- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਦ ਕ੍ਰਿਕਟ ਟੀਮ ਨੇ ਵੀ ਉਮੀਦਾਂ ’ਤੇ ਖਰਾ ਉਤਰਦਿਆਂ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਸੋਨੇ ਦੇ ਤਮਗੇ ਦਾ ਸਫਲਤਾਪੂਰਵਕ ਬਚਾਅ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ’ਤੇ 211 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ’ਚ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ’ਚ ਸੱਤ ਛੱਕੇ ਸ਼ਾਮਲ ਸਨ। ਤਿਲਕ ਵਰਮਾ ਨੇ 22 ਗੇਂਦਾਂ ’ਚ ਅਜੇਤੂ 51 ਦੌੜਾਂ ਬਣਾ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : 20ਵੀਆਂ ਏਸ਼ਿਆਈ ਖੇਡਾਂ ’ਚ ਹੌਲੀ ਸ਼ੁਰੂਆਤ ਤੋਂ ਬਾਅਦ ਆਖ਼ਰੀ ਦੌਰ ’ਚ ਭਾਰਤੀ ਖਿਡਾਰੀਆਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਪਿਛਲੇ ਤਿੰਨ ਦਿਨਾਂ ’ਚ 15 ਸੋਨੇ ਦੇ ਤਮਗੇ ਜਿੱਤ ਲਏ। ਸ਼ਨਿਚਰਵਾਰ ਨੂੰ ਭਾਰਤੀ ਖਿਡਾਰੀਆਂ ਨੇ ਪੰਜ ਸੋਨੇ ਸਮੇਤ ਨੌਂ ਤਮਗੇ ਜਿੱਤੇ ਅਤੇ ਭਾਰਤ ਕੁੱਲ 85 ਤਮਗਿਆਂ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ। ਇਨ੍ਹਾਂ ’ਚ 21 ਸੋਨੇ ਦੇ ਤਮਗੇ ਸ਼ਾਮਲ ਹਨ। ਹਾਲਾਂਕਿ ਭਾਰਤ ਹਾਂਗਝੂ ’ਚ ਪਿਛਲੀਆਂ ਏਸ਼ਿਆਈ ਖੇਡਾਂ ਦੇ ਆਪਣੇ ਸਰਬੋਤਮ ਪ੍ਰਦਰਸ਼ਨ ਤੋਂ ਦੂਰ ਰਹਿ ਗਿਆ। ਉਦੋਂ ਭਾਰਤੀ ਐਥਲੀਟਾਂ ਨੇ 28 ਸੋਨੇ ਸਮੇਤ 106 ਤਮਗੇ ਜਿੱਤੇ ਸਨ। ਸ਼ਨਿਚਰਵਾਰ ਨੂੰ ਕ੍ਰਿਕਟ, ਹਾਕੀ, ਤੀਰਅੰਦਾਜ਼ੀ, ਗੋਲਫ ਅਤੇ ਕੁਸ਼ਤੀ ’ਚ ਸੋਨਾ ਵਰ੍ਹਿਆ ਅਤੇ ਇਸ ਦੇ ਨਾਲ ਹੀ ਭਾਰਤ ਦੀ ਮੁਹਿੰਮ ਦਾ ਵੀ ਅੰਤ ਹੋ ਗਿਆ। ਇਸ ਵਾਰ ਟੈਨਿਸ ਅਤੇ ਘੁੜਸਵਾਰੀ ’ਚ ਭਾਰਤ ਦੇ ਹੱਥ ਖਾਲੀ ਰਹੇ, ਜਦਕਿ ਬੈਡਮਿੰਟਨ, ਨਿਸ਼ਾਨੇਬਾਜ਼ੀ ਅਤੇ ਐਥਲੈਟਿਕਸ ’ਚ ਤਮਗੇ ਘੱਟ ਹੋਏ ਹਨ। ਇਸ ਵਾਰ ਸ਼ਤਰੰਜ ਨੂੰ ਏਸ਼ਿਆਈ ਖੇਡਾਂ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਿਸ ’ਚ ਪਿਛਲੀ ਵਾਰ ਭਾਰਤ ਨੇ ਦੋ ਤਮਗੇ ਜਿੱਤੇ ਸਨ।
ਕੁਮਕੁਮ-ਪ੍ਰਣਵੀ ਨੇ ਦਿਖਾਈ ਚਮਕ
ਸ਼ਨਿਚਰਵਾਰ ਦਾ ਸਭ ਤੋਂ ਵੱਡਾ ਆਕਰਸ਼ਣ ਕੁਮਕੁਮ ਅਤੇ ਪ੍ਰਣਵੀ ਰਹੀਆਂ। ਕੁਮਕੁਮ ਏਸ਼ਿਆਈ ਖੇਡਾਂ ’ਚ ਨਿੱਜੀ ਰਿਕਰਵ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਤੀਰਅੰਦਾਜ਼ ਬਣੀ। ਉਸ ਨੇ ਫਾਈਨਲ ’ਚ ਦੱਖਣੀ ਕੋਰੀਆ ਦੀ ਓ ਯੇ-ਜਿਨ ਨੂੰ ਸ਼ੂਟਆਊਟ ’ਚ 6-5 ਨਾਲ ਹਰਾਇਆ ਅਤੇ 2028 ਓਲੰਪਿਕ ਕੋਟਾ ਵੀ ਹਾਸਲ ਕੀਤਾ। ਮਰਦ ਰਿਕਰਵ ’ਚ ਨੀਰਜ ਚੌਹਾਨ ਨੇ ਕਾਂਸੇ ਦਾ ਤਮਗਾ ਜਿੱਤਿਆ। ਉਸ ਨੇ ਭਾਰਤ ਦੇ ਹੀ ਧੀਰਜ ਬੋਮਾਦੇਵਰਾ ਨੂੰ ਹਰਾਇਆ। ਉੱਥੇ ਗੋਲਫ ’ਚ 23 ਸਾਲਾ ਮੈਸੂਰ ਦੀ ਪ੍ਰਣਵੀ ਉਰਸ ਨੇ ਮਹਿਲਾ ਨਿੱਜੀ ਮੁਕਾਬਲੇ ’ਚ ਇਤਿਹਾਸਕ ਸੋਨੇ ਦਾ ਤਮਗਾ ਜਿੱਤਿਆ। ਪ੍ਰਣਵੀ ਨੇ ਆਖ਼ਰੀ ਦੌਰ ’ਚ 70 ਦਾ ਸਕੋਰ ਕੀਤਾ ਅਤੇ ਚਾਰ ਦੌਰਾਂ ’ਚ ਕੁੱਲ 15 ਅੰਡਰ 265 ਦੇ ਸਕੋਰ ਨਾਲ ਸੋਨਾ ਜਿੱਤਿਆ। ਉਸ ਨੇ ਦੂਜੇ ਸਥਾਨ ’ਤੇ ਰਹੀ ਖਿਡਾਰਨ ਤੋਂ ਇਕ ਸ਼ਾਟ ਦੀ ਬੜ੍ਹਤ ਬਣਾਈ। ਪ੍ਰਣਵੀ ਦੇ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਵੀ ਚਾਂਦੀ ਦਾ ਤਮਗਾ ਜਿੱਤਿਆ। ਟੀਮ ’ਚ ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ ਵੀ ਸ਼ਾਮਲ ਸਨ।
ਕ੍ਰਿਕਟਾਂ ਨੇ ਪਾਕਿਸਤਾਨ ਨੂੰ ਫਿਰ ਦਿੱਤੀ ਮਾਤ :
ਮਰਦ ਕ੍ਰਿਕਟ ਟੀਮ ਨੇ ਵੀ ਉਮੀਦਾਂ ’ਤੇ ਖਰਾ ਉਤਰਦਿਆਂ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਸੋਨੇ ਦੇ ਤਮਗੇ ਦਾ ਸਫਲਤਾਪੂਰਵਕ ਬਚਾਅ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ’ਤੇ 211 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ’ਚ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ’ਚ ਸੱਤ ਛੱਕੇ ਸ਼ਾਮਲ ਸਨ। ਤਿਲਕ ਵਰਮਾ ਨੇ 22 ਗੇਂਦਾਂ ’ਚ ਅਜੇਤੂ 51 ਦੌੜਾਂ ਬਣਾ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ।
ਹਾਕੀ ’ਚ ਸੋਨੇ ਨਾਲ ਓਲੰਪਿਕ ਟਿਕਟ :
ਹਾਕੀ ’ਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਸੋਨੇ ਦੇ ਨਾਲ ਭਾਰਤ ਨੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰ ਲਿਆ। ਹਰਮਨਪ੍ਰੀਤ 12 ਗੋਲ਼ਾਂ ਨਾਲ ਟੂਰਨਾਮੈਂਟ ਦੇ ਚੋਟੀ ਦੇ ਸਕੋਰਰ ਰਹੇ।
ਕੁਸ਼ਤੀ ’ਚ ਛਾਏ ਅਮਨ :
ਕੁਸ਼ਤੀ ’ਚ ਅਮਨ ਸਹਿਰਾਵਤ ਨੇ ਮਰਦਾਂ ਦੇ 57 ਕਿਲੋ ਵਰਗ ’ਚ ਉੱਤਰੀ ਕੋਰੀਆ ਦੇ ਮੌਜੂਦਾ ਵਿਸ਼ਵ ਚੈਂਪੀਅਨ ਚੋਂਗ ਸੋਂਗ ਹਾਨ ਨੂੰ 10-7 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਅਮਨ ਨੇ ਪਿਛਲੀ ਵਾਰ ਕਾਂਸੇ ਦਾ ਤਮਗਾ ਜਿੱਤਿਆ ਸੀ। ਮਹਿਲਾ 53 ਕਿਲੋ ਵਰਗ ’ਚ ਅੰਤਿਮ ਪੰਘਾਲ ਨੂੰ ਜਾਪਾਨ ਦੀ ਮੋਏ ਮਿਯੂਕਾ ਤੋਂ ਹਾਰ ਮਿਲੀ ਅਤੇ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ। ਉੱਥੇ ਦੀਪਕ ਪੂਨੀਆ ਨੇ ਕਾਂਸੇ ਦਾ ਤਮਗਾ ਜਿੱਤਿਆ।
ਸ਼ਨਿਚਰਵਾਰ ਦੇ ਤਮਗਾ ਜੇਤੂ
- ਮਰਦ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨੇ ਦਾ ਤਮਗਾ
- ਮਰਦ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨੇ ਦੇ ਨਾਲ ਕਟਾਈ ਓਲੰਪਿਕ ਦੀ ਟਿਕਟ
- ਤੀਰਅੰਦਾਜ਼ੀ ’ਚ 17 ਸਾਲਾ ਕੁਮਕੁਮ ਮਹੋੜ ਨੇ ਰਿਕਰਵ ਮੁਕਾਬਲੇ ’ਚ ਨਿੱਜੀ ਸੋਨੇ ਦਾ ਤਮਗਾ ਜਿੱਤਿਆ
- ਗੋਲਫਰ ਪ੍ਰਣਵੀ ਉਰਸ ਨੇ ਮਹਿਲਾ ਗੋਲਫ ’ਚ ਪਹਿਲੀ ਵਾਰ ਦਿਵਾਇਆ ਸੋਨਾ, ਮਹਿਲਾ ਟੀਮ ਨੂੰ ਚਾਂਦੀ
- ਭਲਵਾਨ ਅਮਨ ਸਹਿਰਾਵਤ ਨੇ 57 ਕਿਲੋ ਵਰਗ ’ਚ ਜਿੱਤਿਆ ਸੋਨਾ, ਅੰਤਿਮ ਪੰਘਾਲ ਨੇ 53 ਕਿਲੋ ’ਚ ਚਾਂਦੀ
- ਤੀਰਅੰਦਾਜ਼ੀ ’ਚ ਨੀਰਜ ਨੇ ਰਿਕਰਵ ਨਿੱਜੀ ਮੁਕਾਬਲੇ ’ਚ ਜਿੱਤਿਆ ਕਾਂਸਾ, ਭਲਵਾਨ ਦੀਪਕ ਪੂਨੀਆ ਨੂੰ ਵੀ ਕਾਂਸਾ