- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਥੇ ਹੀ ਮਿਕਸਡ ਰਿਕਰਵ ਟੀਮ ਵੀ ਇਨ੍ਹਾਂ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ। ਪੁਰਸ਼ ਰਿਕਰਵ ਟੀਮ ਦੇ ਹਿੱਸੇ ਵੀ ਚਾਂਦੀ ਦਾ ਤਮਗਾ ਆਇਆ ਹੈ। ਉੱਥੇ ਹੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਆਪਣਾ ਨਾਮ ਮੈਰੀ ਕੌਮ ਵਾਲੀ ਸੂਚੀ ਵਿੱਚ ਦਰਜ ਕਰਵਾ ਲਿਆ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤ ਲਈ ਅੱਜ ਦਾ ਦਿਨ ਹੁਣ ਤੱਕ ਕਾਫ਼ੀ ਇਤਿਹਾਸਕ ਰਿਹਾ ਹੈ। ਤੀਰਅੰਦਾਜ਼ੀ ਵਿੱਚ ਮਹਿਲਾ ਰਿਕਰਵ ਟੀਮ ਨੇ ਦੱਖਣੀ ਕੋਰੀਆ ਦੇ ਦਬਦਬੇ ਨੂੰ ਖ਼ਤਮ ਕਰਦਿਆਂ ਪਹਿਲੀ ਵਾਰ ਏਸ਼ੀਅਨ ਗੇਮਜ਼ ਵਿੱਚ ਸੋਨ ਤਮਗਾ ਜਿੱਤਿਆ ਹੈ। ਉੱਥੇ ਹੀ ਮਿਕਸਡ ਰਿਕਰਵ ਟੀਮ ਵੀ ਇਨ੍ਹਾਂ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ। ਪੁਰਸ਼ ਰਿਕਰਵ ਟੀਮ ਦੇ ਹਿੱਸੇ ਵੀ ਚਾਂਦੀ ਦਾ ਤਮਗਾ ਆਇਆ ਹੈ। ਉੱਥੇ ਹੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਆਪਣਾ ਨਾਮ ਮੈਰੀ ਕੌਮ ਵਾਲੀ ਸੂਚੀ ਵਿੱਚ ਦਰਜ ਕਰਵਾ ਲਿਆ ਹੈ।
ਬੇਕਹਮ ਫਾਈਨਲ ਲਈ ਨਹੀਂ ਕਰ ਸਕੇ ਕੁਆਲੀਫਾਈ
ਭਾਰਤ ਨੂੰ ਸਾਈਕਲਿੰਗ ਵਿੱਚ ਨਿਰਾਸ਼ਾ ਹੱਥ ਲੱਗੀ ਹੈ। ਡੇਵਿਡ ਬੇਕਹਮ ਐਲਕਾਟੋਚਚੂਂਗੋ ਪੁਰਸ਼ਾਂ ਦੀ ਕੀਰਿਨ ਦੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। ਉਨ੍ਹਾਂ ਦਾ ਸਫ਼ਰ ਸੈਮੀਫਾਈਨਲ ਵਿੱਚ ਹੀ ਖ਼ਤਮ ਹੋ ਗਿਆ। ਭਾਰਤੀ ਖਿਡਾਰੀ ਆਪਣੀ ਹੀਟ ਵਿੱਚ 10.578 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੇ।
ਪੁਰਸ਼ ਰਿਕਰਵ ਟੀਮ ਨੇ ਜਿੱਤਿਆ ਚਾਂਦੀ ਦਾ ਤਮਗਾ
ਭਾਰਤ ਨੂੰ ਤੀਰਅੰਦਾਜ਼ੀ ਵਿੱਚ ਇੱਕ ਹੋਰ ਤਮਗਾ ਮਿਲਿਆ ਹੈ। ਪੁਰਸ਼ ਰਿਕਰਵ ਟੀਮ ਚਾਂਦੀ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ। ਫਾਈਨਲ ਵਿੱਚ ਉਸ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਸੀ। ਦੱਖਣੀ ਕੋਰੀਆ ਦੀ ਟੀਮ ਨੇ ਭਾਰਤ ਨੂੰ 5-1 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੂੰ ਚਾਂਦੀ ਦੇ ਤਮਗੇ ਨਾਲ ਹੀ ਸੰਤੋਖ ਕਰਨਾ ਪਿਆ।