
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਚੀਨ ਨਾਲ 2-2 ਨਾਲ ਡਰਾਅ ਨਾਲ ਕੀਤੀ। ਇਸ ਤੋਂ ਬਾਅਦ ਟੀਮ ਨੇ ਦੱਖਣੀ ਅਫਰੀਕਾ ’ਤੇ 6-1 ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਚੀਨ 7 ਅੰਕਾਂ ਨਾਲ ਪੂਲ ’ਚ ਟਾਪ ’ਤੇ ਰਿਹਾ। ਉਸ ਨੇ 2 ਮੈਚ ਜਿੱਤੇ ਤੇ ਇੱਕ ਡਰਾਅ ਰਿਹਾ।

ਐਮਸਟਲਵੀਨ, ਪੀਟੀਆਈ : ਭਾਰਤੀ ਮਹਿਲਾ ਹਾਕੀ ਟੀਮ ਨੇ ਵੀਰਵਾਰ ਨੂੰ ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ’ਚ ਪੂਲ ਡੀ ਦੇ ਆਪਣੇ ਫਾਈਨਲ ਮੈਚ ’ਚ ਇੰਗਲੈਂਡ ਖ਼ਿਲਾਫ਼ ਗੋਲ ਰਹਿਤ ਡਰਾਅ ਖੇਡ ਕੇ ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ਦੇ ਦੂਜੇ ਦੌਰ ’ਚ ਥਾਂ ਬਣਾ ਲਈ ਹੈ। ਭਾਰਤ ਨੂੰ ਇਸ ਡਰਾਅ ਤੋਂ ਇੱਕ ਅੰਕ ਮਿਲਿਆ ਤੇ ਉਸ ਦੇ ਕੁੱਲ 5 ਅੰਕ ਹੋ ਗਏ। ਭਾਰਤ ਚੀਨ ਨੂੰ ਪਿੱਛੇ ਛੱਡ ਕੇ ਪੂਲ ’ਚ ਦੂਜੇ ਸਥਾਨ ’ਤੇ ਰਿਹਾ ਤੇ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ।
ਭਾਰਤ ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਚੀਨ ਨਾਲ 2-2 ਨਾਲ ਡਰਾਅ ਨਾਲ ਕੀਤੀ। ਇਸ ਤੋਂ ਬਾਅਦ ਟੀਮ ਨੇ ਦੱਖਣੀ ਅਫਰੀਕਾ ’ਤੇ 6-1 ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਚੀਨ 7 ਅੰਕਾਂ ਨਾਲ ਪੂਲ ’ਚ ਟਾਪ ’ਤੇ ਰਿਹਾ। ਉਸ ਨੇ 2 ਮੈਚ ਜਿੱਤੇ ਤੇ ਇੱਕ ਡਰਾਅ ਰਿਹਾ। ਭਾਰਤ ਲਈ ਅਗਲੇ ਦੌਰ ’ਚ ਪਹੁੰਚਣ ਲਈ ਇੱਕ ਡਰਾਅ ਕਾਫ਼ੀ ਸੀ। ਭਾਰਤੀ ਟੀਮ ਨੇ ਪਹਿਲੇ ਹਾਫ ’ਚ ਸਾਕਾਰਾਤਮਕ ਸ਼ੁਰੂਆਤ ਕੀਤੀ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਗਿਆ, ਉਹ ਗਹਿਰੇ ਡਿਫੈਂਸ ’ਚ ਚਲੀ ਗਈ, ਜਿਸ ਨਾਲ ਇੰਗਲੈਂਡ ਨੂੰ ਹਮਲੇ ਦੇ ਹੋਰ ਮੌਕੇ ਮਿਲੇ। ਇੰਗਲੈਂਡ ਨੇ 11 ਪੈਨਲਟੀ ਕਾਰਨਰ ਜਿੱਤੇ ਪਰ ਇਨ੍ਹਾਂ ’ਚੋਂ ਕਿਸੇ ਨੂੰ ਵੀ ਗੋਲ ’ਚ ਨਹੀਂ ਬਦਲ ਸਕਿਆ। ਭਾਰਤੀ ਟੀਮ ਦੇ ਮਜ਼ਬੂਤ ਡਿਫੈਂਸ ਤੇ ਸਰਕਲ ’ਚ ਮੌਜੂਦ ਖਿਡਾਰੀਆਂ ਦੀ ਭੀੜ ਨੇ ਪੂਰੇ ਮੈਚ ਦੌਰਾਨ ਇੰਗਲੈਂਡ ਦੇ ਹਮਲਿਆਂ ਨੂੰ ਬੇਅਸਰ ਰੱਖਿਆ।