੇ ਵੀ ਅਹਿਮ ਮਕਾਮ ਹਾਸਲ ਕਰ ਚੁੱਕੇ ਹਨ।
Publish Date: Tue, 15 Sep 2026 04:34 PM (IST)
Updated Date: Tue, 15 Sep 2026 04:39 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੇ ਹੁਕਮਾਂ 'ਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਲਾਕ ਬਰਨਾਲਾ ਦੇ ਦੂਜੇ ਦਿਨ ਹੋਏ ਮੁਕਾਬਲਿਆਂ 'ਚ ਬਜ਼ੁਰਗ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੌਜਵਾਨਾਂ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ।
ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਖੇ 87 ਸਾਲਾ ਛੱਜੂ ਰਾਮ ਵਾਸੀ ਧਨੌਲਾ ਨੇ 70 ਸਾਲ ਤੋਂ ਵੱਧ ਉਮਰ ਵਰਗ ਦੀ ਲੰਬੀ ਛਾਲ ਤੇ ਸ਼ਾਟਪੁੱਟ ਖੇਡ 'ਚ ਸੋਨ ਤਗਮੇ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਉਹ 1998 ਤੋਂ ਲਗਾਤਾਰ ਬਲਾਕ, ਜ਼ਿਲ੍ਹਾ, ਸੂਬਾ ਤੇ ਕੌਮੀ ਪੱਧਰ ਦੀਆਂ ਖੇਡਾਂ 'ਚ ਹਿੱਸਾ ਲੈ ਰਹੇ ਹਨ ਤੇ ਕੌਮੀ ਪੱਧਰ ’ਤੇ ਵੀ ਅਹਿਮ ਮਕਾਮ ਹਾਸਲ ਕਰ ਚੁੱਕੇ ਹਨ।
ਇਸੇ ਤਰ੍ਹਾਂ 59 ਸਾਲਾ ਸੁੰਦਰ ਸਿੰਘ ਵਾਸੀ ਰੂੜੇਕੇ ਕਲਾਂ ਨੇ 51 ਤੋਂ 60 ਉਮਰ ਵਰਗ ਦੀ 800 ਮੀਟਰ ਦੌੜ 'ਚ ਸੋਨ ਤਗਮਾ ਜਿੱਤਿਆ, ਜਦਕਿ ਸਰਬਜੀਤ ਕੁਮਾਰ ਵਾਸੀ ਬਰਨਾਲਾ ਦੂਜੇ ਸਥਾਨ ’ਤੇ ਰਹੇ। ਸੁੰਦਰ ਸਿੰਘ ਦੇ ਕੋਚ ਮਨਪ੍ਰੀਤ ਸਿੰਘ ਅਨੁਸਾਰ ਉਹ ਪੂਰੀ ਲਗਨ ਨਾਲ ਤਿਆਰੀ ਕਰਦੇ ਹਨ। ਸੁੰਦਰ ਸਿੰਘ ਦੇਸੀ ਖੁਰਾਕ, ਘਿਓ ਤੇ ਪੰਜੀਰੀ ਨੂੰ ਆਪਣੀ ਸਿਹਤ ਦਾ ਰਾਜ਼ ਮੰਨਦੇ ਹਨ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇਸੇ ਤਰ੍ਹਾਂ ਮਹਿੰਦਰ ਸਿੰਘ 82 ਸਾਲ, ਵਾਸੀ ਹੰਡਿਆਇਆ, 70 ਸਾਲ ਉਮਰ ਵਰਗ ਦੀ ਲੰਬੀ ਛਾਲ ਤੇ ਸ਼ਾਟਪੁੱਟ 'ਚ ਚਾਂਦੀ ਦਾ ਤਗਮਾ। ਉਹ ਪਿਛਲੇ 25 ਸਾਲਾਂ ਤੋਂ ਖੇਡਾਂ ਨਾਲ ਜੁੜੇ ਹਨ ਤੇ ਜੈਵਲਿਨ ਵਾ ਹੈਮਰ ਥਰੋ 'ਚ ਵੀ ਹਿੱਸਾ ਲੈਂਦੇ ਹਨ। ਹਰਨੇਕ ਸਿੰਘ 75 ਸਾਲ 100 ਤੇ 400 ਮੀਟਰ ਦੌੜ 'ਚ ਬਿਨਾਂ ਮੁਕਾਬਲਾ ਜਿੱਤ ਹਾਸਲ ਕੀਤੀ।