- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Indian Boxer Jasmine ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲਾ ਰਾਊਂਡ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ ਇਹ ਰਾਊਂਡ 3-2 ਨਾਲ ਆਪਣੇ ਨਾਮ ਕੀਤਾ। ਜੈਸਮੀਨ ਨੇ ਦੂਜੇ ਰਾਊਂਡ 'ਚ ਵੀ ਆਪਣਾ ਦਮ ਦਿਖਾਇਆ ਤੇ ਇੱਥੇ ਵੀ ਜਿੱਤ ਹਾਸਲ ਕੀਤੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਗਲਾਸਗੋ 'ਚ ਹੋ ਰਹੀਆਂ ਕਾਮਨਵੈਲਥ ਖੇਡਾਂ 'ਚ ਹਰਿਆਣਾ ਦੀ ਧੀ ਪ੍ਰੀਤੀ ਪਵਾਰ ਤੋਂ ਬਾਅਦ ਭਿਵਾਨੀ ਦੀ ਹੀ ਜੈਸਮੀਨ ਨੇ ਭਾਰਤ ਦੀ ਝੋਲੀ ਇਕ ਹੋਰ ਗੋਲਡ ਮੈਡਲ ਪਾਇਆ ਹੈ। ਉਨ੍ਹਾਂ ਨੇ 57 ਕਿਲੋਗ੍ਰਾਮ ਭਾਰ ਵਰਗ 'ਚ ਇਹ ਮੈਡਲ ਜਿੱਤਿਆ ਹੈ। ਜੈਸਮੀਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲਾ ਰਾਊਂਡ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ ਇਹ ਰਾਊਂਡ 3-2 ਨਾਲ ਆਪਣੇ ਨਾਮ ਕੀਤਾ। ਜੈਸਮੀਨ ਨੇ ਦੂਜੇ ਰਾਊਂਡ 'ਚ ਵੀ ਆਪਣਾ ਦਮ ਦਿਖਾਇਆ ਤੇ ਇੱਥੇ ਵੀ ਜਿੱਤ ਹਾਸਲ ਕੀਤੀ। ਪ੍ਰੀਤੀ ਪਵਾਰ ਦੀ ਗੱਲ ਕਰੀਏ ਤਾਂ ਉਸਨੇ 54 ਕਿੱਲੋ ਭਾਰ ਵਰਗ 'ਚ ਗੋਲਡ ਜਿੱਤ ਕੇ ਇਤਿਹਾਸ ਰਚ ਦਿੱਤਾ। ਪ੍ਰੀਤੀ ਨੇ ਇਹ ਮੁਕਾਬਲਾ 5-0 ਨਾਲ ਜਿੱਤਿਆ। ਕਾਮਨਵੈਲਥ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਕਾਮਨਵੈਲਥ ਖੇਡਾਂ ਦੇ 10ਵੇਂ ਦਿਨ ਦੋ ਗੋਲਡ ਮੈਡਲ ਜਿੱਤੇ ਹਨ।
Commonwealth Games | Indian boxer Jasmine clinched gold medal in the Women's 57kg category pic.twitter.com/K1C6olGnfy
— ANI (@ANI) August 1, 2026
ਜੈਸਮੀਨ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਸੋਨ ਤਮਗਾ ਜਿੱਤੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ।
#WATCH | Indian boxer Jasmine Lamboria clinched the gold medal in the Women's 57kg category at Commonwealth Games
From Bhiwani, her mother, Joginder Kaur, says, "My daughter has clinched the gold medal and we are very proud of her...We were confident that she would win the gold… pic.twitter.com/UZWTJ9viIq
— ANI (@ANI) August 1, 2026
ਇਸ ਖ਼ਬਰ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਸਾਰੇ ਪਾਠਕਾਂ ਨੂੰ ਪਲ-ਪਲ ਦੀਆਂ ਖ਼ਬਰਾਂ ਨਾਲ ਅਪਡੇਟ ਕਰਦੇ ਹਾਂ। ਅਸੀਂ ਲੇਟੈਸਟ ਅਤੇ ਬ੍ਰੇਕਿੰਗ ਨਿਊਜ਼ ਨੂੰ ਤੁਰੰਤ ਹੀ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ। ਪ੍ਰਾਰੰਭਿਕ ਰੂਪ ਵਿੱਚ ਪ੍ਰਾਪਤ ਜਾਣਕਾਰੀ ਦੇ ਮਾਧਿਅਮ ਨਾਲ ਅਸੀਂ ਇਸ ਖ਼ਬਰ ਨੂੰ ਨਿਰੰਤਰ ਅਪਡੇਟ ਕਰ ਰਹੇ ਹਾਂ। ਤਾਜ਼ਾ ਬ੍ਰੇਕਿੰਗ ਨਿਊਜ਼ ਅਤੇ ਅਪਡੇਟਸ ਲਈ ਜੁੜੇ ਰਹੋ ਜਾਗਰਣ ਨਾਲ।