
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਲਈ ਨਵਨੀਤ ਕੌਰ (ਅੱਠਵਾਂ ਮਿੰਟ) ਤੇ ਦੀਪਿਕਾ (26ਵਾਂ ਮਿੰਟ) ਨੇ ਗੋਲ ਕੀਤੇ, ਜਦਕਿ ਚੀਨ ਲਈ 14ਵੇਂ ਮਿੰਟ ’ਚ ਝਾਂਗ ਯਿੰਗ ਨੇ ਪੈਨਲਟੀ ਸਟ੍ਰੋਕ ’ਤੇ ਤੇ 39ਵੇਂ ਮਿੰਟ ’ਤੇ ਮਾ ਨਿੰਗ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਭਾਰਤ ਨੂੰ ਹੁਣ 18 ਅਗਸਤ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ, ਜਿਸ ਨੂੰ ਅੱਜ ਇਕ ਹੋਰ ਮੈਚ ’ਚ ਇੰਗਲੈਂਡ ਨੇ 4-0 ਨਾਲ ਹਰਾਇਆ।

ਐਮਸਟੈਲਵੀਨ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐੱਫਆਈਐੱਚ ਵਿਸ਼ਵ ਕੱਪ ’ਚ ਐਤਵਾਰ ਨੂੰ ਪੈਰਿਸ ਓਲੰਪਿਕ ਸਿਲਵਰ ਮੈਡਲ ਜੇਤੂ ਚੀਨ ਨੂੰ ਪੂਲ ਡੀ ਦੇ ਸਭ ਤੋਂ ਔਖੇ ਮੁਕਾਬਲੇ ’ਚ 2-2 ਨਾਲ ਡਰਾਅ ’ਤੇ ਰੋਕ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪੂਲ ਡੀ ’ਚ ਭਾਰਤ ਲਈ ਸਭ ਤੋਂ ਔਖੀ ਚੁਣੌਤੀ ਮੰਨੇ ਜਾ ਰਹੇ ਇਸ ਮੁਕਾਬਲੇ ’ਚ ਭਾਰਤ ਨੇ ਸ਼ੁਰੂਆਤੀ ਕੁਆਰਟਰ ’ਚ ਹੀ ਦਬਦਬਾ ਬਣਾ ਲਿਆ ਸੀ ਤੇ ਚੀਨ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਹਾਫਟਾਈਮ ਤੱਕ ਉਸ ਕੋਲ 2-1 ਨਾਲ ਬੜ੍ਹਤ ਸੀ। ਆਖਰੀ ਕੁਆਰਟਰ ’ਚ ਜੇ ਭਾਰਤ ਨੂੰ ਪੈਨਲਟੀ ਕਾਰਨਰ ਮਿਲ ਜਾਂਦਾ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ। ਪੂਰੇ ਮੈਚ ’ਚ ਸ਼ਾਨਦਾਰ ਫਾਰਮ ’ਚ ਰਹੀ ਨਵਨੀਤ ਕੌਰ ਸਰਕਲ ’ਚ ਗੇਂਦ ਲੈ ਕੇ ਵੜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਚੀਨ ਨੇ ਉਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਭਾਰਤ ਲਈ ਨਵਨੀਤ ਕੌਰ (ਅੱਠਵਾਂ ਮਿੰਟ) ਤੇ ਦੀਪਿਕਾ (26ਵਾਂ ਮਿੰਟ) ਨੇ ਗੋਲ ਕੀਤੇ, ਜਦਕਿ ਚੀਨ ਲਈ 14ਵੇਂ ਮਿੰਟ ’ਚ ਝਾਂਗ ਯਿੰਗ ਨੇ ਪੈਨਲਟੀ ਸਟ੍ਰੋਕ ’ਤੇ ਤੇ 39ਵੇਂ ਮਿੰਟ ’ਤੇ ਮਾ ਨਿੰਗ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਭਾਰਤ ਨੂੰ ਹੁਣ 18 ਅਗਸਤ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ, ਜਿਸ ਨੂੰ ਅੱਜ ਇਕ ਹੋਰ ਮੈਚ ’ਚ ਇੰਗਲੈਂਡ ਨੇ 4-0 ਨਾਲ ਹਰਾਇਆ।