- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Sharmila Dhankar ਦੀ ਸਫਲਤਾ 'ਤੇ ਕੋਚ ਟੇਕਚੰਦ ਵੀ ਫੁੱਲੇ ਨਹੀਂ ਸਮਾ ਰਹੇ ਹਨ। ਟੇਕਚੰਦ ਕਹਿੰਦੇ ਹਨ ਕਿ ਜੋ ਮੁਕਾਮ ਉਹ ਆਪਣੇ ਖੇਡ ਕਰੀਅਰ 'ਚ ਪ੍ਰਾਪਤ ਨਹੀਂ ਕਰ ਸਕੇ, ਰਾਸ਼ਟਰਮੰਡਲ ਖੇਡਾਂ 'ਚ ਸ਼ਰਮੀਲਾ ਨੇ ਕਰ ਕੇ ਦਿਖਾ ਦਿੱਤਾ। ਸ਼ਰਮੀਲਾ ਸ਼ੁਰੂ ਤੋਂ ਹੀ ਆਪਣੀ ਖੇਡ ਪ੍ਰਤੀ ਸਮਰਪਿਤ ਤੇ ਅਨੁਸ਼ਾਸਿਤ ਰਹੀ ਹੈ।

ਜਾਗਰਣ ਸੰਵਾਦਦਾਤਾ, ਰੇਵਾੜੀ: ਗੁਰੂ ਪੂਰਨਿਮਾ ਯਾਨੀ ਗੁਰੂਆਂ ਪ੍ਰਤੀ ਆਭਾਰ ਤੇ ਸਨਮਾਨ ਪ੍ਰਗਟ ਕਰਨ ਲਈ ਸਮਰਪਿਤ ਹੋਣ ਦਾ ਦਿਨ। ਅੱਜ ਗੁਰੂ ਪੂਰਨਿਮਾ ਹੈ। ਪੈਰਾ ਖਿਡਾਰੀ ਸ਼ਰਮੀਲਾ ਧਨਖੜ (Sharmila Dhankar) ਨੇ ਰਾਸ਼ਟਰਮੰਡਲ ਖੇਡਾਂ 'ਚ ਗੋਲਡ ਮੈਡਲ ਜਿੱਤ ਕੇ ਆਪਣੇ ਗੁਰੂ ਟੇਕਚੰਦ ਨੂੰ ਅਜਿਹਾ ਤੋਹਫ਼ਾ ਦਿੱਤਾ, ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੀ ਮਾਣ ਨਾਲ ਛਾਤੀ ਚੌੜੀ ਹੋ ਗਈ, ਬਲਕਿ ਆਪਣੇ ਨਾਲ-ਨਾਲ ਕੋਚ ਟੇਕਚੰਦ ਦਾ ਨਾਂ ਵੀ ਪੂਰੇ ਵਿਸ਼ਵ 'ਚ ਰੁਸ਼ਨਾ ਦਿੱਤਾ ਹੈ।
ਸ਼ਰਮੀਲਾ ਦੀ ਸਫਲਤਾ 'ਤੇ ਕੋਚ ਟੇਕਚੰਦ ਵੀ ਫੁੱਲੇ ਨਹੀਂ ਸਮਾ ਰਹੇ ਹਨ। ਟੇਕਚੰਦ ਕਹਿੰਦੇ ਹਨ ਕਿ ਜੋ ਮੁਕਾਮ ਉਹ ਆਪਣੇ ਖੇਡ ਕਰੀਅਰ 'ਚ ਪ੍ਰਾਪਤ ਨਹੀਂ ਕਰ ਸਕੇ, ਰਾਸ਼ਟਰਮੰਡਲ ਖੇਡਾਂ 'ਚ ਸ਼ਰਮੀਲਾ ਨੇ ਕਰ ਕੇ ਦਿਖਾ ਦਿੱਤਾ। ਸ਼ਰਮੀਲਾ ਸ਼ੁਰੂ ਤੋਂ ਹੀ ਆਪਣੀ ਖੇਡ ਪ੍ਰਤੀ ਸਮਰਪਿਤ ਤੇ ਅਨੁਸ਼ਾਸਿਤ ਰਹੀ ਹੈ। ਟੇਕਚੰਦ ਬੋਲੇ, ਸ਼ਰਮੀਲਾ ਖੇਡ ਦੀਆਂ ਬਾਰੀਕੀਆਂ ਬਹੁਤ ਘੱਟ ਸਮੇਂ 'ਚ ਸਮਝਣ ਦੇ ਨਾਲ ਕਮੀਆਂ 'ਚ ਸੁਧਾਰ ਕਰ ਲੈਂਦੀ ਹੈ।
ਭਾਵੇਂ ਕਰੀਬ ਦੋ ਸਾਲਾਂ ਤੋਂ ਸ਼ਰਮੀਲਾ ਸੋਨੀਪਤ ਸਥਿਤ ਭਾਰਤੀ ਖੇਡ ਅਥਾਰਟੀ (SAI) 'ਚ ਅਭਿਆਸ ਕਰ ਰਹੀ ਹੈ, ਇਸ ਤੋਂ ਪਹਿਲਾਂ ਉਹ ਰੇਵਾੜੀ ਦੇ ਰਾਓ ਤੁਲਾ ਰਾਮ ਸਟੇਡੀਅਮ ਵਿੱਚ ਹੀ ਅਭਿਆਸ ਕਰਦੀ ਸੀ। ਇੱਕ ਸੜਕ ਹਾਦਸੇ ਵਿੱਚ ਸਰੀਰਕ ਤੌਰ 'ਤੇ ਦਿਵਿਆਂਗ ਹੋਣ ਤੋਂ ਬਾਅਦ ਟੇਕਚੰਦ ਦਾ ਜੀਵਨ ਅੰਧਕਾਰਮਈ ਸੀ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਖੇਡਾਂ ਵਿੱਚ ਰਾਸ਼ਟਰੀ ਹੀ ਨਹੀਂ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਬਣਾਈ।
ਜਦੋਂ ਸਾਲ 2020 'ਚ ਸ਼ਰਮੀਲਾ ਨੇ ਰਾਓ ਤੁਲਾ ਰਾਮ ਸਟੇਡੀਅਮ 'ਚ ਟੇਕਚੰਦ ਨੂੰ ਵ੍ਹੀਲਚੇਅਰ 'ਤੇ ਖੇਡਦੇ ਹੋਏ ਦੇਖਿਆ ਤੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਮਿਲੀ ਤਾਂ ਸ਼ਰਮੀਲਾ ਦੇ ਮਨ ਵਿਚ ਵਿਚਾਰ ਆਇਆ ਕਿ ਜੋ ਵਿਅਕਤੀ ਸਰੀਰਕ ਦਿਵਿਆਂਗਤਾ ਦੇ ਬਾਵਜੂਦ ਇਸ ਮੁਕਾਮ 'ਤੇ ਪਹੁੰਚ ਸਕਦਾ ਹੈ ਤਾਂ ਉਹ ਤਾਂ ਇੰਨੀ ਲਾਚਾਰ ਵੀ ਨਹੀਂ ਹੈ। ਬੱਸ ਇੱਥੋਂ ਹੀ ਉਨ੍ਹਾਂ ਨੇ ਟੇਕਚੰਦ ਨੂੰ ਆਪਣਾ ਗੁਰੂ ਮੰਨਦੇ ਹੋਏ ਉਨ੍ਹਾਂ ਦੀ ਦੇਖਰੇਖ 'ਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।
ਟੇਕਚੰਦ ਨੇ ਦੱਸਿਆ ਕਿ ਸ਼ਰਮੀਲਾ ਨੇ ਸਾਲ 2021 'ਚ ਪਹਿਲੀ ਵਾਰ ਰਾਸ਼ਟਰੀ ਪੈਰਾ ਅਥਲੈਟਿਕਸ ਦੇ ਡਿਸਕਸ ਥ੍ਰੋ 'ਚ ਹਿੱਸਾ ਲਿਆ ਤੇ ਗੋਲਡ ਮੈਡਲ ਜਿੱਤ ਗਈ। ਫਿਰ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਜੀਵਨ ਅਤੇ ਖੇਡ ਦੀ ਇਸ ਯਾਤਰਾ 'ਚ ਸ਼ਰਮੀਲਾ ਦੇ ਪਤੀ ਅਜੀਤ ਦਾ ਵੀ ਮਾਰਗਦਰਸ਼ਨ ਤੇ ਸਹਿਯੋਗ ਰਿਹਾ, ਜਿਨ੍ਹਾਂ ਨੇ ਸ਼ਰਮੀਲਾ ਨੂੰ ਹਰ ਕਦਮ 'ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਜਦੋਂ ਸ਼ਰਮੀਲਾ ਰਾਓ ਤੁਲਾ ਰਾਮ ਸਟੇਡੀਅਮ 'ਚ ਅਭਿਆਸ ਕਰਨ ਜਾਂਦੀ ਸੀ, ਤਾਂ ਨਾਲ ਦੋਵੇਂ ਧੀਆਂ ਵੀ ਕਦੇ-ਕਦਾਈਂ ਜਾਂਦੀਆਂ ਸਨ। ਜਦੋਂ ਮਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਭਾਗ ਲੈਂਦੇ ਹੋਏ ਪ੍ਰਾਪਤੀਆਂ ਹਾਸਲ ਕਰਨਾ ਸ਼ੁਰੂ ਕੀਤਾ ਤਾਂ ਧੀਆਂ ਨੇ ਵੀ ਖੇਡਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਵੱਡੀ ਧੀ ਅਨੁਜ ਸੀਬੀਐੱਸਈ ਦੇ ਉੱਤਰੀ ਖੇਤਰ ਤਕ ਜੈਵਲਿਨ ਖੇਡਦੇ ਹੋਏ ਮੈਡਲ ਜਿੱਤ ਚੁੱਕੀ ਹੈ, ਉੱਥੇ ਹੀ 10ਵੀਂ 'ਚ ਪੜ੍ਹ ਰਹੀ ਦੂਜੀ ਧੀ ਲਕਸ਼ਮੀ ਲੰਬੀ ਛਾਲ (Long Jump) ਦੀ ਖਿਡਾਰਨ ਹੈ।